Breaking News

ਪਿਛਲੇ ਤਿੰਨ ਦਹਾਕਿਆਂ ਵਿਚ ਵੱਡਾ ਹੋਇਆ ਸਿੱਖ ਡਾਇਸਪੋਰਾ ਗਲੋਬਲ ਕਾਰਨਾਂ ਵਿੱਚ ਆਪਣੀ ਸ਼ਮੂਲੀਅਤ ਲਈ ਜਾਣਿਆ ਜਾਂਦਾ ਹੈ

ਪਿਛਲੇ ਤਿੰਨ ਦਹਾਕਿਆਂ ਵਿਚ ਵੱਡਾ ਹੋਇਆ ਸਿੱਖ ਡਾਇਸਪੋਰਾ ਗਲੋਬਲ ਕਾਰਨਾਂ ਵਿੱਚ ਆਪਣੀ ਸ਼ਮੂਲੀਅਤ ਲਈ ਜਾਣਿਆ ਜਾਂਦਾ ਹੈ, ਅਕਸਰ ਹੋਰ ਘੱਟ ਗਿਣਤੀ ਭਾਈਚਾਰਿਆਂ ਦੀਆਂ ਰਾਜਨੀਤਿਕ ਰਣਨੀਤੀਆਂ ਤੋਂ ਪ੍ਰੇਰਣਾ ਲੈਂਦਾ ਵੀ ਜਾਪਦਾ ਹੈ। ਗਲੋਬਲ ਮੁੱਦਿਆਂ ਬਾਰੇ ਕਈ ਵਾਰ ਕਾਹਲ ਜਾਂ ਭਾਵੁਕਤਾ ਵੀ ਵਿਖਾਉਂਦਾ ਹੈ।

ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ, ਉਦਾਹਰਨ ਲਈ, ਕੁਝ ਮੁਸਲਿਮ ਭਾਈਚਾਰਿਆਂ ਨੇ ਆਜ਼ਾਦ ਫਲਸਤੀਨ ਦੀ ਵਕਾਲਤ ਕਰਨ ਵਾਲੇ ਸਿਆਸੀ ਮੋਰਚਿਆਂ ਦੀ ਸਥਾਪਨਾ ਕੀਤੀ ਹੈ, ਇਹ ਇੱਕ ਅਜਿਹਾ ਕਦਮ ਸੀ, ਜਿਸ ਨੇ ਇਨ੍ਹਾਂ ਮੁਲਕਾਂ/ਖੇਤਰਾਂ ਵਿੱਚ ਸੱਜੇ-ਪੱਖੀ ਸਿਆਸੀ ਪਾਰਟੀਆਂ ਦੇ ਉਭਾਰ ਵਿੱਚ ਯੋਗਦਾਨ ਪਾਇਆ ਹੈ।

ਸਿੱਖਾਂ ਲਈ ਇਨ੍ਹਾਂ ਮੁਸਲਿਮ ਭਾਈਚਾਰਿਆਂ ਦੇ ਵਿਲੱਖਣ ਸੰਦਰਭ ਨੂੰ ਪਛਾਣਨਾ ਬਹੁਤ ਮਹੱਤਵਪੂਰਨ ਹੈ। ਯੂਕੇ ਵਿੱਚ ਪਾਕਿਸਤਾਨੀ ਮੁਸਲਮਾਨ ਮੁੱਖ ਤੌਰ ‘ਤੇ ਮੰਗਲਾ ਡੈਮ ਦੇ ਨਿਰਮਾਣ ਤੋਂ ਪ੍ਰਭਾਵਿਤ ਮੀਰਪੁਰ ਦੇ ਰਹਿਣ ਵਾਲੇ ਹਨ, ਜਦੋਂ ਕਿ ਬੰਗਲਾਦੇਸ਼ੀ ਮੁਸਲਮਾਨ ਜ਼ਿਆਦਾਤਰ ਸਿਲਹਟ ਤੋਂ ਆਉਂਦੇ ਹਨ।

ਇਨ੍ਹਾਂ ਭਾਈਚਾਰਿਆਂ ਦੀਆਂ ਰਾਜਨੀਤਿਕ ਰਣਨੀਤੀਆਂ ਅਕਸਰ ਉਨ੍ਹਾਂ ਦੇ ਖਾਸ ਇਤਿਹਾਸਕ ਅਤੇ ਖੇਤਰੀ ਪਿਛੋਕੜ ਦੁਆਰਾ ਬਣਾਈਆਂ ਜਾਂਦੀਆਂ ਹਨ।

ਇਨ੍ਹਾਂ ਗੁੰਝਲਾਂ ਦੇ ਮੱਦੇਨਜ਼ਰ, ਸਿੱਖਾਂ ਨੂੰ ਯੂਕੇ ਦੇ ਕੁਝ ਮੁਸਲਿਮ ਸਮੂਹਾਂ ਦੀ ਇਕਹਿਰੀ ਅਤੇ ਅੰਦਰੂਨੀ ਰਾਜਨੀਤੀ ਦੀ ਨਕਲ ਕਰਨ ਦੀ ਬਜਾਏ ਖੁੱਲ੍ਹੀ ਅਤੇ ਵੱਡੇ ਕਲਾਵੇ ਵਾਲੀ ਰਾਜਨੀਤਿਕ ਪਹੁੰਚ ਅਪਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਅਪਣਾਉਣ ਨਾਲ ਵੱਖੋ-ਵੱਖਰੇ ਭਾਈਚਾਰਿਆਂ ਵਿੱਚ ਏਕਤਾ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਗਲੋਬਲ ਮੁੱਦਿਆਂ ‘ਤੇ ਵਧੇਰੇ ਸੂਖਮ ਅਤੇ ਪ੍ਰਭਾਵਸ਼ਾਲੀ ਵਕਾਲਤ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।

ਅਜਿਹਾ ਕਰਨ ਨਾਲ, ਸਿੱਖ ਇੱਕ ਵਿਆਪਕ ਅਤੇ ਸਹਿਯੋਗੀ ਦ੍ਰਿਸ਼ਟੀਕੋਣ ਨੂੰ ਕਾਇਮ ਰੱਖਦੇ ਹੋਏ, ਆਪਣੇ ਹਿੱਤਾਂ ਨੂੰ ਅੱਗੇ ਵਧਾਉਂਦੇ ਹੋਏ, ਇੱਕ ਵਡੇਰਾ ਅਤੇ ਸਾਂਝ ਵਾਲਾ ਮੋਰਚਾ ਬਣਾ ਸਕਦੇ ਹਨ।

#Unpopular_Opinions
#Unpopular_Ideas
#Unpopular_Facts