ਡਿਬਰੂਗੜ ਵਿਖ਼ੇ ਬੰਦ ਭਾਈ ਕੁਲਵੰਤ ਸਿੰਘ ਰਾਉਕੇ ਅਤੇ ਅੰਮ੍ਰਤਿਸਰ ਮੋਰਚੇ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਸਿਹਤ ਵਿਗੜੀ
ਮੋਰਚੇ ਦਾ 14 ਵਾ ਦਿਨ ਭਾਈ ਕੁਲਵੰਤ ਸਿੰਘ ਰਾਉਂਕੇ ਦੇ ਮਾਤਾ ਜੀ ਭੈਣ ਜੀ ਅਤੇ ਬਾਜੇਕੇ ਦੇ ਮਾਤਾ ਜੀ ਡਿਬਰੂਗੜ ਵਿਖ਼ੇ ਬੰਦ ਭਾਈ ਕੁਲਵੰਤ ਸਿੰਘ ਰਾਉਕੇ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਦੀ ਸਿਹਤ ਜਿਆਦਾ ਢਿੱਲੀ ਹੋਣ ਕਰਕੇ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਸਿਹਤ ਕਾਫੀ ਢਿੱਲੀ ਹੋ ਗਈ ਸੀ ਗੁਰੂ ਸਾਹਿਬ ਕਿਰਪਾ ਮੋਰਚਾ ਫ਼ਤਹਿ ਕਰਨ
– Parmjit Singh Akali
ਭਾਈ ਕੁਲਵੰਤ ਸਿੰਘ ਰਾਂਓਕੇ ਜਿੰਨਾ ਦੀ ਸਿਹਤ ਪਹਿਲਾਂ ਵੀ ਖਰਾਬ ਰਹਿੰਦੀ ਸੀ, ਅੰਨ ਦੇ ਤਿਆਗ ਕਾਰਨ ਓਹਨਾਂ ਦੀ ਹਾਲਤ ਹੋਰ ਵਿਗੜ ਚੁੱਕੀ ਹੈ। ਕੱਲ੍ਹ ਭਾਈ ਸਾਹਬ ਨੂੰ ਤੀਸਰਾ ਮਿਰਗੀ ਦਾ ਦੌਰਾ ਪਿਆ। ਜਿਸ ਤੋਂ ਬਾਅਦ ਓਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਪਣੇ ਬੰਦੀ ਪੁੱਤਾਂ ਨਾਲ ਹਮਦਰਦੀ ਵਜੋਂ ਅੰਨ ਦਾ ਤਿਆਗ ਕਰ ਮੋਰਚੇ ‘ਚ ਬੈਠੀਆਂ ਮਾਂਵਾਂ ਦੀ ਹਾਲਤ ਵੀ ਵਿਗੜ ਰਹੀ ਹੈ। ਪਰ ਜਰਵਾਣੀ ਸਰਕਾਰ ਬੰਦੀ ਸਿੰਘਾ ਅਤੇ ਬਜੁਰਗ ਮਾਂਵਾਂ ਨਾਲ ਆਢਾ ਲਾ ਖੜੀ ਹੈ।
ਭਾਈ ਕੁਲਵੰਤ ਸਿੰਘ ਰਾਂਓਕੇ ਨੇ ਕਿਸੇ ਟੈਮ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਸੀ। ਇਹ ਗੱਲ ਆਮ ਆਦਮੀ ਪਾਰਟੀ ਦਾ ਮੌਜੂਦਾ MLA ਮਨਜੀਤ ਬਿਲਾਸਪੁਰ ਤੇ ਖੁਦ ਭਗਵੰਤ ਮਾਨ ਚੰਗੀ ਤਰਾਂ ਜਾਣਦੇ ਨੇ। ਪੰਜਾਬ ਸਰਕਾਰ ਨੂੰ ਠੰਡੇ ਮਤੇ ਨਾਲ ਸੋਚਣਾ ਚਾਹੀਦਾ ਕਿ ਸਿੱਖ ਭਵਿੱਖ ‘ਚ ਇਹਨਾ ਵਜੀਰਾਂ ਨੂੰ ਕਿਵੇਂ ਯਾਦ ਕਰਿਆ ਕਰਨਗੇ।
ਪਿੱਪਲ਼ ਸਿੰਘ