Breaking News

ਬਸਪਾ ਕਿਵੇਂ ਮਰਹੂਮ ਕਾਂਸ਼ੀਰਾਮ ਜੀ ਦੀ ਵਿਚਾਰਧਾਰਾ ਤੋਂ ਪਾਸਾ ਵੱਟ ਚੁੱਕੀ ਹੈ, ਉਹ ਇਸ ਬਿਆਨ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ।

ਬਸਪਾ ਕਿਵੇਂ ਮਰਹੂਮ ਕਾਂਸ਼ੀਰਾਮ ਜੀ ਦੀ ਵਿਚਾਰਧਾਰਾ ਤੋਂ ਪਾਸਾ ਵੱਟ ਚੁੱਕੀ ਹੈ, ਉਹ ਇਸ ਬਿਆਨ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ।

ਬਠਿੰਡੇ ਤੋਂ ਖੜੇ ਕੀਤੇ ਗਏ ਉਮੀਦਵਾਰ ਬਾਰੇ ਖਾਸ ਗੱਲ ਇਹ ਲਿਖੀ ਗਈ ਹੈ ਕਿ ਉਸ ਨੇ ਤਲਵੰਡੀ ਸਾਬੋ ਵਿਖੇ ਇੱਕ ਗੁਰੂ ਘਰ ਦੀ ਜ਼ਮੀਨ ਦੇ ਕਬਜ਼ੇ ਦੀ ਲੜਾਈ ਮੋਹਰੇ ਹੋ ਕੇ ਲੜੀ।

ਪੰਜਾਬ ਬਸਪਾ ਦੀ ਲੀਡਰਸ਼ਿਪ ਦੀ ਬੇਈਮਾਨੀ ਇੱਥੋਂ ਹੀ ਸਮਝੀ ਜਾ ਸਕਦੀ ਹੈ ਕਿ ਤਲਵੰਡੀ ਸਾਬੋ ਵਾਲੇ ਉਸ ਬੁੰਗੇ ਦਾ ਨਾਂ ਬੁੰਗਾ ਰਮਦਾਸੀਆ ਸਿੰਘਾਂ ਸੀ। ਨਾ ਤਾਂ ਉਸ ਦਾ ਭਗਤ ਰਵਿਦਾਸ ਜੀ ਦੇ ਇਤਿਹਾਸ ਨਾਲ ਕੋਈ ਸਬੰਧ ਸੀ ਤੇ ਨਾ ਹੀ ਉਸ ਦਾ ਨਾਂ ਰਵਿਦਾਸੀਆ ਸੀ।

ਉਸਦਾ ਨਾਂ ਰਾਮਦਾਸੀਆ ਸੀ। ਵੈਸੇ ਵੀ ਦਲਿਤ ਰਾਜਨੀਤੀ ਦੇ ਦਾਅਵੇਦਾਰਾਂ ਨੇ ਉਸ ਗੁਰਦੁਆਰੇ ਦੇ ਪ੍ਰਬੰਧ ਦਾ ਮੁੱਦਾ ਗ਼ਲਤ ਖੜ੍ਹਾ ਕੀਤਾ ਸੀ ਤੇ ਉਸਨੂੰ ਜਾਤੀਵਾਦੀ ਰੰਗਤ ਦਿੱਤੀ। ਬਾਅਦ ਵਿੱਚ ਉਸ ਸਥਾਨ ਦਾ ਨਾਂ ਬਦਲਣ ਵਾਲਾ ਹੋਰਡਿੰਗ ਵੀ ਲਾਇਆ।

ਵੈਸੇ ਬਸਪਾ ਵਾਲੇ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦਿਆਂ ਹੋਰਾਂ ਨੂੰ ਮਿਹਣੇ ਮਾਰਦੇ ਹਨ ਕਿ ਇਸ ‘ਤੇ ਚਲਦੇ ਨਹੀਂ ਤੇ ਆਪ ਗੁਰੂ ਰਾਮਦਾਸ ਦੇ ਨਾਂ ਤੋਂ ਤੁਰੀ ਆਉਂਦੀ ਪਛਾਣ ਤੋਂ ਵੀ ਮੁਨੱਕਰ ਹੋਣਾ ਤੇ ਇਸ ਨੂੰ ਮੇਟਣ ਲਈ ਹਰ ਸੰਭਵ ਕੋਸ਼ਿਸ਼ ਕਰਨੀ।

ਮਾਇਆਵਤੀ ਨੇ ਕਾਂਸ਼ੀਰਾਮ ਜੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿੱਚ ਇੱਕ ਕਿਸਮ ਦੀ ਕੈਦ ਵਿੱਚ ਹੀ ਰੱਖਿਆ‌। ਪੰਜਾਬ ਬਸਪਾ ਵਾਲੇ ਕਾਂਸ਼ੀ ਰਾਮ ਦੀ ਰਾਜਨੀਤੀ ਅਤੇ ਵਿਚਾਰਧਾਰਾ ਨੂੰ ਉਲਟਾ ਗੇੜਾ ਦੇ ਰਹੇ ਨੇ।
ਕੀ ਇਹ ਮਨੂੰਵਾਦੀ-ਜਾਤੀਵਾਦੀ ਮਾਨਸਿਕਤਾ ਨਹੀਂ ?
#Unpopular_Opinions
#Unpopular_Ideas
#Unpopular_Facts