Breaking News

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕੱਢ ਲਿਆ ਬਾਦਲਾਂ ਵਾਲਾ ਛੁਣਛੁਣਾ

ਬਾਦਲਾਂ ਦੇ ਸੁੱਖ ਵਿਲਾਸ ਦੀਆਂ 10 ਸਾਲ ਦੀਆਂ ਰਿਆਇਤਾਂ ਜਿੰਨੀ ਰਕਮ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਖ਼ਜ਼ਾਨੇ ‘ਚੋ ਹਰ ਮਹੀਨੇ ਇਸ਼ਿਤਹਾਰਬਾਜ਼ੀ ਤੇ ਕੇਜਰੀਵਾਲ ਦੀ ਹਵਾਬਾਜ਼ੀ ‘ਤੇ ਉਡਾ ਰਹੀ ਹੈ। ਭਾਵ 10 ਸਾਲ ਬਰਾਬਰ ਇਕ ਮਹੀਨਾ।

ਭਗਵੰਤ ਮਾਨ ਮੁਤਾਬਕ 108 ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਗਈਆਂ, ਇਹ ਕੁੱਲ ਰਕਮ 2025 ਤੱਕ ਪੂਰੀ ਹੋਣੀ ਹੈ। ਪਰ ਇੰਨੀ ਰਕਮ ਦੇ ਕਰੀਬ ਤਾਂ ਭਗਵੰਤ ਮਾਨ ਦੀ ਸਰਕਾਰ ਹਰ ਮਹੀਨੇ ਇਸ਼ਿਤਹਰਬਾਜ਼ੀ ਤੇ ਖਰਚਾ ਕਰ ਰਹੀ ਹੈ।

“ਆਪ” ਨੇ ਇਸ਼ਿਤਿਹਾਰਬਾਜ਼ੀ ਦਾ ਇਹ ਪੈਸਾ ਦਿੱਤਾ ਵੀ ਬਹੁਤਿਆਂ ਉਨ੍ਹਾਂ ਚੈਨਲਾਂ ਤੇ ਅਖਬਾਰਾਂ ਨੂੰ ਹੈ, ਜਿਨ੍ਹਾਂ ਸਿੱਖਾਂ, ਪੰਜਾਬ ਅਤੇ ਕਿਸਾਨਾਂ ਦੇ ਖਿਲਾਫ ਨਫਰਤੀ ਪ੍ਰਚਾਰ ਵੀ ਕੀਤਾ। ਕੇਜਰੀਵਾਲ ਨੂੰ ਪੰਜਾਬ ਦੇ ਹਵਾਈ ਜਹਾਜ਼ ‘ਤੇ ਢੋਣ ਦੇ ਖਰਚੇ ਵੀ ਇਸੇ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ।

ਗ਼ੈਰ ਕਨੂੰਨੀ ਮਾਈਨਿੰਗ, ਰਿਸ਼ਵਤਖੋਰੀ ਉਵੇਂ ਹੀ ਜਾਰੀ ਹੈ ਤੇ ਵੱਖਰਾ ਇਸ ਵਾਰੀ ਇਹ ਹੈ ਕਿ ਪਹਿਲਾਂ ਕੁਰੱਪਸ਼ਨ ਵਿਅਕਤੀਗਤ ਸੀ, ਹੁਣ ਉਹ ਵੀ ਜਾਰੀ ਹੈ ਪਰ “ਆਪ” ਨੇ ਇਸ ਨੂੰ ਕਾਰਪੋਰੇਟਾਈਜ਼ ਵੀ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦਾ ਵੇਲਾ ਉਹ ਚੁਣਿਆ, ਜਦੋਂ ਸ਼ੁਭਕਰਨ ਸਿੰਘ ਦੇ ਸਸਕਾਰ ਦੀ ਖਬਰ ਜ਼ਿਆਦਾ ਵੱਡੀ ਸੀ। ਅਸਲ ਵਿਚ ਇਹ ਹੈੱਡਲਾਈਨ ਮੈਨੇਜਮੈਂਟ ਸੀ। ਕਿਸਾਨ ਅੰਦਲਨ ਨੇ ਉਸਦੀ ਕਾਰੁਜ਼ਗਾਰੀ ਤੇ ਕੇਂਦਰ ਸਰਕਾਰ ਨਾਲ ਜੁਗਲਬੰਦੀ ਨੰਗੀ ਕਰ ਦਿੱਤੀ ਹੈ।

ਭਗਵੰਤ ਮਾਨ ਦੀ ਸਿਆਸਤ ਦਾ ਖੋਖਲਾਪਨ ਹਾਲੇ ਵੀ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਬਣਨ ਦੇ ਦੋ ਸਾਲ ਬਾਅਦ ਵੀ ਉਹ ਲੋਕ ਸਭ ਚੋਣ ਬਾਦਲਾਂ ਦੇ ਨਾਂ ‘ਤੇ ਲੜਨਾ ਚਾਹੁੰਦਾ ਹੈ।
ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਤੇ ਸਿੱਖਾਂ ਨੂੰ ਕੁੱਟਿਆ ਵੀ। ਸਿੱਖ ਸੰਸਥਾਵਾਂ ਤੇ ਸਿਆਸਤ ਹਾਸ਼ੀਏ ‘ਤੇ ਲਿਆ ਖੜੀਆਂ ਕੀਤੀਆਂ। ਇਸੇ ਲਈ ਪੰਜਾਬ ਨੇ ਉਨ੍ਹਾਂ ਨੂੰ 2017 ‘ਚ ਵੀ ਸਜ਼ਾ ਦਿੱਤੀ ਤੇ 2022 ‘ਚ ਵੀ। ਜੇ ਉਨ੍ਹਾਂ ਦੀ ਸਿਆਸਤ ਚੱਜ ਦੀ ਹੁੰਦੀ, ਗ਼ਦਾਰੀ ਨਾ ਕਰਦੇ ਤਾਂ ਭਗਵੰਤ ਮਾਨ ਵਰਗੇ ਹੌਲੇ ਬੰਦੇ ਤੇ ਦਿੱਲੀ ਦੇ ਛਲੇਡਿਆਂ ਦੇ ਪੈਰ ਨਾ ਲੱਗਦੇ ਤੇ ਨਾ ਪੰਜਾਬ ਦੀ ਲੁੱਟ ਵਧਦੀ।

ਹੁਣ ਉਹ ਆਪਣੀ ਕਾਰੁਜ਼ਗਾਰੀ ਦੇ ਮੁੱਦੇ ‘ਤੇ ਲੜੇ। ਨਾਲੇ ਹੁਣ ਦੋ ਸਾਲ ਬਾਅਦ ਇਸ ਮੁੱਦੇ ਦੀ ਯਾਦ ਕਿਉਂ ਆਈ ਤੇ ਰਾਜਾ ਵੜਿੰਗ ਦੇ ਬੱਸਾਂ ਵਾਲੀ ਫਾਈਲ ਕਿੱਥੇ ਹੈ ?


#Unpopular_Opinions
#Unpopular_Ideas
#Unpopular_Facts