Canadian Media CTV ਨਾਲ ਫਿਰੌਤੀ ਮੰਗਣ ਵਾਲਿਆਂ ਨੇ ਸੰਪੰਰਕ ਕਰਕੇ ਰਿੰਦੇ ਦਾ ਨਾਮ ਲਿਆ ਤੇ ਕਿਹਾ ਕਿ ਉਹ ਇਸ ਤਰ੍ਹਾਂ ਹੀ ਫਿਰੌਤੀ ਮੰਗਦੇ ਰਹਿਣਗੇ।
ਪਰ ਭਾਰਤੀ ਮੀਡੀਆ ਮੁਤਾਬਿਕ ਤਾਂ ਰਿੰਦਾ ਮਰ ਚੁੱਕਾ ਹੈ। ਕੀ ਇਹ ਸਿੱਖਾਂ ਨੂੰ ਕਨੇਡਾ ਵਿਚ ਬਦਨਾਮ ਕਰਨ ਦੀ ਇੱਕ ਹੋਰ ਸਾਜਿਸ਼ ਹੈ?
ਕੈਨੇਡਾ ਵਿੱਚ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਵਾਲਿਆਂ ਨੇ 35-40 ਵਾਰਦਾਤਾਂ ਦੀ ਜ਼ਿੰਮੇਵਾਰੀ ਕਬੂਲਦਿਆਂ ਕੈਨੇਡਾ ਦੇ ਪ੍ਰਮੁੱਖ ਮੀਡੀਆ ਕੇਂਦਰ “ਸੀਟੀਵੀ ਨਿਊਜ਼” ਨਾਲ ਖੁਦ ਸੰਪਰਕ ਕੀਤਾ ਹੈ ਤੇ ਕਿਹਾ ਹੈ ਕਿ ਉਹ ਅਮੀਰਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ।
ਇਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਰਿੰਦਾ ਸੰਧੂ ਗਰੁੱਪ ਲਈ ਕੰਮ ਕਰਦਾ ਹੈ ਤੇ ਹੁਣ ਤੱਕ ਡੇਢ ਮਿਲੀਅਨ ਡਾਲਰ ਲੋਕਾ ਤੋਂ ਲਿਆ ਜਾ ਚੁੱਕਾ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕੀਤਾ ਕਿ ਹਾਲ ਹੀ ਵਿੱਚ ਫੜੇ ਗਏ ਤਾਂ ਉਨ੍ਹਾਂ ਲਈ “ਆਈ ਟੀ ਜਾਂ ਹੈਕਿੰਗ” ਦਾ ਕੰਮ ਕਰਨ ਵਾਲੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਸੀ ਟੀ ਵੀ ਨੂੰ ਆਪੇ ਪਹੁੰਚ ਕੀਤੀ ਜਾਂਦੀ ਹੈ ਤੇ ਰਿੰਦਾ ਗਰੁੱਪ ਦਾ ਨਾਮ ਲਿਆ ਜਾਂਦਾ ਹੈ। ਦੂਜੇ ਪਾਸੇ ਭਾਰਤ ਸਰਕਾਰ, ਰਿੰਦੇ ਨੂੰ ਖਾਲਿਸਤਾਨੀ ਅੱਤਵਾਦੀ ਦੱਸਦੀ ਹੈ। ਸੋ ਇਸ ਤੋਂ ਇਹੀ ਲੱਗਦਾ ਹੈ ਕਿ ਮੀਡੀਆ ਤੇ ਪੁਲਿਸ ਨੂੰ ਇਹ ਦੱਸਿਆ ਜਾ ਰਿਹਾ ਕਿ ਇਹ ਸਭ ਕੁੱਝ ਖਾਲਿਸਤਾਨੀ ਹੀ ਕਰ ਰਹੇ ਹਨ, ਜਿਸ ਨਾਲ ਸਿੱਖਾਂ ਨੂੰ ਕਨੇਡਾ ਅਮਰੀਕਾ ਵਿੱਚ ਬਦਨਾਮ ਕੀਤਾ ਜਾ ਸਕੇ। ਇਸ ਤਰਾਂ ਕਰਨ ਨਾਲ ਜੋ ਵੀ ਸਿੱਖਾਂ ਨਾਲ ਹਮਦਰਦੀ ਕਰਦਾ ਹੈ, ਉਹ ਪਿੱਛੇ ਹਟ ਜਾਵੇ।