ਨਿਆਣੇ ਗ਼ਲਤ ਹੋਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਡਾਂਗਾਂ ਮਾਰਕੇ ਸਿੱਖੀ ਨਾਲ਼ੋਂ ਤੋੜ ਦਿਓ…. ਜੇਕਰ ਤੁਸੀਂ ਘੋੜਿਆਂ ਦੇ ਕਰਤਬ ਦਿਖਾਉਂਦੇ ਓ ਤਾਂ ਇਹਨਾਂ ਕੋਲ ਜੋ ਹੈਗਾ ਇਹ ਓਹਨਾਂ ਤੇ ਕਰਤਬ ਦਿਖਾਉਣਗੇ…. ਇਹੋ ਜਿਹੇ ਨੌਜਵਾਨ ਹੀ ਕੌਮ ਦੇ ਕੰਮ ਆਉਂਦੇ ਹੁੰਦੇ …. ਇਹਨਾਂ ਚੋਂ ਹੀ ਭਾਈ ਜਿੰਦਾ ਸੁੱਖਾ ਨਿਕਲਦੇ ਹੁੰਦੇ ਜਿਹੜੇ ਮੋਟਰਸਾਇਕਲ ਤੇ ਜਾ ਕੇ ਭਾਰਤੀ ਫ਼ੌਜ ਦੇ general ਦਾ ਸੋਧਾ ਲਾ ਆਉਂਦੇ …..
ਚਾਹੀਦਾ ਤਾਂ ਇਹ ਹੈ ਕਿ ਇਹਨਾਂ ਨੌਜਵਾਨਾਂ ਲਈ ਇੱਕ ਵੱਖਰੀ ਗਰਾਉਂਡ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਇਹਨਾਂ ਨੂੰ ਆਪਣੇ ਕਰਤਬ ਦਿਖਾਉਣ ਦਾ ਮੌਕਾ ਮਿਲੇ…..
ਗੁਰੂ ਸਾਹਿਬ ਨੇ ਖ਼ਾਲਸਾ ਫ਼ੌਜ ਜ਼ਾਲਮ ਸਰਕਾਰਾਂ ਅਤੇ ਦੁਸ਼ਟਾਂ ਨਾਲ਼ ਲਡ਼ਨ ਲਈ ਬਣਾਈ ਸੀ ਨਾ ਕਿ ਆਪਣੀ ਕੌਮ ਦੇ ਨਿਆਣੇ ਕੁੱਟਣ ਲਈ…… ਪਿਛਲੇ ਸਮੇਂ ਸਿੱਖ ਕੌਮ ਤੇ ਕਿੰਨੇ ਹੀ ਸਰਕਾਰੀ ਜ਼ੁਲਮ ਹੋ ਚੁੱਕੇ ਹਨ ਪਰ ਇਹ ” ਖ਼ਾਲਸਾ ਫ਼ੌਜ” ਕਿਤੇ ਨਹੀਂ ਸਾਹਮਣੇ ਆਈ….
ਕਿੰਨੀਆਂ ਬੇਅਦਬੀਆਂ ਹੋ ਚੁੱਕੀਆਂ ਹਨ ਤੇ ਦੁਸ਼ਟ ਫੜੇ ਵੀ ਗਏ ਹਨ ਪਰ ਇਹ ” ਖ਼ਾਲਸਾ ਫ਼ੌਜ” ਦੁਸ਼ਟਾਂ ਦੇ ਸੋਧੇ ਲਾਉਣ ਲਈ ਸਾਹਮਣੇ ਨੀ ਆਈ….
ਜਿੱਥੇ ਸਿੱਖ ਕੌਮ ਦੇ ਨਿਆਣਿਆਂ ਨੂੰ ਸਿੱਖੀ ਸਿੱਖਣ ਦੀ ਲੋੜ ਹੈ ਓਥੇ ਓਹਨਾਂ ਨਿਆਣਿਆਂ ਤੋਂ ਵੱਧ ਇਸ ” ਖ਼ਾਲਸਾ ਫ਼ੌਜ” ਨੂੰ ਸਿੱਖੀ ਸਿਧਾਂਤ ਸਿੱਖਣ ਦੀ ਲੋੜ ਹੈ….
ਨਿਆਣੇ ਕੁੱਟਣ ਨਾਲ਼ੋਂ ਸਰਕਾਰੀ ਧੱਕੇਸ਼ਾਹੀਆਂ ਅਤੇ ਜ਼ੁਲਮ ਖਿਲਾਫ਼ ਖੜ੍ਹੇ ਹੋਵੋ….
ਜਪ ਸਿੰਘ