US Reacts To Washington Post’s India Claim In Pannun Killing
The Washington Post, citing unnamed sources, has named a Research and Analysis Wing officer in connection with the alleged plot to kill Gurpatwant Singh Pannun on American soil last year.
ਵਾਸ਼ਿੰਗਟਨ, 1 ਮਈ – ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦੀ ਜਾਂਚ ਲਈ ਅਮਰੀਕਾ ਭਾਰਤ ਨਾਲ ਲਗਾਤਾਰ ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਅਖਬਾਰ ‘ਵਾਸ਼ਿੰਗਟਨ ਪੋਸਟ’ ਨੇ ਆਪਣੀ ਖਬਰ ‘ਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਰਚੀ ’ਚ ਰਾਅ ਦਾ ਅਧਿਕਾਰੀ ਸ਼ਾਮਲ ਸੀ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ।
ਹਾਲ ਹੀ ਵਿੱਚ ਆਈ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸਾਲ ਖ਼ਾਲਿਸਤਾਨ ਸਮਰਥਕ ਅਤੇ ‘ਸਿੱਖਸ ਫਾਰ ਜਸਟਿਸ’ ਨਾਮ ਦੀ ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਵਿੱਚ ਭਾਰਤੀ ਦੀ ਖ਼ੁਫ਼ੀਆ ਏਜੰਸੀ ਰਾਅ ਸ਼ਾਮਿਲ ਸੀ।
ਇਸ ਰਿਪੋਰਟ ਨੂੰ ਭਾਰਤ ਨੇ ‘ਨਿਰਆਧਾਰ’ਦੱਸਿਆ ਹੈ ਅਤੇ ਹੁਣ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੇਦਾਂਤ ਪਟੇਲ ਤੋਂ ਜਦੋਂ ਪੁੱਛਿਆ ਗਿਆ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਇਨਰ ਸਰਕਲ ਨੂੰ ਪੰਨੂ ਦੇ ਕਤਲ ਦੀ ਕੋਸ਼ਿਸ਼ ਦੀ ਜਾਣਕਾਰੀ ਸੀ’, ਇਸ ਨੂੰ ਅਮਰੀਕਾ ਕਿਵੇਂ ਦੇਖਦਾ ਹੈ?
ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਸਰਕਾਰ ਤੋਂ ਭਾਰਤੀ ਜਾਂਚ ਕਮੇਟੀ ਦੇ ਨਤੀਜਿਆਂ ਦੇ ਆਧਾਰ ’ਤੇ ਜਵਾਬਦੇਹੀ ਦੀ ਆਸ ਕਰਦੇ ਹਾਂ।”
ਅਸੀਂ ਲਗਾਤਾਰ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ ਅਤੇ ਭਾਰਤ ਤੋਂ ਹੋਰ ਜਾਣਕਾਰੀ ਮੰਗ ਰਹੇ ਹਾਂ। ਅਸੀਂ ਭਾਰਤ ਸਰਕਾਰ ਨਾਲ ਉੱਚ-ਪੱਧਰੀ ਗੱਲਬਾਤ ਕੀਤੀ ਹੈ ਅਤੇ ਆਪਣੀਆਂ ਚਿੰਤਾਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣਾ ਜਾਰੀ ਰੱਖਾਂਗੇ।”
“ਇਸ ਤੋਂ ਵੱਧ ਅਸੀਂ ਇਸ ਮਸਲੇ ਉੱਤੇ ਗੱਲ ਨਹੀਂ ਕਰਾਂਗੇ।”
ਜ਼ਿਕਰਯੋਗ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਅਤੇ ਸਾਬਕਾ ਅਮਰੀਕਨ ਅਤੇ ਭਾਰਤੀ ਸੁਰੱਖਿਆ ਅਫ਼ਸਰਾਂ ਮੁਤਾਬਕ ਭਾਰਤੀ ਏਜੰਸੀ ਦੇ ਅਫ਼ਸਰ ਵਿਕਰਮ ਯਾਦਵ ਨੇ ਪੰਨੂ ਸਬੰਧੀ ਲਿਖਿਆ ਕਿ ਉਨ੍ਹਾਂ (ਗੁਰਪਤਵੰਤ ਪੰਨੂ) ਦਾ ਕਤਲ ‘ਹੁਣ ਤਰਜ਼ੀਹ ਹੈ’।
ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ, “ਵਾਸ਼ਿੰਗਟਨ ਪੋਸਟ ਦੀ ਰਿਪੋਰਟ ਇੱਕ ਗੰਭੀਰ ਮਸਲੇ ਉੱਤੇ ਗ਼ੈਰ-ਵਾਜਬ ਅਤੇ ਬੇਬੁਨਿਆਦ ਇਲਜ਼ਾਮ ਹੈ।”
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਕੀ ਕਿਹਾ ਗਿਆ
ਦਿ ਵਾਸ਼ਿੰਗਟਨ ਪੋਸਟ ਨੇ ਇੱਕ ਜਾਂਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸਾਲ 22 ਜੂਨ ਨੂੰ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਪੀਐੱਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਸੀ ਉਸ ਵੇਲੇ ਭਾਰਤੀ ਖੂਫੀਆ ਏਜੰਸੀ ਰਾਅ ਦੇ ਇੱਕ ਅਧਿਕਾਰੀ ਅਮਰੀਕਾ ਵਿੱਚ ਭਾੜੇ ਦੇ ਕਾਤਲਾਂ ਨੂੰ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਨ ਦਾ ਹੁਕਮ ਦੇ ਰਹੇ ਸੀ।
ਅਖਬਾਰ ਵਿੱਚ ਲਿਖਿਆ ਹੈ ਕਿ ਰਾਅ ਦੇ ਇੱਕ ਅਧਿਕਾਰੀ ਵਿਕਰਮ ਯਾਦਵ ਨੇ ਇਸ ਕਤਲ ਨੂੰ ‘ਸਭ ਤੋਂ ਅਹਿਮ ਪ੍ਰਾਥਮਿਕਤਾ’ ਦੱਸਿਆ ਸੀ।
ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਯਾਦਵ ਨੇ ਪੰਨੂ ਦੇ ਨਿਊ ਯਾਰਕ ਸਥਿਤ ਘਰ ਦੇ ਬਾਰੇ ਜਾਣਕਾਰੀ ਸੁਪਾਰੀ ਦੇਣ ਵਾਲਿਆਂ ਨੂੰ ਦਿੱਤੀ ਸੀ।
ਇਹ ਵੀ ਦਾਅਵਾ ਕੀਤਾ ਗਿਆ ਕਿ ਜਿਵੇਂ ਹੀ ਅਮਰੀਕੀ ਨਾਗਰਿਕ ਪੰਨੂ ਆਪਣੇ ਘਰ ਵਿੱਚ ਹੋਣਗੇ – “ਸਾਡੇ ਵੱਲੋਂ ਕੰਮ ਨੂੰ ਅੱਗੇ ਵਧਣ ਦਾ ਹੁਕਮ ਮਿਲ ਜਾਵੇਗਾ।”
ਰਿਪੋਰਟ ਦਾਅਵਾ ਕਰਦੀ ਹੈ ਕਿ ਯਾਦਵ ਦੀ ਪਛਾਣ ਅਤੇ ਇਸ ਮਾਮਲੇ ਵਿੱਚ ਜੁੜੇ ਉਨ੍ਹਾਂ ਦੇ ਤਾਰ ਹੁਣ ਤੱਕ ਸਾਹਮਣੇ ਨਹੀਂ ਆਏ ਸੀ। ਉਨ੍ਹਾਂ ਦਾ ਨਾਮ ਸਾਹਮਣੇ ਆਉਣਾ ਹੁਣ ਤੱਕ ਦਾ ਸਭ ਤੋਂ ਸਪਸ਼ਟ ਸਬੂਤ ਹੈ ਕਿ ਕਤਲ ਦੀ ਯੋਜਨਾ ਜਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਫੇਲ੍ਹ ਕਰ ਦਿੱਤਾ – ਉਸ ਦੇ ਲਈ ਰਾਅ ਨੇ ਹੁਕਮ ਦਿੱਤੇ ਸੀ।
ਮੌਜੂਦਾ ਵੇਲੇ ਅਤੇ ਪੂਰਬ ਪੱਛਮੀ ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਸੀਆਈਏ, ਐੱਫਬੀਆਈ ਅਤੇ ਹੋਰ ਏਜੰਸੀਆਂ ਦੀ ਵਿਆਪਕ ਜਾਂਚ ਵਿੱਚ ਕੁਝ ਹਾਈ ਰੈਕਿੰਗ ਅਧਿਕਾਰੀ ਵੀ ਤਫਤੀਸ਼ ਦੇ ਦਾਇਰੇ ਵਿੱਚ ਆਏ ਹਨ।
ਅਖਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕੀ ਖੂਫੀਆ ਏਜੰਸੀਆਂ ਨੇ ਇਹ ਵੀ ਅੰਦਾਜ਼ਾ ਲਾਇਆ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਆਪ੍ਰੇਸ਼ਨ ਨੂੰ ਉਸ ਵੇਲੇ ਦੇ ਰਾਅ ਮੁਖੀ ਸਾਮੰਤ ਗੋਇਲ ਤੋਂ ਮਨਜ਼ੂਰੀ ਮਿਲੀ ਸੀ।
ਸਾਬਕਾ ਸੀਨੀਅਰ ਭਾਰਤੀ ਸਰੁੱਖਿਆ ਅਧਿਕਾਰੀਆਂ ਨੇ ‘ਵਾਸ਼ਿੰਗਟਨ ਪੋਸਟ’ ਨਾਲ ਗੱਲ ਕੀਤੀ ਹੈ। ਇਹ ਉਹ ਅਧਿਕਾਰੀ ਸਨ ਜਿਨ੍ਹਾਂ ਨੂੰ ਆਪ੍ਰੇਸ਼ਨ ਦੀ ਜਾਣਕਾਰੀ ਸੀ ਅਤੇ ਉਨ੍ਹਾਂ ਕਿਹਾ ਕਿ ਗੋਇਲ ਉੱਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਅੱਤਵਾਦੀਆਂ ਨੂੰ ਖ਼ਤਮ ਕਰਨ ਦਾ ਦਬਾਅ ਸੀ।
ਅਮਰੀਕਾ ਤੋਂ ਪਹਿਲਾਂ 18 ਜੂਨ ਨੂੰ ਕੈਨੇਡਾ ਦੇ ਵੈਂਕੂਵਰ ਦੇ ਨੇੜੇ ਹਰਦੀਪ ਨਿੱਝਰ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ ਵੀ ਭਾਰਤ ਦਾ ਹੱਥ ਹੋਣ ਦੇ ਇਲਜ਼ਾਮ ਲੱਗੇ ਸੀ ਜਿਸ ਦਾ ਭਾਰਤ ਨੇ ਖੰਡਨ ਕੀਤਾ ਸੀ।