Breaking News

ਅਕਾਲੀ ਆਗੂ ਤਲਬੀਰ ਗਿੱਲ AAP ‘ਚ ਸ਼ਾਮਿਲ

ਜਦੋਂ ਕੇਜਰੀਵਾਲ ਅਤੇ ਭਗਵੰਤ ਮਾਨ ਬਿਕਰਮ ਸਿੰਘ ਮਜੀਠੀਏ ਤੇ ਚਿੱਟੇ ਦਾ ਵਪਾਰੀ ਹੋਣ ਦਾ ਦੋਸ਼ ਲਾ ਰਹੇ ਸਨ ਤੇ ਆਪਣੇ ਸਮਰਥਕਾਂ ਕੋਲੋਂ ਥਾਂ-ਥਾਂ ਉਸ ਖਿਲਾਫ ਬੋਰਡ ਲਵਾਏ ਸਨ ਤਾਂ ਉਸ ਵਕਤ ਤਲਬੀਰ ਗਿੱਲ ਮਜੀਠੀਏ ਦਾ ਸੱਜਾ ਹੱਥ ਸੀ। ਇਸ ਬੰਦੇ ਦੀ ਅਕਾਲੀ ਦਲ ਨੂੰ ਇਹੋ ਦੇਣ ਸੀ ਕਿ ਉਹ ਮਜੀਠੀਏ ਦਾ ਖਾਸ ਸੀ।

ਮਜੀਠੀਏ ਕੋਲੋਂ ਕੇਜਰੀਵਾਲ ਨੇ ਲੰਮੇ ਪੈ ਕੇ ਮਾਫੀ ਮੰਗੀ। ਪਿਛਲੇ ਦੋ ਸਾਲਾਂ ਵਿੱਚ ਭਗਵੰਤ ਮਾਨ ਦੀ ਪੁਲਿਸ ਮਜੀਠੀਏ ਖਿਲਾਫ ਕੁਝ ਸਾਬਤ ਨਹੀਂ ਕਰ ਸਕੀ ਹਾਲਾਂਕਿ ਉਹ ਰੋਜ਼ ਇਸਦਾ ਜਲੂਸ ਕਢਦਾ ਹੈ। ਹੁਣ ਐਲਾਨਵੰਤ ਨੇ ਖੁਦ ਤਲਬੀਰ ਗਿੱਲ ਨੂੰ ਆਪ ਵਿੱਚ ਸ਼ਾਮਿਲ ਕਰ ਲਿਆ ਹੈ।

ਇੱਕ ਪਾਸੇ ਭਗਵੰਤ ਮਾਨ 13-0 ਦੇ ਦਾਅਵੇ ਕਰ ਰਿਹਾ ਹੈ ਪਰ ਦੂਜੇ ਪਾਸੇ ਤਲਬੀਰ ਗਿੱਲ ਵਰਗੇ ਬੰਦਿਆਂ ਨੂੰ ਵੀ ਖੁਦ ਆਪ ਵਿੱਚ ਸ਼ਾਮਿਲ ਕਰਾ ਰਿਹਾ ਹੈ।

ਸੰਗਰੂਰ ‘ਚ ਦਲਵੀਰ ਗੋਲਡੀ ਨੂੰ ਬਾਂਹਮਰੋੜ ਕੇ ਆਪ ਵਿੱਚ ਸ਼ਾਮਿਲ ਕਰਨ ਤੋਂ ਵੀ ਐਲਾਨਵੰਤ ਦੇ ਅੰਦਰਲੇ ਡਰ ਦੀ ਸਮਝ ਆ ਜਾਂਦੀ ਹੈ, ਜਦ ਕਿ ਇਹ ਖੁਦ ਸੰਗਰੂਰ ਤੋਂ ਦੋ ਵਾਰੀ ਜਿੱਤਿਆ ਤੇ 2022 ਵਿੱਚ ਵੀ ਆਪ ਨੂੰ ਸਭ ਤੋਂ ਜ਼ਿਆਦਾ ਵੋਟਾਂ ਇਸੇ ਜ਼ਿਲ੍ਹੇ ਵਿੱਚ ਪਈਆਂ ਸਨ।

ਐਲਾਨਵੰਤ ਬਾਹਰ ਜੋ ਮਰਜ਼ੀ ਗੱਪਾਂ ਮਾਰੀ ਜਾਵੇ, ਉਸ ਨੂੰ ਆਪਣੇ ਸੂਹੀਆ ਤੰਤਰ ਕੋਲੋਂ ਪਤਾ ਲੱਗ ਰਿਹਾ ਹੈ ਕਿ ਜ਼ਮੀਨੀ ਹਾਲਾਤ ਕੀ ਨੇ। ਇਸੇ ਡਰ ਵਿੱਚੋਂ ਉਹ ਹਰ ਛੋਟੇ ਮੋਟੇ ਅਤੇ ਦਾਗੀ ਬੰਦੇ ਨੂੰ ਆਪ ਵਿੱਚ ਸ਼ਾਮਿਲ ਕਰਾ ਕੇ ਬਾਕੀ ਪਾਰਟੀਆਂ ਦੀ ਸਫਾਈ ਕਰ ਰਿਹਾ ਹੈ।
https://www.facebook.com/photo?fbid=1015836793246705&set=pcb.1015837109913340
#Unpopular_Opinions
#Unpopular_Ideas

ਅੰਮ੍ਰਿਤਸਰ ‘ਚ ਅਕਾਲੀ ਦਲ ਨੂੰ ਝਟਕਾ, ਅਕਾਲੀ ਆਗੂ ਤਲਬੀਰ ਗਿੱਲ AAP ‘ਚ ਸ਼ਾਮਿਲ, CM ਭਗਵੰਤ ਮਾਨ ਨੇ ਕਰਵਾਈ Joining
#CMBhagwantMann #amritsar #ShiromaniAkaliDal #Election2024 #LokSabhaElection2024