Breaking News

ਮੌਨਸੂਨ ਵਿੱਚ ਦੇਰੀ ਭਾਰਤ ਅੰਦਰ ਚੌਲਾਂ ਦੇ ਉਤਪਾਦਨ ਵਿੱਚ ਕਮੀ ਦੇ ਨਾਲ ਭਾਰਤ ਵਿੱਚ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ।

ਮਾਨਸੂਨ ਥੋੜੀ ਦੇਰੀ ਨਾਲ ਚੱਲ ਰਿਹਾ ਹੈ ਪਰ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ, ਅਰਬ ਸਾਗਰ ਅਤੇ ਪੰਜਾਬ ਅਤੇ ਹਿੰਦ ਗੰਗਾ ਦੇ ਮੈਦਾਨਾਂ ਵਿੱਚ ਤਾਪਮਾਨ ਅਤੇ ਦਬਾਅ ‘ਤੇ ਨਿਰਭਰ ਕਰਦਾ ਕੁਦਰਤ ਦਾ ਰੰਗਮੰਚ ਚਾਲੂ ਹੈ।

ਹਵਾਵਾਂ ਠੰਡੇ ਅੰਟਾਰਕਟਿਕਾ ਤੋਂ ਸ਼ੁਰੂ ਹੁੰਦੀਆਂ ਹਨ, ਆਸਟ੍ਰੇਲੀਆ ਤੋਂ ਉੱਡਦੀਆਂ ਹਨ ਅਤੇ ਫਿਰ ਹਿੰਦ ਮਹਾਸਾਗਰ ਉਪਰ ਦੀ ਲੰਘਦੀਆਂ, ਅਫ਼ਰੀਕਾ ਦੇ ਨੇੜੇ ਮੈਡਾਗਾਸਕਰ ਵੱਲ ਜਾਂਦੀਆਂ ਹਨ, ਫਿਰ ਦੱਖਣੀ ਭਾਰਤ ਦੇ ਉੱਪਰ ਉੱਡਣ ਲਈ ਵਾਪਸ ਮੁੜਦੀਆਂ ਹਨ। ਫਿਰ ਬੰਗਾਲ ਦੀ ਖਾੜੀ ਉਤੋਂ ਪਾਣੀ ਇਕੱਠਾ ਕਰ ਉੜੀਸਾ ਕੋਲੋਂ ਮੁੜਦੀਆਂ ਹਨ ਅਤੇ ਪੰਜਾਬ ਪਹੁੰਚਣ ਲਈ ਹਿਮਾਲਿਆ ਦੇ ਨਾਲ ਜਾਂਦੀਆਂ ਹਨ।

G7 ਉਨ੍ਹਾਂ ਦੇਸ਼ਾਂ ਦਾ ਸਮੂਹ ਹੈ, ਜੋ ਵਿਸ਼ਵ ਬੈਂਕ, IMF, ADB ਜਾਂ ਏਸ਼ੀਆਈ ਵਿਕਾਸ ਬੈਂਕ ਨੂੰ ਪੈਸਾ ਦਿੰਦੇ ਹਨ ਤਾਂ ਜੋ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਮਨੁੱਖੀ ਆਧਾਰ ‘ਤੇ ਪੈਸਾ ਦੇ ਸਕਣ ਜਾਂ ਉਨ੍ਹਾਂ ਦੇਸ਼ਾਂ ਵਿੱਚ ਪਾਣੀ ਦੀ ਉਪਲਬਧਤਾ, ਸਿਹਤ ਜਾਂ ਸਿੱਖਿਆ ਵਰਗੇ ਮਨੁੱਖੀ ਵਿਕਾਸ ਸੂਚਕਾਂਕ ਮਾਪਦੰਡਾਂ ਨੂੰ ਬਿਹਤਰ ਬਣਾ ਸਕਣ।

ਮੋਦੀ ਇਨ੍ਹਾਂ G7 ਦੇਸ਼ਾਂ ਦੀ ਨਕਲ ਕਰਨਾ ਚਾਹੁੰਦਾ ਹੈ ਤੇ ਆਪਣੇ ਸਮਰਥਕਾਂ ਨੂੰ ਵਿਸ਼ਵਗੁਰੂ ਦੇ ਜਾਅਲੀ ਬਿਰਤਾਂਤ ਤੇ ਕਾਮਯਾਬੀ ਨਾਲ ਯਕੀਨ ਦੁਆ ਚੁੱਕਾ ਹੈ। ਉਹ ਹਵਾਈ ਜਹਾਜ਼ ਖਰੀਦਦਾ ਹੈ ਅਤੇ ਇਸਨੂੰ ਪ੍ਰਧਾਨ ਮੰਤਰੀ ਵਨ ਦਾ ਨਾਮ ਦਿੰਦਾ ਹੈ ਜਿਵੇਂ ਕਿ ਯੂਐਸ ਦੇ ਰਾਸ਼ਟਰਪਤੀ ਦਾ ਏਅਰ ਫੋਰਸ ਵਨ ਹੋਵੇ ਅਤੇ ਫਿਰ ਇੱਕ ਮਹਿਮਾਨ ਵਜੋਂ G7 ਮੀਟਿੰਗ ਵਿੱਚ ਜਾਂਦਾ ਹੈ ਅਤੇ ਪਿੱਛੇ ਅਖਬਾਰਾਂ ਵਿੱਚ ਦਿਖਾਉਂਦਾ ਹੈ ਕਿ ਸਾਰੇ G7 ਲੀਡਰ ਜਿਵੇਂ ਉਹਨੂੰ ਕੱਲੇ ਨੂੰ ਇਟਲੀ ਮਿਲਣ ਆਏ ਹੋਣ।

ਅਸੀਂ ਪਹਿਲਾਂ ਵੀ ਲਿਖਿਆ ਹੈ ਕਿ ਅਫ਼ਰੀਕਾ ਵਿੱਚ ਵਿਕਣ ਵਾਲੇ ਪਰਮਲ ਚੌਲ ਅਤੇ ਮੱਧ ਪੂਰਬ ਅਤੇ ਪੱਛਮੀ ਦੇਸ਼ਾਂ ਵਿੱਚ ਵਿਕਣ ਵਾਲੇ ਬਾਸਮਤੀ ਚੌਲ ਮੋਟੇ ਤੌਰ ਉੱਤੇ ਪੰਜਾਬ ਦੇ ਹਨ।ਇਹੀ ਕਾਰਨ ਹੈ ਕਿ ਅਡਾਨੀ ਦੇ ਭੋਜਨ ਖੇਤੀ ਕਾਰੋਬਾਰ ਨੂੰ ਬਣਾਉਣ ਲਈ ਤਿੰਨ ਫਾਰਮ ਕਾਨੂੰਨ ਬਣਾਏ ਗਏ ਸਨ।

ਪੰਜਾਬ ਦੇ ਚੌਲਾਂ ‘ਤੇ ਕੁੰਡਲੀ ਮਾਰਨ ਤੋਂ ਬਾਅਦ ਉਹ ਦਰਸਾਉਂਦਾ ਹੈ ਕਿ ਉਹ ਮਨੁੱਖਤਾਵਾਦੀ ਵਿਚਾਰਾਂ ਅਧੀਨ ਚੌਲ ਅਫ਼੍ਰੀਕੀ ਦੇਸ਼ਾਂ ਨੂੰ ਦੇ ਰਿਹਾ ਹੈ, ਜਦਕਿ ਇਨ੍ਹਾਂ ਦੇ ਕਾਰਪੋਰੇਟ ਇਸ ਵਿੱਚੋਂ ਮੋਟਾ ਪੈਸੇ ਕਮਾ ਰਹੇ ਹੁੰਦੇ ਹਨ।


ਮੌਨਸੂਨ ਵਿੱਚ ਦੇਰੀ ਭਾਰਤ ਅੰਦਰ ਚੌਲਾਂ ਦੇ ਉਤਪਾਦਨ ਵਿੱਚ ਕਮੀ ਦੇ ਨਾਲ ਭਾਰਤ ਵਿੱਚ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ।

ਅੱਜ ਦੀ ਨੱਥੀ ਕੀਤੀ ਫੋਟੋ ਦਰਸਾਉਂਦੀ ਹੈ ਕਿ ਮੌਨਸੂਨ ਪੱਛਮੀ ਘਾਟਾਂ ਉੱਤੇ ਅਰਬ ਸਾਗਰ ਵਾਲੇ ਪਾਸੇ ਰੁਕਿਆ ਜਾਪਦਾ ਹੈ ਅਤੇ ਉੱਤਰ ਭਾਰਤ ਵਿੱਚ ਪਹੁੰਚਣ ਵਿੱਚ ਘੱਟੋ-ਘੱਟ ਦੋ ਹਫ਼ਤਿਆਂ ਦੀ ਦੇਰੀ ਹੋ ਰਹੀ ਹੈ। ਪੱਛਮੀ ਘਾਟ ਲੰਘਣ ਤੋਂ ਬਾਅਦ ਮੌਨਸੂਨ ਦੀਆਂ ਹਵਾਵਾਂ ਬੰਗਾਲ ਦੀ ਖਾੜੀ ਉੱਪਰ ਸਫ਼ਰ ਕਰਦੀਆਂ ਹਨ ਅਤੇ ਫਿਰ 28 ਜੂਨ ਤੱਕ ਦੇਰ ਨਾਲ ਕਿਸਾਨ ਅੰਦੋਲਨ ਪੱਟੀ ਤੱਕ ਪਹੁੰਚਣ ਲਈ ਹਿੰਦ ਗੰਗਾ ਦੇ ਮੈਦਾਨਾਂ ਵੱਲ ਮੁੜਦੀਆਂ ਹਨ। 28 ਜੂਨ ਦੀ ਪੰਜਾਬ ਦੀ ਪਹੁੰਚ ਮਤਲਬ ਹਿੰਦੁਸਤਾਨ ਵਿੱਚ ਪੈਦਾਵਾਰ ਦੀ ਭਾਰੀ ਕਮੀ।

ਭਾਵੇਂ ਪੰਜਾਬ ਵਿੱਚ ਵਿਸ਼ਵ ਦੀ 3 ਫ਼ੀਸਦੀ ਕਣਕ ਅਤੇ 3 ਫ਼ੀਸਦੀ ਝੋਨੇ ਦੀ ਪੈਦਾਵਾਰ ਹੁੰਦੀ ਹੈ ਪਰ ਵਾਢੀ ਦੇ ਸਮੇਂ ਸੁੱਕੇ ਮੌਸਮ ਕਾਰਨ ਪੰਜਾਬ ਦਾ ਅਨਾਜ ਵਧੀਆ ਗੁਣਵੱਤਾ ਵਾਲਾ ਹੁੰਦਾ ਹੈ। ਨਤੀਜੇ ਵਜੋਂ ਪੰਜਾਬ ਮਨੁੱਖੀ ਖਪਤ ਲਈ 7 ਤੋਂ 8 ਪ੍ਰਤੀਸ਼ਤ ਕਣਕ ਅਤੇ ਝੋਨੇ ਦਾ ਉਤਪਾਦਨ ਕਰਦਾ ਹੈ।

ਜੇ ਸੰਸਾਰ ਪੱਧਰ ‘ਤੇ ਵਪਾਰ ਲਈ ਸਰਪਲੱਸ ਉਪਲਬਧ ਵੇਖੀਏ ਤਾਂ ਪੰਜਾਬ ਵਿਸ਼ਵ ਵਿੱਚ 10 ਪ੍ਰਤੀਸ਼ਤ ਵਪਾਰਯੋਗ ਕਣਕ ਅਤੇ 40 ਪ੍ਰਤੀਸ਼ਤ ਝੋਨਾ ਪੈਦਾ ਕਰਦਾ ਹੈ। ਬਹੁਤੀਆਂ ਥਾਵਾਂ ਸਿਰਫ ਆਪਣੀ ਸਥਾਨਕ ਖਪਤ ਜੋਗਾ ਅਨਾਜ ਹੀ ਪੈਦਾ ਕਰਦੀਆਂ ਨੇ।
#Unpopular_Opinions