ਨੂੰਹ ਦੇ ਭਾਜਪਾ ਵਿਚ ਸ਼ਾਮਿਲ ਹੋਣ ਮਗਰੋਂ ਸਿਕੰਦਰ ਸਿੰਘ ਮਲੂਕਾ ਦਾ ਪਹਿਲਾ ਬਿਆਨ
‘ਮੈ ਤਾਂ ਆਪਣੇ ਪੁੱਤ ਤੇ ਨੂੰਹ ਨੂੰ ਬਹੁਤ ਰੋਕਿਆ ਸੀ ਬਾਕੀ ਫੈਸਲਾ ਉਨ੍ਹਾਂ ਦਾ’
ਤੇ ਜਿਸ ਦਿਨ ਮੈਂ ਭਾਜਪਾ ਚ ਜਾਉਂਗਾ ਉਸ ਦਿਨ ਕਰਿਓ ਸਵਾਲ
ਪੰਜਾਬ ਦੀ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਤੇ ਉਸ ਦੇ ਪਤੀ ਗੁਰਪ੍ਰੀਤ ਸਿਘ ਮਲੂਕਾ ਵੱਲੋਂ ਭਾਜਪਾ ਦਾ ਕਮਲ ਫੜਨ ਮਗਰੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਜਾਣਾ ਲਗਪਗ ਤੈਅ ਹੈ।
ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕੇ ਦਾ ਇੰਚਾਰਜ ਥਾਪ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਹੁਣ ਤੱਕ ਮੋੜ ਹਲਕੇ ਦੇ ਇੰਚਾਰਜ ਸਨ।
ਅੱਜ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਮੌੜ ਦੇ ਕਾਫ਼ੀ ਗਿਣਤੀ ਅਕਾਲੀ ਵਰਕਰਾਂ ਅਤੇ ਆਗੂਆਂ ਦੀ ਮੌਜੂਦਗੀ ‘ਚ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕਾ ਸੌਂਪਿਆ ਗਿਆ।
ਬੀਬੀ ਮਲੂਕਾ ਦੀ ਬਠਿੰਡਾ ਲੋਕ ਸਭਾ ਤੋਂ ਭਾਜਪਾ ਉਮੀਦਵਾਰੀ ਲਗਪਗ ਤੈਅ ਮੰਨੀ ਜਾ ਰਹੀ ਹੈ। ਅਕਾਲੀ ਸੂਤਰਾਂ ਮੁਤਾਬਕ ਸ੍ਰੀ ਮਲੂਕਾ ਦੇ ਮੌੜ ਦਾ ਇੰਚਾਰਜ ਬਣੇ ਰਹਿਣ ਨਾਲ ਅਕਾਲੀ ਦਲ ਨੂੰ ਅੰਦਰੂਨੀ ਤੌਰ ‘ਤੇ ਵੱਡੀ ਮਾਰ ਪੈਣੀ ਸੀ।
ਨਵੀਂ ਨਿਯੁਕਤੀ ਬਾਰੇ ਸ੍ਰੀ ਸੇਖੋਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੱਕ ਮੌੜ ਹਲਕੇ ਦਾ ਇੰਚਾਰਜ ਲਗਾਇਆ ਹੈ। ਉਹ ਹਫ਼ਤੇ ਦੇ ਤਿੰਨ ਦਿਨ ਹਲਕਾ ਮੌੜ ਅਤੇ ਤਿੰਨ ਦਿਨ ਜ਼ੀਰਾ ਹਲਕੇ ‘ਚ ਡਿਊਟੀ ਨਿਭਾਉਣਗੇ।
ਮੌੜ ਹਲਕੇ ਵਿੱਚ 65 ਪਿੰਡ ਹਨ, ਲੋਕ ਸਭਾ ਚੋਣਾਂ ਤੱਕ ਸਾਰੇ ਹਲਕੇ ਨੂੰ ਤਿੰਨ-ਚਾਰ ਵਾਰ ਕਵਰ ਕਰ ਲਿਆ ਜਾਵੇਗਾ। ਸ੍ਰੀ ਸੇਖੋਂ 2012-2017 ਦੌਰਾਨ ਬਤੌਰ ਵਿਧਾਇਕ ਅਤੇ ਮੰਤਰੀ ਮੌੜ ਹਲਕੇ ਦੀ ਨੁਮਾਇੰਗੀ ਕਰ ਚੁੱਕੇ ਹਨ।
ਸਿਕੰਦਰ ਸਿੰਘ ਮਲੂਕਾ ਵੀ ਹੋਣਗੇ BJP ‘ਚ ਸ਼ਾਮਿਲ ? ਪਿਤਾ ਕਿਸ ਲਈ ਕਰਨਗੇ ਪ੍ਰਚਾਰ ? ਕਿਓਂ ਛੱਡਿਆ ਅਕਾਲੀ ਦਲ ? Sukhbir Badal ਦੇ DNA ਵਾਲੇ ਬਿਆਨ ‘ਤੇ ਪਰਮਪਾਲ ਕੌਰ ਸਿੱਧੂ ਦਾ Exclusive Interview
#SukhbirSinghBadal #AkaliDal #ExclusiveInterview #BJP #parampalkaur #SikandarSinghMaluka