Breaking News

ਸਹੀ ਪੱਤਰਕਾਰੀ ਕੀ ਕਰ ਸਕਦੀ ਹੈ ਉਹ ਇਲੈਕਟੋਰਲ ਬਾਂਡਾਂ ਦੇ ਮਾਮਲੇ ‘ਤੇ ਦੇਖਿਆ ਜਾ ਸਕਦਾ ਹੈ।

ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਸਟੇਟ ਬੈਂਕ ਆਫ ਇੰਡੀਆ ਨੇ ਇਨ੍ਹਾਂ ਬਾਂਡਾਂ ਬਾਰੇ ਜਿਹੜੀ ਜਾਣਕਾਰੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਚੋਣ ਕਮਿਸ਼ਨ ਨੂੰ ਜਮਾਂ ਕਰਾਈ, ਉਸ ਵਿੱਚ ਇਹਨਾਂ ਦੇ ਨੰਬਰ ਨਹੀਂ ਦਿੱਤੇ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਕਿੰਨੀ ਰਕਮ ਕਿੱਥੋਂ ਆ ਕੇ ਕਿਹੜੀ ਪਾਰਟੀ ਨੂੰ ਗਈ।

ਹਾਲਾਂਕਿ ਸਰਕਾਰੀ ਕੰਟਰੋਲ ਵਾਲਾ ਗੋਦੀ ਮੀਡੀਆ ਇਸ ਸਾਰੇ ਮਾਮਲੇ ਚੁੱਪ ਰਿਹਾ ਪਰ ਕੁਝ ਕੁ ਆਜ਼ਾਦ ਅਤੇ ਦਲੇਰੀ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਦਿੱਤੇ ਗਏ ਡਾਟੇ ਦਾ ਵਿਸ਼ਲੇਸ਼ਣ ਕਰਕੇ ਤੰਦਾਂ ਜੋੜੀਆਂ ਤੇ ਜਾਣਕਾਰੀ ਆਪੋ ਆਪਣੇ ਪਲੇਟਫਾਰਮਾਂ ‘ਤੇ ਪਾਉਣੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਇਹ ਗੱਲ ਵੀ ਬਾਹਰ ਲੈ ਆਂਦੀ ਕਿ ਕਿਹੜੇ-ਕਿਹੜੇ ਕਾਰਪੋਰੇਟ ਘਰਾਣਿਆਂ ਤੇ ਈਡੀ ਜਾਂ ਹੋਰ ਏਜੰਸੀਆਂ ਦੇ ਰੇਡ ਹੋਏ ਤੇ ਉਨ੍ਹਾਂ ਘਰਾਣਿਆਂ ਨੇ ਫਿਰ ਭਾਜਪਾ ਨੂੰ ਚੰਦਾ ਦਿੱਤਾ।

ਸੋਚ ਕੇ ਵੇਖੋ ਜੇ ਸਾਰੇ ਚੈਨਲ ਉਵੇਂ ਹੀ ਕੰਮ ਕਰਦੇ ਹੁੰਦੇ ਜਿਵੇਂ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਰਦੇ ਸਨ ਤਾਂ ਭਾਜਪਾ ਦੀ ਕਿੰਨੀ ਮਿੱਟੀ ਪਲੀਤ ਹੁੰਦੀ।

ਜੇ ਮੋਦੀ ਸਰਕਾਰ ਅੱਜ ਅਜਿੱਤ ਜਾਪਦੀ ਹੈ ਤਾਂ ਉਹ ਸਿਰਫ ਹਿੰਦੂਤਵ ਕਰਕੇ ਨਹੀਂ ਸਗੋਂ ਇਸ ਕਰਕੇ ਹੈ ਕਿ ਮੀਡੀਏ ਦਾ ਬਹੁਤਾ ਵੱਡਾ ਹਿੱਸਾ ਉਸਨੇ ਕਾਬੂ ਕੀਤਾ ਹੋਇਆ ਹੈ।

ਜੇ ਮੀਡੀਆ ਦਾ ਬਹੁਤਾ ਹਿੱਸਾ ਮਾੜਾ ਮੋਟਾ ਵੀ ਠੀਕ ਕੰਮ ਕਰਦਾ ਤਾਂ ਭਾਜਪਾ ਹੁਣ ਤੱਕ ਕਾਫੀ ਕਮਜ਼ੋਰ ਹੋਈ ਹੁੰਦੀ। ਇਲੈਕਟੋਰਲ ਬਾਂਡ ਹੁਣ ਤੱਕ ਦੀ ਕਾਰਪੋਰੇਟਾਈਜਡ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਸ ਵੱਡੇ ਭ੍ਰਿਸ਼ਟਾਚਾਰ ਤੋਂ ਪਤਾ ਲੱਗਦਾ ਹੈ ਕਿ ਮੁਲਕ ਨੂੰ ਹਿੰਦੂਤਵ ਤੇ ਕਾਰਪੋਰੇਟ ਦਾ ਗਠਜੋੜ ਕੰਟਰੋਲ ਕਰ ਰਿਹਾ ਹੈ।

ਇਹ ਖੋਜੀ ਪੱਤਰਕਾਰੀ ਕਰਨ ਵਾਲਿਆਂ ਦੀ ਗਿਣਤੀ ਕੋਈ ਬਹੁਤੀ ਨਹੀਂ, ਥੋੜੇ ਜਿਹੇ ਹੀ ਹਨ ਤੇ ਉਹਨਾਂ ਨੇ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ।

ਪੰਜਾਬ ਵਿੱਚ ਵੀ ਆਪ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਮੀਡੀਏ ਦੀ ਸੰਘੀ ਘੁੱਟੀ ਗਈ। ਜੇ ਅੱਜ ਵੀ ਪੰਜਾਬੀ ਚੈਨਲ ਉਵੇਂ ਕੰਮ ਕਰਨ ਜਿਵੇਂ ਉਹ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਜਾਂ ਬਾਦਲ ਦੀ ਸਰਕਾਰ ਵੇਲੇ ਗੱਲ ਕਰਦੇ ਸਨ ਤਾਂ “ਆਪ” ਵਾਲਿਆਂ ਦੇ ਪੰਜਾਬ ਵਿੱਚ ਹੁਣ ਤੱਕ ਤੱਪੜ ਰੁਲੇ ਹੁੰਦੇ।

#Unpopular_Opinions
#Unpopular_Ideas
#Unpopular_Facts

-ਵੈਨਕੂਵਰ ‘ਚ ਪੰਜਾਬੀ ਮੁੰਡੇ ਦੇ ਕਤਲ ਸਬੰਧੀ ਇੱਕ ਗ੍ਰਿਫਤਾਰ
-ਘਰ ਨੂੰ ਲੱਗੀ ਸ਼ੱਕੀ ਅੱਗ ‘ਚ ਪਰਿਵਾਰ ਦੇ ਤਿੰਨ ਜੀਅ ਮੌਤ ਦੀ ਭੇਟ ਚੜ੍ਹੇ
-ਅਮਰੀਕਾ ਵਲੋਂ ਦਿੱਤੇ ਤਾਜ਼ਾ ਬਿਆਨ ਦਾ ਭਾਰਤ ਨੂੰ ਗੁੱਸਾ ਲੱਗਾ
-ਇਲੈਕਟ੍ਰੋਲ ਬੌਂਡਜ਼ ਰਾਹੀਂ ਕੀਤੀ ਸਿਆਸੀ ਕਾਰਸਤਾਨੀ ਦਾ ਭਾਂਡਾ ਭੱਜਾ