Breaking News

“ਆਪ” ਤੇ ਭਗਵੰਤ ਮਾਨ ਦਾ ਪੰਜਾਬ ਵਿਚਲਾ ਸਿੱਖਿਆ ਮਾਡਲ

“ਆਪ” ਤੇ ਭਗਵੰਤ ਮਾਨ ਦਾ ਪੰਜਾਬ ਵਿਚਲਾ ਸਿੱਖਿਆ ਮਾਡਲ
NIA ਦੀਆਂ ਰੇਡਾਂ ਲਈ ਸਰਕਾਰੀ ਸਕੂਲ ਮਾਸਟਰ ਹੁਣ ਗਵਾਹ ਹੋਇਆ ਕਰਣਗੇ। 2022 ਦੀਆਂ ਚੋਣਾਂ ਤੋਂ ਪਹਿਲਾਂ ਅਧਿਆਪਕ ਯੂਨੀਅਨਾਂ ਵੀ “ਆਪ” ਦੇ ਹੱਕ ਚ ਮਾਹੌਲ ਬਣਾ ਰਹੀਆਂ ਸਨ। ਦਿੱਲੀ ਦੇ ਜਾਅਲੀ ਸਿੱਖਿਆ ਮਾਡਲ ਦੇ ਪ੍ਰਚਾਰਕ ਪੰਜਾਬ ਦੇ ਸਕੂਲਾਂ ਦੀ ਮੁਲਕ ਦੇ ਪੱਧਰ ‘ਤੇ ਚੰਗੀ ਕਾਰੁਜ਼ਗਾਰੀ ਨੂੰ ਵੀ ਨਿੰਦ ਰਹੇ ਸਨ।
ਮਾਸਟਰਾਂ ਨੂੰ ਬੇਨਤੀ ਹੈ “ਰਾਸ਼ਟਰ ਹਿੱਤ” ਚ ਹੁਣ ਇਹ ਫਰਜ਼ ਵੀ ਨਿਭਾਓ ਤੇ ਭਗਵੰਤ ਮਾਨ ਦੀ ਜੈ ਜੈ ਕਾਰ ਕਰੋ।
#Unpopular_Opinions
#Unpopular_Ideas

ਦਿੱਲੀ ਮਾਡਲ ਪੰਜਾਬ ਦਾ ਜਲੂਸ ਕਢਵਾਉਂਦਾ ਹੋਇਆ

ਰਾਸ਼ਟਰੀ ਸਕੂਲ ਖੇਡਾਂ ਲਈ ਦੂਜੇ ਸੂਬਿਆਂ ਤੋਂ ਆਏ ਸਕੂਲਾਂ ਦੇ ਖਿਡਾਰੀ ਵਿਦਿਆਰਥੀ ਅਤੇ ਉਨ੍ਹਾਂ ਦੇ ਕੋਚ ਹੁਣ ਮਹਿਸੂਸ ਕਰ ਰਹੇ ਹੋਣਗੇ ਕਿ ਉਨ੍ਹਾਂ ਦੇ ਸੂਬਿਆਂ ਵਿਚ ਪੰਜਾਬ ਦੀ “ਆਪ” ਸਰਕਾਰ ਵੱਲੋ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਤੇ ਅਸਲੀਅਤ ਵਿਚ ਕਿੰਨਾ ਫਰਕ ਹੈ, ਜਿਵੇਂ ਪੰਜਾਬ ਵਾਲਿਆਂ ਨੂੰ 2022 ਦੀਆਂ ਚੋਣਾਂ ਤੋਂ ਬਾਅਦ ਦਿੱਲੀ ਦੇ ਛਲੇਡਾ ਮਾਡਲ ਦੀ ਅਸਲੀਅਤ ਪਤਾ ਲੱਗਣੀ ਸ਼ੁਰੂ ਹੋਈ।

ਦੱਖਣ ਭਾਰਤੀ ਰਾਜਾਂ ਵਿਚ ਵੈਸੇ ਵੀ ਇੰਨੀ ਠੰਡ ਨਹੀਂ ਪੈਂਦੀ ਤੇ ਉਤੋਂ ਬੱਚਿਆਂ ਨੂੰ ਨਾ ਪੀਣ ਲਈ ਤੇ ਨਾ ਨਹਾਉਣ ਲਈ ਨਿੱਘਾ ਜਾਂ ਗਰਮ ਪਾਣੀ ਮਿਲ ਰਿਹਾ। ਬਾਕੀ ਹਾਲਾਤ ਵੀ ਕੋਈ ਚੰਗੇ ਨਹੀਂ। ਸਥਾਨਕ ਅਧਿਕਾਰੀਆਂ ਮੁਤਾਬਕ ਉਹ ਸਰਕਾਰ ਕੋਲੋਂ ਮਿਲੇ ਫੰਡਾਂ ਮੁਤਾਬਕ ਹੀ ਇੰਤਜਾਮ ਕਰ ਸਕਦੇ ਨੇ।

ਸਾਰਾ ਜ਼ੋਰ ਪੰਜਾਬ ਦਾ ਪੈਸਾ ਇਸ਼ਤਿਹਾਰਬਾਜ਼ੀ ਤੇ ਉਜਾੜਨ ਲਈ ਹੈ, ਨਾ ਕਿ ਜਮੀਨੀ ਪੱਧਰ ‘ਤੇ ਸੁਧਾਰਾਂ ਲਈ।

#Unpopular_Opinions
#Unpopular_Ideas