ਭਾਰਤ ਦੇ ਕਰੀਬੀ ਮੰਨੇ ਜਾਣ ਵਾਲੇ ਕਨੇਡਾ ਦੇ ਵਿਰੋਧੀ ਪਾਰਟੀ ਦੇ ਨੇਤਾ Conservative leader Pierre Poilievre ਦੇ ਖਾਲਸਾ ਸਾਜਨਾ ਦਿਵਸ ਤੇ ਸਪੀਚ ਦੌਰਾਨ ਵੀ ਲੱਗੇ ਖਾਲਿਸਾਨੀ ਨਾਅਰੇ
ਟਰਾਂਟੋ ਨਗਰ ਕੀਰਤਨ ਵਿਚ ਕੈਨੇਡੀਅਨ ਲੀਡਰਸ਼ਿੱਪ ਦੀ ਸ਼ਮੂਲੀਅਤ ਤੇ ਭਾਰਤ ਦਾ ਸਖ਼ਤ ਇਤਰਾਜ਼
ਟਰਾਂਟੋ, ਉਨਟਾਰੀਓ: ਅਮਰੀਕਾ ਦੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਖਬਰ ਸਾਂਝੀ ਕਰਦਿਆਂ ਜਿੱਥੇ ਇਕ ਪਾਸੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਨਾਮਜ਼ਦ ਸੀਸੀ ਵੰਨ ਦਾ ਵਿਕਰਮ ਯਾਦਵ ਵਜੋਂ ਖੁਲਾਸਾ ਕੀਤਾ ਹੈ ਜੋਕਿ ਭਾਰਤੀ ਖੁਫੀਆ ਵਿਭਾਗ ਨਾਲ ਕੰਮ ਕਰ ਰਿਹਾ ਸੀ ਤੇ ਦੂਜੇ ਪਾਸੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਲੰਘੇ ਐਤਵਾਰ ਸਜਾਏ ਗਏ ਨਗਰ ਕੀਰਤਨ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ , ਵਿਰੋਧੀ ਧਿਰ ਆਗੂ ਪੀਅਰ ਪੋਲਿਵਰ ਅਤੇ ਜਗਮੀਤ ਸਿੰਘ ਨੇ ਸੰਬੋਧਨ ਕੀਤਾ ਹੈ ਉਪਰ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਸਰਕਾਰ ਦਾ ਇਤਰਾਜ਼ ਕੈਨੇਡੀਅਨ ਆਗੂਆ ਦੀ ਮੌਜੂਦਗੀ ਦੌਰਾਨ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਤੇ ਹੋਇਆ ਹੈ।
ਭਾਰਤ ਸਰਕਾਰ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੀਵਰਟ ਵ੍ਹੀਲਰ ਨੂੰ ਤਲਬ ਕਰਕੇ ਕਿਹਾ ਹੈ ਕਿ ਜਿਸ ਸਮਾਗਮ ਵਿਚ ਖਾਲਿਸਤਾਨ ਪੱਖੀ ਨਾਅਰੇਬਾਜੀ ਹੋ ਰਹੀ ਹੋਵੇ ਉੱਥੇ ਕੈਨੇਡੀਅਨ ਲੀਡਰਸ਼ਿੱਪ ਦਾ ਜਾਣਾ ਮੰਦਭਾਗਾ ਹੈ, ਉਨਾਂ ਦੋਸ਼ ਲਗਾਇਆ ਹੈ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਦੌਰਾਨ ਵੀ ਇਹ ਨਾਅਰੇਬਾਜ਼ੀ ਹੁੰਦੀ ਰਹੀ । ਟਰਾਂਟੋ ਨਗਰ ਕੀਰਤਨ ਦੌਰਾਨ ਦੇਸ਼ ਦੇ ਵੱਡੇ ਰਾਜਨੀਤਕ ਆਗੂ ਹਾਜਰੀ ਭਰਦੇ ਰਹੇ ਹਨ ਤੇ ਇਹ ਇੱਕ ਵੱਡੇ ਧਾਰਮਿਕ ਸਮਾਗਮ ਵਜੋ ਆਪਣੀ ਪਹਿਚਾਣ ਬਣਾ ਚੁੱਕਿਆ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਇੰਨਾ ਗਤੀਵਿਧੀਆਂ ਨਾਲ ਭਾਰਤ-ਕੈਨੇਡਾ ਦੇ ਰਿਸ਼ਤੇ ਖਰਾਬ ਤਾਂ ਹੋਣਗੇ ਹੀ ਨਾਲ ਕੈਨੇਡਾ ਵਿਚ ਹਿੰਸਾ ਨੂੰ ਹੱਲ੍ਹਾਸ਼ੇਰੀ ਵੀ ਮਿਲੇਗੀ। ਦੱਸਣਯੋਗ ਹੈ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਕੈਨੇਡੀਅਨ ਸਰਕਾਰ ਵੱਲੋ ਭਾਰਤੀ ਏਜੰਟ ਦੇ ਉਪਰ ਲਾਏ ਗਏ ਸਨ ਤੇ ਇੰਨਾ ਦੋਸ਼ਾ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਲਗਾਤਾਰ ਖਰਾਬ ਚੱਲੇ ਆ ਰਹੇ ਹਨ।
Kultaran Singh Padhiana
ਐਤਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਖਾਲਸਾ ਦਿਵਸ ਮਨਾਇਆ ਗਿਆ, ਇਸ ਮੌਕੇ ਸਲਾਨਾ ਖਾਲਸਾ ਡੇਅ ਪਰੇਡ ਕੱਢੀ ਗਈ ਜਿਸ ਵਿੱਚ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ।
ਮੋਟਰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਵੀ ਗਿਆ ਤੇ ਕਈ ਸਿੱਖਾਂ ਵੱਲੋਂ ਕਰਤੱਬ ਵੀ ਦਿਖਾਏ ਗਏ।
28 ਅਪ੍ਰੈਲ ਨੂੰ ਹੋਏ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਇੱਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕੀਤਾ।
ਜਸਟਿਨ ਟਰੂਡੋ ਨੇ ਇਸ ਮੌਕੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਹੱਕਾਂ ਅਤੇ ਆਜ਼ਾਦੀ ਲਈ ਹਮੇਸ਼ਾ ਖੜ੍ਹੇ ਰਹਿਣਗੇ.. ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਇਸਦੀ ਵਿਭਿੰਨਤਾ… ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ ਸਗੋਂ ਮਤਭੇਦਾਂ ਦੇ ਕਾਰਨ ਮਜ਼ਬੂਤ ਹਾਂ।
ਉਨ੍ਹਾਂ ਕਿਹਾ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਹੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ।
ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵਸਦੇ ਕਰੀਬ 8 ਲੱਖ ਸਿੱਖ ਵਿਰਾਸਤ ਦੇ ਲੋਕ ਵੱਸਦੇ ਹਨ। ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਨਫਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰਾਖੀ ਕਰਾਂਗੇ।
ਇਸ ਲਈ ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ। ਕਮਿਊਨਿਟੀ ਸੈਂਟਰਾਂ ਤੇ ਸਾਰੇ ਗੁਰਦੁਆਰਿਆਂ ਸਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਰਹੇ ਹਾਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਿਨਾਂ ਕਿਸੇ ਡਰ ਦੇ ਤੁਹਾਨੂੰ ਆਪਣੇ ਧਰਮ ਦੇ ਪਾਲਣ ਦਾ ਅਧਿਕਾਰ ਬਿਲਕੁਲ ਉਸੇ ਤਰ੍ਹਾਂ ਹੀ ਹੈ, ਜਿਵੇਂ ਇੱਕ ਮੌਲਿਕ ਅਧਿਕਾਰ ਜਿਸਦੀ ਗਾਰੰਟੀ ਕੈਨੇਡਾਈ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜ੍ਹੇ ਰਹਾਂਗੇ।
ਜਸਟਿਨ ਟਰੂਡੋ ਨੇ ਇਸ ਮੌਕੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਭਾਰਤ ਤੇ ਕੈਨੇਡਾ ਵਿੱਚ ਫਲਾਈਟਾਂ ਹੋਰ ਵਧਾਉਣਗੇ ਤੇ ਸਿੱਧੀਆਂ ਅੰਮ੍ਰਿਤਸਰ ਲਈ ਉਡਾਨਾਂ ਵੱਲ ਵੀ ਵੱਧ ਧਿਆਨ ਦਿੱਤਾ ਜਾਵੇਗਾ।
Conservative leader Pierre Poilievre, in his address on Khalsa Day Celebration 2024 in Toronto, said, ‘Under the current govt of Canada, everything is broken: crime, chaos, extortion, & even assassinations without any criminal charges. Our party will rely on the great Sikh values that Guru Gobind Singh brought forward, the values of equality for common people.
On Khalsa Day 2024 in Toronto, NDP leader S. Jagmeet Singh stated in his address that Khalsa always stands against injustice everywhere. Singh also asked for support for a petition they initiated on the 40th anniversary of 1984 Sikh genocide, calling its recognition in the Canadian Parliament.
PM Justin Trudeau, in his address on Khalsa Day celebration in Toronto, said, ‘We will always be there to protect the rights & freedoms of Canadian Sikhs. We will always defend your community against hatred & discrimination. That’s why we are adding more security at places of worship, including gurdwaras.
India summoned Canadian Deputy High Commissioner regarding the chanting of ‘Khalistan’ slogans at Khalsa Day 2024 celebration in Toronto. The press release states that it happened during the event, personally addressed by PM of Canada, the Govt of India conveyed its deep concern & strong protest against allowing such disturbing actions to continue unchecked.
ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਜੀ ਤੌਰ ‘ਤੇ ਸੰਬੋਧਿਤ ਕੀਤੇ ਜਾ ਰਹੇ ਇਕ ਸਮਾਗਮ ਦੌਰਾਨ ‘ਖਾਲਿਸਤਾਨੀ’ ਨਾਅਰੇ ਲਗਾਉਣ ‘ਤੇ ਕੈਨੇਡੀਅਨ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ”ਇਸ ਸਮਾਗਮ ਨੇ ਭਾਰਤ ਸਰਕਾਰ ਦੀ ਇਸ ਗੱਲ ‘ਤੇ ਡੂੰਘੀ ਚਿੰਤਾ ਅਤੇ ਸਖ਼ਤ ਰੋਸ ਪ੍ਰਗਟ ਕੀਤਾ ਕਿ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨੂੰ ਬਿਨਾਂ ਰੋਕ-ਟੋਕ ਜਾਰੀ ਰਹਿਣ ਦਿੱਤਾ ਗਿਆ ਹੈ। ਇਹ ਇੱਕ ਵਾਰ ਫਿਰ ਸਿਆਸੀ ਸਪੇਸ ਨੂੰ ਦਰਸਾਉਂਦਾ ਹੈ ਜੋ ਕੈਨੇਡਾ ਵਿੱਚ ਵੱਖਵਾਦ, ਕੱਟੜਵਾਦ ਅਤੇ ਹਿੰਸਾ ਨੂੰ ਦਿੱਤੀ ਗਈ ਹੈ। ਉਨ੍ਹਾਂ ਦੇ ਨਿਰੰਤਰ ਪ੍ਰਗਟਾਵੇ ਨਾ ਸਿਰਫ਼ ਭਾਰਤ-ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ ਬਲਕਿ ਕੈਨੇਡਾ ਵਿੱਚ ਹਿੰਸਾ ਅਤੇ ਅਪਰਾਧਿਕਤਾ ਦੇ ਮਾਹੌਲ ਨੂੰ ਆਪਣੇ ਨਾਗਰਿਕਾਂ ਦੇ ਨੁਕਸਾਨ ਲਈ ਵੀ ਉਤਸ਼ਾਹਿਤ ਕਰਦੇ ਹਨ।”
ਦੱਸ ਦਈਏ ਕਿ ਕੈਨੇਡਾ ਦੇ ਟੋਰਾਂਟੇ ਵਿੱਚ ਖਾਲਸਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ। ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਅਨੁਸਾਰ ਖਾਲਸਾ ਦਿਵਸ ਅਤੇ ਸਿੱਖ ਨਵੇਂ ਸਾਲ ਮੌਕੇ ਇਹ ਦਿਹਾੜਾ ਮਨਾਇਆ ਗਿਆ।
ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤੀ।
ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਇੱਥੇ ਦੱਸ ਦਈਏ ਕਿ ਪੀ.ਐੱਮ. ਟਰੂਡੋ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ ਦੀ ਮੌਜੂਦ ਸਨ। ਇਸ ਸਮਾਗਮ ਵਿੱਚ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਸੁਣੇ ਗਏ, ਜਿਸ ਵਿੱਚ ਐਨ.ਡੀ.ਪੀ ਆਗੂ ਜਗਮੀਤ ਸਿੰਘ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚੋਅ ਵੀ ਮੌਜੂਦ ਸਨ।
#Khalistan #slogans during #PM #Justin #Trudeau #Toronto #speech #India #summons #Canadian #envoy
BC United MLA from Kelowna West, Ben Stewart, has admitted his mistake, apologized for his error, & clarified that he had Shahi Paneer at Vaisakhi Parade/Nagar Keertan in Kelowna. The apology came after he tweeted that he had Warm Butter Chicken there & then took down the tweet.
BC United MLA from Kelowna West, Ben Stewart, has admitted his mistake, apologized for his error, & clarified that he had Shahi Paneer at Vaisakhi Parade/Nagar Keertan in Kelowna. The apology came after he tweeted that he had Warm Butter Chicken there & then took down the tweet. pic.twitter.com/ibgk8918I9
— Sarbraj Singh Kahlon (@sarbrajskahlon) April 28, 2024