“ਆਪ” ਚੋਂ ਭਾਜਪਾ ‘ਚ ਛਾਲ ਮਾਰਨ ਵਾਲੇ ਸ਼ੀਤਲ ਅੰਗੁਰਾਲ ਦੀਆਂ ਹੁਣ ਇਹੋ ਜਿਹੇ ਵਿਅਕਤੀ ਨਾਲ ਫੋਟੋਆਂ ਬਾਹਰ ਆਈਆਂ ਨੇ, ਜਿਸ ਬਾਰੇ ਜਲੰਧਰ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਇੰਗਲੈਂਡ ਬਹਿ ਕੇ ਡਰੱਗ ਮਾਫੀਆ ਚਲਾ ਰਿਹਾ ਹੈ।
ਸਰਕਾਰ ਵੱਲੋਂ ਲਵਾਈਆਂ ਜਾ ਰਹੀਆਂ ਖਬਰਾਂ ਮੁਤਾਬਿਕ ਇਸ ਡਰੱਗ ਮਾਫੀਆ ਮਨੀਸ਼ ਠਾਕੁਰ ਦੀ ਸ਼ੀਤਲ ਅੰਗੁਰਾਲ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਸੀ। ਅੰਗੁਰਾਲ ਨੇ ਮੰਨਿਆ ਕਿ ਮਨੀਸ਼ ਠਾਕੁਰ ਨੇ ਚੋਣਾਂ ਵਿੱਚ ਉਸਦੀ ਮਦਦ ਕੀਤੀ ਪਰ ਹੁਣ ਉਹ ਇੰਗਲੈਂਡ ਵਿੱਚ ਕੀ ਕਰ ਰਿਹਾ ਹੈ, ਉਸ ਨਾਲ ਕੋਈ ਵਾਹ ਵਾਸਤਾ ਨਹੀਂ।
ਜਦੋਂ “ਆਪ” ਨੇ ਅੰਗੁਰਾਲ ਨੂੰ ਟਿਕਟ ਦਿੱਤੀ ਸੀ ਉਦੋਂ ਉਸ ‘ਤੇ 9 ਕੇਸ ਦਰਜ ਸਨ। ਜ਼ਿਆਦਾ ਸੰਭਾਵਨਾ ਇਹੀ ਹੈ ਕਿ ਅੰਗੁਰਾਲ ਨੇ ਉਸ ਵੇਲੇ ਟਿਕਟ ਖਰੀਦੀ ਸੀ।
ਜੇ ਹੁਣ ਵੀ ਅੰਗੁਰਾਲ ਦੀ ਗੱਲਬਾਤ ਸੁਣੋ ਤਾਂ ਉਸ ਦੇ ਰੰਗ ਢੰਗ ਅਤੇ ਲਹਿਜੇ ਵਿੱਚੋਂ ਬਦਮਾਸ਼ੀ ਤੇ ਹੰਕਾਰ ਸਾਫ ਝਲਕਦੇ ਨੇ।
ਸੁਸ਼ੀਲ ਰਿੰਕੂ ਦੀ ਗੱਲਬਾਤ ਵਿੱਚੋਂ ਵੀ ਪੂਰੀ ਹੈਂਕੜ ਅਤੇ ਬੇਸ਼ਰਮੀ ਸਾਫ ਨਜ਼ਰ ਆਉਂਦੀਆਂ ਨੇ। ਇਹਨਾਂ ਦੋਹਾਂ ਦੇ ਲਹਿਜੇ ਵਿੱਚੋਂ ਇਹ ਗੱਲ ਸਾਫ ਝਲਕਦੀ ਹੈ ਕਿ ਇਹ ਲੋਕਾਂ ਨੂੰ ਬਿਲਕੁਲ ਬੇਵਕੂਫ ਤੇ ਨਖਿੱਧ ਸਮਝਦੇ ਨੇ।
ਦੋਹਾਂ ਨੂੰ ਪਹਿਲਾਂ ਆਪ ਨੇ ਆਪਣੀ ਵਾਸ਼ਿੰਗ ਮਸ਼ੀਨ ਚੋਂ ਲੰਘਾਇਆ, ਹੁਣ ਭਾਜਪਾ ਨੇ ਸਾਫ ਸੁੱਚੇ ਕਰ ਦਿੱਤੇ ਨੇ।
ਡਰੱਗਜ਼ ਦਾ ਧੰਦਾ ਕਿਸੇ ਵੀ ਵਿੱਤੀ ਬੇਨਿਯਮੀ ਜਾਂ ਭਰਿਸ਼ਟਾਚਾਰ ਤੋਂ ਵੱਧ ਖਤਰਨਾਕ ਹੈ। “ਆਪ” ਅਤੇ ਭਾਜਪਾ ਦੋਹਾਂ ਨੇ ਪੰਜਾਬ ਵਿੱਚੋਂ ਨੂੰ ਖਤਮ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਦੋਵੇਂ ਪਾਰਟੀਆਂ ਮਾਫੀਏ ਦੀਆਂ ਪਨਾਹਗਾਹ ਬਣੀਆਂ ਹੋਈਆਂ ਨੇ।
#Unpopular_Opinions
#Unpopular_Ideas
Another one MLA of AAP Sheetal Angural from Jalandhar west to join the BJP. Both the leaders were politically loggerheads. A few months back, Sheetal alleged Rinku was harassing his supporters. Now both leaders to join the BJP.
Jalandhar scenes where BJP workers welcomed Shushil Rinku & Sheetal Angrulal with flowers and garlands, while on the other side, AAP workers protested against them with black flags and “Gaddar Posters”.
BJP ‘ਚ ਸ਼ਾਮਿਲ ਹੁੰਦਿਆਂ ਹੀ ‘ਆਪ’ ‘ਤੇ ਵਰ੍ਹੇ ਸ਼ੀਤਲ ਅੰਗੁਰਾਲ, ਡਰੱਗ ਤਸਕਰ ਨਾਲ ਫੋਟੋ ਵਾਇਰਲ ਹੋਣ ‘ਤੇ ਕੀਤੇ ਖੁਲਾਸੇ
#SheetalAngural #photoviral #balkarsingh #AnmolGaganMann