Breaking News

ਕੈਨੇਡਾ ਦੀ ਸੰਸਦ ਵਿਚ ਹਰਦੀਪ ਸਿੰਘ ਨਿੱਝਰ ਨੂੰ ਦਿੱਤੀ ਸ਼ਰਧਾਂਜਲੀ ਭੜਕਿਆ ਮੇਜਰ ਗੋਬਰ ਆਰਿਆ- ਵੀਡੀਉ ਦੇਖ ਕੇ ਮਜ਼ਾ ਆਊ ਪਿੱ ਟ ਦਾ ਦੇਖੋ

Canadian Parliament observes a moment of silence in memory of Hardeep Singh Nijjar. Nijjar was assassinated on this day last year in the Gurdwara parking lot in Surrey, BC.

ਕੈਨੇਡੀਅਨ ਪਾਰਲੀਮੈਂਟ ‘ਚ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ‘ਤੇ ਮੌਨ ਰੱਖਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਕੈਨੇਡਾ ਦੀ ਸੰਸਦ ਨੇ ਨਿੱਝਰ ਨੂੰ ਪਹਿਲੀ ਬਰਸੀ ’ਤੇ ਸ਼ਰਧਾਂਜਲੀ ਦਿੱਤੀ ਤੇ ਇਕ ਮਿੰਟ ਦਾ ਮੌਨ ਰੱਖਿਆ

ਕਨਿਸ਼ਕ ਕਾਂਡ ਯਾਦ ਕਰਾਉਣ ਲਈ ਭਾਰਤੀ ਕੌਂਸਲਖਾਨਾ 23 ਨੂੰ ਕਰਵਾਏਗਾ ਸਮਾਗਮ

ਨਵੀਂ ਦਿੱਲੀ, 19 ਜੂਨ

ਕੈਨੇਡਾ ਦੀ ਸੰਸਦ ਦੇ ਹਾਊਸ ਆਫ ਕਾਮਨਜ਼ ’ਚ ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਜਲੀ ਦਿੱਤੀ ਗਈ ਤੇ ਇਕ ਮਿੰਟ ਦਾ ਮੌਨ ਰੱਖਿਆ ਗਿਆ, ਜਦੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਰਤ ਵੱਲੋਂ ਅਤਿਵਾਦੀ ਨਿੱਝਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਐਨ ਉਸੇ ਸਮੇਂ ਖ਼ਾਲਿਸਤਾਨ ਪੱਖੀ ਵੱਖਵਾਦੀਆਂ ਨੇ ਵੈਨਕੂਵਰ ਵਿੱਚ ਭਾਰਤੀ ਵਣਜ ਦੂਤਘਰ ਦੇ ਬਾਹਰ ਮੌਕ ਕੋਰਟ ਸਥਾਪਤ ਕੀਤੀ।

ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਕੈਨੇਡਾ ਦੀ ਸੰਸਦ ’ਚ ਅਤਿਵਾਦੀਆਂ ਦੀ ਵਡਿਆਈ ’ਤੇ ਭਾਰਤ ਨੇ ਕੈਨੇਡਾ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ਨੇ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ‘ਤੇ ਹੋਏ ਬੰਬ ਧਮਾਕੇ ਦੀ ਬਰਸੀ ਨੂੰ ਯਾਦ ਕਰਵਾ ਕੇ ਕੈਨੇਡਾ ‘ਚ ਸਾਲਾਂ ਤੋਂ ਵਧ ਰਹੇ ਅਤਿਵਾਦ ਨੂੰ ਨਿਸ਼ਾਨਾ ਬਣਾਇਆ ਹੈ।

ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੇ 23 ਜੂਨ ਨੂੰ ਕਨਿਸ਼ਕ ਜਹਾਜ਼ ਹਾਦਸੇ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਾਉਣ ਦੀ ਯੋਜਨਾ ਬਣਾਈ ਹੈ। ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ‘ਅਤਿਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਾਰਤ ਸਭ ਤੋਂ ਅੱਗੇ ਹੈ ਅਤੇ ਇਸ ਵਿਸ਼ਵਵਿਆਪੀ ਖਤਰੇ ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।’

ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਖਸੀਅਤ ਅਜਿਹੀ ਸੀ ਕਿ ਉਹ ਪੰਥ ‘ਚ ਵੱਖੋ-ਵੱਖਰੀ ਸੋਚ ਰੱਖਦੇ ਧੜਿਆਂ ਦੀ ਸੁਣਦੇ ਸਨ ਤੇ ਹਰੇਕ ਨੂੰ ਨਾਲ ਲੈ ਕੇ ਤੁਰਦੇ ਸਨ। ਕਿਸਾਨ ਮੋਰਚਾ, ਦੀਪ ਸਿੱਧੂ, ਰੈਫਰੈਂਡਮ ਲਈ ਵੋਟਾਂ, ਮਾਨ ਸਾਹਿਬ ਦੀ ਹਮਾਇਤ, ਬਿੱਟੂ ਧੜੇ ਨਾਲ ਨੇੜਤਾ, ਬੰਦੀ ਸਿੰਘਾਂ ਨਾਲ ਸਾਂਝ, ‘ਵਾਰਿਸ ਪੰਜਾਬ ਦੇ’ ਨਾਲ ਪਿਆਰ ਜਾਣੀਕਿ ਹਰੇਕ ਨੂੰ ਲੱਗਦਾ ਸੀ ਕਿ ਭਾਈ ਨਿੱਝਰ ਸਾਡਾ ਬਹੁਤ ਕਰਦਾ।

ਅੱਜ ਸ਼ਹੀਦੀ ਦਿਹਾੜੇ ‘ਤੇ ਉਸਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਭਾਈ ਨਿੱਝਰ ਵਾਂਗ ਵਿਚਰਨਾ ਸਿੱਖੋ। ਆਪਣੇ ਧੜੇ ਨਾਲ ਠੋਕ ਕੇ ਕੰਮ ਕਰੋ ਪਰ ਦੂਜੇ ਧੜੇ ਬਾਰੇ ਮਾੜਾ ਨਾ ਬੋਲੋ। ਆਪਸੀ ਖਿੱਚੋਤਾਣ ਘਟਾਵੋ। ਪੁਲ ਬਣੋ, ਬਣੇ ਪੁਲ ਢਾਹੋ ਨਾ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਭਾਰਤੀ ਏਜੰਸੀਆਂ ਦੇ ਏਜੰਟ ਆਸਟ੍ਰੇਲੀਆ ਵਿੱਚ ਰਹਿ ਰਹੇ ਸਿੱਖਾਂ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਹ ਸਭ ਉਨ੍ਹਾਂ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦੇ ਹਨ

ਭਾਈਵਾਲ ਅਸਟਰੇਲੀਆ ਵਿੱਚ ਭਾਰਤੀ ਜਸੂਸੀਆਂ ਦੇ ਜਾਲ ਨੂੰ ਬੇਪਰਦ ਕਰਦੀ ਹੋਈ ਦਸਤਾਵੇਜ਼ੀ, ਜਿਸਨੇ ਹਿੰਦੂਤਵੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਅਸਟਰੇਲੀਆ ਵਿੱਚ ਵੱਸਦੇ ਸਿੱਖਾਂ ਨੂੰ ਭਾਰਤੀ ਖ਼ਤਰੇ ਅਤੇ ਅਸਟਰੇਲੀਆ ਵਿੱਚ ਵਧਾਏ ਜਾ ਰਹੇ ਹਿੰਦੂਤਵੀ ਪ੍ਰਭਾਵ ਨੂੰ ਇਸ ਦਸਤਾਵੇਜ਼ੀ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਕਾਰਨ ਅਸਟਰੇਲੀਅਨ ਪੱਤਰਕਾਰ ਅਵਾਨੀ ਡੀਆਸ ਨੂੰ ਹਿੰਦੂਤਵੀਆਂ ਵਲੋਂ ਰੱਜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ