ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਦਾ ਮਾਮਲਾ- ਨਿਖਿਲ ਗੁਪਤਾ ਬਾਰੇ ਮਿਲੀ ਸਨਸਨੀਖੇਜ਼ ਜਾਣਕਾਰੀ
ਨਿਖਿਲ ਗੁਪਤਾ ਦੀ ਕੁੜੀ ਹੈ ਮਸ਼ਹੂਰ ਮਾਡਲ
ਜਿਸ ਨਿਖਿਲ ਗੁਪਤਾ ਖ਼ਿਲਾਫ਼ ਅਮਰੀਕਾ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ ਤੇ ਜਿਸ ਨੂੰ ਭਰਤੀ ਸੂਹੀਆ ਤੰਤਰ ਨੇ ਅਮਰੀਕਾ ਵਿਚ ਕਤਲ ਕਰਾਉਣ ਦੀ ਸਾਜਿਸ਼ ਵਿਚ ਸ਼ਾਮਿਲ ਕੀਤਾ, ਉਸਨੇ ਅੰਤਰ ਰਾਸ਼ਟਰੀ ਪੱਧਰ ‘ਤੇ ਡਰੱਗਜ਼ ਅਤੇ ਹਥਿਆਰਾਂ ਦੀ ਸਮਗਲਿੰਗ ਵਿਚ ਸ਼ਾਮਲ ਹੋਣ ਦਾ ਖ਼ੁਦ ਖ਼ੁਲਾਸਾ ਕੀਤਾ ਸੀ ਅਤੇ ਉਸਤੇ ਗੁਜਰਾਤ ‘ਚ ਇਕ ਕੇਸ ਵੀ ਦਰਜ ਸੀ, ਜਿਸਨੂੰ ਰਫਾ ਦਫਾ ਕਰਵਾਇਆ ਜਾ ਰਿਹਾ ਸੀ।
ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਫੇਲ੍ਹ ਕਰਨ ਤੋਂ ਬਾਅਦ ਹੁਣ “ਵਾਸ਼ਿੰਗਟਨ ਪੋਸਟ” ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਇੱਕ ਭਾਰਤੀ ਨਿਖਿਲ ਗੁਪਤਾ ਦਾ ਨਾਮ ਬੇਪਰਦ ਕੀਤਾ ਹੈ।
ਰਿਪੋਰਟ ਮੁਤਾਬਕ ਗੁਪਤਾ ਨੇ ਕੁਝ ਹੋਰਾਂ, ਜਿਨ੍ਹਾਂ ਵਿੱਚ ਇੱਕ ਭਾਰਤੀ ਅਧਿਕਾਰੀ ਵੀ ਸ਼ਾਮਲ ਹੈ, ਨਾਲ ਰਲ਼ ਕੇ ਕਥਿਤ ਤੌਰ ‘ਤੇ ਇਹ ਸਾਜ਼ਿਸ਼ ਜੂਨ ਵਿੱਚ ਘੜੀ ਸੀ, ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਤੁਰੰਤ ਬਾਅਦ।
ਰਿਪੋਰਟ ਮੁਤਾਬਕ ਗੁਪਤਾ ਜੋ ਕਿ ਇਸ ਵਕਤ ਅਮਰੀਕਾ ਵਿੱਚ ਨਹੀਂ ਹੈ, ਨੇ ਇੱਕ ਭਾੜੇ ਦੇ ਕਾਤਲ ਤੋਂ ਕੰਮ ਕਰਵਾਉਣ ਲਈ ਪੰਦਰਾਂ ਹਜ਼ਾਰ ਡਾਲਰ ਦੀ ਪੇਸ਼ਗੀ ਰਕਮ ਵੀ ਦਿੱਤੀ। ਗੁਪਤਾ ਤੀਹ ਜੂਨ ਨੂੰ ਚੈੱਕ ਰਿਪਬਲਿਕ ਵਿੱਚ ਫੜਿਆ ਗਿਆ, ਜਿੱਥੋਂ ਅਮਰੀਕਾ ਉਸਦੀ ਹਵਾਲਗੀ ਕਰਾਏਗਾ।
ਗੁਪਤਾ ਇੱਕ ਭਾਰਤੀ ਖੁਫੀਆ ਏਜੰਟ ਨਾਲ ਮਿਲ ਕੇ ਇਹ ਕੰਮ ਕਰ ਰਿਹਾ ਸੀ, ਜਿਸਨੇ ਮਈ ਵਿੱਚ ਗੁਪਤਾ ਨੂੰ ਇਹ ਕੰਮ ਦਿੱਤਾ ਸੀ।
ਗੁਪਤਾ ਨੇ ਕਤਲ ਕਰਵਾਉਣ ਲਈ ਇੱਕ ਅਮਰੀਕਨ ਅਪਰਾਧੀ ਨਾਲ ਸੰਪਰਕ ਕੀਤਾ, ਪਰ ਅਸਲ ਵਿੱਚ ਉਹ ਅਮਰੀਕਨ ਏਜੰਸੀਆਂ ਲਈ ਕੰਮ ਕਰਦਾ ਸੀ। ਗੁਪਤਾ ਅਮਰੀਕਨ ਅੰਡਰਕਵਰ ਏਜੰਟ ਨਾਲ ਕਤਲ ਕਰਾਉਣ ਲਈ ਇੱਕ ਲੱਖ ਅਮਰੀਕਨ ਡਾਲਰ ਵਿੱਚ ਡੀਲ ਕਰ ਆਇਆ। ਪੰਦਰਾਂ ਹਜ਼ਾਰ ਪੇਸ਼ਗੀ ਦੇ ਦਿੱਤੀ।
ਅਠਾਰਾਂ ਜੂਨ ਨੂੰ ਭਾਈ ਨਿੱਝਰ ਦਾ ਕਤਲ ਹੋਣ ਤੋਂ ਬਾਅਦ ਅਗਲੇ ਦਿਨ ਗੁਪਤਾ ਆਪਣੇ ਭਾੜੇ ਦੇ ਕਾਤਲ (ਅਮਰੀਕਨ ਅੰਡਰਕਵਰ ਏਜੰਟ) ਨੂੰ ਦੱਸਦਾ ਕਿ ਹਾਲੇ ਤਾਂ ਅਸੀਂ ਹੋਰ ਕਈ ਮਾਰਨੇ। ਅਮਰੀਕਾ ਵਾਲਾ ਕੰਮ ਜਲਦੀ ਕਰ। ਉਹ ਪੰਨੂੰ ਦੀ ਤਸਵੀਰ, ਘਰ ਤੇ ਕੰਮ ਦਾ ਪਤਾ ਤੇ ਹੋਰ ਵੇਰਵੇ ਵੀ ਦਿੰਦਾ।
ਸੋ ਇਸ ਤਰਾਂ ਭਾਰਤੀ ਜੇਮਜ਼ ਬੌਂਡ ਆਪਣੇ ਆਪ ਅਮਰੀਕਨ ਜਾਲ਼ ਵਿੱਚ ਫਸੇ ਹਨ। ਯਕੀਨਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲ ਵੀ ਇਸੇ ਸਕੀਮ ਦੇ ਨੰਗੇ ਹੋ ਜਾਣ ਤੋਂ ਬਾਅਦ ਕੈਨੇਡਾ ਹੱਥ ਆਏ ਹਨ।
ਇਸ ਮਾਮਲੇ ਨੂੰ ਅਮਰੀਕਾ ਨੇ ਏਨੀ ਗੰਭੀਰਤਾ ਨਾਲ ਲਿਆ ਸੀ ਕਿ ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਗਸਤ ਵਿੱਚ ਤੇ ਐਨਆਈਏ ਦੇ ਮੁਖੀ ਐਵਰਿਲ ਹੇਨਜ਼ ਅਕਤੂਬਰ ਵਿੱਚ ਇਹ ਮੁੱਦਾ ਚੁੱਕਣ ਵਿਸ਼ੇਸ਼ ਤੌਰ ‘ਤੇ ਭਾਰਤ ਗਏ।
ਉਹੀ ਭਾਰਤ ਜੋ ਕੈਨੇਡਾ ਨਾਲ ਜਾਂਚ ‘ਚ ਸਹਿਯੋਗ ਕਰਨ ਨੂੰ ਪਛੰਡੇ ਮਾਰ ਰਿਹਾ, ਅਮਰੀਕਾ ਅੱਗੇ ਸੀਲ ਹੋ ਕੇ ਸਹਿਯੋਗ ਦੇਣ ਲਈ ਮੰਨ ਚੁੱਕਾ ਹੈ।
ਵਿਊਂਤ ਮੁਤਾਬਕ ਨਿਊ ਯਾਰਕ ਦੇ ਅੰਡਰ ਵਰਲਡ ਦਾ ਕੋਈ ਘੈਂਟ ਨਿਸ਼ਾਨੇਬਾਜ਼ ਭਾੜੇ ‘ਤੇ ਪਨੂੰ ਨੂੰ ਕਤਲ ਕਰਨ ਲਈ ਖ਼ਰੀਦਣਾ ਸੀ। ਇਸ ਬਾਰੇ ਭਾਰਤੀ ਮੀਡੀਆ ‘ਚ ਸਮੇਂ ਸਮੇਂ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਅਤੇ ਵਿਦੇਸ਼ਾਂ ‘ਚ ਬੈਠੇ ਸਿੱਖਾਂ ਨੂੰ ਡਰਾਇਆ ਵੀ ਗਿਆ। ਨਿਖਿਲ ਗੁਪਤਾ ਨੇ ਨਿਊ ਯਾਰਕ ‘ਚ ਇਹ ਕੰਮ ਲਈ ਨਿਸ਼ਾਨੇਬਾਜ ਲੱਭਣਾ ਸ਼ੁਰੂ ਕਰ ਦਿੱਤਾ ਪਰ ਬਦਕਿਸਮਤੀ ਨਾਲ ਉਹਨਾਂ ਨੇ ਅਮਰੀਕੀ ਏਜੰਸੀ ਦੇ ਬੰਦੇ ਨਾਲ ਹੀ ਸੌਦਾ ਕਰਨਾ ਸ਼ੁਰੂ ਕਰ ਦਿੱਤਾ। ਗੱਲ ਇੱਕ ਲੱਖ ਡਾਲਰ ‘ਤੇ ਨਿਬੜੀ ਅਤੇ ਨਿਖਿਲ ਗੁਪਤਾ ਦੀ ਕਰਤੂਤ ਨੰਗੀ ਹੋ ਗਈ।
ਇਸ ਤਰਾਂ ਮਾਨਸਿਕ ਤੌਰ ‘ਤੇ ਬਿਮਾਰ ਚੱਲ ਰਹੇ ਭਾਰਤੀ ਜੇਮਜ਼ ਬਾਂਡ ਅਜੀਤ ਡੋਵਾਲ ਦੀ ਰਣਨੀਤਕ ਪਹੁੰਚ ਨੇ ਭਾਰਤ ਨੂੰ ਇਕ ਵਾਰ ਫਿਰ ਅੱਤਵਾਦੀ ਦੋਸ਼ਾਂ ‘ਚ ਘੇਰ ਲਿਆ ਹੈ। ਅਮਰੀਕੀ ਅਦਾਲਤ ਨੇ ਭਾਰਤ ਦੀ ਖੁਫੀਆ ਏਜੰਸੀ ਦੇ ਭਾੜੇ ਦੇ ਕਾਤਲਾਂ ਵੱਲੋਂ ਕਥਿਤ ਤੌਰ ‘ਤੇ ਸਿੱਖ ਆਗੂਆਂ ਦੇ ਕਤਲ ਦਾ ਪਰਦਾ ਚੁੱਕ ਦਿੱਤਾ ਹੈ। ਨਿਖਿਲ ਗੁਪਤਾ ਇਸ ਵੇਲੇ ਚੈਕ ਰਿਪਬਲਿਕ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਅਮਰੀਕਾ ਨੇ ਉਸ ਦੀ ਹਵਾਲਗੀ ਮੰਗੀ ਹੈ।
ਅਦਾਲਤ ਨੇ ਨਿਖਿਲ ਗੁਪਤਾ ਤੋਂ ਇਲਾਵਾ ਉਸ ਦੂਜੇ ਦੋਸ਼ੀ ਅਫਸਰ ਦਾ ਨਾਮ ਜਾਹਿਰ ਨਹੀ ਕੀਤਾ ਜਿਸ ਬਾਰੇ ਸਮਝਿਆ ਜਾ ਰਿਹਾ ਹੈ ਕਿ ਉਹ ਭਾਰਤੀ ਏਜੰਸੀ ‘ਰਾਅ’ ਦਾ ਸੀਨੀਅਰ ਅਧਿਕਾਰੀ ਹੈ ਅਤੇ ਉਹ ਨਿਖਿਲ ਦੇ ਰੰਗੇ ਹੱਥੀਂ ਫੜੇ ਜਾਣ ਦੇ ਤੁਰੰਤ ਬਾਅਦ ਭਾਰਤ ਦੌੜ ਗਿਆ। ਮੌਜੂਦਾ ਹਾਲਾਤ ਬਣਣ ਨਾਲ ਭਾਰਤ ਨੂੰ ਕੌਮਾਂਤਰੀ ਪੱਧਰ ‘ਤੇ ਵੱਡੀ ਨਮੋਸ਼ੀ ਝੱਲਣੀ ਪਵੇਗੀ। ਨਿਖਿਲ ਗੁਪਤਾ ਇਸ ਵੇਲੇ ਚੈਕ ਰਿਪਬਲਿਕ ਮੁਲਕ ਦੀ ਪੁਲਿਸ ਹਿਰਾਸਤ ‘ਚ ਹੈ ਅਤੇ ਅਮਰੀਕਾ ਨੇ ਉਸ ਦੀ ਹਵਾਲਗੀ ਮੰਗੀ ਹੈ।
ਭਾਰਤ ਵੱਲੋਂ ਜਿਸ ਸਿੱਖ ਆਗੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਗੁਰਪਤਵੰਤ ਸਿੰਘ ਪੰਨੂ ਹੈ, ਜਿਸ ਨੇ ਕੌਮਾਂਤਰੀ ਪੱਧਰ ‘ਤੇ ਸਿੱਖਾਂ ਦੀ ਆਜ਼ਾਦੀ ਲਈ ਰਾਏਸ਼ੁਮਾਰੀ ਕਰਵਾਈ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਜਿਸ ਦਿਨ ਭਾਰਤੀ ਟੀਵੀ ਚੈਨਲਾ ‘ਤੇ ਪਨੂੰ ਦੀ ਹਾਦਸੇ ਦੌਰਾਨ ਹੋਈ ਮੌਤ ਬਾਰੇ ਖਬਰਾਂ ਚੱਲ ਰਹੀਆਂ ਸਨ ਉਹ ਸੱਭ ਭਾਰਤੀ ਏਜੰਸੀਆਂ ਅਤੇ ਨਿਖਿਲ ਗੁਪਤਾ ਵੱਲੋਂ ਬੁਣੀ ਸਾਜ਼ਿਸ਼ ਵਿੱਚ ਖੁਦ ਹੀ ਫਸ ਜਾਣ ਕਾਰਨ ਅਤੇ ‘ਰਾਅ’ ਨੂ ਦਿੱਲੀ ਪਹੁੰਚਾਏ ਗਏ ਸੁਨੇਹੇ ਕਾਰਨ ਚੱਲੀਆਂ।