Breaking News

ਰੂਸੀ ਫੋਜ ਵਿਚ ਭਰਤੀ ਭਾਰਤੀਆਂ ਨਾਲ ਹੋ ਰਹੀ ਮਾੜੀ – ਨੌਕਰੀ ਦਾ ਝਾਂਸਾ ਦੇ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ

Indians are unwittingly recruited into the Russian army
Twenty or so rural workers and unemployed people, who thought they had landed a job in Dubai, were instead sent to fight in Ukraine.

ਭਾਰਤ ਨੇ ਅੱਜ ਕਿਹਾ ਕਿ ਉਹ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਕੰਮ ਕਰ ਰਹੇ 20 ਦੇ ਕਰੀਬ ਭਾਰਤੀ ਨਾਗਰਿਕਾਂ ਦੀ ‘ਫੌਰੀ ਖਲਾਸੀ’ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਰੂਸੀ ਫੌਜ ਵਿਚ 20 ਦੇ ਕਰੀਬ ਭਾਰਤੀ ਨਾਗਰਿਕ ਸਹਾਇਕ ਸਟਾਫ਼ ਜਾਂ ਹੈਲਪਰਾਂ ਵਜੋਂ ਕੰਮ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਖਲਾਸੀ ਲਈ ਯਤਨ ਕਰ ਰਹੇ ਹਾਂ।’’

ਜੈਸਵਾਲ ਨੇ ਕਿਹਾ ਕਿ 20 ਦੇ ਕਰੀਬ ਲੋਕਾਂ ਨੇ ਮਾਸਕੋ ਵਿਚ ਭਾਰਤੀ ਅੰਬੈਸੀ ਨਾਲ ਰਾਬਤਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਈ ਭਾਰਤੀ, ਜੋ ਰੂਸੀ ਫੌਜ ਵਿਚ ਸੁਰੱਖਿਆ ਹੈਲਪਰਾਂ ਵਜੋਂ ਕੰਮ ਕਰ ਰਹੇ ਹਨ, ਨੂੰ ਯੂਕਰੇਨ ਨਾਲ ਖਹਿੰਦੀ ਰੂਸੀ ਸਰਹੱਦ ਦੇ ਨਾਲ ਕੁਝ ਇਲਾਕਿਆਂ ਵਿਚ ਰੂਸੀ ਫੌਜਾਂ ਨਾਲ ਮਿਲ ਕੇ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਭਾਰਤੀ ਨਾਗਰਿਕ ਕਈ ਥਾਵਾਂ ’ਤੇ ਹਨ ਤੇ ਸਾਡੀ ਅੰਬੈਸੀ ਰੂਸੀ ਅਥਾਰਿਟੀਜ਼ ਦੇ ਸੰਪਰਕ ਵਿਚ ਹੈ।’’

ਜੈਸਵਾਲ ਨੇ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਨਵੀਂ ਦਿੱਲੀ ਤੇ ਮਾਸਕੋ ਦੋਵਾਂ ਥਾਵਾਂ ’ਤੇ ਰੂਸੀ ਅਥਾਰਿਟੀਜ਼ ਦੇ ਸੰਪਰਕ ਵਿਚ ਹੈ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਦੱਸਿਆ ਹੈ ਕਿ ਉਹ ਜੰਗੀ ਇਲਾਕਿਆਂ ਵਿਚ ਨਾ ਜਾਣ ਜਾਂ ਅਜਿਹੇ ਕਿਸੇ ਮੁਸ਼ਕਲ ਹਾਲਾਤ ਵਿਚ ਨਾ ਫਸਣ। ਅਸੀਂ ਆਪਣੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਾਂ।’’

ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਨਾਗਰਿਕ ਜੋ ਢਾਈ ਹਫ਼ਤੇ ਪਹਿਲਾਂ ਆਪਣੇ ਸੱਤ ਸਾਥੀਆਂ ਨਾਲ ਕਤਰ ਤੋਂ ਭਾਰਤ ਨਹੀਂ ਆ ਸਕਿਆ ਸੀ, ਜਲਦੀ ਹੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਮਗਰੋਂ ਪਰਤ ਆਵੇਗਾ। ਕਤਰ ਵੱਲੋਂ ਰਿਹਾਅ ਕੀਤੇ ਜਾਣ ਮਗਰੋਂ ਅੱਠ ਸਾਬਕਾ ਭਾਰਤੀ ਜਲਸੈਨਿਕਾਂ ਵਿਚੋਂ ਸੱਤ ਜਣੇ 12 ਫਰਵਰੀ ਨੂੰ ਭਾਰਤ ਆ ਗਏ ਸਨ।

ਕਤਰ ਦੀ ਕੋਰਟ ਨੇ ਪਿਛਲੇ ਸਾਲ 26 ਅਕਤੂਬਰ ਨੂੰ ਇਨ੍ਹਾਂ ਸਾਬਕਾ ਜਲਸੈਨਿਕਾਂ ਨੂੰ ਕਥਿਤ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਕਤਰ ਦੀ ਅਪੀਲੀ ਕੋਰਟ ਨੇ 28 ਦਸੰਬਰ ਨੂੰ ਮੌਤ ਦੀ ਸਜ਼ਾ ਕੈਦ ਵਿਚ ਤਬਦੀਲ ਕਰ ਦਿੱਤੀ ਸੀ।

About 20 Indian nationals serving with the Russian military have approached authorities seeking help for their discharge, the external affairs ministry said on Thursday against the backdrop of reports of casualties among Indians forced to fight in the war against Ukraine.
ਕੁਝ ਭਾਰਤੀ ਨੌਜਵਾਨ ਇਸ ਝੂਠੇ ਜਾਲ ਵਿੱਚ ਫਸ ਗਏ ਕਿ ਉਹ ਰੂਸ ਜਾ ਕੇ ਲੱਖਾਂ ਰੁਪਏ ਕਮਾ ਸਕਦੇ ਹਨ।

ਪਰ ਉਹ ਬਹੁਤ ਮੁਸ਼ਕਲ ਵਿੱਚ ਫਸ ਗਏ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਏਜੰਟਾਂ ਨੇ ਉਨ੍ਹਾਂ ਨੂੰ ਨੌਕਰੀ ਦਾ ਕਹਿ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ।

ਹਾਲ ਹੀ ਵਿੱਚ ਕਰਨਾਟਕਾ, ਗੁਜਰਾਤ, ਮਹਾਰਾਸ਼ਟਰ, ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਤੋਂ 16 ਜਣੇ ਰੂਸ ਗਏ ਸਨ।

ਰੂਸ ਵਿੱਚ ਫਸੇ ਲੋਕਾਂ ਦੇ ਮੁਤਾਬਕ ਏਜੰਟਾਂ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ‘ਹੈਲਪਰ’ ਵਜੋਂ ਜਾਂ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਦਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਭਰਤੀ ਕਰਵਾਇਆ ਜਾਵੇਗਾ।

ਇਸ ਮਾਮਲੇ ਵਿੱਚ ਕੁਲ ਚਾਰ ਏਜੰਟਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 2 ਰੂਸ ਵਿੱਚ ਹਨ ਅਤੇ 2 ਭਾਰਤ ਵਿੱਚ ਹਨ।

ਦੁਬਈ ਦਾ ਰਹਿਣ ਵਾਲਾ ਫੈਸਲ ਖਾਨ ਨਾਮ ਦਾ ਇੱਕ ਹੋਰ ਏਜੰਟ ਇਨ੍ਹਾਂ ਚਾਰਾਂ ਦਾ ਕੋਆਰਡੀਨੇਟਰ ਸੀ।

ਫੈਸਲ ਖਾਨ ਬਾਬਾ ਵਲੋਗਜ਼ ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਹ ਆਪਣੇ ਯੂਟਿਊਬ ਚੈਨਲ ਉੱਤੇ ਵੀਡੀਓਜ਼ ਪਾ ਕੇ ਲੋਕਾਂ ਨੂੰ ਰੂਸ ਵਿੱਚ ਚੰਗੀ ਤਨਖਾਹ ਵਾਲੀਆਂ ‘ਹੈਲਪਰ’ ਦੀਆਂ ਨੌਕਰੀਆਂ ਦਾ ਪ੍ਰਚਾਰ ਕਰਦਾ ਹੈ।

ਨੌਕਰੀ ਦੀ ਚਾਹ ਰੱਖਦੇ ਨੌਜਵਾਨਾਂ ਨੇ ਉਨ੍ਹਾਂ ਨਾਲ ਫੋਨ ਉੱਤੇ ਸੰਪਰਕ ਕੀਤਾ।

ਏਜੰਟਾਂ ਨੇ ਕੁਲ 25 ਜਣਿਆਂ ਨੂੰ ਰੂਸ ਭੇਜਣ ਦੀ ਯੋਜਨਾ ਬਣਾਈ ਸੀ।

ਇਨ੍ਹਾਂ ਤਿੰਨਾਂ ਵਿੱਚੋਂ ਪਹਿਲਾਂ ਸਮੂਹ 9 ਨਵੰਬਰ 2023 ਨੂੰ ਭਾਰਤ ਤੋਂ ਬਾਹਰ ਗਿਆ, ਉਹ ਚੇਨਈ ਤੋਂ ਸ਼ਾਰਜਾਹ ਗਏ ਅਤੇ ਸ਼ਾਰਜਾਹ ਤੋਂ ਉਹ 12 ਨਵੰਬਰ ਨੂੰ ਮਾਸਕੋ ਗਏ।16 ਨਵੰਬਰ ਨੂੰ ਫੈਸਲ ਖਾਨ ਦੀ ਟੀਮ 6 ਅਤੇ ਫੇਰ 7 ਜਣਿਆਂ ਨੂੰ ਲੈ ਕੇ ਰੂਸ ਚਲੀ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਕਈ ਦਿਨ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ 24 ਦਸੰਬਰ 2023 ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ

ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਹ ਹੀ ਕਹਿੰਦੇ ਸਨ ਇਹ ਆਮ ਨੌਕਰੀ ਨਹੀਂ ਸਗੋਂ ਫੌਜ ਦੀ ਨੌਕਰੀ ਸੀ।

ਉਨ੍ਹਾਂ ਕਿਹਾ, “ਮੈਂ ਉਮੀਦਵਾਰਾਂ ਨੂੰ ਕਿਹਾ ਸੀ ਕਿ ਉਹ ਫੌਜ ਦੀਆਂ ਨੌਕਰੀਆਂ ਹਨ, ਤੁਸੀਂ ਮੇਰੇ ਯੂਟਿਊਬ ਚੈਨਲ ਉੱਤੇ ਮੇਰੀਆਂ ਪਹਿਲਾਂ ਕੀਤੀਆਂ ਗਈਆਂ ਵੀਡੀਓਜ਼ ਵੀ ਦੇਖ ਸਕਦੇ ਹੋ।”

ਉਨ੍ਹਾਂ ਦੱਸਿਆ, “ਸਾਡੇ ਕੋਲ ਰੂਸੀ ਅਧਿਕਾਰੀਆਂ ਦੀ ਜਾਣਕਾਰੀ ਵੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਫੌਜ ਵਿੱਚ ਮਦਦ ਲਈ ਨੌਕਰੀ ਸੀ।”

ਉਨ੍ਹਾਂ ਕਿਹਾ, “ਮੈਂ ਇਸ ਖੇਤਰ ਵਿੱਚ ਕਰੀਬ ਸੱਤ ਸਾਲਾਂ ਤੋਂ ਹਾਂ, ਹੁਣ ਤੱਕ ਮੈਂ 2000 ਲੋਕਾਂ ਨੂੰ ਵੱਖ-ਵੱਖ ਥਾਵਾਂ ਉੱਤੇ ਨੌਕਰੀ ਦਵਾਈ ਹੈ।”
ਰੂਸ ਜਾਣ ਵਾਲੇ ਲੋਕਾਂ ਵਿੱਚ ਹੈਦਰਾਬਾਦ ਦੇ ਮੁਹੰਮਦ ਅਫਸਨ, ਤੇਲੰਗਾਨਾ ਵਿਚਲੇ ਨਰਾਇਨਪੇਟ ਤੋਂ ਸੂਫੀਆਨ, ਉੱਤਰ ਪ੍ਰਦੇਸ਼ ਦੇ ਅਰਬਨ ਹੁਸੈਨ, ਕਸ਼ਮੀਰ ਦੇ ਜ਼ਹੂਰ ਅਹਿਮਦ, ਗੁਜਰਾਤ ਦੇ ਹੇਮਲ, ਸਈਦ ਇਲਿਆਸ ਹੁਸੈਨ, ਸਮੀਰ ਅਹਿਮਦ, ਅਤੇ ਕਰਨਾਟਕ ਦੇ ਗੁਲਬਰਗਾ ਤੋਂ ਅਬਦੁਲ ਨਈਮ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੂਸ ਜਾਣ ਵਾਲੇ ਲੋਕਾਂ ਨੇ ਕਈ ਦਿਨਾਂ ਤੱਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਕੀਤਾ।

ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਨੌਜਵਾਨ ਮਦਦ ਮੰਗ ਰਹੇ ਸਨ।

ਅਜਿਹੀਆਂ ਦੋ ਵੀਡੀਓਜ਼ ਵਾਇਰਲ ਹੋਈਆਂ ਹਨ।

ਅਜਿਹੀ ਇੱਕ ਵੀਡੀਓ ਵਿੱਚ ਸਈਦ ਇਲਿਆਸ ਹੁਸੈਨ, ਮੁਹੰਮਦ ਸਮੀਰ ਅਹਿਮਦ ਅਤੇ ਕਰਨਾਟਕ ਦੇ ਗੁਲਰਗਾ ਤੋਂ ਸੁਫੀਅਨ ਆਪਣੀ ਹਾਲਤ ਦੱਸਦੇ ਹੋਏ ਦੇਖੇ ਜਾ ਸਕਦੇ ਹਨ।

ਉਹ ਕਹਿ ਰਹੇ ਹਨ, “ਸਾਨੂੰ ਸੁਰੱਖਿਆ ਵਿੱਚ ਮਦਦ ਕਰਨ ਦਾ ਕੰਮ ਕਹਿ ਕੇ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।”

ਉਨ੍ਹਾਂ ਕਿਹਾ, “ਰੂਸ ਨੇ ਸਾਨੂੰ ਸਰਹੱਦ ਉੱਤੇ ਲਿਆਂਦਾ ਹੈ ਇੱਥੇ ਸਾਨੂੰ ਜੰਗਲ ਵਿੱਚ ਜੰਗ ਦੇ ਮੈਦਾਨ ਵਿੱਚ ਰੱਖਿਆ ਗਿਆ ਹੈ, ਸਾਨੂੰ ਬਾਬਾ ਵਲੋਗਜ਼ ਏਜੰਟ ਵੱਲੋਂ ਧੋਖਾ ਦਿੱਤਾ ਗਿਆ।”

ਇੱਕ ਹੋਰ ਵੀਡੀਓ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਰਬਾਜ਼ ਹੁਸੈਨ ਬੋਲਦੇ ਹੋਏ ਦਿਖਦੇ ਹਨ।

ਉਹ ਆਪਣਾ ਜ਼ਖ਼ਮੀ ਹੋਇਆ ਹੱਥ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਛੱਡ ਦਿੱਤਾ ਗਿਆ ਜਿੱਥੋਂ ਉਹ ਬਹੁਤ ਮੁਸ਼ਕਲ ਨਾਲ ਬਚ ਕੇ ਵਾਪਸ ਆਏ।

ਉਹ ਖੁਦ ਨੂੰ ਬਚਾਏ ਜਾਣ ਲਈ ਭੀਖ ਮੰਗ ਰਹੇ ਹਨ।

ਰੂਸ ਪਹੁੰਚਣ ਤੋਂ ਬਾਅਦ ਰੂਸੀ ਅਧਿਕਾਰੀਆਂ ਨੇ ਉੱਥੇ ਦੇ ਨੌਜਵਾਨਾਂ ਕੋਲੋਂ ਸਿਖਲਾਈ ਤੋਂ ਪਹਿਲਾਂ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾਏ।

ਉਨ੍ਹਾਂ ਦੇ ਮੁਤਾਬਕ ਇਹ ਦਸਤਾਵੇਜ਼ ਰੂਸੀ ਭਾਸ਼ਾ ਵਿੱਚ ਸਨ।

ਨਾਮਪੱਲੀ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨੇ ਕਿਹਾ ਕਿ ਇਹ ਬੌਂਡ ਰੂਸੀ ਭਾਸ਼ਾ ਵਿੱਚ ਸਨ।

ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੇ ਇਸ ਉੱਤੇ ਦਸਤਖ਼ਤ ਕਰ ਦਿੱਤੇ ਕਿਉਂਕਿ ਉਨ੍ਹਾਂ ਨੂੰ ਏਜੰਟਾਂ ਉੱਤੇ ਯਕੀਨ ਸੀ।

ਮੁਹੰਮਦ ਇਮਰਾਨ ਦਾ ਛੋਟਾ ਭਰਾ ਮੁਹੰਮਦ ਅਫਸਨ ਵੀ ਰੂਸ ਗਿਆ ਸੀ।

ਇਮਰਾਨ ਦੇ ਮੁਤਾਬਕ, ਅਫਸਨ ਦੀ ਇੱਕ ਘਰਵਾਲੀ ਹੈ ਇੱਕ ਦੋ ਸਾਲ ਦਾ ਪੁੱਤਰ ਹੈ ਅਤੇ ਇੱਕ 8 ਮਹੀਨਿਆਂ ਦੀ ਧੀ ਹੈ।

ਇਸ ਤੋਂ ਪਹਿਲਾਂ ਉਹ ਇੱਕ ਹੈਦਰਾਬਾਦ ਵਿੱਚ ਇੱਕ ਕੱਪੜੇ ਦੀ ਦੁਕਾਨ ਉੱਤੇ ਕਲਸਟਰ ਮੈਨੇਜਰ ਵਜੋਂ ਕੰਮ ਕਰਦਾ ਸੀ।

ਫੈਸਲ ਖਾਨ ਵੱਲੋਂ ਯੂਟਿਊਬ ਉੱਤੇ ਪਾਈ ਗਈ ਵੀਡੀਓ ਦੇਖਣ ਤੋਂ ਬਾਅਦ ਚੰਗੀ ਤਨਖਾਹ ਦੇ ਲਾਲਚ ਵਿੱਚ ਉਸ ਨੇ ਫੈਸਲ ਨਾਲ ਸੰਪਰਕ ਕੀਤਾ।

ਇਮਰਾਨ ਦੱਸਦੇ ਹਨ, ਕਰੀਬ 2 ਮਹੀਨਿਆਂ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਅਤੇ ਉਹ ਆਪਣੇ ਭਰਾ ਬਾਰੇ ਪਿਛਲੇ ਦੋ ਮਹੀਨਿਆਂ ਤੋਂ ਚਿੰਤਤ ਹਨ।

ਇਮਰਾਨ ਨੇ ਦੱਸਿਆ, “ਅਫਸਨ ਨੇ ਸਾਡੇ ਨਾਲ ਆਖ਼ਰੀ ਵਾਰੀ 31 ਦਸੰਬਰ ਨੂੰ ਗੱਲ ਕੀਤੀ, ਇਸ ਮਗਰੋਂ ਸਾਡੇ ਨਾਲ ਉਸ ਦਾ ਸੰਪਰਕ ਟੁੱਟ ਗਿਆ, ਉਸ ਨੇ ਦੱਸਿਆ ਕਿ ਉਸ ਦੀ ਸਿਖਲਾਈ ਹੈਲਪਰ ਦੀ ਸਿਖਲਾਈ ਜਿਹੀ ਨਹੀਂ ਸੀ।”

ਇਮਰਾਨ ਨੇ ਕਿਹਾ, “ਜੇਕਰ ਅਸੀਂ ਏਜੰਟਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਹਨ ਕਿ ਇਹ ਟ੍ਰੇਨਿੰਗ ਦਾ ਹਿੱਸਾ ਹੈ, ਇਸ ਦੀ ਕੋਈ ਚਿੰਤਾ ਦੀ ਗੱਲ ਨਹੀਂ ਹੈ।”

ਇਮਰਾਨ ਨੇ ਅਪੀਲ ਕੀਤੀ, “ਯੂਪੀ ਦੇ ਇਕ ਨੌਜਵਾਨ ਦੇ ਮੁਤਾਬਕ ਮੇੇਰੇ ਭਰਾ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ, ਉਸ ਨੂੰ ਇਸੇ ਵੇਲੇ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।”

ਤੇਲੰਗਾਨਾ ਦੇ ਰਹਿਣ ਵਾਲੇ ਸਈਦ ਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਨਸੀਮ ਬਾਨੂ ਦੱਸਦੇ ਹਨ ਕਿ ਉਨ੍ਹਾਂ ਦਾ ਉਨ੍ਹਾਂ ਦੇ ਪੁੱਤਰ ਨਾਲ 18 ਜਨਵਰੀ ਤੋਂ ਸੰਪਰਕ ਨਹੀਂ ਹੋਇਆ ਹੈ।

ਨਸੀਮ ਬਾਨੂ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਨਾਲ ਜਦੋਂ ਉਨ੍ਹਾਂ ਦੀ ਆਖ਼ਰੀ ਵਾਰ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਸੀ, “ਮੈਂ ਠਕਿ ਹਾਂ ਮੇਰੇ ਕੋਲ ਇੱਥੇ ਫੋਨ ਨਹੀਂ ਹੈ ਜਦੋਂ ਮੇਰੇ ਕੋਲ ਫੋਨ ਹੋਵੇਗਾ ਮੈਂ ਤੁਹਾਨੂੰ ਫੋਨ ਕਰਾਂਗਾ।”

ੳਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਂਦਾ ਜਾਵੇ।

24 ਸਾਲਾ ਸਈਦ ਪਿਛਲੇ ਦੋ ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਹੈ। ਉਸਦੀ ਇੱਕ ਭੈਣ ਹੈ ਅਤੇ ਇੱਕ ਵੱਡਾ ਭਰਾ ਹੈ।

16 ਨਵੰਬਰ 2023 ਨੂੰ ਸਈਦ ਪੰਜ ਹੋ ਜਣਿਆਂ ਨਾਲ ਰੂਸ ਗਿਆ। ਉਹ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਨਹੀਂ ਰਿਹਾ।
All India Majlis-E-Ittehadul Muslimeen (AIMIM) leader and MP Asaduddin Owaisi and the Karnataka government recently approached the external affairs ministry to bring back the Indians caught in the fighting. Several of these Indians belong to Karnataka, Telangana and Jammu and Kashmir.

Earlier, there were reports of some 200 men from Nepal being recruited by the Russian military. Nepal’s foreign ministry acknowledged in December that six Nepalese nationals serving in the Russian Army were killed in the Ukraine war.