ਅੰਬਾਨੀ ਦੇ ਚੈਨਲ News18 ‘ਤੇ ਆਏ ਓਪੀਨੀਅਨ ਪੋਲ ਦਾ ਅਸਲ ਮਕਸਦ ਪੰਜਾਬ ਵਿੱਚ ਭਾਜਪਾ ਦੀ ਚੜ੍ਹਤ ਦਾ ਭਰਮ ਸਿਰਜਣਾ ਹੈ।
ਚੋਣਾਂ ਤੋਂ ਪਹਿਲਾਂ ਗੋਦੀ ਮੀਡੀਆ ਵਰਤ ਕੇ ਇਹੋ ਜਿਹੇ ਭਰਮ ਸਿਰਜ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਭਾਜਪਾ ਦਾ ਇਹ ਤਰੀਕਾ ਪਹਿਲਾਂ ਅਜਮਾਇਆ ਜਾ ਚੁੱਕਾ ਹੈ। ਅਸਲ ‘ਚ ਇਹ ਭਾਜਪਾ ਦੀ ਟੂਲ ਕਿੱਟ ਦਾ ਹੀ ਹਿੱਸਾ ਹੈ।
ਭਾਜਪਾ ਦੇ ਅੰਦਰੂਨੀ ਸਰਵੇ ਦਾ ਤਰੀਕਾ ਕਾਫੀ ਤਕੜਾ ਹੈ ਤੇ ਇਹ ਵਰਤ ਕੇ ਹੀ ਉਹ ਆਪਣੇ ਉਮੀਦਵਾਰ ਬਦਲ ਰਹੇ ਨੇ ਤੇ ਹਰਿਆਣੇ ਚ ਮਨੋਹਰ ਲਾਲ ਖੱਟੜ ਨੂੰ ਵੀ ਤਾਂ ਹੀ ਪਾਸੇ ਕੀਤਾ ਹੈ।
ਜੋ ਸਥਿਤੀ News18 ਦਾ ਇਹ ਸਰਵੇ ਵਿਖਾ ਰਿਹਾ ਹੈ, ਜੇ ਇਹ ਭਾਜਪਾ ਦੇ ਅੰਦਰੂਨੀ ਸਰਵੇ ਵਿੱਚ ਆਈ ਹੁੰਦੀ ਤਾਂ ਪੰਜਾਬ ਭਾਜਪਾ ਦੇ ਆਗੂ ਅਕਾਲੀ ਦਲ ਨਾਲ ਗਠਜੋੜ ਲਈ ਕਾਹਲੇ ਨਾ ਹੁੰਦੇ। ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਾਸ਼ਣ ਵਿੱਚੋਂ ਇਹ ਗੱਲ ਝਲਕ ਰਹੀ ਸੀ।
ਭਾਜਪਾ ਦੀ ਚੜਤ ਵਿਖਾਉਣ ਦਾ ਇੱਕ ਕਾਰਨ ਲੋਕਾਂ ‘ਚ ਮਾਹੌਲ ਸਿਰਜਣਾ ਹੈ ਤੇ ਦੂਜਾ ਬਾਦਲ ਦਲ ‘ਤੇ ਦਬਾਅ ਵਧਾਉਣਾ ਹੈ ਤਾਂ ਕਿ ਉਹ ਭਾਜਪਾ ਦੀਆਂ ਸ਼ਰਤਾਂ ‘ਤੇ ਗਠਜੋੜ ਕਰ ਲਵੇ।
ਇਸ ਸਰਵੇ ਵਿੱਚ ਆਪ ਦਾ ਗਰਾਫ ਹੇਠਾਂ ਦਿਖਾ ਕੇ ਲੋਕਾਂ ਨੂੰ ਇਸ ਸਰਵੇ ਦੇ ਠੀਕ ਹੋਣ ਬਾਰੇ ਗੱਲ ਜਚਾ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਲੋਕ ਸਭਾ ਚੋਣਾਂ ਭਗਵੰਤ ਮਾਨ ਦੇ ਨਾਂ ‘ਤੇ ਲੜਨ ਦਾ ਫੈਸਲਾ ਅੰਦਰੂਨੀ ਸਰਵੇ ਤੋਂ ਬਾਅਦ ਹੀ ਲਿਆ ਹੈ ਤਾਂ ਕਿ ਜੇ ਕੱਲ ਨੂੰ ਜੇ ਪਾਰਟੀ ਹਾਰਦੀ ਹੈ ਤਾਂ ਸੁਆਹ ਭਗਵੰਤ ਮਾਨ ਦੇ ਸਿਰ ਪਵੇ ਤੇ ਜੇ ਸਥਿਤੀ ਬਦਲਦੀ ਵੀ ਹੈ ਤੇ ਆਪ ਦੇ ਐਮਪੀ ਜਿਆਦਾ ਜਿੱਤਦੇ ਨੇ ਤਾਂ ਵੀ ਉਹ ਰਹਿਣਗੇ ਕੇਜਰੀਵਾਲ ਦੇ ਕਰਿੰਦੇ ਹੀ ਕਿਉਂਕਿ ਟਿਕਟਾਂ ਉਸ ਦੀ ਹੀ ਮਰਜ਼ੀ ਨਾਲ ਦਿੱਤੀਆਂ ਜਾਣੀਆਂ ਨੇ।
ਮੌਜੂਦਾ ਹਾਲਾਤ ਵਿੱਚ ਆਪ ਦਾ ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ ਨਾਲ ਹੀ ਹੋਵੇਗਾ। ਇਸ ਸਰਵੇ ਤੋਂ ਬਾਅਦ ਪੁਰਾਣੇ ਕਾਂਗਰਸੀ ਠੱਗ ਹੁਣ ਚੋਣ ਲੜਨ ਲਈ ਹਾਬੜਨਗੇ ਹਾਲਾਂਕਿ ਪਹਿਲਾਂ ਇਹ ਭਗੌੜੇ ਜਾਪਦੇ ਸਨ। ਕਾਂਗਰਸ ਪੰਜਾਬ ਵਿੱਚ ਆਪਣੀਆਂ ਪੁਰਾਣੀਆਂ ਗਲਤੀਆਂ ਦੁਹਰਾ ਕੇ ਹਾਰ ਵਾਲੇ ਰਾਹ ਪੈ ਸਕਦੀ ਹੈ।
ਕਾਂਗਰਸ ਵਿਚਲੇ ਪੁਰਾਣੇ ਠੱਗਾਂ ਦੇ ਕਾਰਨਾਮੇ ਅਖੀਰ ਵਿੱਚ “ਆਪ” ਦੀ ਹੀ ਮਦਦ ਕਰਨਗੇ। ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੀ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਇੰਨੀ ਮਾੜੀ ਹਾਲਤ ਹੋਈ ਸੀ।
ਇਸ ਸਰਵੇ ਤੋਂ ਬਾਅਦ ਕਾਂਗਰਸ ਵਾਲੇ ਗਲਤੀਆਂ ਕਰਨਗੇ ਤੇ “ਆਪ” ਵਾਲੇ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ। ਸ਼ਾਇਦ ਇਸ ਦਾ ਇੱਕ ਏਜੰਡਾ ਇਹ ਵੀ ਹੈ ਕਿਉਂਕਿ ਕੇਂਦਰੀ ਪੱਧਰ ‘ਤੇ ਭਾਜਪਾ ਵਾਲੇ ਕਾਂਗਰਸ ਨੂੰ ਮੁੱਖ ਦੁਸ਼ਮਣ ਸਮਝਦੇ ਨੇ।
ਵੈਸੇ ਅੰਬਾਨੀ ਦਾ ਇਹ ਚੈਨਲ ਪੰਜਾਬ ਵਿੱਚ “ਆਪ” ਦੀ ਇੱਛਾ ਮੁਤਾਬਕ ਚਲਦਾ ਹੈ ਪਰ ਹੁਣ ਇਸ ਸਰਵੇ ਬਾਰੇ ਹੁਕਮ ਸਿੱਧੇ ਦਿੱਲੀਓਂ ਆਏ ਹੋਣਗੇ।
#Unpopular_Opinions
#Unpopular_Ideas
#Unpopular_Facts