ਇਸ ਭਾਰਤੀ ਯੂਟਿਊਬਰ ਨੇ ਸ਼ੇਖੀ ਮਾਰਦਿਆ ਪੂਰੀ ਡੀਟੇਲ ਵਿਚ ਦੱਸਿਆ ਕਿ ਕਿਵੇਂ ਅਸੀਂ
ਅਸੀਂ (ਭਾਰਤ) ਨੇ ਅਵਤਾਰ ਸਿੰਘ ਖੰਡਾ , ਨਿੱਝਰ ਅਤੇ ਹੋਰ ਸਿੱਖਾਂ ਨੂੰ ਖਤਮ ਕੀਤਾ
ਪੂਰੀ ਡਿਟੇਲ ਵੀਡੀਉ
ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦਾ ਦੋਸ਼ ਅਤੇ ਭਾਰਤ ਦੇ ਅਖੌਤੀ ਮਨੁੱਖੀ ਅਧਿਕਾਰ
੧੯੮੪ ਤੱਕ ਭਾਰਤ ‘ਚ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਸਕਣ ਦੀ ਸਿੱਖਾਂ ਦੀ ਦਿਲ਼ੀ ਇੱਛਾ ਹੁੰਦੀ ਸੀ. ਪਰ ਜਿਵੇਂ ਜਿਵੇਂ ਅੱਖਾਂ ਤੋਂ ਕਾਲਾ ਮੋਤੀਆ ਦੂਰ ਹੋਇਆ ਤਾਂ ਇਹ ਭਰਮ ਪੂਰੀ ਤਰਾਂ ਟੁੱਟ ਗਿਆ ਕਿ ਦਿੱਲੀ ਸਿੱਖਾਂ ਨੂੰ ਭਾਰਤੀ ਸ਼ਹਿਰੀ ਮੰਨਦੀ ਹੈ. ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨਾਲ ਜੇਲ੍ਹ ‘ਚ ਮਾੜਾ ਵਰਤਾਅ ਭਾਰਤੀ ਹਕੂਮਤ ਦੀਆਂ ਉਹਨਾਂ ਨੀਤੀਆਂ ਦਾ ਹਿੱਸਾ ਹੈ ਜਿਹੜੀਆਂ ਸਿੱਖਾਂ ਨੂੰ ਹਮੇਸ਼ਾ ਲਈ ਦਿੱਲੀ ਦਾ ਦਾਸ ਬਣਾ ਲੈਣ. ਸੋ ਇਹ ਗੱਲ ਲਗਭਗ ਸਪਸ਼ਟ ਹੈ ਕਿ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਸਿਆਸੀ ਸਿੱਖ ਨਜ਼ਰਬੰਦਾਂ ਦੇ ਅਧਿਕਾਰਾਂ ਦਾ ਕਤਲ ਕੀਤਾ ਜਾ ਰਿਹਾ ਹੈ ਪਰ ਇਸ ਨਾਇਨਸਾਫੀ ਦੇ ਖਿਲਾਫ ਨਾ ਲੜਨਾ ਵੀ ਇੱਕ ਕਾਇਰਤਾ ਵਾਲੀ ਗੱਲ ਹੈ. ਇਸ ਲਈ ਜਿਹੜੇ ਸਿੰਘ ਜੇਲ੍ਹਾਂ ਦੇ ਅੰਦਰ ਸੰਘਰਸ਼ ਕਰ ਰਹੇ ਹਨ ਅਤੇ ਜਿਹੜੇ ਉਹਨਾਂ ਦੇ ਪਰਿਵਾਰ ਜੇਲ੍ਹ ਤੋਂ ਬਾਹਰ ਸੰਘਰਸ਼ ਕਰ ਰਹੇ ਹਨ ਇਹ ਉਹਨਾਂ ਦੇ ਜੁਝਾਰੂ ਸੁਭਾਅ ਦਾ ਹਿੱਸਾ ਹੈ ਅਤੇ ਗੁਰੂ ਸਾਹਿਬ ਨੇ ਵੀ ਆਪਣੇ ਸਿੱਖਾਂ ਨੂੰ ਇਹੋ ਸਿਖਾਇਆ ਹੈ.
ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘ, ਦੋ ਦਹਾਕਿਆਂ ਤੋਂ ਵੱਧ ਜੇਲ੍ਹਾਂ ‘ਚ ਨਜ਼ਰਬੰਦ ਸਿੰਘ, ਜੱਗੀ ਜੌਹਲ, ਸਿੱਖੀ ਸਾਹਿਤ ਰੱਖਣ ਦੇ ਦੋਸ਼ਾਂ ‘ਚ ਸਜ਼ਾ ਯਾਫਤਾ ਸਿੰਘ ਅਤੇ ਹੋਰਨਾਂ ਸਿੰਘਾਂ ਦੀ ਰਿਹਾਈ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਇਹ ਹਰ ਹਾਲ ਹੋਣੀ ਹੈ. ਇਹਨਾਂ ਰਿਹਾਈਆਂ ਲਈ ਕੀਤਾ ਜਾ ਰਹੇ ਇਸ ਸੰਘਰਸ਼ ਨੂੰ ਮਜ਼ਬੂਤ ਕਰਕੇ ਹੀ ਦਿੱਲੀ ਅਤੇ ਪੰਜਾਬ ਦੇ ਕਠਪੁਤਲੀ ਹੁਕਮਰਾਨਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ. ਇਸੇ ਵਿਚ ਕੌਮ ਦੀ ਚੜ੍ਹਦੀਕਲਾ ਹੈ ਅਤੇ ਦਸਮ ਪਾਤਸ਼ਾਹ ਦੀ ਕਿਰਪਾ ਨਾਲ ਹੁਣ ਦਿੱਲੀ ਅਤੇ ਸਿੱਖਾਂ ਦੇ ਗੱਦਾਰਾਂ ਦੇ ਦਿਨ ਬਹੁਤ ਥੋੜ੍ਹੇ ਹਨ.
ਸੁਰਿੰਦਰ ਸਿੰਘ ਟਾਕਿੰਗ ਪੰਜਾਬ
Dabinderjit Singh, the principal adviser of the Sikh Federation (UK) speaking to Sukhvinder Singh based in Toronto on *Fault Lines on TV84* about the recent headlines about the threat to UK Sikh activists from transnational repression by the Indian government.
In the 30-minute interview he is also questioned about the state and future of UK politics from a Panthic Sikh perspective.