ਅਕਾਲੀ ਦਲ ’ਚ ਬਗਾਵਤ: ਅਮ੍ਰਿਤਪਾਲ ਤੇ ਪਾਰਟੀ ਦੇ ਸਟੈਂਡ ਨੇ ਹੀ ਸਭ ਤੋਂ ਵੱਡਾ ਨੁਕਸਾਨ ਕੀਤਾ- ਚੰਦੂਮਾਜਰਾ
ਅਸੀਂ MP ਭਾਈ ਅੰਮ੍ਰਿਤਪਾਲ ਸਿੰਘ ਤੇ MP ਭਾਈ ਸਰਬਜੀਤ ਸਿੰਘ ਖਾਲਸਾ ਸਣੇ ਹੋਰ ਪੰਥਕ ਧਿਰਾਂ ਨੂੰ ਨਾਲ ਲੈ ਕੇ ਚੱਲਾਂਗੇ। – ਪ੍ਰੇਮ ਸਿੰਘ ਚੰਦੂਮਾਜਰਾ
ਸੀਨੀਅਰ ਅਕਾਲੀ ਆਗੂਆਂ ਦੇ ਇੱਕ ਧੜੇ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਸਾਬਕਾ ਐੱਮਪੀ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੀ ਬਾਗੀ ਆਗੂਆਂ ਵਿੱਚ ਸ਼ਾਮਿਲ ਹਨ । ਚੰਦੂਮਾਜਰਾ ਨੇ ਬੀਬੀਸੀ ਪੰਜਾਬੀ ਨਾਲ ਬਗਾਵਤ ਦੇ ਕਾਰਨਾਂ ਅਤੇ ਅਕਾਲੀ ਦਲ ਦੇ ਭਵਿੱਖ ਬਾਰੇ ਖਾਸ ਗੱਲਬਾਤ ਕੀਤੀ।
ਹਲਾਂਕਿ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ।
ਅਕਾਲੀ ਦਲ ਦੇ ਮੌਜੂਦਾ ਗੰਭੀਰ ਸੰਕਟ ਦੌਰਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੋ-ਸੱਚੀ ਸ਼ਰਧਾਂਜਲੀ
ਬਦਲ ਸਾਹਿਬ ਨੇ ਉਹ ਕੰਮ ਕੀਤਾ ਜੋ ਦਿੱਲੀ ਕੋਲੋਂ ਬਹੁਤ ਯਤਨਾਂ ਦੇ ਬਾਵਜੂਦ ਵੀ ਨਹੀ ਸੀ ਕਰ ਹੋਇਆ। ਨਹਿਰੂ ਕਾਲ ਤੋਂ ਕੇਂਦਰ ਦੀ ਨੀਤੀ ਸੀ ਕਿ ਕਿਸੇ ਵੀ ਤਰ੍ਹਾਂ ਅਕਾਲੀ ਦਲ ਨੂੰ ਜਾਂ ਘੱਟੋ ਘੱਟ ਆਪਣੇ ਰਾਹ ਚੱਲਣ ਵਾਲੀ ਸਿੱਖ ਸਿਆਸਤ ਨੂੰ ਖ਼ਤਮ ਕੀਤਾ ਜਾਵੇ ਜਾਂ ਗੈਰ ਪ੍ਰਸੰਗਕ ਕੀਤਾ ਜਾਵੇ।
ਇਸ ਰਾਹ ਤੁਰਦਿਆਂ ਪ੍ਰਤਾਪ ਸਿੱਘ ਕੈਰੋਂ ਨੇ ਅਕਾਲੀ ਦਲ ਨੂੰ ਨਹਿਰੂ ਦੀ ਸ਼ਹਿ ‘ਤੇ ਠੋਕ ਕੇ ਰੱਖਣ ਲਈ ਪੂਰਾ ਟਿੱਲ ਲਾਇਆ। ਇਸੇ ਲਈ ਉਸਨੇ ਸ਼੍ਰੋਮਣੀ ਕਮੇਟੀ ‘ਚ ਸਰਕਾਰੀ ਮਦਦ ਨਾਲ ਪ੍ਰਧਾਨਗੀ ਦੀ ਚੋਣ ਮਾਸਟਰ ਤਾਰਾ ਸਿੰਘ ਨੂੰ ਹਰਵਾਈ। ਪਰ ਇਹ ਮੁਹਿੰਮ ਮਾਸਟਰ ਤਾਰਾ ਸਿੰਘ ਅਗਵਾਈ ਵਿਚ ਸਿੱਖਾਂ ਨੇ ਫੇਲ੍ਹ ਕਰ ਦਿੱਤੀ, ਨਹਿਰੂ-ਤਾਰਾ ਸਿੰਘ ਸਮਝੌਤਾ ਹੋਇਆ, ਸਰਕਾਰੀ ਦਖ਼ਲਅੰਦਾਜ਼ੀ ‘ਤੇ ਰੋਕ ਲਾਈ ਤੇ 1960 ‘ਚ ਕੈਰੋਂ ਦੀ ਹਮਾਇਤ ਵਾਲਿਆਂ ਨੂੰ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ‘ਚ ਬੁਰੀ ਤਰ੍ਹਾਂ ਹਰਾਇਆ।
ਲੜਦਿਆਂ ਭਿੜਦਿਆਂ, ਸੱਤਾ ਨਾ ਹੁੰਦਿਆਂ ਵੀ ਅਕਾਲੀ ਆਗੂਆਂ, ਖਾਸ ਕਰਕੇ ਮਾਸਟਰ ਤਾਰਾ ਸਿੰਘ ਨੇ ਇਸ ਨੂੰ ਜਿਉਂਦਾ ਰੱਖਿਆ ਤੇ ਗੱਲ ਪੰਜਾਬੀ ਸੂਬੇ ਤੱਕ ਵੀ ਪਹੁੰਚਾਈ। ਕੁਝ ਸਾਲਾਂ ਬਾਅਦ ਵਿਅਕਤੀਗਤ ਰਾਜਨੀਤਕ ਤੌਰ ‘ਤੇ ਪੰਜਾਬੀ ਸੂਬੇ ਦੇ ਬਣਨ ਦਾ ਸਭ ਵੱਧ ਫ਼ਾਇਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ, ਭਾਵੇਂ ਉਨ੍ਹਾਂ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਤੇ ਲਛਮਣ ਸਿੰਘ ਗਿੱਲ ਵੀ ਥੋੜੇ ਥੋੜੇ ਸਮੇਂ ਲਈ ਮੁੱਖ ਮੰਤਰੀ ਬਣੇ।
1997 ‘ਚ ਬਾਦਲ ਸਾਹਿਬ ਤੀਜੀ ਵਾਰ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਪੰਥ ਦੀ ਪਾਰਟੀ ਨੂੰ ਪਰਿਵਾਰਿਕ ਪਾਰਟੀ ਬਣਾ ਦਿੱਤਾ। 2017 ਤੱਕ ਆਪਣਾ ਪੰਜਵਾਂ ਕਾਰਜਕਾਲ ਖਤਮ ਹੁੰਦਿਆਂ ਹੁੰਦਿਆਂ ਉਨ੍ਹਾਂ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਬਣੀ ਪਾਰਟੀ ਨੂੰ ਸਿੱਖਾਂ ਦੇ ਹੀ ਉਲਟ ਭੁਗਤਾ ਦਿੱਤਾ ਤੇ ਇਸ ਕਰੀਬ ਇਕ ਸਦੀ ਪੁਰਾਣੀ ਪਾਰਟੀ ਨੂੰ ਖਾਤਮੇ ਦੇ ਕੰਢੇ ਲਿਆ ਖੜ੍ਹਾ ਕੀਤਾ।
ਜੋ ਦਿੱਲੀ ਚਾਹੁੰਦੀ ਸੀ, ਉਸ ਨੂੰ ਇੰਨੇ ਸਾਲਾਂ ਬਾਅਦ ਪ੍ਰਤਾਪ ਸਿੰਘ ਕੈਰੋਂ ਦੇ ਮੁੰਡੇ ਸੁਰਿੰਦਰ ਸਿੰਘ ਕੈਰੋਂ ਦੇ ਕੁੜਮ ਪ੍ਰਕਾਸ਼ ਸਿੰਘ ਬਾਦਲ ਨੇ ਕਰ ਵਿਖਾਇਆ।
#Unpopular_Opinions
#Unpopular_Ideas
#Unpopular_Facts