Breaking News

ਸ੍ਰੀ ਦਰਬਾਰ ਸਾਹਿਬ ਯੋਗਾ ਮਸਲੇ ‘ਚ ਕੰਗਨਾ ਦੀ ਕਰੀਬੀ ਜ਼ਨਾਨੀ ਨੂੰ ਭਾਜਪਾ ਨੇ ਦਿੱਤੀ ਸੁਰੱਖਿਆ

FIR ਦਰਜ ਹੋਣ ਮਗਰੋਂ ਸ੍ਰੀ ਦਰਬਾਰ ਸਾਹਿਬ ਯੋਗਾ ਮਸਲੇ ‘ਚ ਕੰਗਨਾ ਦੀ ਕਰੀਬੀ ਜ਼ਨਾਨੀ ਨੂੰ ਭਾਜਪਾ ਨੇ ਦਿੱਤੀ ਸੁਰੱਖਿਆ
INSTAGRAM ਤੇ ਯੋਗਾ ਦੀਆਂ ਫੋਟੋ ਦੁਬਾਰਾ
ਦਿਸੀਆਂ ਅਤੇ ਕੰਗਨਾ ਸਟਾਈਲ ਜ਼ਾਰੀ ਕੀਤੀ ਵੀਡੀਉ

AAP MLA ਜੀਵਨ ਜੋਤ ਨੂੰ ਦਰਬਾਰ ਸਾਹਿਬ ਵਿਖੇ ਸੰਘ ਦੀ ਸੋਚੀ ਸਮਝੀ ਸਾਜਿਸ਼ ਤਹਿਤ ਯੋਗਾ ਕਰਕੇ ਵਿਵਾਦ ਪੈਦਾ ਕਰਨ ਵਾਲੀ ਜ਼ਨਾਨੀ ਨਾਲ ਆਪਣੇ ਸੰਬੰਧਾ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ?
ਬੜੀ ਹੈਰਾਨੀ ਦੀ ਗਲ ਹੈ ਕਿ ਜਦੋਂ ਉਹ ਜ਼ਨਾਨੀ ਯੋਗਾ ਕਰ ਰਹੀ ਸੀ ਤਾਂ ਉਥੇ ਸੰਗਤ ਵਿਚੋਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ?
ਕੀ ਸੰਗਤ ਨੂੰ ਉੱਧਰ ਜਾਣ ਤੋਂ ਰੋਕਿਆ ਗਿਆ ਸੀ?
ਸੰਗਤ ਨੂੰ ਰੋਕਣ ਦੇ ਆਰਡਰ ਕਿਸ VIP ਦੇ ਫੋਨ ਤੇ ਦਿੱਤੇ ਗਏ ਹੋਣਗੇ?

ਗੁਰੂ ਗੋਬਿੰਦ ਪਾਤਸ਼ਾਹ ਨੂੰ ਪਤਾ ਲੱਗਾ ਕਿ ਸਿੰਘ ਨਾਮ ਜਪਦੇ ਜਪਦੇ ਅਨੰਦ ਵਿੱਚ ਚਲੇ ਜਾਂਦੇ ਹਨ ਅਤੇ ਘੰਟਿਆਂ ਬੱਧੀ ਸਮਾਧੀ ਲੀਨ ਹੋ ਕੇ ਬੈਠੇ ਰਹਿੰਦੇ ਹਨ। ਤਾਂ ਗੁਰੂ ਸਾਹਿਬ ਨੇ ਆਕੇ ਉਪਦੇਸ਼ ਦਿੱਤਾ ਕਿ ਐਦਾਂ ਤਾਂ ਤੁਸੀਂ ਕਮਜ਼ੋਰ ਪੈ ਜਾਵੋਗੇ। ਅਜੇ ਤੁਸੀਂ ਬਹੁਤ ਸਾਰੇ ਯੁੱਧ ਲੜਨੇ ਹਨ ਸੋ ਨਾਮ ਜਪੋ ਪਰ ਬੈਠ ਕੇ ਸਮਾਧੀਆਂ ਨਹੀਂ ਲਾਉਂਣੀਆਂ।

ਇਹ ਤੁਹਾਡੀ ਸੰਸਾਰ ਵਿੱਚ ਵਿਚਰਦਿਆਂ ਵੀ ਲੱਗ ਜਾਣੀ ਏ। ਸਨਾਤਨ ਵਿੱਚ ਯੋਗ ਮੱਤ ਦਾ ਵੱਡਾ ਸਥਾਨ ਏ। ਪਰ ਸਾਨੂੰ ਗੁਰੂ ਨੇ ਆਪਣੀ ਮੱਤ ਦਿੱਤੀ ਸੋ ਸਿੱਖਾਂ ਨੇ ਸਮਾਧੀਆਂ ਛੱਡ ਕੇ ਕਰਮ ਯੋਗ ਨੂੰ ਅਪਣਾਇਆ। ਕਿਰਤ ਕਰਮ ਕਰਦਿਆਂ ਸੁਰਤ ਗੁਰੂ ਦੇ ਚਰਨਾਂ ਵਿੱਚ ਰੱਖਣੀ । ਸੋ ਸਾਡਾ ਯੋਗ ਮੱਤ ਨਾਲ ਦੂਰ ਦੂਰ ਤੱਕ ਦਾ ਕੋਈ ਵਾਸਤਾ ਨਹੀਂ ਰਿਹਾ।

ਇਹ ਯੋਗੀਆਂ ਵਾਲੇ ਆਸਣਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਵਰਜ ਦਿੱਤਾ ਸੀ । ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥


ਪਰ ਇਹਨਾਂ ਦਾ ਫੇਰ ਸਾਡੇ ਨਾਲ ਓਹੀ ਕਲੇਸ਼ । ਸਿੱਖਾਂ ਨੂੰ ਵਾਰ ਵਾਰ ਸਨਾਤਨ ਦਾ ਅੰਗ ਸਾਬਿਤ ਕਰਨਾਂ। ਅਤੇ ਬਾਅਦ ਵਿੱਚ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਮਾਫੀ ਮੰਗ ਲੈਣੀ‌? ਜਿਵੇਂ ਮੱਕਿਓਂ ਪਰ੍ਹੇ ਉਜਾੜ ਆ ਓਵੇਂ ਸਿੱਖਾਂ ਲਈ ਦਰਬਾਰ ਸਾਹਿਬ ਤੋਂ ਪਰ੍ਹੇ ਕੁੱਝ ਵੀ ਨਹੀਂ। ਏਥੇ ਗੋਡੇ ਗੋਡੇ ਸ਼ਹੀਦਾਂ ਦਾ ਖੂਨ ਚੜ੍ਹਿਆ ਹੋਇਆ਼।

ਤੁਸੀਂ ਕਿਵੇਂ ਸਿੱਖੀ ਨੂੰ ਆਪਣੇ ਹਿਸਾਬ ਨਾਲ ਡਿਫਾਈਨ ਕਰ ਸਕਦੇ ਹੋ?? ਏਥੇ ਜੇ ਕੁੱਝ ਭੇਂਟ ਕਰਨਾ ਤਾਂ ਓਹ ਸਿਰਫ ਤੇ ਸਿਰਫ ਆਪਣਾ ਸੀਸ ਏ। ਆਪਣਾ ਸੀਸ ਭੇਂਟ ਕਰਕੇ ਗੁਰੂ ਦੀ ਮੱਤ ਘਰੇ ਲੈ ਜਾਂਣੀ।

ਪਰ ਜੇ ਤੁਸੀਂ ਓਥੇ ਸੀਸ ਭੇਂਟ ਨਹੀਂ ਕਰ ਸਕਦੇ ਤਾਂ ਫਿਰ ਮੱਥਾ ਟੇਕੋ ਲੰਗਰ ਛਕੋ ਤੇ ਆਪੋ ਆਪਣੇ ਘਰਾਂ ਨੂੰ ਜਾਓ। ਓਥੇ ਤੁਸੀਂ ਆਪਣੀ ਮੱਤ ਅਨੁਸਾਰ ਪੁੱਠੇ ਸਿੱਧੇ ਆਸਣ ਨਹੀਂ ਕਰ ਸਕਦੇ । ਇਹ ਗੁਰੂ ਸਾਹਿਬ ਦਾ ਹੁਕਮ ਏ ,ਕੋਈ ਬੇਨਤੀ ਨਹੀਂ । ਇਹ ਕੋਈ ਤੁਹਾਡਾ ਪਿਕਨਿਕ ਸਥਾਨ ਨਹੀ
ਅਨੰਦਪੁਰ ਤੋਂ ਖੈਹਬਰ.

ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਵੱਲੋਂ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਸਨ।

ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਦੇਖਕੇ ਸ਼ਰਧਾਲੂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਜਦੋਂ ਇਹ ਮਾਮਲਾ SGPC ਕੋਲ ਇਹ ਮਾਮਲਾ ਪਹੁੰਚਿਆਂ ਤਾਂ ਉਨ੍ਹਾਂ ਨੇ ਸਖ਼ਤ ਨੋਟਿਸ ਲਿਆ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਗਈ।


ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ।

ਸਿੱਖ ਭਾਵਨਾਵਾਂ ਅਤੇ ਮਰਿਯਾਦਾ ਨੂੰ ਠੇਸ ਪਹੁੰਚੀ
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਕੁੜੀ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਿਯਾਦਾ ਨੂੰ ਠੇਸ ਪਹੁੰਚੀ ਹੈ, ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।

ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਦੇ ਹਰ ਧਰਮ ਤੇ ਵਰਗ ਨਾਲ ਸਬੰਧਤ ਸ਼ਰਧਾਲੂ ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪਹੁੰਚਦੇ ਹਨ, ਜਿਸ ਨੂੰ ਵੇਖਦਿਆਂ ਇੱਥੋਂ ਦੀ ਮਰਿਯਾਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਫੈਲਾਈ ਸੀ।

ਇਸ ਦੀ ਸੀਸੀਟੀ ਕੈਮਰਿਆਂ ਦੁਆਰਾ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਕੇਵਲ 5 ਸਕਿੰਟ ਦੇ ਕਰੀਬ ਇਸ ਹਰਕਤ ਨੂੰ ਲੜਕੀ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ।

ਉਨ੍ਹਾਂ ਕਿਹਾ ਲੜਕੀ ਦੀ ਹਰਕਤ ਨਾਲ ਸਿੱਖ ਮਰਿਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਕਰਕੇ ਲੜਕੀ ਵਿਰੁੱਧ ਪੁਲਿਸ ਸ਼ਿਕਾਇਤ ਕੀਤੀ ਗਈ ਹੈ।

ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਲੜਕੀ ਦੀ ਮੂਰਖਤਾ ਜਾਂ ਲਾਪ੍ਰਵਾਹੀ ਭਰੀ ਗਲਤੀ ਨੂੰ ਮਜ਼ਬਹਾਂ ਦੀ ਲੜਾਈ ਬਣਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਸਿੱਖੀ ਮੁਹੱਬਤ ਨਾਲ ਭਰਪੂਰ ਹੈ ਤੇ ਆਪਣੇ ਦੇਸ਼ ਅਤੇ ਹਰ ਕੌਮ ‘ਤੇ ਹੁੰਦੇ ਜ਼ੁਲਮ ਨੂੰ ਰੋਕਣ ਵਾਲਾ ਧਰਮ ਹੈ | ਜਿਸ ਨੂੰ ਸਬੂਤ ਚਾਹੀਦਾ ਆਪਣੇ ਦਾਦੇ-ਦਾਦੀਆਂ ਕੋਲੋਂ ਪੁੱਛ ਲੈਣ ਦੂਰ ਜਾਣ ਦੀ ਲੋੜ ਨਹੀਂ | ਇਹ ਮੂਰਖਤਾ ਹੈ | ਉਸ ਨੇ ਮੁਆਫੀ ਮੰਗ ਲਈ ਹੈ ਪਰ ਅੱਗੇ ਤੋਂ ਸਭ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ‘ਤੇ ਕੋਈ ਤਰਕ ਨਹੀਂ ਹੈ ਇਸ ਗਲਤੀ ਨਾਲ ਸਹਿਮਤ ਹੋ ਕੇ ਆਪਣੀ ਮੂਰਖਤਾ ਦਾ ਸਬੂਤ ਨਾ ਦਿਓ | ਦੇਗ ਤੇ ਤੇਗ ਵਾਲਾ ਇਤਿਹਾਸ ਜਰੂਰ ਪੜੋ – ਜਸਬੀਰ ਜੱਸੀ


#JasbirJassi #PunjabiSinger #SriDarbarSahib #SriHarmandirSahib #Girls #Yoga

Jathedar Singh Sahib Giani Raghbir Singh of Sri Akal Takht Sahib stated regarding the incident involving a girl taking pictures in yoga postures at the Parikrama of Sachkhand Sri Harmandir Sahib, Sri Darbar Sahib, Amritsar, and circulating them on social media. He emphasized that Sachkhand Sri Harmandir Sahib, Sri Darbar Sahib is the center of Sikh spirituality, where the message of divine unity is conveyed to the entire human race. However, yoga asanas hold no significance in Sikhism.

In a statement issued by the Akal Takht Sahib Secretariat, Singh Sahib Giani Raghbir Singh stressed that Sikhism is a pure and unique religion, and some forces are deliberately spreading false propaganda about it. He asserted that Sikhism does not abandon its surrounding society nor indulge in superstitious practices like awakening horoscopes or performing torturous physical exercises for spiritual gain. Sikhism’s ideals are captured in the principle ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’’

Therefore, Sachkhand Sri Harmandir Sahib is a sacred place meant for self-awakened souls to benefit from the spiritual aura of Gurbani. Activities like yoga postures, which are not recognized in Sikhism, are strictly prohibited within the boundaries of this holy place. Singh Sahib Giani Raghbir Singh highlighted that the Gurus have provided martial arts like Gatka for physical exercise, and Sikhs practice Gatka, not yoga.

He instructed the Shiromani Gurdwara Parbandhak Committee to ensure that no such actions are permitted in the future within the premises of Sachkhand Sri Harmandir Sahib, Sri Darbar Sahib. These actions are against the modesty of Sikhism and the dignity of the Guru-ghar. He clearly stated that while everyone is entitled to their beliefs, Sikhs cannot tolerate actions that contradict Sikh principles and morals. He also urged the government to take strict measures against individuals who, driven by hateful thoughts, attempt to hurt the sentiments of Sikhs and disrupt societal harmony.