Breaking News

ਇਧਰੋੰ ਵੀ ਅਮਰੀਕਾ ਨੇ ਨਿਬੇੜ ਦਿੱਤਾ ਕੰਮ

India will only go so far in helping Quad to counter China in the South China Sea. New Delhi is more focused on its own neighborhood. Hence, US now has an alternate Quad—privately called “Squad”—that will do it. Squad replaces India with the Philippines.

ਜਦੋਂ ਅਮਰੀਕਾ ਨੇ ਯੂਕੇ, ਜਾਪਾਨ ਅਤੇ ਭਾਰਤ ਨਾਲ ਕਵਾਡ (QUAD) ਗਠਜੋੜ ਬਣਾਇਆ, ਹਿੰਦੁਸਤਾਨ ਨੇ ਵਿਸ਼ਵ-ਮੰਚ ‘ਤੇ ਆਪਣੇ ਆਪ ਨੂੰ ਵਿਸ਼ਵਗੁਰੂ ਵਜੋਂ ਐਲਾਨਣਾ ਸ਼ੁਰੂ ਕਰ ਦਿੱਤਾ।

ਭਾਰਤ ਨੇ ਯੂਕਰੇਨ ਅਤੇ ਰੂਸ ਦੇ ਯੁੱਧ ‘ਤੇ ਪੱਛਮੀ ਗਠਜੋੜ ਨਾਲ ਉਸਤਾਦੀ ਕੀਤੀ ਅਤੇ ਆਪਣੇ ਕਾਰਪੋਰੇਟਾਂ ਲਈ ਸਸਤਾ ਤੇਲ ਪ੍ਰਾਪਤ ਕਰਨ ਦੇ ਲਾਭ ਲਈ ਰੂਸ ‘ਤੇ ਲੱਗੀਆਂ ਤੇਲ ਪਾਬੰਦੀਆਂ ਨੂੰ ਅਣਗੌਲ ਕੇ ਪੱਛਮੀ ਗਠਜੋੜ ਨੂੰ ਮੂਰਖ ਬਣਾਇਆ। ਪਰ ਦੂਜੇ ਪਾਸੇ ਭਾਰਤ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਨੂੰ ਲੋਕਾਂ ਲਈ ਉੱਚਾ ਰੱਖਿਆ।

ਮਤਲਬ ਕਾਰਪੋਰੇਟ ਵਾਸਤੇ ਸਸਤਾ ਤੇਲ ਖਰੀਦ ਕੇ ਅਤੇ ਭਾਰਤੀ ਲੋਕਾਂ ਨੂੰ ਮਹਿੰਗਾ ਵੇਚਿਆ।

ਨਤੀਜੇ ਵਜੋਂ ਪੱਛਮੀ ਗਠਜੋੜ ਦੇਸ਼ਾਂ ਨੇ ਫਿਲੀਪੀਨਜ਼ ਨਾਲ ਨਵਾਂ ਗਠਜੋੜ ਬਣਾ ਲਿਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਹਲਕੀ ਕਿਸਮ ਦੀਆਂ ਚਲਾਕੀਆਂ ਨੇ ਭਾਰਤ ਦਾ ਨੁਕਸਾਨ ਕਰਾਇਆ ਹੈ।
#Unpopular_Opinions
#Unpopular_Ideas

ਕੀ ਇਹ ਸਿਰਫ ਸਬੱਬ ਹੀ ਹੈ ਕਿ ਅਮਰੀਕੀਆਂ ਦੁਆਰਾ ਨਿਖਿਲ ਗੁਪਤਾ ਦੇ ਫੜੇ ਜਾਣ ਤੋਂ ਬਾਅਦ ਵਿਦੇਸ਼ਾਂ ਵਿੱਚ ਮੰਦਰ ਦੀਆਂ ਕੰਧਾਂ ‘ਤੇ ਨਾਅਰੇ ਲਿਖਣ ਦੀ ਕੋਈ ਰਿਪੋਰਟ ਨਹੀਂ ਹੈ?´

ਪੰਜਾਬ ਦੇ ਪਿੰਡਾਂ ਵਿੱਚ ਦਸ ਹਜ਼ਾਰ ਤੋਂ ਵੱਧ ਮਸਜਿਦਾਂ ਅਤੇ ਮੰਦਰ ਹਨ, ਜਿਨ੍ਹਾਂ ਦੀ ਦੇਖ-ਭਾਲ 1947 ਵਿੱਚ ਮੁਸਲਮਾਨਾਂ ਦੇ ਚਲੇ ਜਾਣ ਅਤੇ ਫਿਰ ਹੌਲੀ ਹੌਲੀ ਹਿੰਦੂਆਂ ਦੇ ਸ਼ਹਿਰੀਂ ਪਰਵਾਸ ਕਰਨ (ਰੋਜ਼ਗਾਰ ਕਾਰਨ) ਤੋਂ ਬਾਅਦ ਪਿੰਡਾਂ ਦੇ ਸਿੱਖ ਵਾਸੀ ਕਰਦੇ ਹਨ।

ਕੇਂਦਰੀ ਤੰਤਰ ਪੱਛਮੀ ਦੇਸ਼ਾਂ ਅਤੇ ਭਾਰਤੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਫਰਜ਼ੀ ਬਿਆਨ ਤਿਆਰ ਕਰ ਰਿਹਾ ਸੀ।


ਪੰਜਾਬ ਵਿੱਚ 1980 ਅਤੇ 1990 ਦੇ ਦਹਾਕੇ ਵਿੱਚ ਵੀ ਪਿੰਡਾਂ ਵਿੱਚ ਕਿਸੇ ਮੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ।

ਇੰਨਾ ਕੁ ਹੀ ਯਾਦ ਕਰਾਉਣਾ ਸੀ ਕਿ ਡੇਢ ਕੁ ਸਾਲ ਪਹਿਲਾਂ ਕੋਟਕਪੁਰਾ ਨਿਵਾਸੀ ਡੇਰਾ ਪ੍ਰੇਮੀ ਪ੍ਰਦੀਪ, ਜਿਸ ਖਿਲਾਫ ਬੇਅਦਬੀ ਦਾ ਮੁਕੱਦਮਾ ਚੱਲ ਰਿਹਾ ਸੀ, ਦਾ ਕਤਲ ਵੀ ਗੋਲਡੀ ਬਰਾੜ/ਲਾਰੈਂਸ ਬਿਸ਼ਨੋਈ ਤੇ ਗੈਂਗ ਦੇ ਖਾਤੇ ਪਾਇਆ ਗਿਆ ਸੀ।

ਇਸੇ ਕਤਲ ਦੇ ਅਧਾਰ ‘ਤੇ ਬੇਅਦਬੀ ਦਾ ਕੇਸ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਾਇਆ ਗਿਆ ਸੀ।

ਇਸ ਕਤਲ ਦਾ ਦੂਜਾ ਮਕਸਦ ਸਿੱਖਾਂ ਅਤੇ ਸਧਾਰਨ ਡੇਰਾ ਪ੍ਰੇਮੀਆਂ ਦੌਰਾਨ ਦਰਮਿਆਨ ਕੁੜੱਤਣ ਵਧਾਉਣ ਦਾ ਸੀ ਪਰ ਲੋਕਾਂ ਦੇ ਚੁਕੰਨੇ ਹੋਣ ਕਰਕੇ ਉਹ ਗੱਲ ਵੀ ਨਹੀਂ ਬਣੀ।

Biden called two of the US’s QUAD partners – India and Japan – along with China and Russia “xenophobic”. He added that it was “xenophobia” that was hurting the economic growth of these nations