Two years after Russia’s invasion of Ukraine, signs are emerging that US sanctions and enforcement measures aimed at weakening the growing oil trade between India and Russia and squeezing Moscow’s profits from oil sales are starting to bite.
ਸਿਆਸਤ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਮੋਦੀ ਸਰਕਾਰ ਨੇ ਧਾਰਾ ਤਿੰਨ ਸੌ ਸੱਤਰ ਫਰੰਗੀ ਬਘਿਆੜਾਂ ਦੀ ਥਾਪੀ ਲੈ ਕੇ ਤੋੜੀ ਸੀ, ਉਪਰੰਤ ਪੀ ੳ ਕੇ ਕਬਜ਼ਾ ਕੇ ਚੀਨ ਦਾ ਸੀਪੈਕ ਪ੍ਰਾਜੈਕਟ ਖ਼ੁਰਦ ਬੁਰਦ ਕਰਨ ਦਾ ਏਜੰਡਾ ਸੀ
ਪਰ ਰੂਸ ਚੀਨ ਨੇ ਬਜਰੰਗ ਸਿਆਸਤ ਦੀ ਪੂਛ ਨੂੰ ਏਦਾਂ ਮਰੋੜਾ ਚਾੜ੍ਹਿਆ,ਕਿ ਰਾਮਰਾਜੀਏ ਬਾਂ ਬਾਂ ਕਰ ਉੱਠੇ, ਮੁਸਲਮਾਨਾਂ ‘ਤੇ ਜੁਲਮ ਤੋ ਤੌਬਾ ਤਾਂ ਕੀਤੀ ਸੋ ਕੀਤੀ,
ਬਾਕੀ ਵੀ ਸਭ ਸ਼ਰਤਾਂ ਪੈਰਾਂ ਚ ਬਹਿ ਕੇ ਮੰਨ ਆਏ, ਸੁਬਰਾਮਨੀਅਮ ਜਹੇ ਸਰਕਾਰੀ ਅਧਿਕਾਰੀਆਂ ਦੀ ਮੰਨੀਏ ਤਾਂ ਚਾਰ ਹਜ਼ਾਰ ਸਕੁਐਰ ਕਿਲੋਮੀਟਰ ਰਕਬਾ ਚੀਨ ਨੂੰ ਏਸੇ ਬਦਮਾਸ਼ੀ ਵੱਟੇ ਦੇ ਕੇ ਜਾਨ ਛੁਡਾਈ,
ਦੋਗਲੇ ਕਿਰਦਾਰਾਂ ਨਾਲ ਨਾ ਨੇਕੀ,ਤੇ ਨਾ ਬਦੀ ਦੇ ਦਰਿਆਵਾਂ ਦੇ ਪਾਰ ਲੱਗਿਆ ਜਾਂਦਾ ਹੈ
ਤਾਜ਼ਾ ਹਾਲਾਤਾਂ ਚ ਇਕ ਪਾਸੇ ਅਮਰੀਕੀ ਅਧਿਕਾਰੀ ਨੇ ਸੱਚਖੰਡ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਖਾਲਸੇ ਦੀ ਆਕਾਲੀ ਪ੍ਰਭੂੱਤਾ ਦੀ ਤਸਦੀਕ ਕੀਤੀ,
ਤੇ ਦੂਜੇ ਪਾਸੇ ਅਮਰੀਕੀਆਂ ਨੇ ਰੂਸ ਦੇ ਉਹ ਚੌਦਾਂ ਸਮੁੰਦਰੀ ਜਹਾਜ਼
ਬਲੈਕ ਲਿਸਟ ਕਰ ਦਿੱਤੇ,ਜਿਹੜਾ ਕੱਲਾ ਕੱਲਾ ਹੀ ਅਰਬਾਂ ਦਾ ਤੇਲ ਭਾਰਤ ਪਹੁੰਚਾਉਂਦਾ ਹੈ,ਹਰ ਮਹੀਨੇ ਤਿੰਨ ਜਹਾਜ਼ ਜਾਮ ਨਗਰ ਰਿਲਾਇੰਸ ਦੀ ਰਿਫਾਇਨਰੀ ਚ ਪਹੁੰਚਦੇ ਸਨ,
ਯਾਦ ਰਹੇ ਭਾਰਤ ਕੱਚੇ ਤੇਲ ਨੂੰ ਸਾਫ਼ ਕਰਕੇ ਯੂਰਪ ਅਫ਼ਰੀਕਾ ਦਦੇਸ਼ਾਂ ਨੂੰ ਸਪਲਾਈ ਕਰਨ ਦੇ ਮਾਮਲੇ ਚ ਸੰਸਾਰ ਚ ਮੋਹਰੀ ਹੈ,
ਅਮਰੀਕਾ ਨੇ ਚੇਤਾਵਨੀ ਦਿਤੀ ਕਿ ਜੇ ਭਾਰਤ ਨੇ ਇਹ ਜਹਾਜ਼ ਅਪਣੀ ਕਿਸੇ ਵੀ ਬੰਦਰਗਾਹ ‘ਤੇ ਪਹੁੰਚਣ ਦਿੱਤੇ ਤਾਂ ਰਿਲਾਇੰਸ ਨੂੰ ਬਲੈਕ ਲਿਸਟ ਕਰਨ ਦੇ ਨਾਲ ਨਾਲ,
ਭਾਰਤ ‘ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ,
ਹੁਣ ਜੇ ਹਿਡਨਬਰਗ ਦੀ ਇੱਕੋ ਰਿਪੋਰਟ ਆਡਾਨੀ ਦੇ ਪੰਝੀ ਫੀਸਦ ਸ਼ਿਅਰ ਰਾਤੋ ਰਾਤ ਮਿੱਟੀ ਕਰ ਸਕਦੀ ਹੈ,
ਤਾਂ ਆਬਾਨੀ ਦਾ ਕੀ ਬਣੂ?
ਸਮਝਣਾ ਔਖਾ ਨਹੀਂ,
ੳਧਰ ਦੋ ਦਿਨ ਪਹਿਲਾਂ ਹੀ ਆਰ ਬੀ ਆਈ ਨੇ ਧਾਹ ਮਾਰੀ ਹੈ ਕਿ ਭਾਰਤ ਦਾ ਹਾਲ ਅੰਦਰੋਂ ਤਾਂ ਸ੍ਰੀ ਲੰਕਾ ਜਿਹਾ ਹੋਇਆ ਹੀ ਪਿਆ ਹੈ,
ਬਸ ਜ਼ਾਹਰ ਹੋਣਾ ਬਾਕੀ ਹੈ।
ਤਾਂ ਕੀ ਨਵੀਂ ਆਫ਼ਤ ਬਾਤਨ ਦੇ ਜ਼ਾਹਰ ਹੋਣ ਦਾ ਸ਼ੁਭ ਆਰੰਭ ਹੈ?
Amreek Singh
ਕਾੰਗਰਸ ਨੇ ਕੁਛ ਪਾਰਟੀਆੰ ਨਾਲ ਰਲ਼ ਕੇ “ਇੰਡੀਆ” ਨਾੰ ਦਾ ਫਰੰਟ ਬਣਾਇਆ ਹੋਇਆ ਹੈ ਜੋ ਅਗਾਮੀ ਚੋਣਾੰ ਦੌਰਾਨ ਬੀਜੇਪੀ ਵਿਰੁਧ, ਜਿਥੋੰ ਤਕ ਸੰਭਵ ਹੋ ਸਕਿਆ, ਹਰ ਸੀਟ ਤੇ ਇਕ ਇਕ ਹੀ ਉਮੀਦਵਾਰ ਖੜਾ ਕਰੇਗਾ |
ਚਲੋ, ਵੇਖਦੇ ਹਾੰ ਇਹ ਏਕਾ ਕਿਸ ਹੱਦ ਤਕ ਨਿਭਦਾ ਹੈ |
ਰਸਸ-ਬੀਜੇਪੀ ਹਕੂਮਤ ਨੇ ਪਿਛਲੇ ਦਹਾਕੇ ਦੌਰਾਨ ਭਾਰਤੀ ਲੋਕ ਰਾਜ ਦਾ ਮੂੰਹ ਮੱਥਾ ਬਦਲ ਕੇ ਰਖ ਦਿਤਾ ਹੈ | ਦੇਸ ਅੰਦਰ ਐਮਰਜੈੰਨਸੀ ਤੋੰ ਵੀ ਮਾੜੀ ਤਾਨਾਸ਼ਾਹੀ ਦਾ ਬੋਲ ਬਾਲਾ ਹੈ, ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਸਮੇਤ ਲੋਕ ਰਾਜ ਦੇ ਸੰਗਠਣ ਡਰ ਦੇ ਮਾਹੌਲ ਵਿਚ ਵਿਚਰ ਰਹੇ ਹਨ, ਮੀਡੀਆ ਪੂਰੀ ਤਰਾੰ “ਫਤਹਿ” ਕਰ ਲਿਆ ਗਿਆ ਹੈ ਜੋ ਹੁਣ ਤੋਤੇ ਵਾੰਗ ਬੋਲਦਾ ਹੈ, ਅਮਨ ਕਾਨੂੰਨ ਅਤੇ ਸਭਿਆਚਾਰ ਦੇ ਸਟੇਟਾੰ ਦੇ ਵਿਧਾਨਕ ਹੱਕਾੰ ਦਾ ਨਾ ਸਿਰਫ ਕੇੰਦਰੀਕਰਨ ਕਰ ਲਿਆ ਗਿਆ ਬਲਕਿ ਭਗਵਾੰਕਰਨ ਵੀ ਕਰ ਦਿਤਾ ਗਿਆ ਹੈ |
ਕੇੰਦਰੀ ਏਜੰਸੀਆੰ ਜਦ ਚਾਹੁਣ ਵਿਰੋਧੀ ਧਿਰਾੰ ਦੇ ਆਗੂਆੰ ਨੂੰ ਬੋਦੀਉੰ ਫੜ ਕੇ ਦਿਲੀ ਲੈ ਜਾੰਦੀਆੰ ਹਨ | ਹੋਰ ਵੀ ਐਨਾ ਕੁਛ ਕੀਤਾ ਕਰਾਇਆ ਗਿਆ ਹੈ ਕਿ ਇਸ ਸੰਖੇਪ ਪੋਸਟ ਵਿਚ ਗਿਣਾਇਆ ਨਹੀੰ ਜਾ ਸਕਦਾ |
ਸਵਾਲਾੰ ਦਾ ਸਵਾਲ ਇਹ ਹੈ ਕਿ ਕੀ ਲੋਕਾੰ ਨੇ ਕਾੰਗਰਸ ਅਤੇ ਉਸ ਦੇ ਇੰਡੀਆ ਮੰਚ ਤੋੰ ਬੀਜੇਪੀ ਦੇ ਬੀਜੇ ਲੋਕਰਾਜ ਵਿਰੋਧੀ ਕੰਡੇ ਚੁਣਨ ਦਾ ਕਦੇ ਕੋਈ ਐਲਾਨ ਸੁਣਿਆ ? ਕੀ ਇਸ ਮੰਚ ਦੀ ਸਟੇਟਾੰ ਦੇ ਅਮਨ ਕਾਨੂੰਨ ਅਤੇ ਵਿਦਿਆ ਦੇ ਵਿਧਾਨਕ ਹੱਕਾੰ ਦੀ ਬਹਾਲੀ ਦੀ ਕੋਈ ਵਚਨਬਧਤਾ ਸੁਣੀ ਹੈ ? ਕੀ ਇਹ ਮੰਚ ਭਾਰਤ ਦੇ ਵਿਧਾਨਕ ਸੰਗਠਣਾੰ ਦੇ ਸੰਤੁਲਨ ਦੇ ਵਿਗਾੜ ਵਾਲੀਆੰ ਸਭਨਾੰ ਕਾਰਵਾਈਆੰ ਦਾ ਬਿਸਤਰਾ ਵਲੇਟੇਗਾ ? ਅਜ ਤਕ ਮੈੰ ਇਹ ਅਤ ਜ਼ਰੂਰੀ ਸਪਸ਼ਟੀਕਰਨ ਇੰਡੀਆ ਮੰਚ ਦੇ ਕਿਸੇ ਬੁਲਾਰੇ ਦੇ ਮੂੰਹੋੰ ਨਹੀੰ ਸੁਣੇ |
ਪੰਜਾਬ ਦੇ ਸਿਖ ਮੁੰਡਿਆੰ ਨੂੰ 2800 ਕਿਲੋਮੀਟਰ ਦੀ ਦੂਰੀ ਤੇ ਕੈਦ ਕਰਨਾ ਹਿੰਦੂ ਸਰਕਾਰ ਦੀ ਡਰੂ ਬਿਰਤੀ ਦੀ ਕਹਾਣੀ ਬਿਆਨ ਕਰਦਾ ਹੈ | ਸਾਲ ਪੂਰਾ ਹੋਣ ਵਾਲਾ ਹੈ | ਦਸੋ ਇਨਾੰ ਕੋਲ ਕਿਹੜੇ ਟੈੰਕ ਤੋਪਾੰ ਹੋਣ ਦਾ ਸਬੂਤ ਮਿਲਿਆ ਜਿੰਨਾੰ ਨਾਲ ਇਨਾੰ ਨੇ 40 ਲਖ ਭਾਰਤੀ ਹਥਿਆਰਬੰਦ ਫੌਜਾੰ ਅਤੇ ਪੁਲਿਸ ਬਲਾੰ ਨੂੰ ਵੰਗਾਰਨਾ ਸੀ ? ਅਪਣੇ ਨੌਜਵਾਨਾੰ ਨੂੰ ਮਿਲੀ ਡਿਬਰੂਗੜ ਦੀ ਜ਼ਾਲਮ ਸਜ਼ਾ ਸਿਖਾੰ ਨੂੰ ਉਨਾ ਹੀ ਦੁਖੀ ਕਰ ਰਹੀ ਹੈ ਜਿੰਨਾ ਭਗਵਾਨ ਰਾਮ ਦੇ ਬਨਵਾਸ ਨੇ ਅਯੁਧਿਆ ਰਾਜ ਦੇ ਲੋਕਾੰ ਨੂੰ ਪਰੇਸ਼ਾਨ ਕੀਤਾ ਸੀ |
ਭਾਰਤ ਦੀਆੰ ਉਤਰ-ਪੂਰਬੀ ਸਟੇਟਾੰ ਦੇ ਲੋਕ ਅਪਣੀ ਨਸਲੀ ਅਤੇ ਭੂਗੋਲਕ ਪਛਾਣ ਬਾਰੇ ਬਹੁਤ ਸੰਵੇਦਨਸ਼ੀਲ ਹਨ | ਇਨਾੰ ਵਿਚਕਾਰ ਕਈ ਸਰਹੱਦੀ ਝਗੜੇ ਵੀ ਚਲਦੇ ਹਨ ਕਿਉੰਕਿ ਪਹਾੜੀ ਜੰਗਲੀ ਖੇਤਰਾੰ ਵਿਚ ਨਿਸ਼ਾਨਦੇਹੀ ਮੁਸ਼ਕਲ ਹੁੰਦੀ ਹੈ | ਕੋਈ ਸਟੇਟ ਗੁਆੰਢੀ ਦੇ ਮਾਮਲਿਆੰ ਵਿਚ ਦਖਲ ਨਹੀੰ ਦੇ ਸਕਦੀ, ਘੁਸਣਾ ਤਾੰ ਦੂਰ ਦੀ ਗਲ ਹੈ |
ਜੁਲਾਈ 2021 ਵਿਚ ਆਸਾਮ ਪੁਲਿਸ ਮਿਜ਼ੋਰਮ ਨਾਲ ਲਗਦੇ ਵਿਵਾਦਤ ਇਲਾਕੇ ਵਿਚ ਦਾਖਲ ਹੋ ਗਈ | ਮਿਜ਼ੋਰਮ ਪੁਲਿਸ ਨੇ ਖੱਬੇ ਵੇਖਿਆ ਨਾ ਸੱਜੇ, ਗੋਲੀਆੰ ਦੀ ਬੁਛਾੜ ਕਰ ਦਿਤੀ | ਨਤੀਜੇ ਵਜੋੰ ਆਸਾਮ ਦੇ 5 ਪੁਲਸੀਏ ਥਾਵੇੰ ਮਾਰ ਦਿਤੇ, 50 ਤੋੰ ਵਧ ਜ਼ਖਮੀ ਕਰ ਦਿਤੇ |
ਪੰਜਾਬ ਦਾ ਮੁਖ ਮੰਤਰੀ ਇੰਨਾ ਕਰੜਾ ਐਕਸ਼ਨ ਲੈਣ ਦੀ ਜੁਰਅਤ ਨਹੀੰ ਰਖਦਾ ਅਤੇ ਸੰਭਾਵਤ ਹਰਿਆਣਾ ਪੁਲਿਸ ਵਿਰੁਧ ਅਜਿਹੇ ਸਖਤ ਐਕਸ਼ਨ ਦੀ ਲੋੜ ਵੀ ਨਹੀੰ ਸੀ | ਪਰ ਘਟੋ ਘਟ ਭਗਵੰਤ ਮਾਨ ਲਈ ਮੌਕੇ ਦੀ ਨਿਸ਼ਾਨਦੇਹੀ ਕਰਵਾਉਣ ਵਿਚ ਦੇਰੀ ਨਹੀ ਕਰਨੀ ਚਾਹੀਦੀ ਸੀ ਅਤੇ ਤੱਥਾੰ ਅਨੁਸਾਰ ਕਾਨੂੰਨ ਨੂੰ ਅਪਣਾ ਰਾਹ ਲੈਣ ਦੇਣਾ ਚਾਹੀਦਾ ਸੀ |
ਜ਼ਿੰਦਗੀ ਵਿਚ ਕਈ ਵਾਰ ਹੁਕਮਰਾਨ ਨੂੰ ਸਖਤ, ਬੇਸੁਆਦੇ ਫੈਸਲੇ ਲੈਕੇ ਲੜਨਾ ਪੈੰਦਾ ਹੈ , ਪਰ ਜਿਵੇੰ ਆਪਾੰ ਹਿੰਦੀ ਫਿਲਮਾੰ ਵਿਚ ਵੇਖਦੇ ਹਾੰ , ਹਾਸਰਸ ਕਲਾਕਾਰ ਲੜਾਈ ਦੇ ਨਾੰ ਤੇ ਤਮਾਸ਼ੇ ਤਾੰ ਕਰ ਸਕਦੇ ਹਨ, ਗੰਭੀਰ ਕਾਰਵਾਈ ਕਰਨਾ ਉਨਾੰ ਦੇ ਵੱਸ ਦਾ ਰੋਗ ਨਹੀੰ ਹੁੰਦਾ |
Sukhdev Singh