ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ‘ਚ ਹੁਣ ਤੱਕ ਵੀ ਸਭ ਤੋਂ ਵੱਡੀ ਕਾਰਵਾਈ, ਭਾਰਤ ਨੇ ਮੰਨਿਆ ਕੇ RAW ਦਾ ਅਫ਼ਸਰ ਪੰਨੂੰ ਨੂੰ ਮਾਰਨ ਦੀ ਕਰ ਰਿਹਾ ਸੀ ਸਾਜਿਸ਼
ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਜ਼ਿੰਮੇਵਾਰਾਂ ਦੀ ਜਵਾਬਦੇਹੀ ਲਈ ਭਾਰਤ ਨਾਲ ਕੰਮ ਰਹੇ ਹਾਂ: ਅਮਰੀਕਾ
Gurpatwant Singh Pannun Case: ਪਿਛਲੇ ਸਾਲ ਨਵੰਬਰ ਵਿੱਚ ਕਈ ਅਮਰੀਕੀ ਵਕੀਲਾਂ ਨੇ ਮੈਨਹਟਨ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ‘ਤੇ ਕੰਮ ਕਰ ਰਿਹਾ
ਵਾਸ਼ਿੰਗਟਨ, 21 ਮਾਰਚ – ਅਮਰੀਕਾ ਆਪਣੀ ਧਰਤੀ ’ਤੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ’ਚ ਸ਼ਾਮਲ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਲਈ ਭਾਰਤ ਸਰਕਾਰ ਨਾਲ ਕੰਮ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਪਿਛਲੇ ਸਾਲ ਨਵੰਬਰ ਮਹੀਨੇ ਸੰਘੀ ਵਕੀਲਾਂ ਨੇ ਭਾਰਤੀ ਮੂਲ ਦੇ ਇੱਕ ਨਾਗਰਿਕ ਨਿਖਿਲ ਗੁਪਤਾ ’ਤੇ ਅਮਰੀਕਾ ਤੇ ਕੈਨੇੇਡਾ ਦੀ ਦੋਹਰੀ ਨਾਗਰਿਕਤਾ ਵਾਲੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ’ਚ ਸ਼ਮੂਲੀਅਤ ਦੇ ਦੋੋਸ਼ ਲਾਏ ਸਨ।
ਅਮਰੀਕੀ ਸੰਘੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਗੁਪਤਾ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਕੰਮ ਕਰ ਰਿਹਾ ਸੀ ਅਤੇ ਨਿਊਯਾਰਕ ਸਿਟੀ ’ਚ ਰਹਿੰਦੇ ਪੰਨੂ ਨੂੰ ਮਾਰਨ ਲਈ ਇੱਕ ਕਾਤਲ ਨੂੰ 1,00,000 ਡਾਲਰ ਦੇਣ ਲਈ ਸਹਿਮਤ ਹੋਇਆ ਸੀ।
ਦੋਸ਼ਾਂ ਦੀ ਪੜਤਾਲ ਲਈ ਭਾਰਤ ਪਹਿਲਾਂ ਹੀ ਇੱਕ ਜਾਂਚ ਕਮੇਟੀ ਕਾਇਮ ਕਰ ਚੁੱਕਾ ਹੈ। ਕਾਂਗਰਸ ਦੀ ਇੱਕ ਸੁਣਵਾਈ ਦੌਰਾਨ ਦੱਖਣੀ ਅਤੇ ਕੇਂਦਰੀ ਏਸ਼ੀਆ ਬਾਰੇ ਸਹਾਇਕ ਵਿਦੇਸ਼ ਸਕੱਤਰ ਡੋਨਾਲਡ ਲੂ ਨੇ ਬੁੱਧਵਾਰ ਨੂੰ ਹਾਊਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ, ‘‘ਇਹ ਭਾਰਤ ਤੇ ਅਮਰੀਕਾ ਵਿਚਾਲੇ ਇੱਕ ਗੰਭੀਰ ਮੁੱਦਾ ਹੈ।
ਅਸੀਂ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਭਾਰਤ ਕੋਲ ਉੱਚ ਪੱਧਰ ’ਤੇ ਉਠਾਇਆ ਹੈ।’’ ਡੋਨਾਲਡ ਨੇ ਆਖਿਆ ,‘‘ਅਸੀਂ ਹੁਣ ਭਾਰਤ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਭਾਰਤ ਨੂੰ ਇਸ ਘਿਣਾਉਣੇ ਅਪਰਾਧ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਭਾਰਤ ਨੇ ਖ਼ੁਦ ਹੀ ਐਲਾਨ ਕੀਤਾ ਹੈ ਕਿ ਉਨ੍ਹਾਂ ਇਸ ਮਾਮਲੇ ਦੀ ਘੋਖ ਲਈ ਇੱਕ ਕਮੇਟੀ ਬਣਾਈ ਹੈ। ਅਸੀਂ ਉਨ੍ਹਾਂ ਨੂੰ ਜਲਦੀ ਅਤੇ ਪਾਰਦਰਸ਼ਤਾ ਨਾਲ ਕੰਮ ਕਰ ਲਈ ਆਖਿਆ ਹੈ ਤਾਂ ਕਿ ਨਿਆਂ ਯਕੀਨੀ ਬਣਾਇਆ ਜਾ ਸਕੇ।’’ –
ਅਮਰੀਕਾ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਨਵੰਬਰ ਵਿੱਚ ਸੰਘੀ ਵਕੀਲਾਂ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਅਮਰੀਕੀ ਸੰਘੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਗੁਪਤਾ ਭਾਰਤ ਸਰਕਾਰ ਦੇ ਅਧਿਕਾਰੀ ਨਾਲ ਕੰਮ ਕਰ ਰਿਹਾ ਸੀ ਅਤੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ ਪੰਨੂ ਨੂੰ ਮਾਰਨ ਲਈ ਹਿੱਟਮੈਨ ਨੂੰ 100,000 ਡਾਲਰ ਦੇਣ ਲਈ ਸਹਿਮਤ ਹੋਇਆ ਸੀ। ਭਾਰਤ ਨੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਕਮੇਟੀ ਕਾਇਮ ਕਰ ਦਿੱਤੀ ਹੈ।
“ਬਲੂਮਬਰਗ” ਦੀ ਰਿਪੋਰਟ ਮੁਤਾਬਕ ਭਾਰਤ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ‘ਚ ਮਰਵਾਉਣ ਦੀ ਭਾਰਤੀ ਸਾਜ਼ਿਸ਼ ਬਾਰੇ ਖ਼ਬਰ ਕੱਢਦਿਆਂ ਦੱਸਿਆ ਹੈ ਕਿ ਭਾਰਤ ਨੇ ਆਪਣੀ ਜਾਂਚ ਵਿੱਚ ਲੱਭਿਆ ਹੈ ਕਿ ਇਹ ਸਾਜ਼ਿਸ਼ ਘੜਨ ਵਾਲਾ ਭਾਰਤੀ ਏਜੰਟ ਆਪਣੀ ਮਰਜ਼ੀ ਨਾਲ ਹੀ ਇਹ ਸਾਜ਼ਿਸ਼ ਘੜ ਰਿਹਾ ਸੀ, ਉਸਨੂੰ ਭਾਰਤ ਸਰਕਾਰ ਵੱਲੋਂ ਅਜਿਹਾ ਕਰਨ ਲਈ ਨਹੀਂ ਸੀ ਕਿਹਾ ਗਿਆ।
ਇਹ ਵੀ ਦੱਸਿਆ ਕਿ ਹੁਣ ਉਹ ਭਾਰਤੀ ਖੁਫੀਆ ਏਜੰਸੀ “ਰਾਅ” ਵਾਸਤੇ ਕੰਮ ਨਹੀਂ ਕਰਦਾ ਪਰ ਇਹ ਭਾਰਤੀ ਏਜੰਟ ਹਾਲੇ ਵੀ ਭਾਰਤ ਸਰਕਾਰ ਲਈ ਕੰਮ ਕਰ ਰਿਹਾ। ਦੂਜੇ ਪਾਸੇ ਅਮਰੀਕਾ ਉਸ ਸਮੇਤ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ‘ਤੇ ਅਪਰਾਧਿਕ ਮੁਕੱਦਮਾ ਚਲਾਉਣ ਲਈ ਭਾਰਤ ਨੂੰ ਕਹੀ ਜਾ ਰਿਹਾ।
ਜਦੋਂ ਅਮਰੀਕਨ ਅਧਿਕਾਰੀ ਫੜੇ ਗਏ ਨਿਖਿਲ ਗੁਪਤਾ ‘ਤੇ ਨਜ਼ਰ ਰੱਖ ਰਹੇ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਨਿਖਿਲ ਗੁਪਤਾ ਜਿਨ੍ਹਾਂ ਏਜੰਟਾਂ ਨਾਲ ਗੱਲਬਾਤ ਕਰਦਾ ਸੀ, ਉਨ੍ਹਾਂ ਦੀ ਲੁਕੇਸ਼ਨ ਦਿੱਲੀ ਦਾ “ਰਾਅ” ਦਫਤਰ ਸੀ। ਅਮਰੀਕਨ ਦੋਸ਼ਪੱਤਰ ‘ਚ ਇਸ ਦਾ ਬਾਕਾਇਦਾ ਜ਼ਿਕਰ ਹੈ।
ਬੁਰੀ ਤਰਾਂ ਫਸੀ ਮੋਦੀ ਸਰਕਾਰ ਹੁਣ ਇਸ ਇੱਕ ਏਜੰਟ ਸਿਰ ਗੱਲ ਪਾ ਕੇ ਵੱਡੇ ਸਾਜ਼ਿਸ਼ਘਾੜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਥੋੜੀ ਜਿਹੀ ਜਾਣਕਾਰੀ ਰੱਖਣ ਵਾਲਾ ਵੀ ਅੰਦਾਜ਼ਾ ਲਾ ਚੁੱਕਾ ਸੀ ਕਿ ਹੁਣ ਫੜੇ ਜਾਣ ‘ਤੇ ਇਹੀ ਕਹਿ ਕਿ “ਆਪਣੀ ਮਰਜ਼ੀ ਨਾਲ ਸਾਜ਼ਿਸ਼ ਘੜ ਰਿਹਾ ਸੀ” ਭਾਰਤ ਸਰਕਾਰ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਪਰ ਨਾ ਤਾਂ ਅਮਰੀਕਾ ਨਿਆਣਾ ਤੇ ਨਾ ਹੀ ਦੁਨੀਆ।
ਹਾਂ, ਅਮਰੀਕਾ ਨਾਲ ਕੋਈ ਡੀਲ ਬਣਾ ਕੇ ਕੁਝ ਬੰਦੇ ਸੌਂਪ ਦੇਣ ਗੱਲ ਵੱਖਰੀ ਹੈ ਪਰ ਜਿਸ ਤਰਾਂ ਭਾਰਤ ਰੂਸ ਵੱਲ ਝੁਕ ਰਿਹਾ, ਅਮਰੀਕਾ ਇਸ ਮਾਮਲੇ ਨੂੰ ਭਾਰਤ ਦੀ ਬਾਂਹ ਮਰੋੜਨ ਲਈ ਪੂਰੀ ਤਰਾਂ ਵਰਤੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Gurpatwant Singh Pannun Case: ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ। ਜਿਸ ਦੇ ਤਹਿਤ RAW ਦੇ ਇੱਕ ਮੈਂਬਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕੀ ਦਾਅਵਿਆਂ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਦੇ ਅਹੁਦਿਆਂ ‘ਤੇ ਫੇਰਬਦਲ ਕੀਤਾ ਗਿਆ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਕੁਝ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਹੈ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਇਸ ਸਾਜ਼ਿਸ਼ ‘ਚ ਕੁਝ ਲੋਕ ਸ਼ਾਮਲ ਸਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਅਧਿਕਾਰਤ ਨਹੀਂ ਸੀ। ਇਹਨਾਂ ਵਿਅਕਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ (RAW ) ‘ਚ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਗਏ ਮੈਂਬਰ ਅਰਧ ਸੈਨਿਕ ਬਲ ਤੋਂ ਏਜੰਸੀ ‘ਚ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਜਾਂਚ ਤੋਂ ਬਾਅਦ ਕਈ ਹੋਰ ਲੋਕਾਂ ਦੇ ਅਹੁਦਿਆਂ ‘ਤੇ ਬਦਲਾਅ ਕੀਤੇ ਗਏ ਹਨ, ਇਸੇ ਸਿਲਸਿਲੇ ‘ਚ ‘RAW’ ਦੇ ਮੈਂਬਰ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
ਦਰਅਸਲ, ਪਿਛਲੇ ਸਾਲ ਨਵੰਬਰ ਵਿੱਚ ਕਈ ਅਮਰੀਕੀ ਵਕੀਲਾਂ ਨੇ ਮੈਨਹਟਨ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ‘ਤੇ ਕੰਮ ਕਰ ਰਿਹਾ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ‘ਤੇ ਮਾਰਨ ਦੀ ਸਾਜ਼ਿਸ਼ ‘ਚ ਭਾਰਤੀ ਅਫਸਰ ਸ਼ਾਮਲ ਸੀ। ਇਸ ਮਾਮਲੇ ਵਿੱਚ ਭਾਰਤ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ RAW ਦੇ ਜਿਸ ਮੈਂਬਰ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਹ ਭਾਰਤ ਸਰਕਾਰ ਦਾ ਉਹੀ ਅਧਿਕਾਰੀ ਹੈ ਜਿਸ ਨੂੰ ਗੁਪਤਾ ਮਾਮਲੇ ‘ਚ ‘ਸੀ.ਸੀ.-1’ ਦੱਸਿਆ ਗਿਆ ਹੈ। ਦਰਅਸਲ, ਮੈਨਹਟਨ ਅਦਾਲਤ ਦੇ ਕੇਸ ਵਿੱਚ, ਸੀਸੀ-1 ਨੂੰ ‘ਸੁਰੱਖਿਆ ਪ੍ਰਬੰਧਨ’ ਅਤੇ ‘ਖੁਫੀਆ ਜਾਣਕਾਰੀ ਇਕੱਠੀ ਕਰਨ’ ਲਈ ਜ਼ਿੰਮੇਵਾਰ ‘ਸੀਨੀਅਰ ਅਧਿਕਾਰੀ’ ਦੱਸਿਆ ਗਿਆ ਸੀ। ਦੋਸ਼ ਲਾਇਆ ਗਿਆ ਸੀ ਕਿ ਇਸ ਅਧਿਕਾਰੀ ਨੇ ਭਾਰਤ ਦੀ ਤਰਫੋਂ ਸਾਜ਼ਿਸ਼ ਰਚੀ ਸੀ।
ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਪੰਨੂ ਦੀ ਕਥਿਤ ਹੱਤਿਆ ਦੀ ਕੋਸ਼ਿਸ਼ ਵਿਚ ਸਿੱਧੇ ਤੌਰ ‘ਤੇ ਸ਼ਾਮਲ ਵਿਅਕਤੀ ਹੁਣ ਰਾਅ ਲਈ ਕੰਮ ਨਹੀਂ ਕਰ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਵਿਅਕਤੀ ਅਜੇ ਵੀ ਸਰਕਾਰ ਦੁਆਰਾ ਨੌਕਰੀ ਕਰਦਾ ਹੈ ਅਤੇ ਭਾਰਤ ਨੇ ਉਸ ਵਿਰੁੱਧ ਕੋਈ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਉੱਚ ਪੱਧਰੀ ਕਮੇਟੀ ਦੀਆਂ ਖੋਜਾਂ ਬਾਰੇ ਅਮਰੀਕੀ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ।
Modi Govt admits that one of RAW officer tried to eliminate Pannu in USA