Breaking News

ਨਿੱਝਰ ਮਾਮਲੇ ‘ਚ ਫੜੇ ਗਏ ਚੌਥੇ ਮੁਲਜ਼ਮ (ਸ਼ੱਕੀ ਸ਼ੂਟਰ) ਬਾਰੇ ਹੈਰਾਨਕੁੰਨ ਖੁਲਾਸੇ

ਕੈਨੇਡਾ ਦੇ ਕੌਮੀ ਚੈਨਲਾਂ ਸੀਬੀਸੀ ਅਤੇ ਗਲੋਬਲ ਨੇ ਅੱਜ ਦੋ ਵੱਖ ਵੱਖ ਖ਼ਬਰਾਂ ‘ਚ ਭਾਈ ਨਿੱਝਰ ਮਾਮਲੇ ‘ਚ ਫੜੇ ਗਏ ਚੌਥੇ ਮੁਲਜ਼ਮ (ਸ਼ੱਕੀ ਸ਼ੂਟਰ) ਬਾਰੇ ਹੈਰਾਨਕੁੰਨ ਖੁਲਾਸੇ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਬਰੈਂਪਟਨ ਵਿਖੇ ਚਾਰਜਾਂ ਦਾ ਸਾਹਮਣਾ ਕਰ ਰਹੇ ਅਮਨਦੀਪ ਸਿੰਘ ਨੂੰ 26 ਮਾਰਚ 2023 ਵਾਲੇ ਦਿਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਚਾਰ ਕਿਲੋਮੀਟਰ ਦੂਰ ਸਰੀ ਵਿੱਚ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਨਾ ਰੁਕਣ ਕਰਕੇ ਗ੍ਰਿਫਤਾਰ ਕੀਤਾ ਗਿਆ, 26 ਮਈ ਨੂੰ ਉਸ ‘ਤੇ ਚਾਰਜ ਲਾਏ ਗਏ ਤੇ 16 ਜੂਨ ਨੂੰ ਅਦਾਲਤ ਨੇ ਉਸਨੂੰ ਜ਼ਮਾਨਤ ‘ਤੇ ਛੱਡ ਦਿੱਤਾ, ਦੋ ਦਿਨ ਬਾਅਦ 18 ਜੂਨ 2023 ਨੂੰ ਭਾਈ ਨਿੱਝਰ ਦੇ ਗੋਲੀਆਂ ਮਾਰੀਆਂ ਜਾਂਦੀਆਂ ਹਨ।

ਜਾਂਚਕਾਰਾਂ ਨੂੰ ਸ਼ੱਕ ਹੈ ਕਿ ਜਿਸ ਪਿਸਤੌਲ ਨਾਲ ਅਮਨਦੀਪ ਨਵੰਬਰ 2023 ਵਿੱਚ ਬਰੈਂਪਟਨ ਵਿਖੇ ਫੜਿਆ ਗਿਆ, ਉਹੀ ਭਾਈ ਨਿੱਝਰ ਕਤਲ ਕਾਂਡ ਵਿੱਚ ਵਰਤਿਆ ਗਿਆ ਹੈ, ਜਿਸ ਨਾਲ ਲੰਮੇ ਮੈਗਜ਼ੀਨ ਵੀ ਫੜੇ ਗਏ ਹਨ।

ਸੀਬੀਸੀ ਨੇ ਆਪਣੇ ਪੁਲਿਸ ਜਾਂਚ ਵਿਚਲੇ ਅਤੇ ਕੈਨੇਡਾ ਸਰਕਾਰ ਵਿਚਲੇ ਸੂਤਰਾਂ ਦੇ ਆਧਾਰ ‘ਤੇ ਲਿਖਿਆ ਹੈ ਕਿ ਫੜੇ ਗਏ ਮੁਲਜ਼ਮਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਅਤੇ ਭਾਰਤ ਦੀ ਮੋਦੀ ਸਰਕਾਰ ਨਾਲ ਜੁੜਦਾ ਹੈ। ਇਹੀ ਪਹਿਲੇ ਦਿਨ ਤੋਂ ਪ੍ਰਧਾਨ ਮੰਤਰੀ ਟਰੂਡੋ ਕਹਿ ਰਹੇ ਹਨ ਤੇ ਇਹੀ ਅਮਰੀਕਾ ਨੇ ਅਦਾਲਤ ਵਿੱਚ ਕਿਹਾ ਹੈ ਅਤੇ ਭਾਰਤੀ ਏਜੰਟਾਂ ਦੇ ਨਾਮ ਜਾਰੀ ਕੀਤੇ ਹਨ।

ਹੋਰ ਵੇਰਵੇ ਲਈ ਨਾਲ ਪਾਏ ਸਕਰੀਨਸ਼ੌਟ ਦੇਖੋ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ |