Breaking News

ਕੋਈ ਵੀ ਭਾਰਤੀ ਸੈਨਿਕ ਮਾਲਦੀਵ ਵਿੱਚ ਮੌਜੂਦ ਨਹੀਂ ਰਹੇਗਾ: ਮੁਇਜ਼ੂ

Maldives signs China military pact in further shift away from India

ਮਾਲਦੀਵਸ ਨੇ ਸਾਰੇ ਭਾਰਤੀ ਸੈਨਿਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ

ਕਿਹਾ, ਭਾਵੇ ਵਰਦੀ ਵਾਲੇ ਚਾਹੇ ਬਿਨ੍ਹਾਂ ਵਰਦੀ ਤੋਂ
ਇਥੋਂ ਜਾਉ

ਮਾਲੇ: ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼ ਕਰਦਿਆਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ’ਚ 10 ਮਈ ਤੋਂ ਬਾਅਦ ਇੱਕ ਵੀ ਭਾਰਤੀ ਸੈਨਿਕ ਮੌਜੂਦ ਨਹੀਂ ਰਹੇਗਾ। ਇੱਥੋਂ ਤੱਕ ਕਿ ਸਾਦੇ ਕੱਪੜਿਆਂ ਵਿੱਚ ਵੀ ਨਹੀਂ। ਮੁਇਜ਼ੂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਭਾਰਤ ਦੀ ਗ਼ੈਰ-ਫੌਜੀ ਟੀਮ ਮਾਲਦੀਵ ’ਚ ਇੱਕ ਹਵਾਬਾਜ਼ੀ ਕੇਂਦਰ ਦਾ ਸੰਚਾਲਨ ਕਰਨ ਵਾਲੀ ਟੀਮ ਦੀ ਥਾਂ ਲੈਣ ਪਹੁੰਚੀ ਸੀ। ਮੁਇਜ਼ੂ ਨੇ ਆਪਣੇ ਦੇਸ਼ ਤੋਂ ਭਾਰਤੀ ਸੈਨਿਕਾਂ ਦੇ ਪਹਿਲੇ ਸਮੂਹ ਦੀ ਵਾਪਸੀ ਲਈ 10 ਮਾਰਚ ਦੀ ਸਮਾਂ ਸੀਮਾ ਤੈਅ ਕੀਤੀ ਸੀ।

ਮੀਡੀਆ ਰਿਪੋਰਟ ’ਚ ਦੱਸਿਆ ਗਿਆ ਕਿ ਉਨ੍ਹਾਂ ਆਯਧਾਫੁਸ਼ੀ ਰਿਹਾਇਸ਼ੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੈਨਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ’ਚ ਉਨ੍ਹਾਂ ਦੀ ਸਰਕਾਰ ਦੀ ਕਾਮਯਾਬੀ ਕਾਰਨ ਅਫਵਾਹਾਂ ਫੈਲਾਅ ਰਹੇ ਲੋਕ ਸਥਿਤੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।

ਰਿਪੋਰਟ ਵਿੱਚ ਚੀਨ ਹਮਾਇਤੀ ਮੰਨੇ ਜਾਣ ਵਾਲੇ ਮੁਇਜ਼ੂ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਇਹ ਕਹਿਣਾ ਕਿ ਇਹ ਲੋਕ (ਭਾਰਤੀ ਸੈਨਾ) ਦੇਸ਼ ਛੱਡ ਕੇ ਨਹੀਂ ਜਾ ਰਹੇ, ਉਹ ਆਪਣੀ ਵਰਦੀ ਬਦਲਣ ਤੋਂ ਬਾਅਦ ਸਾਦੇ ਕੱਪੜੇ ਪਹਿਨ ਕੇ ਵਾਪਸ ਆ ਰਹੇ ਹਨ। ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜੋ ਸਾਡੇ ਮਨਾਂ ਅੰਦਰ ਸ਼ੱਕ ਪੈਦਾ ਕਰਨ ਅਤੇ ਝੂਠ ਫੈਲਾਉਣ


‘No Indian troops to remain in Maldives, not even in civilian clothing,’ says president Mohamed Muizzu

Maldives President Mohamed Muizzu has escalated his anti-India stance, declaring that no Indian military personnel, including those in civilian attire, will be permitted in his country after May 10, as reported by the media on Tuesday.