Breaking News

ਜਰਮਨੀ ਅਮਰੀਕਾ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕੀਤੀ

ਜਰਮਨੀ ਅਮਰੀਕਾ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕੀਤੀ ਹੈ।

ਭਾਜਪਾ ਦਾ ਪ੍ਰਚਾਰ ਤੰਤਰ ਤੇ ਦਲੀਪ ਮੰਡਲ ਵਰਗੇ ਕਈ ਅੰਬੇਦਕਰੀਏ ਇਸ ਨੂੰ ਵਿਦੇਸ਼ੀ ਦਖਲ ਵਜੋਂ ਪ੍ਰਚਾਰ ਰਹੇ ਨੇ ਜਾਂ ਇਸ ਗੱਲ ਦੇ ਸਬੂਤ ਵਜੋਂ ਕਿ ਕੇਜਰੀਵਾਲ ਵਿਦੇਸ਼ੀ ਏਜੰਟ ਹੈ।

ਅਸਲ ‘ਚ ਅਮਰੀਕਾ ਸਮੇਤ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦੀ ਚਿੰਤਾ ਹੈ ਕਿ ਹਿੰਦੁਸਤਾਨ ਦਾ ਲੋਕਤੰਤਰ ਚੁਣੀ ਹੋਈ ਤਾਨਾਸ਼ਾਹੀ ਵਾਲੇ ਪਾਸੇ ਜਾ ਰਿਹਾ ਹੈ। ਇੱਕ ਵੱਡੇ ਅਤੇ ਤਾਕਤਵਰ ਮੁਲਕ ਦੀ ਇਹ ਦਿਸ਼ਾ ਫੜਨੀ ਇਹਨਾਂ ਵੱਡੀਆਂ ਤਾਕਤਾਂ ਲਈ ਚਿੰਤਾ ਵਾਲੀ ਗੱਲ ਹੈ ਕਿਉਂਕਿ ਇਸ ਦਾ ਅਸਰ ਆਲਮੀ ਪੱਧਰ ‘ਤੇ ਤਾਕ਼ਤ ਵਿਚਲੇ ਸੰਤੁਲਨ ‘ਤੇ ਵੀ ਪੈਂਦਾ ਹੈ।

ਪਹਿਲੇ ਹੁਕਮਰਾਨ ਖਾਸਕਰ ਕਾਂਗਰਸ ਨੇ ਬਥੇਰੇ ਪੁੱਠੇ ਕੰਮ ਕੀਤੇ ਪਰ ਮੋਦੀ ਭਾਜਪਾ ਤੇ ਸੰਘ ਲਾਣਾ ਇਹ ਸਾਰੇ ਕੁਝ ਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ ਹੈ।

ਕੇਜਰੀਵਾਲ ਨੇ ਪੰਜਾਬ ਨਾਲ ਕੀ ਠੱਗੀ ਕੀਤੀ, ਉਹ ਇੱਕ ਵੱਖਰਾ ਮੁੱਦਾ ਹੈ। ਇਸੇ ਲਈ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਕੋਈ ਹਮਦਰਦੀ ਨਹੀਂ। ਪਰ ਇਹ ਮੁਲਕ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਮੁੱਖ ਮੰਤਰੀਆਂ ਨੂੰ ਕਿਸੇ ਕੇਂਦਰੀ ਏਜੰਸੀ ਰਾਹੀਂ ਜੇਲ ‘ਚ ਦੇ ਦਿਓ।

ਕੇਜਰੀਵਾਲ ਤੋਂ ਪਹਿਲਾਂ ਹੇਮੰਤ ਸੋਰੇਨ ਨੂੰ ਜੇਲ ਸੁੱਟਿਆ ਜਾ ਚੁੱਕਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਬੈਂਕ ਖਾਤੇ ਜਾਮ ਕੀਤੇ ਜਾ ਚੁੱਕੇ ਨੇ।

ਇਲੈਕਟੋਰਲ ਬਾਂਡਾਂ ਵਾਲਾ ਭਾਜਪਾ ਦਾ ਨੰਗਾ ਚਿੱਟਾ ਭਰਿਸ਼ਟਾਚਾਰ ਸਾਰੀ ਦੁਨੀਆ ਮੋਹਰੇ ਨੰਗਾ ਹੋ ਚੁੱਕਾ ਹੈ ਪਰ ਇਸ ਨੂੰ ਕੋਈ ਸ਼ਰਮ ਨਹੀਂ। ਜਿਹੜੇ ਠੱਗ ਦੀ ਗਵਾਹੀ ਕੇਜਰੀਵਾਲ ਖ਼ਿਲਾਫ਼ ਵਰਤੀ ਜਾ ਰਹੀ ਹੈ, ਉਸੇ ਨੇ ਭਾਜਪਾ ਨੂੰ ਚੰਦਾ ਦਿੱਤਾ।


#Unpopular_Opinions
#Unpopular_Ideas