EU finds cancer-causing chemical in many Indian products, including organic foods: ‘Reporting countries are recommended to investigate the reasons’
After the governments of Hong Kong and Singapore banned some well-known Indian spice brands, a recent EU report has revealed shocking data about food products commonly consumed in the country
ਯੂਰਪੀਅਨ ਫੂਡ ਸੇਫਟੀ ਅਥਾਰਟੀ(EFSA) ਨੂੰ 527 ਭਾਰਤੀ ਉਤਪਾਦਾਂ ‘ਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ
ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਹੁਣ ਯੂਰਪੀਅਨ ਫੂਡ ਸੇਫਟੀ ਅਥਾਰਟੀ (EFSA) ਨੂੰ 527 ਭਾਰਤੀ ਉਤਪਾਦਾਂ ‘ਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ ਹਨ। ਯੂਰਪੀਅਨ ਫੂਡ ਸੇਫਟੀ ਅਥਾਰਟੀ ਨੇ ਸਤੰਬਰ 2020 ਅਤੇ ਅਪ੍ਰੈਲ 2024 ਦੇ ਵਿਚਕਾਰ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ‘ਤੇ ਟੈਸਟ ਕੀਤੇ ਸਨ।
ਟੈਸਟ ਕੀਤੇ ਗਏ ਉਤਪਾਦਾਂ ਜਿੰਨਾ ਵਿਚ ਕੈਂਸਰ ਵਾਲੇ ਤੱਤ ਹਨ ਉਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਗਿਰੀ ਵਾਲੇ ਡਰਾਈਫਰੂਟ ਅਤੇ ਤਿਲ (313), ਜੜੀ-ਬੂਟੀਆਂ ਅਤੇ ਮਸਾਲੇ (60), ਖੁਰਾਕ ਸੰਬੰਧੀ ਭੋਜਨ (48), ਅਤੇ ਹੋਰ ਫੁਟਕਲ ਭੋਜਨ ਉਤਪਾਦ (34) ਸ਼ਾਮਲ ਹਨ ।
ਇੰਨਾ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਇਹਨਾਂ ਉਤਪਾਦਾਂ ਵਿਚ ਐਥੀਲੀਨ ਆਕਸਾਈਡ ਤੱਤ ਸ਼ਾਮਲ ਹੈ ਜਿਸ ਨਾਲ ਕੈਂਸਰ ਹੋ ਸਕਦਾ ਹੈ ਤੇ ਐਥੀਲੀਨ ਆਕਸਾਈਡ ਦੀ ਮਾਤਰਾ ਤਹਿ ਸੀਮਾ ਤੋਂ ਵੱਧ ਹੈ।
ਭੋਜਨ ਉਤਪਾਦਾਂ ਵਿੱਚ ਐਥੀਲੀਨ ਆਕਸਾਈਡ ਦੀ ਮੌਜੂਦਗੀ ਖਾਸ ਤੌਰ ‘ਤੇ ਚਿੰਤਾਜਨਕ ਹੈ ਕਿਉਂਕਿ ਇਹ ਈਥੀਲੀਨ ਗਲਾਈਕੋਲ ਦੇ ਬਣਨ ਦਾ ਕਾਰਨ ਬਣ ਸਕਦੀ ਹੈ, ਇਹੀ ਈਥੀਲੀਨ ਗਲਾਈਕੋਲ ਭਾਰਤ ਤੋਂ ਬਣੇ ਕੁੱਝ ਖੰਘ ਦੇ ਸੀਰਪ ਵਿੱਚ ਮੌਜੂਦ ਹੋਣ ਕਾਰਨ ਅਫਰੀਕਾ ਵਿੱਚ ਬੱਚਿਆਂ ਦੀਆਂ ਮੌਤਾਂ ਨਾਲ ਵੀ ਜੁੜਿਆ ਹੋਇਆ ਹੈ।
ਯੂਰਪੀਅਨ ਯੂਨੀਅਨ ਨੇ ਐਥੀਲੀਨ ਆਕਸਾਈਡ ਲਈ 0.1 ਮਿਲੀਗ੍ਰਾਮ/ਕਿਲੋਗ੍ਰਾਮ ਦੀ ਸੀਮਾ ਨਿਰਧਾਰਤ ਕੀਤੀ ਹੈ, ਪਰ ਭਾਰਤੀ ਉਤਪਾਦਾਂ ਵਿੱਚ ਇਸਦਾ ਪੱਧਰ ਇਸ ਸੀਮਾ ਤੋਂ ਕਾਫੀ ਵੱਧ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਹਾਂਗਕਾਂਗ ਅਤੇ ਸਿੰਗਾਪੁਰ ਵਿਚ ਐਮਡੀਐਚ ਤੇ ਏਵਰੇਸਟ ਦੇ ਕੁੱਝ ਮਸਾਲੇ ਇਸੇ ਕਾਰਨ ਬੈਨ ਕੀਤੇ ਗਏ ਸਨ।
ਕੈਨੇਡਾ ਅਤੇ ਅਮਰੀਕਨ ਫੂਡ ਰੈਗੂਲੇਟਰ ਆਉਣ ਵਾਲੇ ਸਮੇਂ ਦੌਰਾਨ ਭਾਰਤੀ ਉਤਪਾਦਾਂ ਸਬੰਧਤ ਇਹੋ ਜਿਹੇ ਕਦਮ ਚੁੱਕਦੇ ਹਨ ਜਾਂ ਨਹੀ ਇਹ ਵੇਖਣਯੋਗ ਹੋਵੇਗਾ ਕਿਉੰਕਿ ਭਾਰਤੀ ਖਾਣ-ਪੀਣ ਵਾਲੇ ਉਤਪਾਦ ਵੱਡੀ ਪੱਧਰ ਤੇ ਅਮਰੀਕਾ ਅਤੇ ਕੈਨੇਡਾ ਵਿਚ ਆਉੰਦੇ ਹਨ।
Kultaran Singh Padhiana