Breaking News

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼

ਮੁੱਖ ਮੰਤਰੀ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਇਕੱਲਾ ਹੀ ਕੇਂਦਰ ਵਿਰੁੱਧ ਪੰਜਾਬ ਦੀ ਲੜਾਈ ਲੜ ਰਿਹਾ ਹੈ ਤੇ ਇਸ ਲੜਾਈ ਲਈ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਨੂੰ ਸੰਸਦ ਵਿੱਚ ਭੇਜਣ ਦੀ ਲੋੜ ਹੈ ਤਾਂ ਕਿ ਇਸ ਲੜਾਈ ਲਈ ਉਸ ਨੂੰ 13 ਸਾਥੀ ਹੋਰ ਮਿਲ ਜਾਣ।

ਭਗਵਤ ਮਾਨ ਦੇ ਵਾਰ-ਵਾਰ ਕਹਿਣ ਦਾ ਸਿੱਧਾ ਮਤਲਬ ਹੈ ਕਿ 7 ਰਾਜ ਸਭਾ ਮੈਂਬਰ ਤੇ 91 ਵਿਧਾਇਕ ਕੁਝ ਨਹੀਂ ਕਰ ਰਹੇ। ਜੇ ਵਿਧਾਇਕਾਂ ਵਾਲੀ ਗੱਲ ਪਾਸੇ ਰੱਖ ਦਈਏ, ਕਿਉਂਕਿ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਦਾ ਫਰਜ਼ ਇੱਕੋ ਜਿਹਾ ਹੁੰਦਾ ਹੈ ਤਾਂ ਉਸ ਦਾ ਸਿੱਧਾ ਮਤਲਬ ਹੈ ਕਿ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ਇਹ ਲੜਾਈ ਬਿਲਕੁਲ ਨਹੀਂ ਲੜ ਰਹੇ।

ਰਾਜ ਸਭਾ ਦੀਆਂ ਕੁਝ ਸੀਟਾਂ ਉਸਦੇ ਬੌਸ ਅਰਵਿੰਦ ਕੇਜਰੀਵਾਲ ਨੇ ਵੇਚੀਆਂ ਸਨ। ਵੈਸੇ ਇਨ੍ਹਾਂ ਵਿਚੋਂ ਹੁਣ ਤੱਕ ਸਭ ਤੋਂ ਘਟੀਆਂ ਕਾਰੁਜ਼ਗਾਰੀ ਕ੍ਰਿਕਟਰ ਹਰਭਜਨ ਸਿੰਘ ਦੀ ਹੈ।

ਭਗਵੰਤ ਮਾਨ ਦੇ ਇਸ ਦੋਸ਼ਨੁਮਾ ਦਾਅਵੇ ਦਾ ਜੁਆਬ ਹੁਣ ਕੇਜਰੀਵਾਲ ਤੇ 7 ਰਾਜ ਸਭਾ ਮੈਂਬਰ ਦੇਣ।

ਅਸਲੀਅਤ ਇਹ ਵੀ ਹੈ ਕਿ ਭਗਵੰਤ ਮਾਨ ਵਾਰ-ਵਾਰ ਕੇਂਦਰ ਅੱਗੇ ਝੁਕਿਆ ਹੈ, ਭਾਵੇਂ ਉਹ ਸਿੱਖ ਕਾਰਕੁੰਨਾਂ ਨੂੰ ਡਿਬਰੂਗੜ੍ਹ ਭੇਜਣ ਦਾ ਮਾਮਲਾ ਹੋਵੇ ਜਾਂ ਫਿਰ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਭਾਜਪਾ ਨਾਲ ਨੰਗੀ ਚਿੱਟੀ ਮਿਲੀਭੁਗਤ ਦਾ, ਜਿਸ ਕਾਰਣ ਨੌਜੁਆਨ ਸ਼ੁਭਕਰਨ ਸਿੰਘ ਦੀ ਜਾਨ ਗਈ ਤੇ 250 ਤੋਂ ਉੱਪਰ ਫੱਟੜ ਹੋਏ।

ਪ੍ਰੀਤਪਾਲ ਸਿੰਘ ਵਰਗੇ ਦੇ ਬੇਹੱਦ ਗੰਭੀਰ ਸੱਟਾਂ ਲੱਗੀਆਂ। ਇਕ ਹਫ਼ਤਾ ਉਸਦੀ ਸਰਕਾਰ ਕੋਲੋਂ FIR ਨਹੀਂ ਦਰਜ ਕਰ ਹੋਈ।

ਇਸੇ ਮਿਲੀਭੁਗਤ ਚੋਂ ਉਸਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਪੰਜਾਬ ਵਿੱਚ ਭਾਰੀ ਵਿੱਤੀ ਬੋਝ ਨਾਲ ਬੁਲਾਇਆ ਅਤੇ ਸਿੱਖ ਨੌਜਵਾਨਾਂ ਨੂੰ ਕਾਲੇ ਪਾਣੀ ਵਾਂਗ ਡਿਬਰੂਗੜ੍ਹ ਭੇਜਿਆ।

#Unpopular_Opinions
#Unpopular_Ideas
#Unpopular_Facts