ਡਿਬਰੂਗੜ੍ਹ ਜੇਲ੍ਹ ਵਿੱਚ ਕਾਲੇ ਕਨੂੰਨਾਂ ਤਹਿਤ ਨਜ਼ਰਬੰਦ ਸਿੱਖ ਕੈਦੀ ਭੁੱਖ ਹੜਤਾਲ ‘ਤੇ ਹਨ ਤੇ ਮੰਗ ਏਨੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਿਆਂਦਾ ਜਾਵੇ।
ਕੇਜਰੀਵਾਲ-ਭਗਵੰਤ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਜਾਇਜ਼ ਮੰਗ ਨੂੰ ਮੰਨਣ ਦੀ ਬਜਾਏ ਲੋਕਾਂ ਨੂੰ ਇਕੱਠੇ ਹੋ ਕੇ ਵਿਚਾਰ ਵੀ ਨਹੀਂ ਕਰਨ ਦੇ ਰਹੀ।
17 ਮਾਰਚ ਦੀ ਅੰਮ੍ਰਿਤਸਰ ਇਕੱਤਰਤਾ ਨੂੰ ਰੋਕਣ ਲਈ ਪੰਜਾਬ ਦੇ ਹਰ ਛੋਟੇ-ਵੱਡੇ ਸਿੱਖ ਕਾਰਕੁੰਨ ਨੂੰ ਪਹਿਲਾਂ ਏਜੰਸੀਆਂ ਦੇ ਮੁਲਾਜ਼ਮ ਘਰ ਹੀ ਰਹਿਣ ਲਈ ਕਹਿ ਕੇ ਗਏ, ਫਿਰ ਵੀ ਨਾ ਮੰਨਣ ਵਾਲਿਆਂ ਨੂੰ ਘਰਾਂ ‘ਚ ਨਜ਼ਰਬੰਦ ਕਰ ਲਿਆ ਗਿਆ। ਜਿਹੜੇ ਘਰਾਂ ਤੋਂ ਪਹਿਲਾਂ ਹੀ ਉਰੇ-ਪਰੇ ਹੋ ਗਏ, ਉਹ ਹੁਣ ਰਾਹਾਂ ‘ਚ ਰੋਕ ਲਏ ਗਏ ਹਨ।
ਇਹ ਕਰਤੂਤਾਂ ਉਹ ਭਗਵੰਤ ਮਾਨ ਕਰ ਰਿਹਾ, ਜੋ ਕਦੇ ਅਜਿਹਿਆਂ ਹੀ ਮੋਰਚਿਆਂ-ਇਕੱਠਾਂ ‘ਚ ਜਾ ਕੇ ਖੁਦ ਬੋਲਦਾ ਹੁੰਦਾ ਸੀ ਤੇ ਅਜਿਹੇ ਤਾਨਾਸ਼ਾਹੀ ਸਰਕਾਰੀ ਫੈਸਲਿਆਂ ਨੂੰ ਨਿੰਦਦਾ ਹੁੰਦਾ ਸੀ।
ਸਮਾਂ ਇਹ ਵੀ ਲੰਘ ਜਾਣਾ। ਸਿੱਖਾਂ ਸਿਰ ਅਜਿਹੀਆਂ ਭੀੜਾਂ ਕੋਈ ਨਵੀਆਂ ਨਹੀਂ। ਪਰ ਭਗਵੰਤ ਮਾਨ ਆਪਣਾ ਨਾਮ ਸਿੱਖ ਇਤਿਹਾਸ ਵਿੱਚ ਉਸੇ ਜ਼ਾਲਮ ਕਤਾਰ ਵਿੱਚ ਲਿਖਾ ਗਿਆ, ਜਿਸ ਕਤਾਰ ਵਿੱਚ ਪੁਰਾਣੇ ਹਾਕਮ ਅਬਦਾਲੀ, ਨਾਦਰਸ਼ਾਹ, ਅੰਗਰੇਜ਼, ਇੰਦਰਾ, ਬੇਅੰਤ, ਬਾਦਲ, ਮੋਦੀ ਦਾ ਨਾਮ ਅੰਕਿਤ ਹੈ।
ਭਗਵੰਤ ਦੇ ਮੰਤਰੀਆਂ ਵਿਧਾਇਕਾਂ-ਸਲਾਹਕਾਰਾਂ ਦੀ ਵੱਡੀ ਫੌਜ ਵੀ ਇਸੇ ਲਾਹਣਤ ਨਾਲ ਆਪਣਾ ਮੂੰਹ ਕਾਲਾ ਕਰਵਾ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ