Breaking News

Y ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਕਰਵਾਇਆ ਫੋਟੋ ਸੈਸ਼ਨ

Newly inducted BJP leaders Rinku, Angural get Y category security cover in Punjab

The central government has extended Y category security cover by the Central Reserve Police Force (CRPF) to newly inducted Bharatiya Janata Party (BJP) leaders from Punjab, Sushil Kumar Rinku and Sheetal Angural, sources said.

Sushil Rinku: Y ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਟੌਰ ਨਾਲ ਖਿਚਵਾਈ ਫੋਟੋ, ਹੋ ਗਈ ਵਾਇਰਲ, ਕੀ ਤਸਵੀਰ ਖਿੱਚਵਾਉਣਾ ਠੀਕ ਹੈ ਜਾਂ ਗਲਤ ?

ਜਲੰਧਰ ਤੋਂ ਭਾਜਪਾ ਉਮੀਦਵਾਰ ਤੇ ਸਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਗ੍ਰਹਿ ਮੰਤਰਾਲੇ ਨੇ Y ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਕੇਂਦਰੀ ਫੋਰਸ 1 ਅਪ੍ਰੈਲ ਨੂੰ ਹੀ ਸੁਸ਼ੀਲ ਰਿੰਕੂ ਦੇ ਘਰ ਪਹੁੰਚ ਗਈ ਸੀ। ਕਰੀਬ ਇਕ ਸਾਲ ਤੋਂ ਆਮ ਆਦਮੀ ਪਾਰਟੀ ‘ਚ ਰਹੇ ਸੁਸ਼ੀਲ ਰਿੰਕੂ 27 ਮਾਰਚ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਸਨ।

ਇਸ ਤੋਂ ਬਾਅਦ ਉਸ ਦੀ ਸੁਰੱਖਿਆ ਲਈ ਲੱਗੇ 8 ਕਮਾਂਡੋਜ਼ ‘ਚੋਂ 4 ਨੂੰ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਸੀ। ‘ਆਪ’ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ Y ਸੁਰੱਖਿਆ ਵੀ ਦਿੱਤੀ ਗਈ ਹੈ।

ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਲੋਕ ਸਭਾ ਤੋਂ ਆਪ ਦੇ ਇਕਲੌਤੇ ਐਮਪੀ ਰਹੇ ਸੁਸ਼ੀਲ ਰਿੰਕੂ ਨੇ ਭਾਜਪਾ ਜੁਆਇਨ ਕਰ ਲਈ ਸੀ। ਹੁਣ ਭਾਜਪਾ ਨੇ ਰਿੰਕੂ ਨੂੰ ਜਲੰਧਰ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ।

Y ਸ਼੍ਰੇਣੀ ਸੁਰੱਖਿਆ

ਇਹ ਸੁਰੱਖਿਆ ਦਾ ਤੀਜਾ ਪੱਧਰ ਹੈ। Y ਸ਼੍ਰੇਣੀ ਵਿਚ 11 ਕਰਮਚਾਰੀਆਂ ਦੀ ਸੁਰੱਖਿਆ ਹੁੰਦੀ ਹੈ, ਜਿਸਦੇ ਵਿਚ 1 ਜਾਂ 2 ਕਮਾਂਡੋ+ਪੁਲਿਸ ਕਰਮਚਾਰੀ ਸ਼ਾਮਲ ਹੁੰਦੇ ਹਨ। ਇਹ ਦੋ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਦੀ ਪੇਸ਼ਕਸ਼ ਕਰਦਾ ਹੈ। ਭਾਰਤ ਵਿਚ ਇਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕਾਫ਼ੀ ਗਿਣਤੀ ਹੈ।

ਫੋਟੋ ਖਿੱਚਵਾਉਣਾ ਠੀਕ ਹੈ ਜਾਂ ਗਲਤ ?

ਇੱਕ ਹਿੰਦੀ ਅਖ਼ਬਾਰ ਨੂੰ ਦਿੱਤੇ ਇੰਟਰਵੀਊ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਏਪੀ ਪਾਂਡੇ ਨੇ ਦੱਸਿਆ ਕਿ ਇਸ ਤਰ੍ਹਾਂ ਸੁਰੱਖਿਆ ਦਾ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ। ਇਹ ਬਚਕਾਨਾ ਹੈ। ਕਾਨੂੰਨੀ ਤੌਰ ‘ਤੇ ਇਹ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਹੈ। ਪਰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਸੁਰੱਖਿਆ ਲੈਣ ਵਾਲੇ ਦੁਆਰਾ ਅਜਿਹਾ ਫੋਟੋ ਸੈਸ਼ਨ ਕਰਵਾਉਣਾ ਗਲਤ ਹੈ।