Breaking News

CM ਮਾਨ ਦੇ ਚੈਲੇਂਜ ਤੋਂ ਬਾਅਦ ਸ਼ੀਤਲ ਅੰਗੁਰਾਲ ਦੇ ਹੈਰਾਨੀਜਨਕ ਖੁਲਾਸੇ- ਜਦੋਂ ਭਾਸ਼ਣ ਦਿੰਦੇ – ਦਿੰਦੇ ਅਚਾਨਕ ਰੋਣ ਲੱਗ ਗਏ ਸ਼ੀਤਲ ਅੰਗੁਰਾਲ

CM ਮਾਨ ਦੇ ਚੈਲੇਂਜ ਤੋਂ ਬਾਅਦ ਸ਼ੀਤਲ ਅੰਗੁਰਾਲ ਦੇ ਹੈਰਾਨੀਜਨਕ ਖੁਲਾਸੇ- LIVE

#Punjab chief minister Bhagwant Mann on Wednesday dared BJP leader Sheetal Angural to prove his corruption allegations against Mann’s family members. Reacting to same Sheetal Angural invited CM Bhagwant Mann to come and collect evidence himself. Sheetal is holding event at the Babu Jag Jiwan Ram Chowk, Basti Danishmanda, Jalandhar City & will also set up a chair for CM Mann.
A BJP candidate from Jalandhar West Sheetal Angural reaches the spot. Angural shows the “Pendrive” & said will wait for half an hour for the CM Bhagwant Mann.

BJP candidate from Jalandhar West, Sheetal Angural, became emotional while addressing the public in Jalandhar West. Today, Sheetal had invited CM Mann to an open platform to discuss the allegations he had made against CM Mann’s family and the local MLA, but the CM didn’t come. Sheetal brought proof in a pen drive.


ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਚ ਟੈਂਟ ਵਿੱਚ ਦੋ ਕੁਰਸੀਆਂ ਲਗਾਈਆਂ ਹਨ, ਜਿਥੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਿਕਾਰਡਿੰਗ ਵਾਲੀ ਪੈਨਡਰਾਈਵ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਨਗੇ। ਇਸ ਸਬੰਧੀ ਸ਼ੀਤਲ ਅੰਗਰੁਾਲ ਨੇ ਸੋਸ਼ਲ ਮੀਡੀਆ ‘ਐਕਸ’ ਤੇ ਪੋਸਟਰ ਵੀ ਸਾਂਝਾ ਕੀਤਾ ਹੈ। ਜਿਸ ਵਿਚ ਪ੍ਰੋਗਰਾਮ ਨੂੰ ਜਨਤਾ ਦੀ ਅਦਾਲਤ ਦਾ ਨਾਂ ਦਿੱਤਾ ਗਿਆ ਹੈ। ਪੋਸਟ ਵਿਚ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਟੈਗ ਕਰਦਿਆਂ ਲਿਖਿਆ ਹੈ, ‘‘ਮੈਂ ਤੁਹਾਡਾ ਇੰਤਜ਼ਾਰ ਕਰਾਂਗਾ, ਤੁਹਾਨੂੰ ਸਤਿਕਾਰ ਸਹਿਤ ਬੁਲਾਵਾ ਦਿੰਦਾ ਹਾਂ।’’

ਬਾਅਦ ਦੁਪਹਿਰ 2 ਵਜੇ ਨਿਰਧਾਰਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਅੰਗੁਰਾਲ ਨੇ ਆਪਣੇ ਲਈ ਛੋਟੀ ਜਦੋਂਕਿ ਮੁੱਖ ਮੰਤਰੀ ਲਈ ਉੱਚੀ ਕੁਰਸੀ ਲਗਾਈ ਹੈ। ਅੰਗੁਰਾਲ ਨੇ ਬੀਤੀ ਰਾਤ ਮੁੱਖ ਮੰਤਰੀ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅੰਗੁਰਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਕੋਲ ‘ਆਪ’ ਆਗੂਆਂ ਖ਼ਿਲਾਫ਼ 40 ਆਡੀਓ ਰਿਕਾਰਡਿੰਗਾਂ ਹਨ ਜੋ ਸੱਟੇਬਾਜ਼ੀ, ਲਾਟਰੀ ਅਤੇ ਜੂਏ ਸਮੇਤ ਗ਼ੈਰਕਾਨੂੰਨੀ ਕਾਰੋਬਾਰਾਂ ਵਿਚ ਲੱਗੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਮਾਨ ਦੇ ਇਥੇ ਪਹੁੰਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ। ਖੇਤਰ ਵਿਚ ਚੋਣਾਂ ਦਾ ਮਾਹੌਲ ਭਖ਼ਿਆ ਹੋਇਆ ਹੈ।

ਸ਼ੀਤਲ ਅੰਗੁਰਾਲ ਸਟੇਜ ‘ਤੇ ਕੁਰਸੀ ਡਾਹ ਕੇ ਬੈਠੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਇੱਕ ਕੁਰਸੀ ਖਾਲੀ ਦਿਖਾਈ ਦੇ ਰਹੀ ਹੈ ,ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦਾ ਪੋਸਟਰ ਲੱਗਿਆ ਹੋਇਆ ਹੈ। ਸ਼ੀਤਲ ਅੰਗੁਰਾਲ ਨੇ ਐਲਾਨ ਕੀਤਾ ਹੈ ਕਿ ਉਹ ਜਗਜੀਵਨ ਰਾਮ ਚੌਕ ਵਿੱਚ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਸੀਐਮ ਭਗਵੰਤ ਮਾਨ ਨੂੰ ਚੌਕ ਵਿੱਚ ਆ ਕੇ ਉਨ੍ਹਾਂ ਤੋਂ ਸਬੂਤ ਲੈਣ ਦਾ ਸੱਦਾ ਦਿੱਤਾ ਹੈ।

ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਹ ਵੀਰਵਾਰ ਬਾਅਦ ਦੁਪਹਿਰ ਬਾਬੂ ਜਗਜੀਵਨ ਰਾਮ ਚੌਕ ਵਿਖੇ ਹਾਜ਼ਰ ਰਹਿਣਗੇ। ਉਨ੍ਹਾਂ ਕੋਲ ਸਾਰੇ ਸਬੂਤ ਅਤੇ ਆਡੀਓ ਵੀ ਹੋਣਗੇ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ’ ‘ਤੇ ਲਗਾਏ ਜਾ ਰਹੇ ਆਰੋਪਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਪਲਟਵਾਰ ਕੀਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੀਤਲ ਅੰਗੁਰਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਬਹਿਸ ਦੀ ਇਹ ਧਮਕੀ ਕਿਸੇ ਹੋਰ ਨੂੰ ਦਿਓ, ਜਦੋਂ ਮਰਜ਼ੀ ਸਾਡੇ ਨਾਲ ਬਹਿਸ ਕਰ ਸਕਦੇ ਹਨ।

ਸੀਐਮ ਨੇ ਕਿਹਾ ਸੀ 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਵੋ। ਸ਼ੀਤਲ ਨੂੰ ਭ੍ਰਿਸ਼ਟ ਗਤੀਵਿਧੀਆਂ ਨੂੰ ਬੰਦ ਕਰਨ ਲਈ ਬਹੁਤ ਸਮਝਾਇਆ ਗਿਆ ਪਰ ਉਹ ਨਹੀਂ ਮੰਨੇ। ‘ਆਪ’ ‘ਚ ਰਹਿੰਦਿਆਂ ਉਨ੍ਹਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ‘ਚ ਦਿੱਕਤ ਹੁੰਦੀ ਸੀ। ਇਸ ਲਈ ਉਹ ਭਾਜਪਾ ‘ਚ ਸ਼ਾਮਲ ਹੋਏ ਹਨ। ਹਾਲਾਂਕਿ, ਅਸੀਂ ਉਨ੍ਹਾਂ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।
#CMMann #SheetalAngural