Breaking News

ਨਫਰਤ ਫੈਲਾਉਣ ਵਾਲੇ ਚਾਰ ਚੈਨਲਾਂ ਨੂੰ ਜੁਰਮਾਨਾ

NBDSA Penalises Aaj Tak For Sudhir Chaudhary Show Using ‘Tukde Tukde Gang’, ‘Khalistani’, ‘Pakistani Supporters’ Terms In Video On Obama

ਇੱਕੋ ਬੰਦੇ ਨੇ ਨਫਰਤ ਫੈਲਾਉਣ ਵਾਲੇ ਚਾਰ ਚੈਨਲਾਂ ਨੂੰ ਜੁਰਮਾਨਾ ਕਰਾਇਆ ਤੇ ਇਹ ਹਦਾਇਤ ਵੀ ਕਰਾਈ ਕਿ ਉਹ ਲਵ ਜਿਹਾਦ ਵਾਲੇ ਨਫਰਤੀ ਸ਼ੋਅ ਯੂਟਿਊਬ ਤੋਂ ਹਟਾਉਣ।

ਲੋੜ ਪੰਜਾਬ ਵਿਚੋਂ ਵੀ ਇਹੋ ਜਿਹਾ ਕੰਮ ਕਰਨ ਦੀ ਹੈ। NBDSA ਨੂੰ ਸ਼ਿਕਾਇਤ ਕਰਨ ਦੇ ਨਾਲ-ਨਾਲ ਪੰਜਾਬ ਅਤੇ ਸਿੱਖਾਂ ਖਿਲਾਫ ਝੂਠਾ ਤੇ ਨਫਰਤੀ ਪ੍ਰਚਾਰ ਕਰਨ ਵਾਲ਼ੇ ਚੈਨਲ ਅਦਾਲਤਾਂ ਵਿਚ ਵੀ ਖਿੱਚੇ ਜਾਣ। ਨਫਰਤ ਫੈਲਾਉਣ ਵਾਲੇ ਇਹ ਲੋਕ ਆਪੋ ਆਪਣੇ ਘੁਰਨਿਆਂ ‘ਚ ਹੀ ਸ਼ੇਰ ਹੁੰਦੇ ਨੇ ਤੇ ਜੇ ਕੋਈ ਕਨੂੰਨੀ ਰੱਸਾ ਪਾਵੇ ਤਾਂ ਮਾਫੀਵੀਰ ਵੀ ਝੱਟ ਬਣ ਜਾਂਦੇ ਨੇ।

ਚੈਨਲਾਂ ਵਾਲਿਆਂ ਨੂੰ ਤੇ ਹੋਰ ਨਫਰਤ ਫੈਲਾਉਣ ਵਾਲਿਆਂ ਨੂੰ ਕਾਨੂੰਨੀ ਤਰੀਕੇ ਨਾਲ ਖਿੱਚਣ, ਖਾਸ ਕਰਕੇ ਕੇਸ ਆਦਿ ਦਰਜ ਕਰਾਉਣ ਵਾਲੇ ਪਾਸੇ ਗੰਭੀਰ ਯਤਨ ਕਰਨੇ ਚਾਹੀਦੇ ਹਨ। ਲੋੜ ਗੰਭੀਰ ਯਤਨਾਂ ਦੀ ਹੈ ਨਾ ਕਿ ਸਿਰਫ ਫੇਸਬੁੱਕ ‘ਤੇ ਲਲਕਾਰੇ ਮਾਰਨ ਦੀ। ਪ੍ਰਿਤਪਾਲ ਸਿੰਘ ਦੇ ਮਾਮਲੇ ‘ਚ ਵੀ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਉਦੋਂ ਹੀ ਲਿਖੀ ਜਦੋਂ ਮਾਮਲਾ ਹਾਈ ਕੋਰਟ ਗਿਆ।

ਕੌੜਾ ਸੱਚ ਇਹ ਹੈ ਕਿ ਪੰਜਾਬ ਵਾਲਿਆਂ ਨੂੰ ਫੇਸਬੁੱਕ ‘ਤੇ ਇਕ ਦੂਜੇ ਖਿਲਾਫ ਮਿਜ਼ਾਇਲਾਂ ਛੱਡਣ ਤੋਂ ਹੀ ਵਿਹਲ ਨਹੀਂ ਮਿਲਦੀ। ਜੇ ਇਹ ਆਪਣੀਆਂ ਪਿੱਠਾਂ ਜੋੜ ਕੇ ਪੰਜਾਬ ਖਿਲਾਫ ਨਫਰਤ ਫੈਲਾਉਣ ਵਾਲਿਆਂ ਖਿਲਾਫ ਬਿਰਤਾਂਤ ਦੇ ਪੱਧਰ ‘ਤੇ ਲੜਣ ਤਾਂ ਮੂੰਹ ਭੰਨਣੇ ਕੋਈ ਅਸੰਭਵ ਨਹੀਂ, ਪਰ ਇਹ ਹੋਵੇਗਾ ਤਾਂ ਜੇ ਆਪਸ ਵਿਚ ਲੜਨਾ ਛੱਡਣਗੇ।


#Unpopular_Opinions
#Unpopular_Ideas
#Unpopular_Facts


ਉਤਕਰਸ਼ ਮਿਸ਼ਰਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ NBDSA ਨੇ ਗੋਦੀ ਚੈਨਲ “ਆਜ ਤੱਕ” ‘ਤੇ ਤਿਹਾੜ ਜੇਲ੍ਹ ਦੇ ਸਾਬਕਾ ਯਾਤਰੀ ਬਲੈਕ ਮੇਲਰ ਸੁਧੀਰ ਚੌਧਰੀ ਨੂੰ ਆਪਣੇ ਇਕ ਸ਼ੋਅ ਵਿਚ “ਟੁਕੜੇ ਟੁਕੜੇ ਗੈਂਗ”, “ਪੰਜਾਬ ‘ਚ ਖਾਲਿਸਤਾਨੀ” ਤੇ “ਪਾਕਸਤਾਨੀ ਹਮਾਇਤੀ” ਸ਼ਬਦ ਵਰਤਣ ਕਰਕੇ 75,000 ਰੁਪਏ ਜੁਰਮਾਨਾ ਲਾਇਆ ਹੈ ਤੇ ਇਹ ਕਿਹਾ ਹੈ ਕਿ ਜਾਂ ਤਾਂ ਆਪਣੇ ਸ਼ੋਅ ‘ਚੋਂ ਇਹ ਟਿੱਪਣੀਆਂ ਕੱਢੋ ਤੇ ਜਾਂ ਸ਼ੋਅ ਹਟਾ ਲਓ।
ਪੰਜਾਬ ਵਾਲੇ ਖਾਸ ਕਰਕੇ ਸਿੱਖ ਕਾਰਕੁਨ ਤੇ ਵਕੀਲ ਇਹੋ ਜਿਹਾ ਕੰਮ ਸ਼ੁਰੂ ਕਰਨ। ਇਨ੍ਹਾਂ ਚੈਨਲਾਂ ਤੇ ਐਂਕਰਾਂ ਖਿਲਾਫ ਮੁੱਕਦਮੇ ਕਰਨੇ ਸ਼ੁਰੂ ਕਰਨ। ਇਹ ਨਫਰਤੀ ਲਾਣਾ ਵੈਸੇ ਸਿਰੇ ਦਾ ਡਰਪੋਕ ਹੈ। ਵਿਰੋਧੀ ਪਾਰਟੀਆਂ ਦੇ ਬੁਲਾਰੇ ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਚੈਨਲਾਂ ਦੇ ਪ੍ਰੋਗਰਾਮਾਂ ‘ਚ ਬੈਠ ਕੇ ਇਨ੍ਹਾਂ ਦੇ ਹੀ ਐਂਕਰਾਂ ਦੀ ਬੜੀ ਵਾਰ ਬੇਸਤੀ ਕਰ ਚੁੱਕੇ ਨੇ ਤੇ ਇਹ ਕੁਸਕੇ ਨਹੀਂ।
#Unpopular_Opinions
#Unpopular_Ideas