ਹਿੰਦੂ-ਮੁਸਲਿਮ ਬ੍ਰੇਨਵਾਸ਼ ਏਜੰਡਾ
ਧਰੁਵ ਰਾਠੀ ਨੇ ਫੈਲਾਏ ਹਿੰਦੂ ਮੁਸਲਿਮ ਧਰੁਵੀਕਰਨ ‘ਤੇ ਇੱਕ ਹੋਰ ਵਿਸਫੋਟਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਦਾ ਨਾਂ ”ਮੇਰਾ ਅਬਦੁਲ” ਰੱਖਿਆ ਹੈ। ਇਹੀ ਕੁੱਝ ਸਿੱਖਾਂ ਨਾਲ ਵੀ ਹੋ ਰਿਹਾ ਹੈ, ਸਮਾਂ ਕੱਢਕੇ ਜਰੂਰ ਸੁਣੋ।
ਯੂ ਪੀ ‘ਚ ਬਜਰੰਗ ਦਲੀਆਂ ਨੇ ਕਰਵਾਈ ਗਊ-ਹੱਤਿਆ।
1980ਵਿਆਂ ਦੀਆਂ ਪੰਜਾਬ ਵਿਚਲੀਆਂ ਘਟਨਾਵਾਂ ਤੋਂ ਲੈ ਕੇ ਵਿਦੇਸ਼ਾਂ ਵਿਚਲੇ ਮੰਦਰਾਂ ਬਾਹਰ ਨਾਅਰੇ ਲਿਖਵਾਉਣ ਤੱਕ।
ਇਹ ਤਾਜ਼ਾ ਘਟਨਾ ਹੋਈ ਵੀ ਹਿੰਦੂ ਰਾਸ਼ਟਰ ਦੀ ਰਾਜਧਾਨੀ ਸਮਝੇ ਜਾਂਦੇ ਯੂ ਪੀ ਵਿਚ ਹੈ। ਮੁਰਾਦਾਬਾਦ ਜ਼ਿਲੇ ਦੇ ਇਕ ਇਲਾਕੇ ਵਿਚ ਗਾਂਵਾਂ ਦੇ ਸਿਰ ਮਿਲਣ ਦੀਆਂ ਦੋ ਘਟਨਾਵਾਂ ਹੋਈਆਂ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਆਗੂਆਂ ਦੇ ਮੈਂਬਰਾਂ ਨੇ ਇਸ ‘ਤੇ ਪ੍ਰੋਟੈਸਟ ਵੀ ਕੀਤੇ ਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ।
ਹੁਣ ਪੁਲਿਸ ਨੇ ਉਥੋਂ ਬਜਰੰਗ ਦਲ ਦੇ ਜ਼ਿਲਾ ਪ੍ਰਧਾਨ ਸੁਮੀਤ ਬਿਸ਼ਨੋਈ ਉਰਫ ਮੋਨੂੰ ਬਜਰੰਗੀ, ਇਕ ਹੋਰ ਆਗੂ ਰਾਜੀਵ ਚੌਧਰੀ ਤੋਂ ਇਲਾਵਾ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਇਕ ਮੁਸਲਮਾਨ ਨੂੰ ਫਸਾਉਣਾ ਚਾਹੁੰਦੇ ਸਨ ਤੇ ਨਾਲ ਹੀ ਇਹ ਹਿੰਦੂਤਵੀ ਠੱਗ ਪੁਲਿਸ ‘ਤੇ ਦਬਾਅ ਬਣਾ ਕੇ ਆਪਣੀ ਦਲਾਲੀ ਤੇ ਬਦਮਾਸ਼ੀ ਜਾਰੀ ਰੱਖਣਾ ਚਾਹੁੰਦੇ ਸਨ। ਇਕ ਕੇਸ ਵਿਚ ਤਾਂ ਇਨ੍ਹਾਂ ਨੇ ਕਿਸੇ ਗਰੀਬ ਦੀ ਗਾਂ ਚੋਰੀ ਕਰਕੇ ਉਥੇ ਵੱਢ ਕੇ ਸੁਟਵਾਈ।
ਹਿੰਦੀ ਚੈਨਲ ਇਸ ਮਾਮਲੇ ‘ਤੇ ਬਿਲਕੁਲ ਚੁੱਪ ਨੇ। ਕੋਈ ਹਿੰਦੂਤਵੀ ਸੰਗਠਨ ਜਾਂ ਕਾਰਕੁਨ ਇਨ੍ਹਾਂ ਹਿੰਦੂਤਵੀ ਬੁੱਚੜਾਂ ਖਿਲਾਫ ਨਹੀਂ ਬੋਲਿਆ।
2014 ਤੋਂ ਬਾਅਦ ਗਊ ਰੱਖਿਆ ਦੇ ਨਾਂ ‘ਤੇ ਵੱਖ ਵੱਖ ਥਾਵਾਂ ‘ਤੇ ਹਿੰਦੂਤਵੀ ਭੀੜਾਂ ਨੇ ਕਈ ਮੁਸਲਮਾਨਾਂ ਦੀਆਂ ਜਾਨਾਂ ਲਈਆਂ ਜਾਂ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਜ਼ਲੀਲ ਕੀਤਾ। ਪੰਜਾਬ ‘ਚ ਵੀ ਪਹਿਲਾਂ ਕਈ ਜਾਅਲੀ ਗਊ-ਰੱਖਿਅਕ ਪੁਲਿਸ ਦੀ ਸੁਰੱਖਿਆ ਤੇ ਸਰਕਾਰੀ ਸ਼ਹਿ ‘ਤੇ ਸਰਗਰਮ ਰਹੇ।
ਇਹੋ ਜਿਹੀਆਂ ਖੇਡਾਂ ਪੰਜਾਬ ਵਿਚ 1980ਵਿਆਂ ਦੇ ਸ਼ੁਰੂ ਵਿਚ ਖੇਡੀਆਂ ਗਈਆਂ। ਮੰਦਰਾਂ ਵਿਚ ਗਊਆਂ ਦੇ ਅੰਗ ਸੁੱਟੇ ਗਏ ਤੇ ਬਦਨਾਮ ਸਿੱਖਾਂ ਨੂੰ ਕੀਤਾ ਗਿਆ।
ਉਮੀਦ ਹੈ ਪੰਜਾਬ ਦੇ ਹਿੰਦੂ ਹੁਣ ਇਸ ਖੇਡ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਨੇ। ਇਹ ਵੀ ਸਮਝ ਸਕਦੇ ਨੇ ਕਿ ਉਨ੍ਹਾਂ ਨੂੰ ਅਸਲ ਖਤਰਾ ਸਿੱਖਾਂ ਤੋਂ ਨਹੀਂ, ਸਾਜਿਸ਼ੀ ਤੰਤਰ ਦੀ ਉਨ੍ਹਾਂ ਨੂੰ ਹੱਥ-ਠੋਕੇ ਅਤੇ ਬਾਲਣ ਸਮਝਣ ਵਾਲੀ ਮਾਨਸਿਕਤਾ ਤੋਂ ਹੈ।
ਬਾਕੀ ਜੇ ਇਹੀ ਜਿਹੀ ਅਨੈਤਿਕਤਾ ਦੇ ਮਾਲਕ ਆਪਣੇ ਵਿਰੋਧੀਆਂ ਨੂੰ ਫਸਾਉਣ ਲਈ ਜਾਂ ਤਣਾਅ ਪੈਦਾ ਕਰਨ ਲਈ ਗਊ-ਵੱਧ ਕਰ ਸਕਦੇ ਨੇ ਤਾਂ ਉਨ੍ਹਾਂ ਲਈ ਵਿਦੇਸ਼ਾਂ ਵਿਚਲੇ ਮੰਦਰਾਂ ਦੇ ਬਾਹਰ ਨਾਅਰੇ ਲਿਖਵਾਉਣੇ ਕਿੰਨੇ ਕੁ ਔਖੇ ਨੇ ? ਆਸਟ੍ਰੇਲੀਆ ਦੇ ਇਕ ਮੰਦਰ ਦੇ ਬਾਹਰ ਨਾਅਰੇ ਲਿਖਵਾਉਣ ਦੇ ਮਾਮਲੇ ‘ਚ ਤਾਂ ਉਥੋਂ ਦੀ ਪੁਲਿਸ ਨੇ ਇਹ ਖੇਡ ਨੰਗੀ ਕਰ ਹੀ ਦਿੱਤੀ ਸੀ, ਇਸ ਮਾਮਲੇ ਦੇ ਮਗਰ ਹਿੰਦੂਤਵੀ ਹੱਥ ਹੋਣ ਦਾ ਇਸ਼ਾਰਾ ਕਰਕੇ।
ਪੰਜਾਬ ‘ਚ ਬਥੇਰੀ ਵਾਰ ਹਿੰਦੂ-ਸਿੱਖਾਂ ਦਰਮਿਆਨ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ ਨੇ ਪਰ ਸਮੂਹਕ ਸਿਆਣਪ ਇਸ ਨੂੰ ਫੇਲ੍ਹ ਕਰ ਰਹੀ ਹੈ। ਕੁਝ ਹਿੰਦੂਤਵੀ ਰਾਜਨੀਤੀ ਦੇ ਹੱਥਠੋਕੇ ਦਲਿਤ ਬਨਾਮ ਸਿੱਖ ਤਣਾਅ ਪੈਦਾ ਕਰਨ ਲਈ ਵੀ ਯਤਨਸ਼ੀਲ ਨੇ। ਕੋਈ ਭੱਦੀ ਖੇਡ ਪੰਜਾਬ ‘ਚ ਵੀ ਖੇਡੀ ਜਾ ਸਕਦੀ ਹੈ। ਸਿੱਖਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਟਕਰਾਅ ਵੱਲ ਧੱਕਣ ਲਈ ਜਾਂ ਅੰਦਰੂਨੀ ਟਕਰਾਅ ਪੈਦਾ ਕਰਨ ਲਈ ਵੀ ਕੋਸ਼ਿਸ਼ਾਂ ਹੋ ਸਕਦੀਆਂ ਨੇ।
ਦੇਸ਼, ਵਿਦੇਸ਼ ‘ਚ ਮਾਡਲ ਇੱਕੋ ਹੀ ਹੈ।
ਧਰੁਵ ਰਾਠੀ ਨੂੰ ਹੁਣ ਲੱਗਿਆ ਹੈ ਕਿ ਇੰਡੀਅਨ ਸਟੇਟ ਕੀ ਹੈ ਹਾਲਾਂਕਿ ਇਹ ਯੂਟਿਊਬਰ ਪੱਕਾ ਰਾਸ਼ਟਰਵਾਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਮਾਮਲੇ ਵਿਚ ਇਸ ਨੇ ਭਾਰਤੀ ਸਟੇੇਟਦੀ ਬੋਲੀ ਹੀ ਬੋਲੀ ਸੀ। ਜਦੋਂ ਇਸ ਨੇ ਫਿਲਮ ‘ਕੇਰਲਾ ਸਟੋਰੀ’ ਦਾ ਰਵਿਊ ਕੀਤਾ ਹੈ ਤਾਂ ‘ਹਿੰਦੁਤਵੀ ਮੀਡੀਆ’ ਇਸ ਨੂੰ ਆਈ. ਐੱਸ. ਆਈ. ਦਾ ਏਜੰਟ ਦੱਸ ਰਿਹਾ
ਭਾਜਪਾ ਦਾ 400 ਪਾਰ ਵਾਲਾ ਨਾਅਰਾ ਬੈਕ ਫਾਇਰ ਕਰ ਗਿਆ ਹੈ। ਸਿਖਰਲੇ ਪੱਧਰ ‘ਤੇ ਉਨਾਂ ਨੇ ਇਸ ਨੂੰ ਲਾਉਣਾ ਛੱਡ ਦਿੱਤਾ ਹੈ ਹਾਲਾਂਕਿ ਦੂਜੇ, ਤੀਜੇ, ਚੌਥੇ ਦਰਜੇ ਦੇ ਭਾਜਪਾ ਦੇ ਆਗੂ ਇਸ ਨੂੰ ਲਾ ਰਹੇ ਨੇ।
ਇਸ ਨਾਅਰੇ ਤੋਂ ਬਾਅਦ ਭਾਜਪਾ ਦੇ ਕਈ ਉਮੀਦਵਾਰਾਂ ਨੇ ਸ਼ਰੇਆਮ ਇਹ ਕਿਹਾ ਕਿ ਉਹ ਸੰਵਿਧਾਨ ਨੂੰ ਬਦਲਣਗੇ, ਇਸੇ ਲਈ ਇੰਨੀ ਵੱਡੀ ਗਿਣਤੀ ‘ਚ ਸੀਟਾਂ ਦੀ ਲੋੜ ਹੈ।
ਇਨ੍ਹਾਂ ਦੋਹਾਂ ਗੱਲਾਂ ਨੇ ਦਲਿਤਾਂ ਅਤੇ ਪਛੜੀਆਂ ਜਾਤਾਂ ਦੇ ਕਾਰਕੁਨਾਂ ਵਿੱਚ ਇਕਦਮ ਇਹ ਗੱਲ ਪੈਦਾ ਕਰ ਦਿੱਤੀ ਕਿ ਭਾਜਪਾ ਸੰਵਿਧਾਨ ਬਦਲ ਕੇ ਰਾਖਵੇਂਕਰਨ ਨੂੰ ਖਤਮ ਕਰੇਗੀ।
ਹਾਲਾਂਕਿ ਦਲੀਪ ਮੰਡਲ ਵਰਗੇ ਕਈ ਪ੍ਰਭਾਵਸ਼ਾਲੀ ਅੰਬੇਦਕਰੀ ਟਿੱਪਣੀਕਾਰਾਂ ਨੇ ਬਦਕਾਰ ਰੋਲ ਅਦਾ ਕਰਦਿਆਂ ਬਥੇਰੀਆਂ ਥੋਥੀਆਂ ਦਲੀਲਾਂ ਦਿੱਤੀਆਂ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਇਨ੍ਹਾਂ ਦਾ ਮੂੰਹ ਹੋਰ ਅੰਬੇਦਕਰੀ ਕਾਰਕੁਨਾਂ ਨੇ ਭੰਨ ਦਿੱਤਾ ਹੈ। ਮੰਡਲ ਵਰਗੇ ਕਈ ਅੰਬੇਦਕਰੀ ਪਾਸਿਆਂ ਤੋਂ ਭਾਜਪਾ ਤੇ ਅਦਾਨੀ ਲਈ ਖੇਡ ਰਹੇ ਨੇ।
ਜਦੋਂ ਉਨ੍ਹਾਂ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਖਾਸ ਕਰ ਰਾਹੁਲ ਗਾਂਧੀ ਨੇ ਇਹ ਗੱਲ ਵੱਡੇ ਪੱਧਰ ‘ਤੇ ਕਹਿਣੀ ਸ਼ੁਰੂ ਕਰ ਦਿੱਤੀ ਤਾਂ ਦਲਿਤਾਂ ਅਤੇ ਪਛੜੀਆਂ ਜਾਤਾਂ ਵਿੱਚ ਇਹ ਗੱਲ ਜਿਆਦਾ ਡੂੰਘੀ ਜਾਣੀ ਸ਼ੁਰੂ ਹੋ ਗਈ।
ਹਮੇਸ਼ਾ ਦੂਜਿਆਂ ਨੂੰ ਆਪਣੇ ਬਿਰਤਾਂਤ ਮੁਤਾਬਕ ਚਲਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੱਲ ਕਹਿਣੀ ਪਈ ਕਿ ਰਾਖਵਾਂਕਰਨ ਕੋਈ ਖਤਮ ਨਹੀਂ ਕਰ ਸਕਦਾ।
ਇਸ ਤੋਂ ਬਾਅਦ ਲੋਕਾਂ ਨੇ ਰਾਖਵੇਂਕਰਨ ਵਿਰੁੱਧ ਸੰਘ ਮੁਖੀ ਮੋਹਨ ਭਾਗਵਤ ਅਤੇ ਹੋਰ ਸੰਘੀ ਅਤੇ ਭਾਜਪਾ ਆਗੂਆਂ ਵੱਲੋਂ ਰਾਖਵੇਂਕਰਨ ਖਿਲਾਫ ਦਿੱਤੀਆਂ ਦਲੀਲਾਂ ਅਤੇ ਭਾਸ਼ਣਾਂ ਨੂੰ ਦੁਬਾਰਾ ਸੋਸ਼ਲ ਮੀਡੀਆ ਤੇ ਬਾਹਰ ਲੈ ਆਂਦਾ ਹੈ।
400 ਪਾਰ ਦੇ ਨਾਅਰੇ ਤੋਂ ਬਾਅਦ ਅਮਿਤ ਸ਼ਾਹ ਸਿੱਧਾ ਇਹ ਦਲੀਲ ਤੇ ਡਰ ਪੈਦਾ ਕਰਨ ‘ਤੇ ਆ ਗਿਆ ਹੈ ਕਿ ਜੇ ਇੰਡੀਆ ਅਲਾਇੰਸ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਕੀ ਹੋਵੇਗਾ।