Breaking News

ਮਾਮਲਾ ਕਨੇਡਾ ਤੋਂ ਅਮਰੀਕਾ ਦਾ ਬਾਰਡਰ ਪਾਰ ਕਰ ਦਿਆਂ ਗੁਜਰਾਤੀ ਪਰਿਵਾਰ ਦੀ ਮੌਤ ਦਾ – ਏਜੰਟ ਹਰਸ਼ ਪਟੇਲ ਕਾਬੂ

Indian-origin man arrested in connection with death of Gujarati family attempting to illegally enter US in 2022

ਮਾਮਲਾ ਕਨੇਡਾ ਤੋਂ ਅਮਰੀਕਾ ਦਾ ਬਾਰਡਰ ਪਾਰ ਕਰ ਦਿਆਂ ਗੁਜਰਾਤੀ ਪਰਿਵਾਰ ਦੀ ਮੌਤ ਦਾ – ਏਜੰਟ ਹਰਸ਼ ਪਟੇਲ ਕਾਬੂ

ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਕਾਬੂ

ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਮ੍ਰਿਤਕ ਮਿਲੇ ਸਨ ਗੁਜਰਾਤੀ ਪਰਿਵਾਰ ਦੇ ਚਾਰ ਜੀਅ

ਨਿਊਯਾਰਕ, 26 ਫਰਵਰੀ – ਅਮਰੀਕਾ ਦੇ ਸ਼ਿਕਾਗੋ ’ਚ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸਿਲਸਿਲੇ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਗੁਜਰਾਤ ਦੇ ਚਾਰ ਜਣਿਆਂ ਦਾ ਇੱਕ ਪਰਿਵਾਰ ਕੈਨੇਡਾ ਤੋਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਜਾਨ ਗੁਆ ਬੈਠਾ ਸੀ। ਮ੍ਰਿਤਕਾਂ ’ਚ ਦੋ ਬੱਚੇ ਵੀ ਸ਼ਾਮਲ ਸਨ।

ਪਿਛਲੇ ਹਫ਼ਤੇ ‘ਦਿ ਸ਼ਿਕਾਗੋ ਟ੍ਰਿਬਿਊਨ’ ਵਿੱਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਸ਼ਿਕਾਗੋ ਦੇ ਓ’ਹਾਰੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਨੂੰ 28 ਫਰਵਰੀ ਨੂੰ ਹਿਰਾਸਤ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ‘ਡਰਟੀ ਹੈਰੀ’, ‘ਪਰਮ ’ ਅਤੇ ਹਰੇਸ਼ ਰਮੇਸ਼ਲਾਲ ਪਟੇਲ ਦੇ ਨਾਵਾਂ ਨਾਲ ਮਸ਼ਹੂਰ ਪਟੇਲ ’ਤੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਅਤੇ ਗੈਰਕਾਨੂੰਨੀ ਢੰਗ ਨਾਲ ਦਾਖਲੇ ਦੀ ਸਾਜ਼ਿਸ਼ ਦੇ ਅਪਰਾਧ ਦਾ ਦੋਸ਼ ਲਾਇਆ ਗਿਆ ਹੈ।

ਜ਼ਿਲ੍ਹਾ ਅਦਾਲਤ ਨੇ ਪਟੇਲ ਖ਼ਿਲਾਫ਼ ਮਨੁੱਖੀ ਤਸਕਰੀ ਦੀ ਸਾਜ਼ਿਸ਼ ’ਚ ਪਟੇਲ ਦੀ ਸ਼ਮੂਲੀਅਤ ਦੇ ਵੇਰਵੇ ਮੁਹੱਈਆ ਕਰਵਾਏ ਹਨ। ਇਹ ਹਲਫਨਾਮਾ 19 ਜਨਵਰੀ 2022 ਨੂੰ ਮਨੁੱਖੀ ਤਸਕਰੀ ਦੀ ਘਟਨਾ ’ਚ ਕੀਤੀ ਗਈ ਜਾਂਚ ਨਾਲ ਸਬੰਧਤ ਹੈ। ਇਸ ਘਟਨਾ ਵਿੱਚ ਜਗਦੀਸ਼ ਪਟੇਲ (39), ਵੈਸ਼ਾਲੀਬੇਨ ਪਟੇਲ (37), ਵਿਹਾਂਗੀ ਪਟੇਲ (11) ਅਤੇ ਧਾਰਮਿਕ ਪਟੇਲ (3) ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਐਮਰਸਨ ’ਚ ਮ੍ਰਿਤਕ ਮਿਲੇ ਸਨ।

US authorities have arrested an Indian-origin man in connection with a human trafficking case in which four Indians froze to death near Manitoba’s southern border with the US two years ago, the Canadian Broadcasting Corporation (CBC) News reported.

Harshkumar Patel also known as ‘Dirty Harry’, ‘Param Singh’ and ‘Haresh Rameshlal Patel’, was arrested at Chicago airport last week.

Patel has been charged with the “transportation of illegal alien and conspiracy to bring and attempt to bring an illegal alien to the United States”.