HP: Muslim shop attacked as owner shares animal sacrifice photo on WhatsApp ਲੋਕੀ ਪਹਾੜਾਂ ‘ਚ ਠੰਡਕ ਲਈ ਜਾਂਦੇ ਨੇ ਪਰ ਇਸ ਵਕਤ ਹਿਮਾਚਲ ਦੇ ਪਹਾੜਾਂ ਵਿੱਚ ਫਿਰਕੂ ਤਾਪਮਾਨ ਕਾਫੀ ਵਧਿਆ ਹੋਇਆ ਹੈ। ਪੰਜਾਬੀਆਂ ਨਾਲ ਹੋਈਆਂ ਇੱਕ-ਦੋ ਘਟਨਾਵਾਂ ਤੋਂ ਬਾਅਦ ਜੋ ਉੱਥੇ ਇੱਕ ਮੁਸਲਮਾਨ ਦੁਕਾਨਦਾਰ ਨਾਲ ਹੋਇਆ ਹੈ ਉਸ ਤੋਂ ਸਾਫ ਪਤਾ ਲੱਗ ਰਿਹਾ ਹੈ ਹਿਮਾਚਲ ‘ਚ ਮਾਹੌਲ ਖਰਾਬ ਹੈ ਤੇ ਹੋਰ ਵੀ ਮਾੜੀਆਂ ਘਟਨਾਵਾਂ ਹੋ ਸਕਦੀਆਂ ਨੇ।
ਯੂਪੀ ਮੂਲ ਦੇ ਮੁਸਲਮਾਨ ਦੁਕਾਨਦਾਰ ਨੇ ਬਕਰੀਦ ਦੇ ਮੌਕੇ ਕੁਰਬਾਨੀ ਦੀ ਫੋਟੋ ਆਪਣੇ WhatsApp ਸਟੇਟਸ ਵਜੋਂ ਲਾ ਲਈ। ਇਸ ‘ਤੇ ਹਿੰਦੂਤਵੀ ਫਿਰਕੂ ਭੀੜ ਨੇ ਪੁਲਿਸ ਦੀ ਹਾਜ਼ਰੀ ਵਿੱਚ ਜਬਰਦਸਤੀ ਉਸ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਦਾ ਸ਼ਟਰ ਖੋਲ ਲਿਆ ਤੇ ਸਾਰਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ।
ਕੁਝ ਸਮੇਂ ਵਿੱਚ ਹੀ ਹਿੰਦੂਤਵੀ ਟਵਿੱਟਰ ਹੈਂਡਲਾਂ ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਉਸਨੇ ਗਾਂ ਮਾਰੀ ਸੀ।
ਹਿਮਾਚਲ ‘ਚ ਕਾਂਗਰਸੀ ਸਰਕਾਰ ਹੈ ਤੇ ਇਹ ਦੋਵੇਂ ਪਾਸਿਓਂ ਫਸ ਗਈ ਹੈ, ਕਿਉਂਕਿ ਹਿਮਾਚਲ ਵਿੱਚ ਜਨਤਕ ਪੱਧਰ ‘ਤੇ ਹਿੰਦੂਤਵੀ ਸੋਚ ਦਾ ਬੋਲਬਾਲਾ ਹੈ। ਮੁਲਕ ਭਰ ਦੇ ਮੁਸਲਮਾਨ ਸਵਾਲ ਕਰ ਰਹੇ ਨੇ ਕਿ ਕਾਂਗਰਸ ਦੇ ਰਾਜ ਵਿੱਚ ਤੇ ਪੁਲਿਸ ਦੀ ਹਾਜ਼ਰੀ ਵਿੱਚ ਇੱਕ ਮੁਸਲਮਾਨ ਦੁਕਾਨਦਾਰ ਨਾਲ ਦਿਨ ਦਿਹਾੜੇ ਧੱਕਾ ਕਿਓਂ ਹੋਇਆ?
ਉਧਰ ਦੇਹਰਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਏਗੀ, ਜਿਸ ਵਿੱਚ ਮੁੱਖ ਮੰਤਰੀ ਦੀ ਘਰਵਾਲੀ ਕਾਂਗਰਸ ਦੀ ਉਮੀਦਵਾਰ ਹੈ। ਜੇ ਕਾਂਗਰਸ ਸਰਕਾਰ ਕੋਈ ਸਖਤ ਕਾਰਵਾਈ ਕਰਦੀ ਹੈ ਤਾਂ ਭਾਜਪਾ ਉੱਥੇ ਹਿੰਦੂਆਂ ਨੂੰ ਹੋਰ ਭੜਕਾਏਗੀ।
#Unpopular_Opinions
#Unpopular_Ideas
#Unpopular_Facts
In Himachal, a Hindutva mob attacked the Muslim man’s shop in front of the police, looting and vandalizing it after he shared a picture of an animal sacrifice on his WhatsApp status.
In a video that has emerged on social media platforms, the mob is seen forcibly opening the shop in the presence of police personnel. They throw out clothes from the shop as people cheer.
The police then attempted to calm the situation and were successfully able to close the shutters down.
After vandalising the shop, the crowd went to the area district collector’s officer. They shouted slogans such as “Goli Maaro saalo ko” and “Jai Shri Ram”.