ਖਡੂਰ ਸਾਹਿਬ ਤੋਂ MP ਭਾਈ ਅੰਮ੍ਰਿਤਪਾਲ ਸਿੰਘ ‘ਤੇ ਲੱਗੇ NSA ਚ ਇਕ ਸਾਲ ਦਾ ਹੋਰ ਵਾਧਾ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ‘ਤੇ ਪਹਿਲਾਂ ਲੱਗੇ ਇਲਜ਼ਾਮਾਂ ਦੇ ਅਧਾਰ ‘ਤੇ ਹੀ NSĀ ਚ ਇਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਭਗਵੰਤ ਮਾਨ ਅਤੇ ਅਮਿਤ ਸ਼ਾਹ ਦੀ ਸਾਂਝ ਨਾਲ ਭਾਈ ਅੰਮ੍ਰਿਤਪਾਲ ਸਿੰਘ ‘ਤੇ ਲੱਗੇ ਐਨਐਸਏ ਨੂੰ ਇੱਕ ਸਾਲ ਹੋਰ ਵਧਾ ਦਿੱਤਾ ਗਿਆ ਹੈ।
ਇਹ ਖਡੂਰ ਸਾਹਿਬ ਹਲਕੇ ਅਤੇ ਪੰਜਾਬ ਦੇ ਲੋਕਾਂ ਵਲੋਂ ਉਸ ਪ੍ਰਤੀ ਦਿਖਾਏ ਗਏ ਪਿਆਰ ਤੋਂ ਸਟੇਟ ਦੀ ਖਿਝ ਨੂੰ ਦਰਸਾਉਂਦਾ ਹੈ। ਇਹ ਫੈਸਲਾ ਅਖੌਤੀ ਭਾਰਤੀ ਲੋਕਤੰਤਰ ਦਾ ਦੰਭ ਇੱਕ ਵਾਰ ਫਿਰ ਨੰਗਾ ਕਰ ਗਿਆ।
ਖ਼ਦਸ਼ਾ ਹੈ ਕਿ ਕਿਤੇ ਇੱਕ ਦਿਨ ਦੀ ਜ਼ਮਾਨਤ ਦੇ ਕੇ ਉਸਨੂੰ ਐਮਪੀ ਦੀ ਸਹੁੰ ਚੁਕਵਾ ਦੇਣਗੇ ਅਤੇ ਫਿਰ ਉਸ ਖ਼ਿਲਾਫ਼ ਪਾਏ ਕਿਸੇ ਕੇਸ ਨੂੰ ਫਾਸਟ ਟਰੈਕ ਚਲਾ ਕੇ ਦੋ ਸਾਲ ਤੋਂ ਵੱਧ ਦੀ ਸਜ਼ਾ ਕਰ ਦੇਣਗੇ,
ਜਿਸ ਨਾਲ ਉਸਦੀ ਲੋਕ ਸਭਾ ਮੈਂਬਰੀ ਖਾਰਜ ਹੋ ਜਾਵੇਗੀ।
ਪਿੱਛੇ ਮਾਂ-ਬਾਪ ਨੂੰ ਸਿਆਸੀ ਚਾਲਬਾਜ਼ੀਆਂ ਨਾਲ ਆਪਣੇ ਹੀ ਲੋਕਾਂ ‘ਚ ਮਨਫੀ ਕਰਨ ਦੇ ਯਤਨ ਤਾਂ ਸ਼ੁਰੂ ਹੋ ਹੀ ਚੁੱਕੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਮਾਮਲਾ ਖਡੂਰ ਸਾਹਿਬ ਤੋਂ MP ਭਾਈ ਅੰਮ੍ਰਿਤਪਾਲ ਸਿੰਘ ‘ਤੇ ਲੱਗੀ NSA ਚ ਇਕ ਸਾਲ ਦਾ ਹੋਰ ਵਾਧਾ ਕਰਨ ਦਾ
ਇੱਹ ਸਿੱਧਾ ਸਿੱਧਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ ।
NSA ਦਾ ਮਤਲਬ ਹੁੰਦਾ ਕਿ ਇਹ ਵਿਅਕਤੀ ਲੋਕਾਂ ਲਈ ਖਤਰਾ ਜਦ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਸੇ ਇਲਾਕੇ ਵਿਚੋਂ ਹੀ ਸਾਡੇ ਚਾਰ ਲੱਖ ਵੋਟ ਪਈ ਅਤੇ ਤਕਰੀਬਨ 2 ਲੱਖ ਵੋਟਾਂ ਦੇ ਮਾਰਜਿਨ ਨਾਲ ਉਹ ਜਿੱਤੇ।
ਇਹ ਮਾਰਜਿਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਲਈ ਲੀਡ ਨਾਲੋਂ ਵੀ ਜ਼ਿਆਦਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਪੂਰੇ ਦੇਸ਼ ਵਿਚ ਵੱਡੀ ਲੀਡ/ਮਾਰਜਿਨ ਨਾਲ ਜਿੱਤਣ ਵਾਲੇ TOP 10 MPs ਵਿਚ ਹਨ।
ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸਨ ਅਤੇ ਨਸ਼ੇ ਛੁਡਾ ਰਹੇ ਸਨ। ਉਨ੍ਹਾਂ ਦੇ ਜੇਲ ਜਾਣ ਕਾਰਨ ਵਹੀਰ ਅਤੇ ਨਸ਼ਾ ਛੁਡਾਊ ਮੁਹਿੰਮ ਰੁਕੀ ਹੋਈ ਹੈ ਜੋ ਕਿ ਸਰਕਾਰ ਵਲੋਂ ਸਿੱਧਾ ਸਿੱਧਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਅਜ਼ਾਦੀ ਤੇ ਹਮਲਾ ਹੈ
ਲੋਕ ਸਭਾ ਚੋਣਾਂ 2024 ਵਿਚ ਪੰਜਾਬ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤ ਕੇ ਆਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ ਇਕ ਸਾਲ ਲਈ ਵਧਾ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ‘ਤੇ ਲਗਾਏ ਗਏ ਐਨਐਸਏ ਦੀ ਵੀ ਮਿਆਦ ਵਧਾ ਦਿਤੀ ਗਈ ਹੈ, ਪੱਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ, ਸਰਬਜੀਤ ਕਲਸੀ ਦੀ ਐਨਐਸਏ ਇਕ ਸਾਲ ਲਈ ਹੋਰ ਵਧਾਏ ਜਾਣ ਦੀ ਖ਼ਬਰ ਹੈ। ਇਸਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਨੇ ਕੀਤੀ ਹੈ।
ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਸਰਕਾਰ ਵਲੋਂ ਚਿੱਠੀ ਜਾਰੀ ਕਰਕੇ ਅਮ੍ਰਿਤਪਾਲ ਸਮੇਤ 9 ਕੈਦੀਆਂ ਦੀ NSA ‘ਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਸੱਭ ਤੋਂ ਹੌਟ ਸੀਟ ਮੰਨੀ ਗਈ ਸੀ ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਅੰਮ੍ਰਿਤਪਾਲ ਸਿੰਘ, ਜੋ ਪਿਛਲੇ ਸਾਲ ਅਪ੍ਰੈਲ ਤੋਂ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ ਅਤੇ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ, ਨੂੰ ਚੋਣ ਲੜਨ ਦੀ ਆਗਿਆ ਦਿਤੀ ਜਾਵੇਗੀ ਜਾਂ ਨਹੀਂ।
ਕਾਨੂੰਨਨ ਤਿੰਨ ਮਹੀਨੇ ਬਾਦ ਬੋਰਡ ਬੈਠ ਕੇ ਤਿੰਨ ਤਿੰਨ ਮਹੀਨੇ ਐਕਸਟੈਂਡ ਕਰੇਗਾ ਪਰ ਇਹ ਇਤਿਹਾਸ ਵਿੱਚ ਵੀ ਪਹਿਲੀ ਵਾਰ ਹੈ ਕਿ ਸਿੱਧੀ ਸਾਲ ਦੀ ਵਧਾ ਦਿੱਤੀ ਉਹ ਵੀ ਚੋਟ ਨਤੀਜੇ ਆਉਣ ਤੋ ਐਨ ਇਕ ਦਿਨ ਪਹਿਲਾਂ,,, ਜਿਕਰਯੋਗ ਹੈ ਕਿ ਕਾਨੂੰਨ ਮੁਤਾਬਕ ਇਕ ਸਾਲ ਤੋ ਅਗੇ ਵੱਧ ਨਹੀ ਸਕਦੀ ਪਰ ਵਧਾ ਦਿੱਤੀ ਗਈ ਦੂਜੇ ਸਾਲ ਦੀ ਵੀ
ਪਰ ਦੂਜਾ ਸਾਲ ਜੋ NSA ਲਗ ਹੀ ਨਹੀ ਸਕਦੀ ਸੀ ਉਸ ਦੇ ਪਹਿਲੇ ਤਿੰਨ ਮਹੀਨੇ ਪੂਰੇ ਹੋਣੇ ਸੀ ਅਜੇ 24 ਜੁਲਾਈ ਨੂੰ, ਪਰ ਇਨਾਂ ਨੂ ਪਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੱਤ ਜਾਣਾ ਇਸ ਲਈ ਨਤੀਜੇ ਤੋ ਐਨ ਇਕ ਦਿਨ ਪਹਿਲਾਂ ਪੰਜਾਬ ਸਰਕਾਰ NSA ਨੇ ਵਧਾ ਦਿੱਤੀ