31 years on, CBI court convicts leading industrialist of selling beef fat as vegetable ghee – 45 ਸਾਲ ਪਹਿਲਾਂ ਜਦ ਪੰਜਾਬ ਦੇ ਬਹੁਤੇ ਲੋਕ ਅਣਜਾਣੇ ਵਿੱਚ ਕੁਝ ਠੱਗ ਕਾਰੋਬਾਰੀਆਂ (ਜੋ ਹੁਣ ਵੱਡੀਆਂ ਕਾਰਪੋਰੇਟਾਂ ਦਾ ਹਿੱਸਾ ਹਨ) ਕਾਰਨ ਬੀਫ ਦਾ ਸੇਵਨ ਕਰ ਗਏ ਸਨ।
ਮਾੜੀ ਡਿਸਟਿਲੇਸ਼ਨ ਪ੍ਰਕਿਰਿਆ ਕਾਰਨ ਮਿਥਾਈਲ ਅਲਕੋਹਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੰਜਾਬ ਵਿੱਚ ਸ਼ਰਾਬ ਦੇ ਨਸ਼ੇ ਬਾਰੇ ਅਸੀਂ ਪਹਿਲਾਂ ਵੀ ਲਿਖਿਆ। ਦੁਖਦਾਈ ਗੱਲ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਸੰਗਰੂਰ ਵਿੱਚ 9 ਲੋਕਾਂ ਦੀ ਮੌਤ ਹੋ ਗਈ ਪਰ ਇਹ ਸਿਆਸਤਦਾਨਾਂ ਅਤੇ ਕਾਰਪੋਰੇਟਾਂ ਦੇ ਨਾਪਾਕ ਗਠਜੋੜ ਕਾਰਨ ਹੈ।
ਬੀਸੀਐਲ ਉਦਯੋਗ (BCL Industries) ਆਪਣੇ ਡਿਸਟਿਲੇਸ਼ਨ ਯੂਨਿਟ ਦੇ ਆਲੇ ਦੁਆਲੇ ਹਵਾ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ ਅਤੇ ਲਸਾੜਾ ਡਰੇਨ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ।
ਪਰ ਇਸ ਸਨਅਤ ਦੇ ਮਾਲਕਾਂ ਨੂੰ 2011 ਤੇ ਫੇਰ 2014 ਵਿੱਚ ਬਾਦਲ ਪਰਿਵਾਰ ਵੱਲੋਂ ਉੱਤਮ ਸਨਅਤਕਾਰ ਨਾਲ ਨਿਵਾਜਿਆ ਗਿਆ ਹੈ ਅਤੇ ਪਿਛਲੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਦੇ ਵੱਡੇ ਦਾਨੀਆਂ ਵਿੱਚੋਂ ਇੱਕ ਹੈ।
42 ਸਾਲ ਪਹਿਲਾਂ ਰਜਿੰਦਰ ਮਿੱਤਲ ਦੀ ਬਠਿੰਡਾ ਫੈਕਟਰੀ ਵਿੱਚੋਂ 15 ਟਰੱਕ ਬੀਫ ਟੇਲੋ ਸਮੇਤ ਫੜੇ ਗਏ ਸੀ, ਜੋ ਉਸ ਨੇ ਮੋਮਬੱਤੀਆਂ ਬਣਾਉਣ ਲਈ ਯੂਰਪ ਅਤੇ ਅਮਰੀਕਾ ਤੋਂ ਮੰਗਵਾਏ ਸੀ।
1970 ਦੇ ਦਹਾਕੇ ਦੇ ਅਖੀਰ ਤੋਂ ਲੈ ਕੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਪੱਛਮੀ ਦੇਸ਼ਾਂ ਵਿੱਚ ਮੈਡ ਕਾਊ (Mad Cow Disease) ਬਿਮਾਰੀ ਦਾ ਪ੍ਰਕੋਪ ਸੀ।
ਨਤੀਜੇ ਵਜੋਂ ਜੇਕਰ ਇੱਕ ਗਊ ਨੂੰ ਪਾਗਲ ਗਊ ਦੀ ਬਿਮਾਰੀ ਹੁੰਦੀ ਹੈ ਤਾਂ ਪ੍ਰਭਾਵਿਤ ਖੇਤਾਂ ਦੀਆਂ ਸਾਰੀਆਂ ਗਾਵਾਂ ਅਤੇ ਬੀਫ ਨੂੰ ਨਸ਼ਟ ਕਰਨ ਦੀ ਲੋੜ ਹੁੰਦੀ ਸੀ।
ਪਰ ਭਾਰਤ ਵਿੱਚ ਕਾਰੋਬਾਰੀ ਇਸ ਨੂੰ ਮੋਮਬੱਤੀਆਂ ਬਣਾਉਣ ਲਈ ਖਰੀਦਦੇ ਸਨ ਪਰ ਦੇਸੀ ਘਿਓ ਬਣਾ ਕੇ ਉਸ ਨੂੰ ਸ਼ੁਧ ਜੈਨ ਘੀ ਕਹਿੰਦੇ ਸਨ।
ਨਤੀਜੇ ਵਜੋਂ ਭਾਰਤ ਵਿੱਚ ਦੁੱਧ ਦੀ ਕੀਮਤ ਡਿੱਗ ਗਈ ਕਿਉਂਕਿ ਕਾਰੋਬਾਰ ਬੀਫ ਟੇਲੋ ਤੋਂ ਬਣਿਆ ਘਿਓ ਸਸਤੇ ਵਿੱਚ ਵੇਚ ਰਹੇ ਸਨ।
ਰਜਿੰਦਰ ਮਿੱਤਲ ਨੂੰ ਪਹਿਲੀ ਵਾਰ ਫੜੇ ਜਾਣ ਤੋਂ 31 ਸਾਲ ਬਾਅਦ 2014 ਵਿੱਚ ਚਾਰ ਸਾਲ ਦੀ ਜੇਲ੍ਹ ਹੋਈ ਸੀ।
ਅਭੈ ਓਸਵਾਲ ਨੂੰ ਵੀ 1983 ਵਿੱਚ ਫੜਿਆ ਗਿਆ ਸੀ ਪਰ ਉਹ ਬਾਅਦ ਵਿੱਚ ਪਾਰਾਦੀਪ ਫਰਟੀਲਾਈਜ਼ਰ ਪਲਾਂਟ ਲਈ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਵਿੱਚ ਕਾਮਯਾਬ ਹੋ ਗਿਆ ਅਤੇ ਬਾਅਦ ਵਿੱਚ ਦੀਵਾਲੀਆਪਨ ਦਾ ਐਲਾਨ ਕਰਕੇ ਉਹ ਸਾਰਾ ਪੈਸਾ ਦੁਬਈ ਲੈ ਗਿਆ।
ਕਾਰਪੋਰੇਟ ਸਿਆਸਤਦਾਨਾਂ ਨੂੰ ਕਾਣਾ ਕਰਨਾ ਜਾਣਦੇ ਹਨ ਤਾਂ ਜੋ ਉਹ ਨਾਜਾਇਜ਼ ਸ਼ਰਾਬ, ਬੀਫ ਟੇਲੋ ਤੋਂ ਬਣਿਆ ਸ਼ੁੱਧ ਜੈਨ ਘੀ ਵੇਚਦੇ ਰਹਿਣ ਜਾਂ ਨਾਜਾਇਜ਼ ਕਾਲੋਨੀਆਂ ਬਣਾਉਂਦੇ ਰਹਿਣ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੁਲਿਸ ਸੰਗਰੂਰ ਵਿੱਚ ਹੋਈਆਂ ਮੌਤਾਂ ਲਈ ਕੁਝ ਹੋਰ ਬਰਾਂਡਾਂ ਨੂੰ ਹੀ ਜ਼ਿੰਮੇਵਾਰ ਦਿਖਾ ਰਹੀ ਹੈ ਕਿਉਂਕਿ ਰਜਿੰਦਰ ਮਿੱਤਲ ਭਗਵੰਤ ਮਾਨ ਨੂੰ ਵੀ ਕਾਣਾ ਕਰਨ ਵਿੱਚ ਕਾਮਯਾਬ ਰਿਹਾ ਹੈ।
ਪੁਰਾਣੀ ਖ਼ਬਰ ਦਾ ਲਿੰਕ – 31 years on, CBI court convicts leading industrialist of selling beef fat as vegetable ghee
#Unpopular_Opinions
#Unpopular_Ideas
RTI Activist ਮਾਣਕ ਗੋਇਲ ਆਪਣੀ ਪੋਸਟ ਵਿੱਚ ਜਿਹੜੇ ਸਵਾਲ ਚੁੱਕ ਰਿਹਾ ਉਹ ਜਾਂਚ ਦਾ ਵਿਸ਼ਾ ਹੈ ਪਰ ਕੀ ਇਹ ਦਿਨ ਦਿਹਾੜੇ ਇੱਕ ਤਸਵੀਰ ਨੂੰ ਲੁਕੋਕੇ ਦੂਜੀ ਤਸਵੀਰ ਨੂੰ ਘੜਿਆ ਜਾ ਰਿਹਾ ਹੈ। ਇਹ ਰਾਤੋ ਰਾਤ ਸ਼ਰਾਬ ਪੰਜਾਬ ਤੋਂ ਬਾਹਰ ਦੀ ਹੋ ਗਈ ? ਇਹ ਇਤਫ਼ਾਕ ਹੈ ਜਾਂ ਕੀ ਹੈ ਕਿ ਸ਼ਰਾਬ ਪੀਣ ਵਾਲਿਆਂ ਪੰਜਾਬ ਦੀ ਸ਼ਰਾਬ ਹੀ ਨਹੀਂ ਪੀਤੀ।
ਦੂਜਾ ਇਸ ਮਾਮਲੇ ਵਿੱਚ ਹਲਕਾ ਦਿੜਬਾ ਵਿਧਾਇਕ ਜਾਂ ਸੂਬੇ ਦੇ ਮੁੱਖੀ ਦਾ ਕੋਈ ਬਿਆਨ ਨਾ ਆਉਣਾ ਸਵਾਲ ਖੜ੍ਹੇ ਕਰਦਾ ਹੈ ਜੋ ਮਾਣਕ ਗੋਇਲ ਵੱਲੋਂ ਪੁੱਛੇ ਹਨ। ਮਸਲਾ ਤਰਤੀਬ ਅਤੇ ਟਾਈਮਿੰਗ ਦਾ ਹੈ।
ਹੁਣ ਤੱਕ 9 ਜਣਿਆਂ ਦੀ ਮੌਤ ਹੋ ਗਈ ਹੈ।
ਪਿੰਡ ਵਾਸੀਆਂ ਮੁਤਾਬਕ ਪਿੰਡ ਵਿੱਚ ਦਰਜਨ ਤੋਂ ਵੱਧ ਤਸਕਰ ਹਨ ਅਤੇ ਇਹ ਕੋਈ ਕੱਲ੍ਹ ਦੀ ਗੱਲ ਨਹੀਂ ਹੈ ਇਸ ਪ੍ਰਤੀ ਉਹ ਲੰਮੇ ਸਮੇਂ ਤੋਂ ਪਰੇਸ਼ਾਨ ਹਨ।
ਇਸ ਮਾਮਲੇ ਵਿੱਚ ਸਬੰਧਿਤ ਅਧਿਕਾਰੀ ਸਸਪੈਂਡ ਕੀਤੇ ਗਏ ਹਨ ਪਰ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਦੀ 2020 ਦੀ ਘਟਨਾ ਵਾਂਗੂੰ ਇੱਕ ਵਾਰ ਫਿਰ ਇਹ ਕੇਸ ਉਹਨਾਂ ਲੀਹਾਂ ‘ਤੇ ਤੁਰਦਾ ਮਹਿਸੂਸ ਹੋ ਰਿਹਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ
As per reports, 4 more people died from consuming spurious liquor, this time in Sunam area of Punjab. Sunam is about 35 kilometers away from Dirba,which is the epicenter of ongoing hooch tragedy.
This is shocking. 14 deaths till now ⚠️
As per reports, 4 more people died from consuming spurious liquor, this time in Sunam area of Punjab. Sunam is about 35 kilometers away from Dirba,which is the epicenter of ongoing hooch tragedy.
This is more concerning because earlier… pic.twitter.com/pbgtUJ8XRL
— Manik Goyal (@ManikGoyal_) March 22, 2024
ਮਾਪਦੰਡ ਦਾ ਫ਼ਰਕ ਅਤੇ ਟੀਰ ਭਰੀ ਸਿਆਸਤ ਵਿੱਚ ਲੋਕਾਂ ਨਾਲ ਹੁੰਦੀ ਬੇਈਮਾਨੀ
ਇਹਨਾਂ ਦਿਨਾਂ ਵਿੱਚ ਇਲੈਕਟੋਰਲ ਬਾਂਡ ਦੇ ਚਰਚੇ ਹਨ।ਇਹਨੂੰ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਕਾਨੂੰਨਨ ਜਬਰਨ ਵਸੂਲੀ ਅਤੇ ਵੱਡਾ ਘੋਟਾਲਾ ਐਲਾਨ ਰਹੇ ਹਨ।
ਇਸ ਵਿੱਚ ਖ਼ਬਰਾਂ ਦਾ ਦਾਅਵਾ ਹੈ ਕਿ ਬਾਂਡ ਹੇਠ ਦਿੱਤੇ ਚੰਦੇ ਦੀ ਕ੍ਰੋਨੋਲੋਜੀ ਵਿੱਚ ਕੰਪਨੀਆਂ ਨੇ ਇਹ ਉਸ ਸਮੇਂ ਦਿੱਤੇ ਜਦੋਂ ਉਹਨਾਂ ‘ਤੇ ਈਡੀ ਦੀ ਰੇਡ ਜਾਂ ਜਾਂਚ ਏਜੰਸੀਆਂ ਨੇ ਦਸਤਕ ਦਿੱਤੀ ਜਾਂ ਉਹਨਾਂ ਕੰਪਨੀਆਂ ਨੂੰ ਕੋਈ ਵੱਡਾ ਪ੍ਰੋਜੈਕਟ ਮਿਲਿਆ ਸੀ।
ਫਿਲਹਾਲ ਇਹ ਖੋਜ ਦਾ ਵਿਸ਼ਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹਦੀਆਂ ਹੋਰ ਪਰਤਾਂ ਖੁੱਲ੍ਹਣਗੀਆਂ।ਇਹ ਮੰਨ ਲਿਆ ਜਾਵੇ ਕਿ ਇਸ ਬਾਰੇ ਸੰਭਾਵਨਾ ਕਥਿਤ ਧਾਂਦਲੀਆਂ ਦੀ ਹੈ।
ਅਜਿਹਾ ਦੋਸ਼ ਹੀ ਰੇਲ ਤੋਂ ਬਿਜਲੀ ਅਤੇ ਮਹਿਕਮਿਆਂ ਦੇ ਨਿੱਜੀਕਰਨ ਦੇ ਦੋਸ਼ ਲੱਗਦਿਆਂ ਲੱਗਦੇ ਹਨ ਕਿ ਇਸ ਤਹਿਤ ਅੰਬਾਨੀ ਅਡਾਨੀਆਂ ਤੱਕ ਖਾਸ ਤਬਕੇ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਇੱਕ ਪਾਸੇ ਪੰਜਾਬ ਸਰਕਾਰ ਥਰਮਲ ਪਲਾਂਟ ਖ਼ਰੀਦ ਰਹੀ ਹੈ ਜੋ ਪ੍ਰਾਈਵੇਟ ਤੋਂ ਸਰਕਾਰੀ ਘੇਰੇ ਵਿੱਚ ਲਿਆਉਣ ਦੀ ਕਾਰਵਾਈ ਹੈ ਪਰ ਦਿੱਲੀ ਮਾਡਲ ਦੀ ਸ਼ਰਾਬ ਨੀਤੀ 100 ਫੀਸਦੀ ਪ੍ਰਾਈਵੇਟ ਕਰਨ ਦਾ ਡਿਜ਼ਾਈਨ ਸੀ। ਇਹ ਆਪਣੇ ਆਪ ਵਿੱਚ ਆਪਾ ਵਿਰੋਧੀ ਨੀਤੀਆਂ ਜਾਪਦੀਆਂ ਹਨ।
ਦਿੱਲੀ ਸ਼ਰਾਬ ਨੀਤੀ ਬਾਰੇ ਵੇਖਣ ਦਾ ਨਜ਼ਰੀਆ ਇਸ ਦੇ ਉਲਟ ਬਿਲਕੁਲ ਬਦਲ ਜਾਂਦਾ ਹੈ।ਹੋਣਾ ਤਾਂ ਇਹ ਵੀ ਚਾਹੀਦਾ ਹੈ ਕਿ ਜਾਂਚ ਤੋਂ ਬਾਅਦ ਹੀ ਕਿਸੇ ਦਾਅਵੇ ‘ਤੇ ਪਹੁੰਚਿਆ ਜਾਵੇ ਅਤੇ ਇਹਦੀ ਬਿਲਕੁਲ ਸੰਭਾਵਨਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਮੰਦਭਾਗਾ ਹੈ।
ਪਰ ਇਹ ਸਿਆਸਤ ਦੇ ਦੋਹਰੇ ਮਾਪਦੰਡ ਅਤੇ ਨੈਤਿਕ ਪਤਨ ਵਿੱਚ ਦੋਵੇਂ ਪੱਖ ਹੀ ਆਲੋਚਨਾ ਦੇ ਘੇਰੇ ਵਿੱਚ ਹਨ।
ਰਾਹੁਲ ਗਾਂਧੀ ਦਾ ਐਕਸ ‘ਤੇ ਕੀਤਾ ਟਵੀਟ ਇਸ ਸਿਆਸੀ ਜ਼ਮੀਨ ਦਾ ਕੌੜਾ ਸੱਚ ਹੈ ਪਰ ਦੂਜੇ ਪਾਸੇ ਦਿੱਲੀ ਵਿੱਚ ਜੋ ਚੋਣਾਂ ਮੌਕੇ ਹੋ ਰਿਹਾ ਹੈ ਪੰਜਾਬ ਦੀ ਜ਼ਮੀਨ ‘ਤੇ ਸੱਤਾਧਿਰ ਪਾਰਟੀ ਦੀ ਆਲੋਚਨਾ ਵੀ ਉਸੇ ਸੁਭਾਅ ਕਰਕੇ ਹੁੰਦੀ ਹੈ।
ਕਾਂਗਰਸ ਦੇ ਖਾਤੇ ਫਰੀਜ਼ ਕਰਨੇ,ਈਡੀ ਦੀਆਂ ਰੇਡਾਂ ਅਤੇ ਬਹੁਤਾਤ ਵਿੱਚ ਵਿਰੋਧੀ ਧਿਰ ‘ਤੇ ਰੇਡਾਂ ਮਾਰਨੀਆਂ,ਪ੍ਰੈਸ ਦੀ ਅਜ਼ਾਦੀ ਨੂੰ ਫੇਕ ਨਿਊਜ਼ ਯੂਨਿਟ (ਸੁਪਰੀਮ ਕੋਰਟ ਨੇ ਵਿਚਾਰਾਂ ਦੀ ਅਜ਼ਾਦੀ ਦੇ ਹਵਾਲੇ ਨਾਲ ਰੋਕ ਲਾ ਦਿੱਤੀ ਹੈ) ਬਣਾ ਸੈਂਸਰਸ਼ਿਪ ਲਾਉਣੀ ਅਤੇ ਗੋਦੀ ਮੀਡੀਆ ਜਿਹੀ ਤਸ਼ਬੀਹ ਤੋਂ ਓਪਰੇਸ਼ਨ ਲੌਟਸ ਤੱਕ ਹਰ ਸੰਭਾਵਨਾ ਕਥਿਤ ਸ਼ੱਕ ਦੇ ਘੇਰੇ ਵਿੱਚ ਅਤੇ ਇਰਾਦੇ ਬਾਰੇ ਦੱਸਦੀ ਹੈ ਕਿ ਭਾਜਪਾ ਦੀ ਸਿਆਸਤ ਦਾ ਰੁੱਖ ਕੀ ਹੈ।
ਪਰ ਇਹਦੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਜਿਹੜਾ ਸਵਾਲ ਚੁੱਕਦੇ ਹਨ ਉਹ ਕ੍ਰੋਨੋਲੋਜੀ ਵੀ ਪੰਜਾਬ ਵਿੱਚ ਦਿੱਲੀ ਹੋਏ ਐਕਸ਼ਨ ਤੋਂ ਵੱਖ ਕਿਵੇਂ ਹੈ ? ਪੰਜਾਬ ਵਿੱਚ ਚੈਨਲਾਂ ਦੀ ਸੈਂਸਰਸ਼ਿਪ ਵੀ ਇਸੇ ਸੰਘਰਸ਼ ਵਿੱਚੋਂ ਲੰਘ ਰਹੀ ਹੈ। ਖਹਿਰਾ ਇਸ ਨੂੰ ਕੇਜੀ ਮੀਡੀਆ ਕਹਿੰਦੇ ਹਨ।
22 ਜੂਨ 2022 ਨੂੰ ਦਿੱਲੀ ਸ਼ਰਾਬ ਨੀਤੀ ਬਾਰੇ ਸਭ ਤੋਂ ਪਹਿਲਾਂ ਸਟੋਰੀ ਸ਼ਾਹਿਦ ਅਫਰੀਦੀ ਨੇ ਦੀ ਨਿਊ ਇੰਡੀਅਨ ਐਕਸਪ੍ਰੈਸ ਵਿੱਚ ਕੀਤੀ ਸੀ।
15 ਨਵੰਬਰ 2021 ਨੂੰ ਪੇਸ਼ ਕੀਤੀ ਇਸ ਸ਼ਰਾਬ ਨੀਤੀ ਨੇ ਸ਼ਰਾਬ ਦੇ ਵਪਾਰ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹਾ ਖੇਡਣ ਦਾ ਰਾਹ ਦਿੱਤਾ।ਇਸ ਨਾਲ ਚਾਰ ਸਰਕਾਰੀ ਕਾਰਪੋਰੇਸ਼ਨਾਂ ਸ਼ਰਾਬ ਵਪਾਰ ਵਿੱਚੋਂ ਬਾਹਰ ਹੋਈਆਂ।ਇਹ ਨੀਤੀ ਹੋਲਸੇਲਰ ਨੂੰ ਪਾਵਰ ਵਿੱਚ ਖੜ੍ਹਾ ਕਰ ਰਹੀ ਸੀ ਅਤੇ ਰਿਟੇਲਰ ਨੂੰ ਉਹਨਾਂ ਦੇ ਹਿਸਾਬ ‘ਤੇ ਛੱਡ ਰਹੀ ਸੀ।ਇਸ ਨਾਲ ਇਹ ਸੰਭਾਵਨਾ ਵੀ ਵਧੀ ਕਿ ਛੋਟੇ ਕਾਰੋਬਾਰੀ ਇਸ ਖੇਡ ਵਿੱਚੋਂ ਬਾਹਰ ਹੁੰਦੇ ਵਿਖਣ ਲੱਗੇ।
ਨਵੰਬਰ 2021 ਨੂੰ ਦਿੱਲੀ ਸਰਕਾਰ ਨੇ 32 ਜ਼ੋਨ ਵਿੱਚ 27-27 ਦੁਕਾਨਾਂ ਦੇ ਹਿਸਾਬ ਨਾਲ 850 ਦੁਕਾਨਾਂ ਨੂੰ ਵੰਡਦਿਆਂ ਇਸ ਸ਼ਰਾਬ ਨੀਤੀ ਤਹਿਤ ਪੁਰਾਣਾ ਖਾਕਾ 60 ਫੀਸਦੀ ਸਰਕਾਰੀ ਅਤੇ 40 ਫੀਸਦੀ ਪ੍ਰਾਈਵੇਟ ਨੂੰ ਖਤਮ ਕਰਦਿਆਂ 100 ਫੀਸਦੀ ਪ੍ਰਾਈਵੇਟ ਕਰ ਦਿੱਤਾ ਸੀ।
ਇਹ ਨਿੱਜੀਕਰਨ ਹੋਲਸੇਲਰ ਵਿੱਚ ਵੱਡੀ ਕੰਪਨੀਆਂ ਲਈ ਲਾਹੇਵੰਦ ਅਤੇ ਰਿਟੇਲਰ ਲਈ ਨੁਕਸਾਨ ਬਣ ਗਿਆ।ਇਸ ਤਹਿਤ ਹੋਮ ਡਲਿਵਰੀ, ਰਾਤ 3 ਵਜੇ ਤੱਕ ਠੇਕੇ ਖੁੱਲ੍ਹਣ ਦਾ ਬੰਦੋਬਸਤ ਅਤੇ ਖੁਲ੍ਹੀ ਛੂਟ ਤੱਕ ਦੇ ਵਿਚਾਰ ਸਨ।
22 ਮਾਰਚ 2021 ਨੂੰ ਇਹਦਾ ਐਲਾਨ ਹੋਇਆ।17 ਨਵੰਬਰ 2021 ਨੂੰ ਲਾਗੂ ਹੋਈ ਅਤੇ 8 ਜੁਲਾਈ 2022 ਨੂੰ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਇਸ ਨੀਤੀ ਵਿੱਚ ਗੜਬੜ ਦੀ ਸੰਭਾਵਨਾ ਪ੍ਰਗਟਾਉਂਦਿਆਂ LG ਵੀਕੇ ਸਕਸੇਨਾ ਨੂੰ ਰਿਪੋਰਟ ਭੇਜ ਦਿੱਤੀ।
ਇਸ ਤਹਿਤ ਖਾਸ ਵਪਾਰੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਸੀ ਅਤੇ ਇਸੇ ਤੋਂ ਬਾਅਦ 28 ਜੁਲਾਈ 2022 ਨੂੰ ਵਿਵਾਦ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਰੱਦ ਕਰਕੇ ਮੁੜ ਪੁਰਾਣੀ ਨੀਤੀ ਲਾਗੂ ਕਰ ਦਿੱਤੀ।
ਅਗਲੇ ਮਹੀਨੇ 17 ਅਗਸਤ 2022 ਨੂੰ ਸੀਬੀਆਈ ਨੇ ਕੇਸ ਦਰਜ ਕੀਤਾ ਅਤੇ ਮਨੀਸ਼ ਸਸੋਦੀਆ ਦੇ ਨਾਲ 3 ਰਿਟਾਇਰਡ ਸਰਕਾਰੀ ਕਰਮਚਾਰੀ,9 ਵਪਾਰੀ ਅਤੇ 2 ਕੰਪਨੀਆਂ ਨੂੰ ਦੋਸ਼ੀ ਬਣਾਇਆ ਗਿਆ।
12 ਸਿਤੰਬਰ 2022 ਨੂੰ ਆਮ ਆਦਮੀ ਪਾਰਟੀ ਦੇ ਸੰਚਾਰ ਮੁੱਖੀ ਵਿਜੈ ਨਾਇਰ ਦੀ ਗ੍ਰਿਫਤਾਰੀ ਤੋਂ 2 ਨਵੰਬਰ 2023 ਨੂੰ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸੰਮਨ ਮਿਲਣ ਤੱਕ ਅਤੇ 21 ਮਾਰਚ 2024 ਨੂੰ 10 ਵੇਂ ਸੰਮਨ ਨਾਲ ਗ੍ਰਿਫਤਾਰੀ ਨਾਲ ਵੱਡੀ ਬਹਿਸ ਛਿੜ ਗਈ ਹੈ।
ਮਸਲਾ ਜੇ ਭਾਜਪਾ ਦੇ ਲਿਹਾਜ ਤੋਂ ਡਰਾਵਣਾ ਹੈ ਤਾਂ ਸੁਖਾਵਾਂ ਆਮ ਆਦਮੀ ਪਾਰਟੀ ਦੀ ਕਾਰਜਸ਼ੀਲਤਾ ਤੋਂ ਵੀ ਸਹਿਜ ਨਹੀਂ ਹੈ। ਇਸ ਭੰਵਰ ਵਿੱਚ ਲੋਕਾਂ ਦੀਆਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਹਨ।
ਸੁਪਰੀਮ ਕੋਰਟ ਦੀ ਇਲੈਕਟੋਰਲ ਬਾਂਡ ਦੇ ਇਤਿਹਾਸਕ ਫ਼ੈਸਲੇ ਵੇਲੇ ਨਹਾਇਤ ਖੂਬਸੂਰਤ ਟਿੱਪਣੀ ਸੀ ਕਿ ਲੋਕਤੰਤਰ ਦਾ ਅਰਥ ਚੋਣਾਂ ਦਾ ਐਲਾਨ ਅਤੇ ਚੋਣਾਂ ਕਰਵਾਉਣ ਤੱਕ ਨਹੀਂ ਹੁੰਦਾ। ਇਹ ਜਿੰਮੇਵਾਰੀ ਉਸ ਤੋਂ ਬਾਅਦ ਵੀ ਰੋਜ਼ਾਨਾ ਚੱਲਦੀ ਹੈ। ਵੋਟਰ ਇਸ ਦੇਸ਼ ਦੇ ਲੋਕ ਹਨ ਅਤੇ ਉਹਨਾਂ ਦਾ ਹੱਕ ਹੈ ਕਿ ਉਹਨਾਂ ਤੋਂ ਕੁਝ ਲੁਕੋਇਆ ਨਾ ਜਾਵੇ।
ਸੋ ਸਰਕਾਰ ਆਪਣੇ ਕੰਮ ਦਾ ਪ੍ਰਚਾਰ ਕਰੇ ਪਰ ਪ੍ਰੋਪੇਗੰਡਾ ਵਿੱਚ ਵਾਧੂ ਅੱਤਕਥਨੀ ਦਾ ਪ੍ਰਚਾਰ ਨਾ ਕਰੇ। ਸਰਕਾਰ ਪ੍ਰੈੱਸ ਦੀ ਸੈਂਸਰਸ਼ਿਪ ਬਾਰੇ ਨਾ ਸੋਚਕੇ ਪ੍ਰੈੱਸ ਦੀ ਆਲੋਚਨਾ ਭਰੀ ਪੱਤਰਕਾਰੀ ਦਾ ਸਵਾਗਤ ਕਿਉਂ ਨਹੀਂ ਕਰ ਸਕਦੀ। ਲੋਕਾਂ ਨੂੰ ਮੁਫਤ ਸਹੂਲਤਾਂ ਨਾਲੋਂ ਉਹਨਾਂ ਨੂੰ ਆਤਮ ਨਿਰਭਰ ਬਣਾਓ ਅਤੇ ਸਰਕਾਰੀ ਪੱਖ ਦਾ ਫ਼ਾਇਦਾ ਸਮੂਹ ਨੂੰ ਮਿਲੇ ਨਾ ਕਿ ਕੁਝ ਰਸੂਖਦਾਰ ਲੋਕਾਂ ਤੱਕ ਪਹੁੰਚੇ।
~ ਹਰਪ੍ਰੀਤ ਸਿੰਘ ਕਾਹਲੋਂ
ਆਮ ਆਦਮੀ ਪਾਰਟੀ ਦਾ ਜਨਮ 2 ਅਕਤੂਬਰ 2012 ਨੂੰ ਹੋਇਆ। ਇਹ ਪਾਰਟੀ 2011 ਦੀ India Against Corruption ਲਹਿਰ ਵਿਚੋਂ ਨਿਕਲੀ।
ਜਨ ਲੋਕਪਾਲ ਬਿਲ ਲਈ ਘਾਲਣਾ ਅਤੇ ਦਿੱਲੀ ਵਿੱਚ ਵੱਡੇ ਅੰਦੋਲਨ ਨੇ ਇਹ ਉਮੀਦ ਦਿੱਤੀ ਕਿ ਅੱਜ ਤੋਂ ਬਾਅਦ ਘੋਟਾਲੇ ਹੋਣੇ ਬੰਦ ਹੋ ਜਾਣੇ ਨੇ।
ਆਮ ਆਦਮੀ ਪਾਰਟੀ ਦਾ ਮੂਲ ਮੰਤਰ ਸੀ ਘੋਟਾਲਿਆਂ ਤੋਂ ਮੁਕਤੀ ਅਤੇ ਸਾਫ ਸੁਥਰੀ ਸਿਆਸਤ ਨੂੰ ਪੈਦਾ ਕਰਨਾ।
ਇਹ ਹਾਸੋ ਹੀਣਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਦੇਸ਼ ਦਾ ਏਜੰਡਾ ਚਲਾਉਣ ਵਾਲੀ ਪਾਰਟੀ ਦੇ ਆਪਣੇ ਆਗੂ ਹੀ ਭ੍ਰਿਸ਼ਟਾਚਾਰ ਵਿਚ ਫਸੇ ਨਜ਼ਰ ਆਉਂਦੇ ਹਨ। ਇਹਨਾਂ ਦੋਸ਼ਾਂ ਵਿਚ ਘਿਰੇ ਆਪ ਆਗੂ ਵੱਖ ਵੱਖ ਮਾਮਲਿਆਂ ਵਿਚ ਅਦਾਲਤੀ ਕਾਰਵਾਈ ਅਧੀਨ ਹਨ, ਜਾਂਚ ਅਧੀਨ ਹਨ।
ਹੇਠ ਲਿਖੇ ਨਾਵਾਂ ‘ਤੇ ਕਥਿਤ ਦੋਸ਼ ਲੱਗੇ ਹਨ। ਇਹਨਾਂ ਸਾਰੇ ਕੇਸਾਂ ਵਿੱਚ ਕੁਝ ਹੇਠਲੀ ਅਦਾਲਤ ਤੋਂ ਉੱਚ ਅਦਾਲਤ ਕੋਲ ਪਹੁੰਚੇ ਹਨ। ਕੁਝ ਚੁੱਪ ਚੁੱਪੀਤੇ ਹਨ ਜਿੰਨ੍ਹਾ ਬਾਰੇ ਕੋਈ ਅਤਾ ਪਤਾ ਨਹੀਂ ਕਿ ਕੀ ਬਣਿਆ।
ਦੋ ਦਹਾਕਿਆਂ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੇ ਆਗੂ ਕਥਿਤ ਤੌਰ ‘ਤੇ ਘੋਟਾਲਿਆਂ ਵਿਚ,ਰਿਸ਼ਵਤਖੋਰੀ,ਮਨੀ ਲਾਂਡਰਿੰਗ,ਕੁੱਟਮਾਰ ਅਤੇ ਦਿੱਲੀ 2020 ਦੰਗਿਆਂ ਦੇ ਦੋਸ਼ਾਂ ਵਿਚ ਵੀ ਘਿਰੇ ਹਨ।
ਅਰਵਿੰਦ ਕੇਜਰੀਵਾਲ : 21 ਮਾਰਚ ਨੂੰ ਕਥਿਤ Delhi Liquor Scam case ਅਤੇ ਮਨੀ ਲਾਡਰਿੰਗ ਕੇਸ ਵਿੱਚ 9 ਸੰਮਨ ਭੇਜਣ ਤੋਂ ਬਾਅਦ 10 ਵੇਂ ਸੰਮਨ ‘ਤੇ ED ਵੱਲੋਂ ਪੁੱਛ-ਗਿੱਛ ਅਤੇ ਗ੍ਰਿਫ਼ਤਾਰੀ
ਇਸ ਗ੍ਰਿਫ਼ਤਾਰੀ ਨੂੰ ਲੋਕਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।
ਇਸ ਗ੍ਰਿਫ਼ਤਾਰੀ ਨੇ ਸਿਆਸੀ ਨ੍ਹੇਰੀ ਲਿਆਂਦੀ ਹੈ। ਜੀਹਨੂੰ ਕਾਂਗਰਸ ਦੇ ਪ੍ਰਿਅੰਕਾ ਗਾਂਧੀ ਅਤੇ ਪੰਜਾਬ ਆਪ ਆਗੂਆਂ ਨੇ ਅਰਵਿੰਦ ਕੇਜਰੀਵਾਲ ਵਿੱਚ ਵਿਸ਼ਵਾਸ਼ ਵਿਖਾਇਆ ਹੈ।
ਮਨੀਸ਼ ਸਸੋਦੀਆ : ਕਥਿਤ Delhi Liquor Scam case ਵਿੱਚ ਪਹਿਲਾਂ ਤੋਂ ਗ੍ਰਿਫਤਾਰ ਹਨ।
ਸਤਿੰਦਰ ਜੈਨ : 31 ਮਈ, 2022 ED ਨੇ ਆਪ ਆਗੂ ਸਤਿੰਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ, ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਬੰਦ ਹੈ।
ਸੰਜੈ ਸਿੰਘ : ED ਵੱਲੋਂ ਤਾਜ਼ਾ ਗ੍ਰਿਫ਼ਤਾਰੀ 5 ਅਕਤੂਬਰ 2023 ਨੂੰ ਹੋਈ ਸੀ।
ਅਮਿਤ ਰਤਨ ਕੋਟਫੱਤਾ (ਪੰਜਾਬ) : ਰਿਸ਼ਵਤਖੋਰੀ ਦਾ ਕਥਿਤ ਦੋਸ਼। ਇਸ ਘਟਨਾ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਸੀ ਕਿ ਰਿਸ਼ਵਤ ਕੇਸ ਵਿਚ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਕਿਹਾ ਸੀ :-
“ਕਿਸੇ ਵੀ ਵਿਅਕਤੀ ਦੀ ਰਿਸ਼ਵਤ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਉਮੀਦਾਂ ਮੇਰੇ ਹੌਂਸਲੇ ਨੂੰ ਬਰਕਰਾਰ ਰੱਖਦੀਆਂ ਹਨ। ਲੋਕਾਂ ਦਾ ਪੈਸਾ ਹੜੱਪਣ ਵਾਲਿਆਂ ਲਈ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਪੰਜਾਬੀ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ।”
ਅਮਾਨਤੁੱਲਾ ਖਾਨ : ਦਿੱਲੀ ਵਕਫ ਬੋਰਡ ਵਿਚ ਬੇਨਿਯਮੀਆਂ ਦਾ ਕਥਿਤ ਦੋਸ਼
ਉਸ ਵੇਲੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਅਤੇ ਉਸ ਦੇ ਕਾਰੋਬਾਰੀ ਭਾਈਵਾਲ ਨਾਲ ਸਬੰਧਤ ਚਾਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਦੋ ਨਜਾਇਜ਼ ਹਥਿਆਰਾਂ ਸਮੇਤ ਕੁੱਲ 24 ਲੱਖ ਰੁਪਏ ਦੀ ਨਕਦੀ ਬਰਾਮਦ ਹੋਏ ਸਨ।
1 ਮਾਰਚ, 2023 ਨੂੰ, ਵਿਸ਼ੇਸ਼ ਸੀਬੀਆਈ ਜੱਜ MK ਨਾਗਪਾਲ ਨੇ DWB ਦੀ ਭਰਤੀ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਅਮਾਨਤੁੱਲਾ ਖਾਨ ਅਤੇ ਦਸ ਹੋਰਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ।
ਅਦਾਲਤ ਨੇ ਇਹ ਵੀ ਨੋਟ ਕੀਤਾ ਸੀ ਕਿ ਦੁਬਾਰਾ, ਇਸ ਮਾਮਲੇ ਵਿੱਚ ਅਗਲੇਰੀ ਜਾਂਚ ਨੂੰ ਸਿੱਟਾ ਕੱਢਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ, ਅਤੇ ਇਸ ਦੇ ਸਿੱਟੇ ਦੀ ਉਡੀਕ ਵਿੱਚ ਦੋਸ਼ੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਜਾਂ ਰੱਖਣ ਪਿੱਛੇ ਕੋਈ ਉਦੇਸ਼ ਨਹੀਂ ਹੈ।”
ਫੌਜਾ ਸਿੰਘ ਸਰਾਰੀ (ਪੰਜਾਬ) : 7 ਜਨਵਰੀ 2023 ਆਪ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਆਪਣੇ ਇੱਕ ਸਹਿਯੋਗੀ ਨਾਲ ਫਿਰੌਤੀ ਲਈ ਸਰਕਾਰੀ ਅਧਿਕਾਰੀਆਂ ਦੁਆਰਾ ਠੇਕੇਦਾਰਾਂ ਨੂੰ ਫਸਾਉਣ ਦੀ ਯੋਜਨਾ ਬਾਰੇ ਚਰਚਾ ਕਰਨ ਵਾਲੀ ਕਥਿਤ ਆਡੀਓ ਟੇਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਭਾਂਵਾਂ ਕਿ ਉਹਨਾਂ ਲੀਕ ਆਡੀਓ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦਲੀਲ ਦਿੱਤੀ ਸੀ ਕਿ ਇਹ ਉਸਦੇ ਖਿਲਾਫ ਸਾਜਿਸ਼ ਹੈ।
ਵਿਜੇ ਸਿੰਗਲਾ (ਪੰਜਾਬ) : 24 ਮਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਆਪਣੇ ਵਿਧਾਇਕ ਵਿਜੇ ਸਿੰਗਲਾ ਨੂੰ ਉਨ੍ਹਾਂ ਦੇ ਮੰਤਰੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਉਹ ਪੰਜਾਬ ਦੇ ਸਿਹਤ ਮੰਤਰੀ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕਾਇਦਾ ਜਾਣਕਾਰੀ ਦਿੱਤੀ ਸੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਠੇਕਿਆਂ ਆਦਿ ਦੇ ਟੈਂਡਰਾਂ ‘ਤੇ ਕਥਿਤ ਤੌਰ ‘ਤੇ 1% ਕਮਿਸ਼ਨ ਮੰਗਣ ਲਈ ਸਿੰਗਲਾ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ ਹੈ।
8 ਜੁਲਾਈ 2022 ਨੂੰ ਚੰਡੀਗੜ੍ਹ ਹਾਈ ਕੋਰਟ ਨੇ ਵਿਜੇ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਸਪੱਸ਼ਟ ਨਹੀਂ ਹੈ ਕਿ ਇਸ ਬਾਰੇ ਉਹਨਾਂ ਦਾ ਕੀ ਸਟੈਂਡ ਹੈ ?
ਗੋਪਾਲ ਰਾਏ : ਦਿੱਲੀ ਪ੍ਰਿਮੀਅਮ ਬੱਸ ਘੋਟਾਲੇ ਵਿਚ ਕਥਿਤ ਦੋਸ਼ ਸਨ।
ਜਸਵੰਤ ਸਿੰਘ (ਪੰਜਾਬ) 7 ਮਈ 2022 ਨੂੰ CBI ਨੇ ‘ਆਪ’ ਵਿਧਾਇਕ ਜਸਵੰਤ ਸਿੰਘ ਨਾਲ ਜੁੜੀਆਂ ਤਿੰਨ ਜਾਇਦਾਦਾਂ ‘ਤੇ ਕਰੋੜਾਂ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ ਸੀ। ਇਸ ਕੇਸ ਵਿੱਚ 40 ਕਰੋੜ ਦਾ ਅੰਦਾਜ਼ਾ ਹੈ। ਸੀਬੀਆਈ ਨੇ ਇਹ ਛਾਪੇਮਾਰੀ ਬੈਂਕ ਆਫ਼ ਇੰਡੀਆ ਦੀ ਲੁਧਿਆਣਾ ਸ਼ਾਖਾ ਦੀ ਸ਼ਿਕਾਇਤ ‘ਤੇ ਕੀਤੀ ਸੀ।
ਉਦੋਂ CBI ਦੇ ਬੁਲਾਰੇ ਆਰਸੀ ਜੋਸ਼ੀ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਦੌਰਾਨ 16.57 ਲੱਖ ਰੁਪਏ ਦੀ ਨਕਦੀ (ਲਗਭਗ), ਲਗਭਗ 88 ਵਿਦੇਸ਼ੀ ਕਰੰਸੀ ਨੋਟ, ਕੁਝ ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤੇ ਅਤੇ ਹੋਰ ਅਪਰਾਧਕ ਦਸਤਾਵੇਜ਼ ਤਲਾਸ਼ੀ ਦੌਰਾਨ ਮਿਲੇ ਅਤੇ ਬਰਾਮਦ ਹੋਏ ਸਨ।
ਕੈਲਾਸ਼ ਗਹਿਲੋਤ : ਦਿੱਲੀ ਆਵਾਜਾਈ ਮੰਤਰੀ ‘ਤੇ 120 ਕਰੋੜ ਦੇ ਟੈਕਸਾਂ ਦੇ ਹੇਰ-ਫੇਰ ਦਾ ਦੋਸ਼ ਲੱਗਿਆ ਸੀ।
ਅਸੀਮ ਅਹਿਮਦ : ਬਿਲਡਰ ਤੋਂ 6 ਲੱਖ ਰਿਸ਼ਵਤ ਲੈਣ ਦਾ ਦੋਸ਼ ਸੀ।
ਤਾਹਿਰ ਹੁਸੈਨ : ਦਿੱਲੀ 2020 ਦੇ ਦੰਗਿਆਂ ਵਿੱਚ ਅੰਕਿਤ ਸ਼ਰਮਾ ਕਤਲ ਕੇਸ ਦਾ ਕਥਿਤ ਦੋਸ਼
ਡਾ ਬਲਬੀਰ ਸਿੰਘ (ਪੰਜਾਬ) 23 ਮਈ 2022 ਨੂੰ ਅਦਾਲਤ ਨੇ 2011 ਦੇ ਹਮਲੇ ਦੇ ਕੇਸ ਵਿਚ 3 ਸਾਲ ਦੀ ਸਜ਼ਾ ਸੁਣਾਈ ਹੈ। ਫਿਲਹਾਲ ਮਾਮਲਾ ਉੱਚ ਅਦਾਲਤ ਵਿਚ ਹੈ।
ਇਹਨਾਂ ਕਥਿਤ ਦੋਸ਼ਾਂ ਵਿਚ ਆਗੂ ਭਾਂਵੇ ਨਿਰਦੋਸ਼ ਸਾਬਤ ਹੋਣ ਪਰ ਸਵਾਲ ਖੜ੍ਹਾ ਇਹ ਹੁੰਦਾ ਹੈ ਕਿ ਪਾਰਟੀ ਦੀ core values ਵਿਚ ਭ੍ਰਿਸ਼ਟਾਚਾਰ ਮੁਕਤ ਸਿਆਸੀ ਪਾਰਟੀ ਹੋਣ ਦੇ ਬਾਵਜੂਦ ਅਜਿਹੇ ਦੋਸ਼ਾਂ ਦੀ ਨੌਬਤ ਹੀ ਕਿਉਂ ਆਈ ?
ਕੀ ਪਾਰਟੀ ਆਪਣੇ ਹੀ ਆਦਰਸ਼ਾਂ ਤੋਂ ਭਟਕੀ ਹੈ ?
ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਦੇ ਡੇੜ ਸਾਲ ਦੇ ਕਾਰਜ ਵਿਚ ਹੀ ਚਾਰ ਆਗੂਆਂ ਦਾ ਨਾਮ ਚਰਚਾ ਵਿਚ ਆਉਣਾ ਮੰਦਭਾਗਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ
ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ।ਇਸ ਤੋਂ ਪਹਿਲਾਂ ਕੇਜਰੀਵਾਲ ED ਦੇ 9 ਸਮਨ ਅਣਗੋਲਿਆਂ ਕਰ ਚੁੱਕੇ ਸਨ।ਅੱਜ 10ਵੇਂ ਸਮਨ ਤੋਂ ਬਾਅਦ ਪੁੱਛਗਿੱਛ ਅਤੇ ਗ੍ਰਿਫਤਾਰੀ ਹੋਈ ਹੈ।
ਮਾਮਲਾ ਬਹੁਚਰਚਿਤ ਸ਼ਰਾਬ ਨੀਤੀ ਅਤੇ ਮਨੀ ਲਾਂਡਰਿੰਗ ਦਾ ਹੈ।ਇਸ ਮਾਮਲੇ ਵਿੱਚ ਮਨੀਸ਼ ਸਸੋਦੀਆ ਪਹਿਲਾਂ ਤੋਂ ਗ੍ਰਿਫਤਾਰ ਹਨ।ਸਮਨ ਦੇਣ ਵੇਲੇ ਕੇਜਰੀਵਾਲ ਘਰ ਹੀ ਸਨ।ਇਸ ਤੋਂ ਪਹਿਲਾਂ ਕੇਜਰੀਵਾਲ ਨੂੰ 9ਵਾਂ ਸਮਨ 17 ਮਾਰਚ ਨੂੰ ਭੇਜਿਆ ਸੀ।ਹੁਣ ਆਤਿਸ਼ੀ ਦਿੱਲੀ ਦੇ ਮੁੱਖ ਮੰਤਰੀ ਹੋਣਗੇ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਲਾਈ ਸੀ ਕਿ ਪੁੱਛਗਿੱਛ ਤਾਂ ਠੀਕ ਪਰ ED ਪੱਕਾ ਕਰੇ ਕਿ ਉਹ ਗ੍ਰਿਫਤਾਰ ਨਹੀਂ ਕਰੇਗੀ।ਇਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਕੇਜਰੀਵਾਲ ਨੂੰ ED ਦਾ ਸਾਹਮਣਾ ਕਰਨਾ ਪਵੇਗਾ।
ਇਸ ਮਾਮਲੇ ਵਿੱਚ ਕੇਜਰੀਵਾਲ ਨੂੰ 2 ਨਵੰਬਰ 21 ਦਿਸੰਬਰ ਫਿਰ ਇਸ ਸਾਲ 3 ਜਨਵਰੀ 17 ਜਨਵਰੀ 2 ਫਰਵਰੀ 22 ਫਰਵਰੀ 26 ਫਰਵਰੀ 27 ਫਰਵਰੀ ਅਤੇ 17 ਮਾਰਚ ਨੂੰ 9ਵਾਂ ਸਮਨ ਭੇਜਿਆ ਗਿਆ ਸੀ।
ਅੱਜ 21 ਮਾਰਚ ਨੂੰ 10ਵੇਂ ਸਮਨ ਨਾਲ ਅਖੀਰ ਹੁਣ ਤੱਕ ਦੀ ਪੁੱਛਗਿੱਛ ਵਿੱਚ ਗੈਰਹਾਜਰ ਰਹਿਣ ਤੋਂ ਬਾਅਦ ਅੱਜ ਸ਼ਾਮਲ ਹੋਣਾ ਪਿਆ ਅਤੇ ਗ੍ਰਿਫਤਾਰੀ ਹੋ ਗਈ।
ਫਿਲਹਾਲ ਅਰਵਿੰਦਰ ਕੇਜਰੀਵਾਲ ਬਾਰੇ ਸਿਆਸੀ ਘੜਮੱਸ ਪੈ ਚੁੱਕਾ ਹੈ। X trending ਅਤੇ ਹੱਕ ਵਿਰੋਧ ਵਿੱਚ ਚੋਣਾਂ ਦੇ ਮੌਸਮ ਵਿੱਚ ਟਿੱਪਣੀਆਂ ਆ ਰਹੀਆਂ ਹਨ।
ਅਖੀਰ ਫੈਸਲਾ ਜਾਂਚ ਨਾਲ ਹੀ ਸਪੱਸ਼ਟ ਹੋਣਾ ਹੈ ਪਰ ਜਨਲੋਕਪਾਲ ਅਤੇ ਭ੍ਰਿਸ਼ਟਾਚਾਰ ਖਿਲਾਫ ਉੱਤਰੀ ਪਾਰਟੀ ਦੇ ਦਰਜਨ ਤੋਂ ਵੱਧ ਨਾਮ ਕਥਿਤ ਘੋਟਾਲਿਆਂ ਵਿੱਚ ਆ ਚੁੱਕੇ ਹਨ। 
~ ਹਰਪ੍ਰੀਤ ਸਿੰਘ ਕਾਹਲੋਂ
ਹੁਣ ਜਦੋਂ SBI ਨੇ ਇਲੈਕਟਰੋਲ ਬਾਂਡ ਬਾਰੇ ਸਾਰੀ ਸੂਚੀ ਦੇ ਦਿੱਤੀ ਹੈ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਕੋਇਮਬਟਰ ਸਥਿਤ ਲਾਟਰੀ ਕੰਪਨੀ ਫਿਊਚਰ ਗੇਮ ਨੇ 12 ਅਪ੍ਰੈਲ 2019 ਤੋਂ 24 ਜਨਵਰੀ 2024 ਤੱਕ 1368 ਕਰੋੜ ਰੁਪਏ ਕਿੰਨ੍ਹਾ ਕਿੰਨ੍ਹਾ ਨੂੰ ਦਿੱਤੇ।
ਇਸ ਕੰਪਨੀ ਦੇ ਸੈਂਟੀਆਗੋ ਮਾਰਟਿਨ ਨੇ 90 ਫੀਸਦੀ ਪੈਸਾ ਚਾਰ ਸਿਆਸੀ ਪਾਰਟੀਆਂ ਵਿੱਚ ਚੰਦਾ ਦਿੱਤਾ ਹੈ।ਕੰਪਨੀ ਨੇ ਸਿਆਸੀ ਪਾਰਟੀਆਂ ਵਿੱਚੋਂ
DMK ਨੂੰ 466 Cr
TMC ਨੂੰ 453 Cr
YSR Congress ਨੂੰ 167 Cr
BJP ਨੂੰ 152 Cr
ਕ੍ਰਮਵਾਰ ਚੰਦਾ ਦਿੱਤਾ ਹੈ।
ਇੰਝ ਇਹ ਵੀ ਵਿਖਦਾ ਹੈ ਕਿ ਕੰਪਨੀ ਨੇ ਸਿਰਫ ਆਪਣੇ ਸੂਬੇ ਦੀ ਖੇਤਰੀ ਪਾਰਟੀ ਹੀ ਨਹੀਂ ਪੱਛਮੀ ਬੰਗਾਲ ਜਿੱਥੇ ਬਹੁਤੀ ਮਸ਼ਹੂਰ Dear lottery ਹੈ ਤੋਂ ਇਲਾਵਾ ਦੂਜੇ ਸੂਬੇ ਦੀਆਂ ਖੇਤਰੀ ਪਾਰਟੀਆਂ ਅਤੇ ਰਾਸ਼ਟਰੀ ਪਾਰਟੀ ਭਾਜਪਾ ਨੂੰ ਵੀ ਚੰਦਾ ਦਿੱਤਾ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਕਾਂਗਰਸ ਨੂੰ 57 ਕਰੋੜ,ਰਾਸ਼ਟਰੀ ਜਨਤਾ ਦਲ ਨੂੰ 24 ਕਰੋੜ, ਭਾਰਤ ਰਾਸ਼ਟਰੀ ਸਮਿਤੀ ਨੂੰ 16 ਕਰੋੜ,ਅੰਨਾ ਡੀ ਐੱਮ ਕੇ ਨੂੰ 15 ਕਰੋੜ, ਬੀਜੂ ਜਨਤਾ ਦਲ ਨੂੰ 10 ਕਰੋੜ ਅਤੇ ਸਿਿਕੱਮ ਕ੍ਰਾਂਤੀ ਮੋਰਚਾ ਨੂੰ ਵੀ 7 ਕਰੋੜ ਦਾ ਚੰਦਾ ਦਿੱਤਾ ਹੈ।
ਆਉਣ ਵਾਲੇ ਸਮੇਂ ਵਿੱਚ ਇਹ ਵੀ ਖੋਜ ਦਾ ਵਿਸ਼ਾ ਹੋਵੇਗਾ ਕਿ ਇੱਕ ਕੰਪਨੀ ਸਿਆਸੀ ਪਾਰਟੀ ਨੂੰ ਚੰਦਾ ਦੇਣ ਬਦਲੇ ਕੀ ਇਰਾਦਾ ਰੱਖਦੀਆਂ ਸਨ ?
~ ਹਰਪ੍ਰੀਤ ਸਿੰਘ ਕਾਹਲੋਂ