Breaking News

ਆਸਟ੍ਰੇਲੀਆਂ ਵਲੋਂ ਦੋ ਭਾਰਤੀ ਜਸੂਸਾਂ ਨੂੰ ਮੁਲਕ ‘ਚੋਂ ਕੱਢੇ ਜਾਣ ਦਾ ਮਾਮਲਾ

ਆਸਟ੍ਰੇਲੀਆ ਦੀ ਸਰਕਾਰ ਵੱਲੋ 2020 ਵਿੱਚ ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਖੁਫੀਆ ਜਾਣਕਾਰੀ ਖਾਸਤੌਰ ਤੇ ਰੱਖਿਆ ਪ੍ਰੋਜੈਕਟ, ਟ੍ਰੇਡ ਡੀਲ ਅਤੇ ਹਵਾਈ ਅੱਡਿਆ ਦੋ ਸੁਰੱਖਿਆ ਨੂੰ ਚੋਰੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਸੀ।

ਇੰਨਾ ਤੇ ਇਲਜ਼ਾਮ ਸੀ ਕਿ ਉਹ ਆਸਟ੍ਰੇਲੀਆ ਦੇ ਖੁਫੀਆ ਰੱਖਿਆ ਪ੍ਰੋਜੈਕਟਾਂ ਅਤੇ ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦ ਆਸਟ੍ਰੇਲੀਅਨ ਅਤੇ ਸਿਡਨੀ ਮਾਰਨਿੰਗ ਹੇਰਾਲਡ ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ।

ਪਰ ਭਾਰਤ ਨੇ ਇਨ੍ਹਾਂ ਰਿਪੋਰਟਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਏਬੀਸੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਜਾਸੂਸਾਂ ਨੂੰ ਦੇਸ਼ ਦੇ ਰੱਖਿਆ ਪ੍ਰਾਜੈਕਟਾਂ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਨਾਲ ਸਬੰਧਤ ਖੁਫੀਆ ਦਸਤਾਵੇਜ਼ ਚੋਰੀ ਕਰਦੇ ਫੜੇ ਜਾਣ ਤੋਂ ਬਾਅਦ ਆਸਟ੍ਰੇਲੀਆ ਤੋਂ ਕੱਢ ਦਿੱਤਾ ਗਿਆ ਸੀ। ਇਹ ਜਾਸੂਸ ਆਸਟ੍ਰੇਲੀਆ ਦੇ ਵਪਾਰਕ ਸਬੰਧਾਂ ਨਾਲ ਜੁੜੀ ਖੁਫੀਆ ਜਾਣਕਾਰੀ ਵੀ ਚੋਰੀ ਕਰ ਰਹੇ ਸਨ।

ਆਸਟ੍ਰੇਲੀਆ ਸਰਕਾਰ ਵਲੋਂ ਸਾਲ 2020 ਦੌਰਾਨ ਦੋ ਭਾਰਤੀ ਜਸੂਸਾਂ ਨੂੰ ਆਪਣੇ ਮੁਲਕ ਵਿੱਚੋਂ ਕੱਢੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਆਸਟ੍ਰੇਲੀਆ ਸਰਕਾਰ ਨੇ ਭਾਰਤ ਨਾਲ ਆਪਣੇ ਨਜ਼ਦੀਕੀ ਰਿਸ਼ਤਿਆਂ ਦੀ ਗੱਲ ਕੀਤੀ ਹੈ।

ਸਾਲ 2021 ਵਿੱਚ ਆਸਟ੍ਰੇਲੀਆ ਦੀ ਸੂਹੀਆ ਏਜੰਸੀ ਦੇ ਮੁਖੀ ਨੇ ਕਿਹਾ ਸੀ ਕਿ ਪਿਛਲੇ ਸਾਲ ਵਿਦੇਸ਼ੀ ਏਜੰਟ ਦੇਸ ਵਿੱਚ ਸਰਗਰਮ ਸਨ— ਪਰ ਉਨ੍ਹਾਂ ਨੇ ਏਜੰਟਾਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਕੀਤਾ ਸੀ।

ਅਸਟਰੇਲੀਆ ਸਰਕਾਰ ਨੇ ਭਾਰਤ ਦੇ ਦੋ ਜਸੂਸ ਕੱਢਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਰਤ ਉਨ੍ਹਾਂ ਦਾ ਭਾਈਵਾਲ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੁਪਤ ਰੱਖਿਆ ਜਾਣਕਾਰੀ ਅਤੇ ਏਅਰ ਪੋਰਟ ਸਕਿਓਰਟੀ ਬਾਰੇ ਜਾਣਕਾਰੀ ਚੋਰੀ ਕਰ ਰਿਹਾ ਸੀ।

ਕੀ ਭਾਰਤੀ ਏਜੰਸੀਆਂ 1985 ਦੇ “ਏਅਰ ਇੰਡੀਆ ਬੰਬ ਕਾਂਡ” ਵਾਂਗ ਸਿੱਖਾਂ ਨੂੰ ਬਦਨਾਮ ਕਰਨ ਲਈ ਹੋਰ ਕਾਰਾ ਕਰਨ ਦੀ ਤਿਆਰੀ ਵਿੱਚ ਸਨ?
ਸ਼ੁਕਰ ਆ ਕਿ ਮੌਕੇ ‘ਤੇ ਫੜੇ ਗਏ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕੁਝ ਮੀਡੀਆ ਅਦਾਰਿਆਂ ਨੇ ਇਸ ਹਫ਼ਤੇ ਰਿਪੋਰਟ ਕੀਤਾ ਹੈ ਕਿ ਉਹ ਏਜੰਟ ਭਾਰਤੀ ਸਨ।

ਆਸਟ੍ਰੇਲੀਆ ਨੇ ਨਾ ਹੀ ਇਨ੍ਹਾਂ ਰਿਪੋਰਟਾਂ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਰੱਦ ਕੀਤਾ ਹੈ। ਸਗੋਂ ਕਿਹਾ ਹੈ ਕਿ ਉਹ ਵਿਦੇਸ਼ੀ ਦਖ਼ਲ ਦਾ ਮੁਕਾਬਲਾ ਕਰਨ ਲਈ ਉਤਸੁਕ ਹੈ।

ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿੰਮ ਸ਼ੈਲਮਰ ਨੇ ਏਬੀਸੀ ਨੂੰ ਬੁੱਧਵਾਰ ਨੂੰ ਕਿਹਾ, “ਮੈਂ ਇਨ੍ਹਾਂ ਕਹਾਣੀਆਂ ਵਿੱਚ ਨਹੀਂ ਜਾਣਾ ਚਾਹੁੰਦਾ।”

“ਸਾਡੇ ਭਾਰਤ ਨਾਲ ਵਧੀਆ ਰਿਸ਼ਤੇ ਹਨ… ਇਹ ਇੱਕ ਮਹੱਤਵਪੂਰਨ ਆਰਥਿਕ ਰਿਸ਼ਤਾ ਹੈ। ਦੁਵੱਲੀਆਂ ਕੋਸ਼ਿਸ਼ਾਂ ਦੇ ਸਦਕਾ ਪਿਛਲੇ ਸਾਲਾਂ ਦੇ ਦੌਰਾਨ ਇਹ ਹੋਰ ਨਜ਼ੀਦੀਕੀ ਬਣ ਗਿਆ ਹੈ।”

ਆਪਣੇ ਭਾਸ਼ਣ ਵਿੱਚ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਸੁਰੱਖਿਆ ਖੁਫ਼ੀਆ ਅਦਾਰੇ ( ਏਐੱਸਆਈਓ) ਦੇ ਮੁਖ਼ੀ ਮਾਇਕ ਬੁਰਗਸ ਨੇ ਕਿਹਾ, 2020 ਦੌਰਾਨ ‘‘ਜਸੂਸਾ ਦਾ ਆਲ੍ਹਣਾ’’ ਬਣ ਗਿਆ ਸੀ, ਜਿਸ ਨੇ ਮੌਜੂਦਾ ਤੇ ਸਾਬਕਾ ਸਿਆਸਤਦਾਨਾਂ, ਵਿਦੇਸ਼ੀ ਦੂਤਾਵਾਸ ਅਤੇ ਸੂਬਾਈ ਪੁਲਿਸ ਸੇਵਾ ਨਾਲ ਨਜ਼ਦੀਕੀਆਂ ਬਣਾ ਕੇ ਨਿਸ਼ਾਨਾਂ ਬਣਾਇਆ ਸੀ।

ਬਰiਸ ਨੇ ਕਿਹਾ ਸੀ, “ਉਹ ਆਪਣੇ ਦੇਸ ਦੀ ਡਾਇਸਪੋਰਾ ਕਮਿਊਨਿਟੀ ਉੱਪਰ ਨਿਗ੍ਹਾ ਰੱਖ ਰਹੇ ਸਨ” ਉਨ੍ਹਾਂ ਨੇ “ਇੱਕ ਸਰਕਾਰੀ ਮੁਲਾਜ਼ਮ ਤੋਂ ਇੱਕ ਵੱਡੇ ਹਵਾਈ ਅੱਡੇ ਉੱਤੇ ਸੁਰੱਖਿਆ ਪ੍ਰੋਟੋਕਾਲ ਬਾਰੇ ਪੁੱਛਿਆ” ਅਤੇ “ਆਸਟ੍ਰੇਲੀਆ ਦੇ ਕਾਰਬਾਰੀ ਰਿਸ਼ਤਿਆਂ ਬਾਰੇ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।”

ਬਰiਸ ਨੇ ਦੱਸਿਆ ਸੀ ਕਿ ਏਸੀਓ ਵੱਲੋਂ ਉਨ੍ਹਾਂ ਦਾ ਭਾਂਡਾ ਭੰਨੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਕਲੀਅਰੈਂਸ ਹਾਸਲ ਵਿਅਕਤੀ ਜਿਸ ਨੂੰ ਸੰਵੇਦਨਾਸ਼ੀਲ ਰੱਖਿਆ ਤਕਨੀਕ ਦੀ ਜਾਣਕਾਰੀ ਸੀ, ਆਪਣੇ ਨਾਲ ਮਿਲਾਇਆ ਸੀ।

ਭਾਰਤੀ ਏਜੰਟਾਂ ਬਾਰੇ ਮੀਡੀਆ ਵਿੱਚ ਕੀ ਆਇਆ
ਵਾਸ਼ਿੰਗਟਨ ਪੋਸਟ ਦੀ ਸੋਮਵਾਰ ਦੀ ਖ਼ਬਰ ਮੁਤਾਬਕ ਸਾਲ 2020 ਦੌਰਾਨ ਆਸਟ੍ਰੇਲੀਆ ਵੱਲੋਂ ਦੋ ਭਾਰਤੀ ਆਪਰੇਟਿਵਾਂ ਨੂੰ ਜਸੂਸੀ ਵਿਰੋਧੀ ਯਤਨਾਂ ਦੌਰਾਨ ਕੱਢਿਆ ਗਿਆ ਸੀ।

ਏਬੀਸੀ ਨੇ ਫਿਰ ਖ਼ਬਰ ਦਿੱਤੀ ਸੀ ਕਿ ਭਾਰਤੀ ਏਜੰਟਾਂ ਦੇ ਇੱਕ ਸਮੂਹ ਨੇ ਆਸਟ੍ਰੇਲੀਆ ਦੇ ਕਾਰੋਬਾਰ, ਸੁਰੱਖਿਆ ਅਤੇ ਰੱਖਿਆ ਪ੍ਰੋਜੈਕਟਾਂ ਬਾਰੇ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਏਸੀਓ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਏਜੰਸੀ ਸੂਹੀਆ ਮਸਲਿਆਂ ਉੱਪਰ ਟਿੱਪਣੀ ਨਹੀਂ ਕਰੇਗੀ। ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪ੍ਰਤੀਕਿਰਿਆ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਤਾਜ਼ਾ ਦਾਅਵੇ ਪੱਛਮੀ ਮੁਲਕਾਂ ਵੱਲੋਂ ਵਿਦੇਸ਼ੀ ਧਰਤੀ ਉੱਪਰ ਭਾਰਤ ਦੀਆਂ ਗੁਪਤ ਸਰਗਰਮੀਆਂ ਬਾਰੇ ਚਿੰਤਾ ਜਤਾਏ ਜਾਣ ਦੌਰਾਨ ਹੀ ਉੱਠੇ ਹਨ।

ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿੱਚ ਭਾਰਤ ਉੱਤੇ ਕੈਨੇਡਾ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸਨ। ਭਾਰਤ ਨੇ ਇਸ ਇਲਜ਼ਾਮ ਦਾ ਪੁਰਜ਼ੋਰ ਖੰਡਨ ਕੀਤਾ ਹੈ।

ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਨੇ ਕਈ ਕਾਰੋਬਾਰ, ਊਰਜਾ ਅਤੇ ਪਰਵਾਸ ਦੇ ਖੇਤਰਾਂ ਵਿੱਚ ਸਮਝੌਤਿਆਂ ਰਾਹੀਂ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਮਰੀਕਾ ਅਤੇ ਜਪਾਨ ਜੋ ਕਿ ਇੰਡੋ-ਪੈਸਿਫਿਕ ਖੇਤਰ ਵਿੱਚ ਚੀਨ ਦੇ ਵੱਧ ਰਹੇ ਪ੍ਰਭਾਵ ਦੇ ਮੱਦੇ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਕੁਆਡ ਸਮੂਹ ਦੇ ਮੈਂਬਰ ਹਨ।

ਭਾਰਤ ਆਸਟ੍ਰੇਲੀਆ ਦਾ ਛੇਵਾਂ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ, ਜਦਕਿ ਇੱਥੇ ਲਗਭਗ ਸਾਢੇ ਸੱਤ ਲੱਖ ਆਪਣੀਆਂ ਜੜ੍ਹਾਂ ਭਾਰਤ ਵਿੱਚ ਹੋਣ ਦਾ ਦਾਅਵਾ ਕਰਦੇ ਹਨ।

Indian spies were kicked out of Australia after being caught trying to steal secrets about sensitive defence projects and airport security, as well as classified information on Australia’s trade relationships.

ਮੋਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਕਰਵਾਈ ਜਾਸੂਸੀ, ਪਰ ਆਸਟ੍ਰੇਲੀਆਈ ਖੂਫੀਆ ਏਜੈਂਸੀ ਨੇ ਕੀਤਾ ਪੁੱਟ-ਸਪੁੱਟ !!

ਭਾਰਤੀ ਜਾਸੂਸ ਆਸਟ੍ਰੇਲੀਆ ‘ਚੋਂ ਬੜੇ ਸੰਵੇਦਨਸ਼ੀਲ ਰੱਖਿਆ ਪ੍ਰੋਜੈਕਟਾਂ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਬਾਰੇ ਜਾਣਕਾਰੀਆਂ ਚੋਰੀ ਕਰਨਾ ਚਾਹੁੰਦੇ ਸਨ, ਪਰ ਆਸਟ੍ਰੇਲੀਆ ਦੇ ਖੂਫੀਆ ਤੰਤਰ ਨੇ ਉਹਨਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਖ਼ਬਰੀ ਅਦਾਰੇ ABC ਨੇ ਕੌਮੀ ਸੁੱਰਖਿਆ ਅਤੇ ਸਰਕਾਰੀ ਅੰਕੜਿਆਂ ਨਾਲ ਜੁੜੀ ਇੱਕ ਰਿਪੋਰਟ ਪ੍ਰਕਾਸ਼ਿਤ ਕਰਦਿਆਂ ਆਸਟ੍ਰੇਲੀਆ ਦੇ ਸੂਹੀਆ ਮਹਿਕਮੇ ASIO ਯਾਨੀ Australian Security Intelligence Organisation ਦੇ ਹਵਾਲੇ ਨਾਲ ਇਹ ਖੁਲਾਸਾ ਕੀਤਾ ਹੈ।

ASIO ਦੇ ਡਾਇਰੈਕਟਰ Mike Burgess ਨੇ ਆਪਣੀ 2021 ਦੀ ਸਲਾਨਾ ਰਿਪੋਰਟ ਵਿਚ ਇਹ ਸੰਕੇਤ ਵੀ ਦਿੱਤੇ ਸਨ, ਕਿ ਉਸਤੋਂ ਮਗਰਲੇ ਸਾਲ ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕੀਤੀ ਗਈ ਹੈ। ਹਾਲਾਂਕਿ ਪਿਛਲੇ ਵਰ੍ਹੇ ਨਵੰਬਰ ਮਹੀਨੇ ‘ਚ ਅਮਰੀਕਾ ਗਏ Mike Burgess ਤੋਂ ਜਦੋਂ ਅਮਰੀਕੀ ਮੀਡੀਆ ਨੇ ਇਹ ਪੁੱਛਿਆ ਵੀ ਸੀ ਕਿ ਕਿਤੇ ਭਾਰਤ ਨੇ ਆਸਟ੍ਰੇਲੀਆ ਦੇ ਅੰਦਰੂਨ ਰੱਖਿਆ ਢਾਂਚੇ ਵਿੱਚ ਸੰਨ ਤਾਂ ਨਹੀਂ ਮਾਰੀ? ਤਾਂ ਜਵਾਬ ਵਿਚ ਖੂਫੀਆ ਮਹਿਕਮੇ ਦੇ ਪ੍ਰਮੁੱਖ ਦਾ ਕਹਿਣਾ ਸੀ ਕਿ, “ਮੈਂ ਇਸ ‘ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਸਾਡੇ ਦੇਸ਼ ਦਾ ਇੰਟੈਲੀਜੈਂਸ ਵਿਭਾਗ ਕਿਸੇ ਵੀ ਦਖਲਅੰਦਾਜ਼ੀ ਨੂੰ ਭੇਦ ਪਾਉਣ ‘ਚ ਸਮਰੱਥ ਹੈ।”

ਓਧਰ Washington Post ਨੇ ਇਸੇ ਹਫ਼ਤੇ ਖ਼ਬਰ ਛਾਪੀ ਹੈ ਕਿ ਆਸਟ੍ਰੇਲੀਆ ਨੇ ਆਪਣੇ ਕਾਉਂਟਰ ਇੰਟੈਲੀਜੈਂਸ ਆਪ੍ਰੇਸ਼ਨ ਤਹਿਤ ਭਾਰਤ ਦੀ ਏਜੈਂਸੀ RAW ਨਾਲ ਜੁੜੇ ਦੋ ਵਿਆਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਪਿਛਲੇ ਸਾਲ ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਏਜੈਂਸੀਆਂ ਨੂੰ ਜਿੰਮੇਦਾਰ ਠਹਿਰਾਏ ਜਾਣ ਦੇ ਦੋਸ਼ ਤੋਂ ਬਾਅਦ ਪੱਛਮੀ ਬਲਾਕ ਭਾਰਤ ਦੀ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਭਾਰਤ ਜਾਪਾਨ ਅਤੇ ਅਮਰੀਕਾ ਨਾਲ ਰਲਕੇ ਆਸਟ੍ਰੇਲੀਆ ਦੇ ਚੌਹਪੱਖੀ ਗਰੁੱਪ (Quad) ਦਾ ਹਿੱਸਾ ਵੀ ਹੈ, ਤਾਂ ਜੋ ਚੀਨ ਤੋਂ ਦਰਪੇਸ਼ ਖਤਰੇ ਨੂੰ ਨਜਿੱਠਿਆ ਜਾ ਸਕੇ। ਇਸ ਲਈ ਰਣਨੀਤੀਕ ਤੌਰ ‘ਤੇ ਆਸਟ੍ਰੇਲੀਆ ਸਰਕਾਰ ਮੋਦੀ ਸਰਕਾਰ ਜਾਂ ਉਹਨਾਂ ਦੀ ਕਿਸੇ ਮਾਮਲੇ ‘ਚ ਨਿੱਜੀ ਦਖਲਅੰਦਾਜ਼ੀ ਨੂੰ ਜਨਤਕ ਸਵਿਕਾਰ ਨਹੀਂ ਕਰਨਾ ਚਾਹੁੰਦੀ। ਕਿਉਂਕਿ ਮੌਜੂਦਾ ਘਟਨਾਕ੍ਰਮ ‘ਚ ਚੀਨ ਕੀਤੇ ਵੱਡੀ ਚੁਣੌਤੀ ਆਸਟ੍ਰੇਲੀਆ ਲਈ ਬਣ ਸਕਦਾ ਹੈ।

ਪਰ ਇਸ ਤਾਜ਼ਾ ਰਿਪੋਰਟ ਨੇ ਸਿਆਸੀ ਹਲਕਿਆਂ ‘ਚ ਹਰਕਤ ਜਰੂਰ ਪੈਦਾ ਕਰ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਕੋਵਿਡ ਦਰਮਿਆਨ ਆਸਟ੍ਰੇਲੀਆ ‘ਚ ਬੈਠੇ ਭਾਰਤੀ ਮੂਲ ਦੇ ਵਿਅਕਤੀਆਂ ਦੀ ਜਾਸੂਸੀ ਕਰਵਾਉਣ ਦੀ ਕੋਸ਼ਿਸ ਵੀ ਕੀਤੀ ਸੀ। ਭਾਰਤ ਲਈ ਜਾਸੂਸੀ ਕਰਨ ਵਾਲਿਆਂ ਦੇ ਆਸਟ੍ਰੇਲੀਆਈ ਸਿਆਸਤਦਾਨਾਂ ਨਾਲ ਚੰਗੇ ਸਬੰਧ ਸਨ। ਉਹਨਾਂ ਨੇ ਵਿਦੇਸ਼ੀ ਦੂਤਾਵਾਸਾਂ ਤੱਕ ਵੀ ਸਰੋਕਾਰ ਜੋੜੇ ਸਨ। ASIO ਨੇ ਇਸ ਆਪ੍ਰੇਸ਼ਨ ਨੂੰ “nest of spies” ਦਾ ਨਾਮ ਦਿੱਤਾ ਸੀ। ਕਈਆਂ ਨੂੰ ਸਾਬਕਾ ਪ੍ਰਧਾਨ ਮੰਤਰੀ Scott Morrison (ScoMo) ਦੀ ਸਰਕਾਰ ਵੇਲੇ ਹੀ ਆਸਟ੍ਰੇਲੀਆ ‘ਚੋਂ ਕੱਢ ਦਿੱਤਾ ਗਿਆ ਸੀ।

ਸਾਲ 2024 ਦੇ ਸਲਾਨਾ ਸਮਾਗਮ (Annual Threat Assessment) ‘ਚ ਸੰਬੋਧਨਾਂ ਵੇਲੇ ASIO ਪ੍ਰਮੁੱਖ ਨੇ ਭਾਰਤ ਤੋਂ ਇਲਾਵਾ ਇਜ਼ਰਾਈਲ, ਸਾਊਥ ਕੋਰੀਆ ਅਤੇ ਸਿੰਗਾਪੁਰ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਸੀ। ਚੇਤੇ ਕਰਾ ਦਈਏ ਕਿ ਆਸਟ੍ਰੇਲੀਆਈ ਮੀਡੀਆ ਅਨੁਸਾਰ ਭਾਰਤ ਤੋਂ ਇਲਾਵਾ ਬਾਕੀ ਦੇ ਤਿੰਨ ਮੁਲਕ ਵੀ ਆਸਟਰੇਲੀਆ ਅੰਦਰ ਜਾਸੂਸੀ ਕਰਵਾਉਣ ਦੇ ਇਲਜ਼ਾਮ ਝੱਲ ਚੁੱਕੇ ਹਨ।
ਭਾਰਤ ‘ਚ ਇਸ ਵੇਲੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਤਾਜ਼ਾ ਰਿਪੋਰਟ ਭਾਰਤ ਦੀ ਕੌਮਾਂਤਰੀ ਸਾਖ ਅਤੇ ਭਾਜਪਾ ਸਰਕਾਰ ਦੀ ਕਾਰਜਸ਼ੈਲੀ ਨੂੰ ਇਹਨਾਂ ਚੋਣਾਂ ਵਿੱਚ ਪ੍ਰਭਾਵਿਤ ਕਰ ਸਕਦੀ ਹੈ।