ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਮੌਕੇ ਦੀ ਵੀਡੀਓ ਕਾਤਲਾਂ ਨੇ ਬਣਾ ਕੇ ਫੜੇ ਗਏ ਨਿਖਿਲ ਗੁਪਤਾ ਨੂੰ ਭੇਜੀ, ਓਹਨੇ ਅੱਗੇ ਦਿੱਲੀ ਰਾਅ ਦੇ ਦਫ਼ਤਰ ਭੇਜੀ। ਨਾਲ ਹੀ ਨਿਖਿਲ ਗੁਪਤਾ ਨੇ ਅਮਰੀਕਾ ਵਾਲੇ ਸ਼ੂਟਰ (ਜੋ ਕਿ ਅਮਰੀਕਨ ਅੰਡਰਕਵਰ ਪੁਲਿਸ ਵਾਲਾ ਸੀ) ਨੂੰ ਦਿਖਾਈ ਕਿ ਸਾਡੀ ਕੈਨੇਡਾ ਵਾਲੀ ਟੀਮ ਨੇ ਆਪਣਾ ਕੰਮ ਕਰ ਦਿੱਤਾ ਹੈ, ਹੁਣ ਤੁਸੀਂ ਜਲਦੀ ਕਰਕੇ ਗੁਰਪਤਵੰਤ ਸਿੰਘ ਪੰਨੂ ਦਾ ਕੰਮ ਕਰੋ।
ਇਹ ਸਭ ਅਮਰੀਕਨ ਅਦਾਲਤ ‘ਚ ਅਮਰੀਕਾ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ‘ਚ ਅਮਰੀਕਾ ਨੇ ਹੀ ਦੱਸਿਆ ਹੋਇਆ। ਇਹ ਵੀ ਦੱਸਿਆ ਹੋਇਆ ਕਿ ਦਿੱਲੀ ਦੇ ਰਾਅ ਦਫਤਰ ਨਿਖਿਲ ਗੁਪਤਾ ਨੇ ਅਮਰੀਕਨ ਸ਼ੂਟਰ ਦੀ ਵੀਡੀਓ ਕਾਲ ਵੀ ਕਰਾਈ।
ਹੁਣ ਅਮਰੀਕਾ ਨੇ ਇਹ ਵੀ ਦੱਸ ਦਿੱਤਾ ਕਿ ਨਿਖਿਲ ਗੁਪਤਾ ਨੇ ਜਿਸ ਰਾਅ ਅਧਿਕਾਰੀ ਨਾਲ ਗੱਲ ਕਰਾਈ, ਉਹ ਵਿਕਰਮ ਯਾਦਵ ਸੀ। ਅਮਰੀਕਨ ਖੁਫੀਆ ਏਜੰਸੀਆਂ ਦੱਸ ਰਹੀਆਂ ਕਿ ਰਾਅ ਦਾ ਮੁਖੀ ਵਿੱਚ ਸ਼ਾਮਲ ਸੀ।
ਤੇ ਸਾਡੇ ਵਿੱਚ ਬੈਠਾ ਗੰਧਲ-ਚੌਧੇ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਅਣਭੋਲ ਬਣਕੇ ਸ਼ਾਤਰਤਾ ਨਾਲ ਕਹਿ ਰਿਹਾ ਕਿ ਫਿਰ ਇਹਦੇ ‘ਚ ਮੋਦੀ ਦਾ ਹੱਥ ਕਿੱਦਾਂ ਹੋ ਗਿਆ? ਫੜੇ ਤਾਂ ਸਿੱਖਾਂ ਦੇ ਮੁੰਡੇ ਗਏ ਹਨ?
ਇਹ ਹਾਲੇ ਵੀ ਪੁੱਛ ਰਹੇ ਨੇ ਕਿ ਸੁਪਾਰੀ ਕਿਸਨੇ ਦਿੱਤੀ। ਇਹ ਨਿਖਿਲ ਗੁਪਤਾ, ਵਿਕਰਮ ਯਾਦਵ, ਸਾਮੰਤ ਗੋਇਲ (ਉਸ ਵੇਲੇ ਦਾ ਰਾਅ ਮੁਖੀ) ਨੂੰ ਬਰੀ ਕਰ ਰਹੇ ਹਨ, ਜੋ ਅੱਗੇ ਡੋਵਲ ਅਤੇ ਮੋਦੀ ਨੂੰ ਜਵਾਬਦੇਹ ਹਨ। ਇਹ ਅਣਭੋਲ ਨਹੀਂ ਬਦਨੀਅਤੇ ਹਨ, ਮੋਦੀ ਦੀਆਂ ਖੂਨੀ ਪੈੜਾਂ ਸਾਫ ਕਰਨ ਵਾਲੇ ਸਫ਼ਾਈ-ਸੇਵਕ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
PM Justin Trudeau, in his opening remarks at Sikh Centennial Gala in Toronto, acknowledged the arrests made in the Hardeep Singh Nijjar murder case. Say every Canadian has fundamental right to live safely & free from threats of violence, addressing the unease & fear felt by members of Sikh community.
ਹਰਦੀਪ ਸਿੰਘ ਨਿੱਝਰ ਮਾਮਲਾ
: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ
ਮਾਮਲੇ ਵਿੱਚ ਤਿੰਨ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੋਲੇ ਕੈਨੇਡਾ ਦੇ ਪ੍ਰਧਾਨ ਮੰਤਰੀ
ਟੋਰਾਂਟੋ, 5 ਮਈ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਕਿਹਾ ਕਿ ਕੈਨੇਡਾ ‘ਕਾਨੂੰਨ ਦੇ ਸ਼ਾਸਨ ਵਾਲਾ ਦੇਸ਼’ ਹੈ ਅਤੇ ਇੱਥੇ ਇਕ ਮਜ਼ਬੂਤ ਤੇ ਸੁਤੰਤਰ ਨਿਆਂ ਪ੍ਰਣਾਲੀ ਅਤੇ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਬੁਨਿਆਦੀ ਵਚਨਬੱਧਤਾ ਹੈ। ਕੈਨੇਡਾ ਦੇ ਨਾਗਰਿਕ ਨਿੱਝਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐਡਮਿੰਟਨ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਹੱਤਿਆ ਅਤੇ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।