ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਨਮ ਦਿਨ ਤੇ ਕੇਕ ਖਾਣ ਨਾਲ 10 ਸਾਲਾਂ ਬੱਚੀ ਮਾਨਵੀ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੇਕ ਖਾਣ ਨਾਲ ਬੱਚੀ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰ ਨੇ ਕੇਕ ਬੇਕਰੀ ਤੋਂ ਆਨਲਾਈਨ ਆਰਡਰ ਕੀਤਾ ਸੀ। ਪੁਲਿਸ ਵੱਲੋਂ ਬੇਕਰੀ ਮਾਲਕ ਤੇ ਕੇਸ ਦਰਜ ਕਰ ਲਿਆ ਗਿਆ ਹੈ।
ਥਾਣਾ ਅਨਾਜ ਮੰਡੀ ਦੇ ਵਿੱਚ ਪੈਂਦੇ ਅਮਨ ਨਗਰ ਦੇ ਵਿੱਚ ਰਹਿਣ ਵਾਲੀ 10 ਸਾਲਾ ਮਾਨਵੀ ਦੀ ਕੇਕ ਖਾਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਮਾਨਵੀ ਦੇ ਜਨਮਦਿਨ ਤੇ ਇਹ ਕੇਕ ਮੰਗਵਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ‘ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ।
ਪਰਿਵਾਰ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ ਦੇ ਜਨਮਦਿਨ ਤੇ ਅਸੀਂ ਆਨਲਾਈਨ ਕੇਕ ਮੰਗਵਾਇਆ ਸੀ ਜਿਸ ਨੂੰ ਖਾਣ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਬਿਮਾਰ ਹੋ ਗਿਆ। ਇਸ ਤੋਂ ਬਾਅਦ ਦੇਰ ਰਾਤ ਮਾਨਵੀ ਦੀ ਤਬੀਅਤ ਜਿਆਦਾ ਖਰਾਬ ਹੋਈ। ਸਵੇਰੇ ਜਦੋਂ ਉਨ੍ਹਾਂ ਦੇਖਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਦਾ ਸਰੀਰ ਠੰਡਾ ਪੈ ਚੁੱਕਿਆ ਸੀ, ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਹਸਪਤਾਲ ‘ਚ ਡਾਕਟਰਾਂ ਵੱਲੋਂ ਮਾਨਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਕਿਸੇ ਵੀ ਵਿਅਕਤੀ ਤੇ ਪਰਚਾ ਨਹੀਂ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਸਿਹਤ ਵਿਭਾਗ ਵੱਲੋਂ ਵੀ ਜਿਸ ਬੇਕਰੀ ‘ਤੋਂ ਇਹ ਕੇਕ ਮੰਗਵਾਇਆ ਗਿਆ ਸੀ, ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਪਟਿਆਲਾ ‘ਚ ਜ਼ਹਿਰੀਲਾ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ, ਪਰਿਵਾਰ ਦੇ ਬਾਕੀ 5 ਜੀਅ ਜ਼ੇਰੇ ਇਲਾਜ
#PunjabiNews
A 10-year-old dies after eating birthday cake. The family alleged that their daughter died right after consuming her birthday cake, and other family members fell ill too. A case has been registered against the bakery shop owner under Sections 273 and 304A of the IPC.
ਸਾਵਧਾਨ ! ਜਨਮਦਿਨ ਦਾ ਕੇਕ ਬਣਿਆ ਮੌਤ ਦੀ ਵਜ੍ਹਾ !
ਕੇਕ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਵਿਗੜੀ ਸਿਹਤ
10 ਸਾਲਾਂ ਧੀ ਦੀ ਹੋਈ #ਮੌਤ
#Punjab #birthday #cake #Patiala
Birthday turns into nightmare in Patiala
#Birthdaycake #Patiala #Patialatragedy #Patialabakeryshop #Birthdaynightmare #bakeryshop