ਰਾਜਸਥਾਨ ਕਾਡਰ ਦਾ ਰਿਟਾਇਰਡ ਆਈਏਐਸ ਆਫਸਰ ਸੰਜੇ ਦੀਕਸ਼ਤ ਜੈਪੁਰ ਡਾਇਲਾਗ ਨਾਂ ਦਾ ਪਲੇਟਫਾਰਮ ਚਲਾਉਂਦਾ ਹੈ।
ਉਹ ਇਸ ਗੱਲ ਦੀ ਨੁਮਾਇੰਦਾ ਉਦਾਹਰਣ ਹੈ ਕਿ ਮੁਲਕ ਵਿੱਚ ਕਿਵੇਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਨਫਰਤ ਨਾਲ ਨੱਕੋ ਨੱਕ ਭਰੇ ਹੋਏ ਨੇ ਤੇ ਕਿਵੇਂ ਉਹ ਇਸ ਨੂੰ ਬਿਨਾਂ ਕਿਸੇ ਸੰਗ-ਸ਼ਰਮ ਦੇ ਅੱਗੇ ਫੈਲਾ ਰਹੇ ਨੇ।
ਸਿੱਖਾਂ ਬਾਰੇ ਵੀ ਇਹ ਕਾਫੀ ਘਟੀਆ ਕਿਸਮ ਦਾ ਪ੍ਰਚਾਰ ਕਰਦਾ ਹੈ ਤੇ ਸਿੱਖਾਂ ਨੂੰ ਭੰਡਣ ਲਈ ਪੁਨੀਤ ਸਾਹਨੀ ਨਾਂ ਦੇ ਜੋਕਰ ਨਾਲ ਆਮ ਤੌਰ ‘ਤੇ ਵਿਚਾਰ ਚਰਚਾ ਦੇ ਪ੍ਰੋਗਰਾਮ ਕਰਦਾ ਹੈ।
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ਚੋਂ ਇੱਕ ਐਲਨ ਮਸਕ ਨੇ ਈਵੀਐਮ ਦੇ ਹੈਕ ਹੋਣ ਬਾਰੇ ਟਵੀਟ ਕੀਤਾ। ਸੰਜੇ ਦੀਕਸ਼ਿਤ ਨੇ ਆਪਣੀ ਅਕਲ ਦਾ ਜਲੂਸ ਕੱਢਦਿਆਂ ਉਸ ਨੂੰ ਇਕ ਮਿਲੀਅਨ ਡਾਲਰ ਦਾ ਚੈਲੇੰਜ ਕਰ ਮਾਰਿਆ।
ਲੋਕਾਂ ਨੇ ਇਸਦੀ ਵਾਹਵਾ ਖਿੱਲੀ ਉਡਾਈ ਤੇ ਆਪਣਾ ਪਲੇਟਫਾਰਮ ਚਲਾਉਣ ਲਈ ਇਸਦਾ ਦਾਨ ਇਕੱਠਾ ਕਰਨ ਵਾਲਾ ਇਸ ਦਾ ਪੁਰਾਣਾ ਟਵੀਟ ਵੀ ਬਾਹਰ ਕੱਢ ਲਿਆਂਦਾ।
ਪਰ ਇਕ ਗੱਲ ਪੱਕੀ ਹੈ ਫਿਰਕੂ ਨਫਰਤ ਨਾਲ ਭਰੇ ਹਿੰਦੂਤਵੀਆਂ ਨੂੰ ਸ਼ਰਮਿੰਦਾ ਕੋਈ ਨਹੀਂ ਕਰ ਸਕਦਾ। ਸ਼ਰਮ ਤੇ ਨੈਤਿਕਤਾ ਇਨ੍ਹਾਂ ਵਿੱਚੋਂ ਬਿਲਕੁਲ ਮਰ ਚੁੱਕੀ ਹੈ।
ਅਸਲ ਵਿੱਚ ਇਹ ਹਿੰਦੂ ਸਮਾਜ ਦੇ ਅਕਸ ਦਾ ਅਥਾਹ ਨੁਕਸਾਨ ਕਰ ਰਹੇ ਨੇ। ਬਹੁਤ ਸਾਰੇ ਚੰਗੇ ਹਿੰਦੂ ਸੱਜਣ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਇਹ ਸਾਰੇ ਮੁਲਕ ਨੂੰ ਪੁੱਠੇ ਪਾਸੇ ਲਿਜਾ ਰਹੇ ਨੇ, ਇਨ੍ਹਾਂ ਨਾਲ ਲੜ ਵੀ ਰਹੇ ਨੇ ਤੇ ਇਨ੍ਹਾਂ ਨੂੰ ਰੋਜ਼ ਨੰਗਾ ਵੀ ਕਰਦੇ ਨੇ।
#Unpopular_Opinions
#Unpopular_Ideas
#Unpopular_Facts