Breaking News

ਸੰਦੀਪ ਪਾਠਕ ਰਾਘਵ ਚੱਢਾ ਤੇ ਭਗਵੰਤ ਮਾਨ ਇਕੱਠੇ ਨਹੀਂ ਬੈਠ ਸਕਦੇ- ਕੁੰਵਰ ਵਿਜੇ ਪ੍ਰਤਾਪ

ਕੁੰਵਰ ਵਿਜੇ ਪ੍ਰਤਾਪ ਨੇ ਭਗਵੰਤ ਮਾਨ ਦੀ ਕਾਰਗੁਜ਼ਾਰੀ ‘ਤੇ ਤਾਂ ਉਗਲ ਚੁੱਕੀ ਹੀ ਹੈ, ਉਸਨੇ ਇਹ ਖੁਲਾਸਾ ਵੀ ਕੀਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਵੱਡੇ ਪੱਧਰ ਤੇ 7/51 ਦਾ ਸਕੈਮ ਚੱਲ ਰਿਹਾ। ਜ਼ਾਹਰਾ ਤੌਰ ‘ਤੇ ਇਹ ਲੋਕਾਂ ਨੂੰ ਲੁੱਟਣ ਤੇ ਦਬਾਉਣ ਦਾ ਜ਼ਰੀਆ ਹੈ।

ਪੰਜਾਬ ਪਹਿਲਾਂ ਹੀ ਪੁਲਿਸ ਸਟੇਟ ਸੀ ਤੇ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਹ ਸ਼ਿਕੰਜਾ ਤੇ ਲੁੱਟ ਹੋਰ ਵਧੇਗੀ। ਕੀ ਪੰਜਾਬ ਦਾ ਡੀਜੀਪੀ ਇਸ ‘ਤੇ ਕੋਈ ਜਵਾਬ ਦੇਵੇਗਾ? ਕੀ ਹੁਣ ਵੀ ਇਹ ਦੋਸ਼ ਲੱਗੇਗਾ ਕਿ ਇਹ ਪੁਲਿਸ ਦਾ ਮਨੋਬਲ ਥੱਲੇ ਸੁੱਟਣ ਵਾਲੀ ਗੱਲ ਹੈ?

ਕੁੰਵਰ ਵਿਜੇ ਪ੍ਰਤਾਪ ਨੇ “ਆਪ” ਦੇ ਅੰਦਰੂਨੀ ਹਾਲਾਤ ਬਾਰੇ ਵੀ ਦਿਲਚਸਪ ਖੁਲਾਸਾ ਕੀਤਾ ਹੈ ਕਿ ਸੰਦੀਪ ਪਾਠਕ ਰਾਘਵ ਚੱਢਾ ਤੇ ਭਗਵੰਤ ਮਾਨ ਇਕੱਠੇ ਨਹੀਂ ਬੈਠ ਸਕਦੇ। ਉਸਨੇ ਦਾਅਵਾ ਵੀ ਕੀਤਾ ਹੈ ਕਿ ਆਪ ਵਿੱਚੋਂ ਹੀ ਕੁਝ ਲੋਕ ਕੇਜਰੀਵਾਲ ਖਿਲਾਫ ਸਬੂਤ ਕੇਂਦਰੀ ਏਜੰਸੀਆਂ ਨੂੰ ਦੇ ਰਹੇ ਨੇ।

ਐਲਾਨਵੰਤ ਨੂੰ ਚਾਹੀਦਾ ਹੈ ਕਿ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਉਵੇਂ ਹੀ ਦਬਕਾ ਮਾਰੇ ਜਿਵੇਂ ਵਿਧਾਨ ਸਭਾ ਵਿੱਚ ਕਾਂਗਰਸੀਆਂ ਨੂੰ ਮਾਰਿਆ ਸੀ ਤੇ ਜਾਂ ਹੁਣ ਜਿਵੇਂ ਸ਼ੀਤਲ ਅੰਗੁਰਾਲ ਨੂੰ ਮਾਰਿਆ ਹੈ।
ਇਹ ਸ਼ਾਇਦ ਪਹਿਲਾਂ ਮੁੱਖ ਮੰਤਰੀ ਹੋਵੇ, ਜਿਸ ਦੀ ਜਨਤਕ ਤੌਰ ‘ਤੇ ਗੱਲ ਰੱਦ ਕਰਕੇ ਡੀਜੀਪੀ ਨੇ ਬੇਇਜ਼ਤੀ ਕੀਤੀ ਹੋਵੇ ਤੇ ਹੁਣ ਇੱਕ ਸਾਬਕਾ ਆਈਜੀ ਤੇ ਆਪਣੀ ਹੀ ਪਾਰਟੀ ਦਾ ਵਿਧਾਇਕ ਜ਼ਲੀਲ ਕਰ ਰਿਹਾ ਹੈ।