Breaking News

ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ

ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ ਹੈ। ਇਸ ਵਿੱਚ ਉਹ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਅਤੇ ਗਊ ਭਗਤ ਵਜੋਂ ਉਭਾਰਦਾ ਹੈ ਤੇ ਸ਼ਰੇਆਮ ਸਲਮਾਨ ਖਾਨ ਨੂੰ ਧਮਕੀਆਂ ਵੀ ਦਿੰਦਾ ਹੈ।

ਇਸ ਤੋਂ ਤਿੰਨ ਮਹੀਨੇ ਬਾਅਦ ਹਰਦੀਪ ਸਿੰਘ ਨਿੱਝਰ ਦਾ ਕਨੇਡਾ ਵਿੱਚ ਕਤਲ ਹੁੰਦਾ ਹੈ। ਹੁਣ ਕਨੇਡਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ, ਉਨ੍ਹਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ ਹੈ ਹੈ ਤੇ ਉਹ ਪਿਛਲੇ ਕੁਝ ਸਾਲਾਂ ਵਿਚ ਹੀ ਕਨੇਡਾ ਪਹੁੰਚੇ ਸਨ।

ਮਈ 2022 ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਸਿੱਧੂ ਮੂਸੇ ਵਾਲੇ ਨੂੰ ਖਤਰਾ ਹੋਣ ਦੀਆਂ ਸੂਹੀਆ ਰਿਪੋਰਟਾਂ ਹੋਣ ਦੇ ਬਾਵਜੂਦ ਸੁਰੱਖਿਆ ਘਟਾਉਂਦੀਆਂ ਨੇ। ਆਮ ਆਦਮੀ ਪਾਰਟੀ ਦੇ ਕਰਿੰਦੇ, ਸਮੇਤ ਭਗਵੰਤ ਮਾਨ ਦੇ ਗੰਜੇ ਸਲਾਹਕਾਰ ਦੇ, ਇਸ ਨੂੰ ਜਨਤਕ ਕਰਦੇ ਨੇ ਤੇ ਅਗਲੇ ਦਿਨ ਲਾਰੈਂਸ ਬਿਸ਼ਨੋਈ ਉਸ ਦਾ ਕਤਲ ਕਰਵਾ ਦਿੰਦਾ ਹੈ।

ਪੰਜਾਬ ਸਰਕਾਰ ਅਤੇ ਪੁਲਿਸ ਨੇ ਅੱਜ ਤੱਕ ਨਹੀਂ ਦੱਸਿਆ ਕਿ ਉਸਦੀ ਇੰਟਰਵਿਊ ਕਿੱਥੋਂ ਹੋਈ‌। ਕਿਸ ਤੰਤਰ ਦੇ ਰੋਲ ਨੂੰ ਬਚਾਇਆ ਜਾ ਰਿਹਾ ਹੈ ?
ਬਿਸ਼ਨੋਈ ਹੁਣ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।

ਉਧਰ ਬੇਅਦਬੀਆਂ ਅਤੇ ਵੱਡੀ ਅੱਤਵਾਦੀ ਕਾਰਵਾਈ ਮੌੜ ਬੰਬ ਧਮਾਕਾ ਕਰਾਉਣ ਵਾਲੇ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਕੰਮ ਵਿੱਚ ਵੀ ਭਗਵੰਤ ਮਾਨ ਦੀ ਬਤੌਰ ਮੁੱਖ ਮੰਤਰੀ ਪੂਰੀ ਸ਼ਮੂਲੀਅਤ ਹੈ ਕਿਉਂਕਿ ਉਸਨੇ ਹੀ ਸੌਦਾ ਸਾਧ ਦਾ ਕੇਸ ਚਲਾਉਣ ਦੀ ਆਗਿਆ ਪਿਛਲੇ ਦੋ ਸਾਲ ਵਿੱਚ ਨਹੀਂ ਦਿੱਤੀ।

ਕੀ ਇਹ ਸਾਰੀਆਂ ਤੰਦਾਂ ਜੋੜਨੀਆਂ ਔਖੀਆਂ ਨੇ?

ਕੀ ਇਹ ਸਮਝਣਾ ਔਖਾ ਹੈ ਕਿ ਕੌਣ ਕੀ ਰੋਲ ਨਿਭਾ ਰਿਹਾ ਹੈ?
#Unpopular_Opinions
#Unpopular_Ideas
#Unpopular_Facts

ਕੀ ਇਹ ਸਿਰਫ ਸਬੱਬ ਹੀ ਹੈ ਕਿ ਅਮਰੀਕੀਆਂ ਦੁਆਰਾ ਨਿਖਿਲ ਗੁਪਤਾ ਦੇ ਫੜੇ ਜਾਣ ਤੋਂ ਬਾਅਦ ਵਿਦੇਸ਼ਾਂ ਵਿੱਚ ਮੰਦਰ ਦੀਆਂ ਕੰਧਾਂ ‘ਤੇ ਨਾਅਰੇ ਲਿਖਣ ਦੀ ਕੋਈ ਰਿਪੋਰਟ ਨਹੀਂ ਹੈ?

ਪੰਜਾਬ ਦੇ ਪਿੰਡਾਂ ਵਿੱਚ ਦਸ ਹਜ਼ਾਰ ਤੋਂ ਵੱਧ ਮਸਜਿਦਾਂ ਅਤੇ ਮੰਦਰ ਹਨ, ਜਿਨ੍ਹਾਂ ਦੀ ਦੇਖ-ਭਾਲ 1947 ਵਿੱਚ ਮੁਸਲਮਾਨਾਂ ਦੇ ਚਲੇ ਜਾਣ ਅਤੇ ਫਿਰ ਹੌਲੀ ਹੌਲੀ ਹਿੰਦੂਆਂ ਦੇ ਸ਼ਹਿਰੀਂ ਪਰਵਾਸ ਕਰਨ (ਰੋਜ਼ਗਾਰ ਕਾਰਨ) ਤੋਂ ਬਾਅਦ ਪਿੰਡਾਂ ਦੇ ਸਿੱਖ ਵਾਸੀ ਕਰਦੇ ਹਨ।

ਕੇਂਦਰੀ ਤੰਤਰ ਪੱਛਮੀ ਦੇਸ਼ਾਂ ਅਤੇ ਭਾਰਤੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਫਰਜ਼ੀ ਬਿਆਨ ਤਿਆਰ ਕਰ ਰਿਹਾ ਸੀ।
ਪੰਜਾਬ ਵਿੱਚ 1980 ਅਤੇ 1990 ਦੇ ਦਹਾਕੇ ਵਿੱਚ ਵੀ ਪਿੰਡਾਂ ਵਿੱਚ ਕਿਸੇ ਮੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ।
#Unpopular_Opinions
#Unpopular_Ideas


Hardeep Singh Nijjar Murder Case Update: 22-y/o Karan Brar, 23-y/o Kamalpreet Singh, & 28-y/o Karanpreet Singh—all three were arrested today in Edmonton, where they live. All three Indian nationals are charged with first-degree murder & conspiracy to commit murder of Nijjar. ‘We are aware that there are others out there who played a role in this assassination, and we remain dedicated to identifying and arresting each one of them,’ said Supt. Mandeep Mooker, officer in charge of IHIT.

ਲਾਰੈਂਸ ਬਿਸ਼ਨੋਈ ਦੀ ਏਬੀਪੀ ਸਾਂਝਾ ਦੇ ਜਗਵਿੰਦਰ ਪਟਿਆਲ ਵਲੋਂ ਜੇਲ੍ਹ ਵਿੱਚੋਂ ਕੀਤੀ ਇੰਟਰਵਿਊ ਉਸਨੂੰ “ਭਟਕਿਆ ਹੋਇਆ ਰਾਸ਼ਟਰਵਾਦੀ” ਦਰਸਾਉਣ ਦੀ ਕੋਸ਼ਿਸ਼ ਹੈ, ਜੋ ਭਾਰਤ ਨੂੰ ਬਹੁਤ ਪਿਆਰ ਕਰਦਾ ਹੈ ਤੇ ਦੇਸ਼ ਦੇ ਟੋਟੇ ਕਰਨ ਵਾਲਿਆਂ ਦੇ ਖਿਲਾਫ ਹੈ। ਇਹ ਇੰਟਰਵਿਊ ਉਸ ਮਗਰ ਰਾਸ਼ਟਰਵਾਦੀਆਂ ਦੀ ਭੀੜ ਖੜ੍ਹੀ ਕਰੇਗੀ।

ਜੇਲ੍ਹ ‘ਚੋਂ ਇੰਟਰਵਿਊ ਕਿਵੇਂ ਹੋਈ? ਇਸ ਮਸਲੇ ਨਾਲੋਂ ਚਿੰਤਾਜਨਕ ਮਸਲਾ ਇਹ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਉਨ੍ਹਾਂ ਨੌਜਵਾਨਾਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ, ਜੋ ਸਿੱਖਾਂ ਦੇ ਮਸਲੇ ਚੁੱਕਦੇ ਹਨ।

ਸਿੱਧੂ ਮੂਸੇਆਲੇ ਦਾ ਕਤਲ ਵੀ ਉਦੋਂ ਹੀ ਹੋਇਆ, ਜਦੋਂ ਉਹ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗਾ। ਹੁਣ ਇਨ੍ਹਾਂ ਗੈਂਗਸਟਰਾਂ ਦੀ ਵਰਤੋਂ ਅਮ੍ਰਿਤਪਾਲ ਸਿੰਘ ਨੂੰ ਖਤਮ ਕਰਨ ਲਈ ਕੀਤੀ ਜਾ ਸਕਦੀ ਹੈ।

ਮਾਰਨ ਤੋਂ ਪਹਿਲਾਂ ਸਿੱਧੂ ਮੂਸੇਆਲੇ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਤੇ ਹੁਣ ਅਮ੍ਰਿਤਪਾਲ ਸਿੰਘ ਦੀ ਸੁਰੱਖਿਆ ਕਰਦੇ ਲਾਇਸੰਸੀ ਹਥਿਆਰ ਵਾਪਸ ਲਏ ਜਾ ਰਹੇ ਹਨ।