Breaking News

ਮੇਜਰ ਗੌਰਵ ਆਰੀਆ ਦਾ ਵਾਇਰਲ ਵੀਡੀਉ

ਮੈਂ ਕਨੇਡਾ ਜਾ ਕੇ ਟਰੂਡੋ ਨੂੰ ਠੋਕੂਗਾਂ – ਮੇਜਰ ਗੌਰਵ ਆਰੀਆ

ਕਹਿੰਦਾ, ਟਰੂਡੋ ਜੇ ਕਨੇਡਾ ਵੇਚਣਾ 20000 ਡਾਲਰ ਵਿਚ ਤਾਂ ਅੰਬਾਨੀ ਅਡਾਨੀ ਨਾਲ ਗਲ ਕਰ ਲਾ

ਕਹਿੰਦਾ ਆਹੋ ਮਾਰਿਆ ਨਿੱਝਰ, ਪੰਨੂੰ ਨੂੰ ਵੀ ਠੋਕਾਂਗੇ ਕਰ ਲਉ ਜੋ ਕਰਨਾ

Reported Indian role in assassination plots a ‘serious matter’, White House says

The White House said on Monday it viewed the reported role of the Indian intelligence service in two assassination plots in Canada and the United States as a serious matter.
The Washington Post reported that an officer in India’s intelligence service was directly involved in a foiled plan to assassinate a U.S. citizen who is one of Indian Prime Minister Narendra Modi’s most vocal critics in the United States. It said the officer was also involved in the separate shooting death of a Sikh activist last June in Canada.

India Slams Washington Post Over ‘Irresponsible’ Reporting In Pannu Case

ਭਾਰਤ ਦੇ ਕਰੀਬੀ ਮੰਨੇ ਜਾਣ ਵਾਲੇ ਕਨੇਡਾ ਦੇ ਵਿਰੋਧੀ ਪਾਰਟੀ ਦੇ ਨੇਤਾ Conservative leader Pierre Poilievre ਦੇ ਖਾਲਸਾ ਸਾਜਨਾ ਦਿਵਸ ਤੇ ਸਪੀਚ ਦੌਰਾਨ ਵੀ ਲੱਗੇ ਖਾਲਿਸਾਨੀ ਨਾਅਰੇ

ਟਰਾਂਟੋ ਨਗਰ ਕੀਰਤਨ ਵਿਚ ਕੈਨੇਡੀਅਨ ਲੀਡਰਸ਼ਿੱਪ ਦੀ ਸ਼ਮੂਲੀਅਤ ਤੇ ਭਾਰਤ ਦਾ ਸਖ਼ਤ ਇਤਰਾਜ਼

ਟਰਾਂਟੋ, ਉਨਟਾਰੀਓ: ਅਮਰੀਕਾ ਦੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਖਬਰ ਸਾਂਝੀ ਕਰਦਿਆਂ ਜਿੱਥੇ ਇਕ ਪਾਸੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਨਾਮਜ਼ਦ ਸੀਸੀ ਵੰਨ ਦਾ ਵਿਕਰਮ ਯਾਦਵ ਵਜੋਂ ਖੁਲਾਸਾ ਕੀਤਾ ਹੈ ਜੋਕਿ ਭਾਰਤੀ ਖੁਫੀਆ ਵਿਭਾਗ ਨਾਲ ਕੰਮ ਕਰ ਰਿਹਾ ਸੀ ਤੇ ਦੂਜੇ ਪਾਸੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਲੰਘੇ ਐਤਵਾਰ ਸਜਾਏ ਗਏ ਨਗਰ ਕੀਰਤਨ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ , ਵਿਰੋਧੀ ਧਿਰ ਆਗੂ ਪੀਅਰ ਪੋਲਿਵਰ ਅਤੇ ਜਗਮੀਤ ਸਿੰਘ ਨੇ ਸੰਬੋਧਨ ਕੀਤਾ ਹੈ ਉਪਰ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਸਰਕਾਰ ਦਾ ਇਤਰਾਜ਼ ਕੈਨੇਡੀਅਨ ਆਗੂਆ ਦੀ ਮੌਜੂਦਗੀ ਦੌਰਾਨ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਤੇ ਹੋਇਆ ਹੈ।

ਭਾਰਤ ਸਰਕਾਰ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੀਵਰਟ ਵ੍ਹੀਲਰ ਨੂੰ ਤਲਬ ਕਰਕੇ ਕਿਹਾ ਹੈ ਕਿ ਜਿਸ ਸਮਾਗਮ ਵਿਚ ਖਾਲਿਸਤਾਨ ਪੱਖੀ ਨਾਅਰੇਬਾਜੀ ਹੋ ਰਹੀ ਹੋਵੇ ਉੱਥੇ ਕੈਨੇਡੀਅਨ ਲੀਡਰਸ਼ਿੱਪ ਦਾ ਜਾਣਾ ਮੰਦਭਾਗਾ ਹੈ, ਉਨਾਂ ਦੋਸ਼ ਲਗਾਇਆ ਹੈ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਦੌਰਾਨ ਵੀ ਇਹ ਨਾਅਰੇਬਾਜ਼ੀ ਹੁੰਦੀ ਰਹੀ । ਟਰਾਂਟੋ ਨਗਰ ਕੀਰਤਨ ਦੌਰਾਨ ਦੇਸ਼ ਦੇ ਵੱਡੇ ਰਾਜਨੀਤਕ ਆਗੂ ਹਾਜਰੀ ਭਰਦੇ ਰਹੇ ਹਨ ਤੇ ਇਹ ਇੱਕ ਵੱਡੇ ਧਾਰਮਿਕ ਸਮਾਗਮ ਵਜੋ ਆਪਣੀ ਪਹਿਚਾਣ ਬਣਾ ਚੁੱਕਿਆ ਹੈ।

ਭਾਰਤ ਸਰਕਾਰ ਨੇ ਕਿਹਾ ਹੈ ਇੰਨਾ ਗਤੀਵਿਧੀਆਂ ਨਾਲ ਭਾਰਤ-ਕੈਨੇਡਾ ਦੇ ਰਿਸ਼ਤੇ ਖਰਾਬ ਤਾਂ ਹੋਣਗੇ ਹੀ ਨਾਲ ਕੈਨੇਡਾ ਵਿਚ ਹਿੰਸਾ ਨੂੰ ਹੱਲ੍ਹਾਸ਼ੇਰੀ ਵੀ ਮਿਲੇਗੀ। ਦੱਸਣਯੋਗ ਹੈ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਕੈਨੇਡੀਅਨ ਸਰਕਾਰ ਵੱਲੋ ਭਾਰਤੀ ਏਜੰਟ ਦੇ ਉਪਰ ਲਾਏ ਗਏ ਸਨ ਤੇ ਇੰਨਾ ਦੋਸ਼ਾ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਲਗਾਤਾਰ ਖਰਾਬ ਚੱਲੇ ਆ ਰਹੇ ਹਨ।