Breaking News

ਦੁਬਈ ਦੇ ਟੈਕਸ ਹੈਵਨ ਵਿੱਚ ਰੂਸੀ ਅਤੇ ਭਾਰਤੀ ਮਾਫੀਆ ਸਮੇਤ ਭਾਰਤੀ ਕਾਰਪੋਰੇਟ ਸਭ ਤੋਂ ਵੱਡੇ ਨਿਵੇਸ਼ਕ ਹਨ

C4ADS (Centre for Advanced Defence Studies) & OCCRP (ਸੰਗਠਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਰਿਪੋਰਟਿੰਗ ਪ੍ਰੋਜੈਕਟ, Organised Crime and Corruption Reporting Project) ਦੁਨੀਆ ਭਰ ਦੇ ਖੋਜੀ ਪੱਤਰਕਾਰਾਂ ਦੇ ਇੱਕ ਸਹਿਯੋਗੀ ਪ੍ਰੋਜੈਕਟ ਨੇ ਦੁਬਈ ਦੇ ਟੈਕਸ ਹੈਵਨ ਵਿੱਚ ਜਾਇਦਾਦ ਦੇ ਰਿਕਾਰਡਾਂ ਦਾ ਡੇਟਾ ਲੀਕ (Data Leak of Dubai Property Records which was not available till now) ਪ੍ਰਾਪਤ ਕੀਤਾ ਹੈ।

ਦੁਬਈ ਦੇ ਟੈਕਸ ਹੈਵਨ ਵਿੱਚ ਰੂਸੀ ਅਤੇ ਭਾਰਤੀ ਮਾਫੀਆ ਸਮੇਤ ਭਾਰਤੀ ਕਾਰਪੋਰੇਟ ਸਭ ਤੋਂ ਵੱਡੇ ਨਿਵੇਸ਼ਕ ਹਨ। ਇਹ ਅੰਕੜੇ ਆਉਣ ਵਾਲੇ ਮਹੀਨਿਆਂ ਵਿੱਚ ਭਾਰਤੀ ਕਾਰਪੋਰੇਟ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਵੱਡੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨਗੇ।

ਪੰਜਾਬ ਦੇ ਐਨ.ਆਰ.ਆਈਜ਼ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੇ ਸੈਂਕੜੇ ਕਰੋੜਾਂ ਦਾ ਸਿਆਸੀ ਚੰਦਾ ਕਿੱਥੇ ਨਿਵੇਸ਼ ਕੀਤਾ ਗਿਆ।

ਹੁਣ ਭਾਰਤੀ ਕਾਰਪੋਰੇਟਾਂ, ਸਿਆਸਤਦਾਨਾਂ ਅਤੇ ਮਾਫੀਆ ਡੌਨ ਨਾਲ ਸਬੰਧਤ ਡੇਟਾ ਵਿਸ਼ਲੇਸ਼ਣ ਦੀ ਉਡੀਕ ਹੈ। ਇਹ ਲੀਕ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਦਾ ਪਰਦਾਫਾਸ਼ ਕਰੇਗੀ, ਜਿਸ ਬਾਰੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਹੈ।

ਸ਼ਾਇਦ ਜੇਕਰ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਇਹ ਡਾਟਾ ਲੀਕ ਪੰਜਾਬ ਵਿੱਚ ਕੰਮ ਕਰ ਰਹੇ ਮਾਫੀਆ ਦੀ ਰੀੜ ਦੀ ਹੱਡੀ ਤੋੜ ਦੇਵੇਗਾ ਕਿਉਂਕਿ ਇਨ੍ਹਾਂ ਬਾਰੇ ਸ਼ੱਕ ਹੈ ਕਿ ਇਨ੍ਹਾਂ ਦੇ ਅਸਲ ਕੰਟਰੋਲਰਾਂ ਦੇ ਦੁਬਈ ਨਾਲ ਸਬੰਧ ਹਨ।

#Unpopular_Opinions
#Unpopular_Ideas
#Unpopular_Facts