‘Extremely emotional scene’: father and grandfather die after bid to rescue toddler in Gold Coast pool
ਕੁਈਨਜ਼ਲੈਂਡ, ਆਸਟ੍ਰੇਲੀਆ: ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਤੋਂ ਆਈ ਮੰਦਭਾਗੀ ਖ਼ਬਰ, ਆਪਣੀ ਦੋ ਸਾਲਾਂ ਬੱਚੀ ਅਤੇ ਪਤਨੀ ਨੂੰ ਹੋਟਲ ਦੇ ਸਵੀਮਿੰਗ ਪੂਲ ਚੋਂ ਬਾਹਰ ਕੱਢਣ ਅਤੇ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਚੀ ਦੇ ਪਿਤਾ ਅਤੇ ਦਾਦੇ ਦੀ ਹੋਈ ਮੌਤ, ਮਰਨ ਵਾਲਿਆਂ ਦੀ ਪਛਾਣ ਧਰਮਵੀਰ ਸਿੰਘ (38) ਅਤੇ ਗੁਰਜਿੰਦਰ ਸਿੰਘ (65) ਵਜੋਂ ਹੋਈ ਹੈ, ਬੱਚੀ ਐਤਵਾਰ ਸ਼ਾਮੀ ਪੈਰ ਤਿਲਕਣ ਤੋਂ ਬਾਅਦ ਹੋਟਲ ਦੇ ਪੂਲ ਚ ਡਿੱਗ ਗਈ ਸੀ ਜਿਸਨੂੰ ਬਚਾਉਣ ਲਈ ਉਸਦੀ ਮਾਂ ਨੇ ਵੀ ਪੂਲ ਚ ਛਾਲ ਮਾਰ ਦਿੱਤੀ ਪਰ ਤੈਰਨਾ ਨਹੀ ਆਉਂਦਾ ਸੀ ਤੇ ਇੰਨਾ ਦੋਵਾਂ ਨੂੰ ਬਚਾਉਣ ਲਈ ਬੱਚੀ ਦੇ ਪਿਤਾ ਅਤੇ ਦਾਦੇ ਵੱਲੋ ਵੀ ਪੂਲ ਚ ਛਾਲ ਮਾਰ ਦਿੱਤੀ ਗਈ, ਇਸ ਘਟਨਾ ਚ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ਪਰ ਬੱਚੀ ਦੇ ਪਿਤਾ ਅਤੇ ਦਾਦੇ ਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਵਿਕਟੋਰੀਆ ਤੋਂ ਛੁੱਟੀਆਂ ਮਨਾਉਣ ਲਈ ਹੋਟਲ ਵਿੱਚ ਰੁਕਿਆ ਹੋਇਆ ਸੀ।
ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਜਦੋਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ (38) ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ (65) ਗੋਲਡ ਕੋਸਟ ਦੇ ਇੱਕ ਹੋਟਲ ਦੇ ਪੂਲ ਵਿੱਚੋਂ 2 ਸਾਲਾ ਆਪਣੀ ਡੁੱਬਦੀ ਹੋਈ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁਆ ਬੈਠੇ। ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਸ਼ਾਮ 6:45 ਵਜੇ ਦੇ ਕਰੀਬ ਸਰਫਰਜ਼ ਪੈਰਾਡਾਈਜ਼ ਦੇ ਹੋਟਲ ਅਪਾਰਟਮੈਂਟ ਦੇ ਸਿਖਰ ‘ਤੇ ਬੁਲਾਇਆ ਗਿਆ ਸੀ ਜਦੋਂ ਦੋ ਵਿਅਕਤੀਆ ਨੂੰ ਛੱਤ ਦੇ ਪੂਲ ‘ਤੇ ਬੇਹੋਸ਼ੀ ਵਿੱਚ ਪਾਇਆ ਗਿਆ ਸੀ।
A father and grandfather who drowned in a hotel pool on the Gold Coast have been identified as Dharmvir Singh, 38, and Gurjinder Singh, 65, from Clyde North in Victoria.
The men were holidaying with family and staying at the Top of the Mark apartment hotel in Surfers Paradise.
ਸਿਹਤ ਕਰਮਚਾਰੀਆ ਦੀਆਂ ਬਚਾਉਣ ਦੀਆ ਕੋਸ਼ਿਸ਼ਾਂ ਦੇ ਬਾਵਜੂਦ ਪਿਉ ਤੇ ਪੁੱਤ ਨੂੰ ਪੂਲ ਵਿੱਚ ਡੁੱਬਣ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਆਫ-ਡਿਊਟੀ ਡਾਕਟਰ ਨੇ ਮੌਕੇ ‘ਤੇ ਪਿਉ ਤੇ ਪੁੱਤਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਸਖ਼ਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਹ ਮੰਦਭਾਗੀ ਘਟਨਾ ਉਸ ਸਮੇ ਵਾਪਰੀ, ਜਦੋ ਸੰਨੀ ਰੰਧਾਵਾ ਦੀ ਦੋ ਸਾਲਾ ਧੀ ਤਿਲਕ ਕੇ ਪੂਲ ਵਿੱਚ ਡਿੱਗ ਗਈ। ਉਸ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਬੇਚੈਨੀ ਨਾਲ ਪੂਲ ਵਿੱਚ ਛਾਲ ਮਾਰ ਦਿੱਤੀ ਸੀ, ਪਰ ਉਹ ਤੈਰਨਾ ਨਹੀਂ ਜਾਣਦੀ ਸੀ।
ਧੀ ਅਤੇ ਮਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਸੀ ਪਰ ਜਦੋਂ ਸੰਨੀ ਅਤੇ ਉਸਦੇ ਪਿਤਾ ਸਵਿਮਿੰਗ ਪੂਲ ਵਿੱਚ ਬਚਾਉਣ ਲਈ ਗਏ ਤਾਂ ਉਹ ਡੁੱਬ ਗਏ ਅਤੇ ਬਾਹਰ ਨਹੀਂ ਨਿਕਲ ਸਕੇ। ਦੋ ਸਾਲਾ ਧੀ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਇਹ ਪਰਿਵਾਰ ਵਿਕਟੋਰੀਆ ਸੂਬੇ ਦੇ ਮੈਲਬੌਰਨ ਸ਼ਹਿਰ ਤੋਂ ਈਸਟਰ ਦੀਆ ਛੁੱਟੀਆਂ ਬਿਤਾਉਣ ਗੋਲਡ ਕੋਸਟ ਸ਼ਹਿਰ ਵਿਖੇ ਆਇਆ ਹੋਇਆ ਸੀ ਤੇ ਇਹ ਛੁੱਟੀਆਂ ਇਸ ਤਰਾਂ ਮਾਤਮ ਵਿੱਚ ਬਦਲ ਜਾਣਗੀਆਂ ਇਸ ਗੱਲ ਦਾ ਕਿਸੇ ਨੂੰ ਅੰਦਾਜਾ ਵੀ ਨਹੀ ਸੀ।