Breaking News

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ’ਚ ਦਰਜ ਐੱਫਆਈਆਰ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ’ਚ ਦਰਜ ਐੱਫਆਈਆਰ

ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- ‘ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ’

ਕੇਜਰੀਵਾਲ ਦੇ ਪੀਏ ਵੈਭਵ ਕੁਮਾਰ ‘ਤੇ ਸਵਾਤੀ ਮਾਲੀਵਾਲ ਨੂੰ ਕੁੱਟਣ ਮਾਰਨ ਦਾ ਕੇਸ ਦਰਜ ਹੋ ਗਿਆ। ਇਸ ਬਾਰੇ ਸ਼ਿਕਾਇਤ ਖੁਦ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਦਿੱਤੀ।
ਇਹ ਕੁੱਟਮਾਰ ਕੇਜਰੀਵਾਲ ਦੀ ਰਿਹਾਇਸ਼ ਸ਼ੀਸ਼ ਮਹਿਲ ਦੇ ਡਰਾਇੰਗ ਰੂਮ ‘ਚ ਹੋਈ ਸੀ।

ਅੱਧੀ ਰਾਤ ਨੂੰ ਪੁਲਿਸ ਵੈਭਵ ਕੁਮਾਰ ਦੇ ਘਰ ਗਈ ਸੀ ਪਰ ਉਹ ਭਗੌੜਾ ਹੋ ਗਿਆ।

ਮਾਲੀਵਾਲ ਨੇ ਹਾਲੇ ਵੀ ਪੂਰਾ ਸੱਚ ਨਹੀਂ ਦੱਸਿਆ ਕਿਉਂਕਿ ਇਹ ਸੰਭਵ ਹੀ ਨਹੀਂ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਉਸ ਦਾ ਪੀਏ ਕੇਜਰੀਵਾਲ ਜਾਂ ਉਸ ਦੀ ਘਰਵਾਲੀ ਦੇ ਹੁਕਮਾਂ ਤੋਂ ਬਗੈਰ ਕੇਜਰੀਵਾਲ ਦੀ ਪੁਰਾਣੀ ਸਾਥੀ ਅਤੇ ਆਪ ਦੀ ਰਾਜ ਸਭਾ ਮੈਂਬਰ ਨਾਲ ਕੁੱਟਮਾਰ ਕਰ ਜਾਵੇ।

ਇਹ ਇੱਕ ਵਾਰੀ ਫਿਰ ਚੰਗੀ ਤਰ੍ਹਾਂ ਸਾਬਿਤ ਹੋ ਗਿਆ ਹੈ ਕਿ ਕੇਜਰੀਵਾਲ ਐਂਡ ਕੰਪਨੀ ਸਿਰਫ ਸਿਆਸੀ ਠੱਗ ਹੀ ਨਹੀਂ ਹਨ ਬਲਕਿ ਇਹ ਅਪਰਾਧੀ ਮਾਨਸਿਕਤਾ ਵਾਲੇ ਬੰਦੇ ਵੀ ਨੇ‌।

ਕੁਝ ਸਾਲ ਪਹਿਲਾਂ ਪੰਜਾਬ ਦੇ ਲੋਕ ਸਮਝਦੇ ਸਨ ਕਿ ਕੇਜਰੀਵਾਲ ਦੇ ਕਰਿੰਦਿਆਂ ‘ਚ ਗੜਬੜ ਹੈ ਪਰ ਉਹ ਖੁਦ ਠੀਕ ਹੈ, ਅਸਲ ਵਿੱਚ ਉਹ ਖੁਦ ਆਪਣੇ ਕਰਿੰਦਿਆਂ ਨਾਲੋਂ ਜਿਆਦਾ ਠੱਗ ਬਿਰਤੀ ਅਤੇ ਕ੍ਰਿਮੀਨਲ ਮਾਨਸਿਕਤਾ ਵਾਲਾ ਬੰਦਾ ਹੈ।

ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਕਥਿਤ ਤੌਰ ’ਤੇ ਕਈ ਵਾਰ ਲੱਤ ਮਾਰੀ ਅਤੇ ਥੱਪੜ ਮਾਰਿਆ। ਉਹ ਕਈ ਵਾਰ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ। ਮਾਲੀਵਾਲ ‘ਤੇ ਹੋਏ ਕਥਿਤ ਹਮਲੇ ਦੇ ਵੇਰਵੇ ਅੱਜ ਉਦੋਂ ਸਾਹਮਣੇ ਆਏ ਜਦੋਂ ਰਾਜ ਸਭਾ ਮੈਂਬਰ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਈ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਵੀਰਵਾਰ ਨੂੰ ਐੱਫਆਈਆਰ ਦਰਜ ਕੀਤੀ ਅਤੇ ਬਿਭਵ ਕੁਮਾਰ ਨੂੰ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮਾਲੀਵਾਲ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਬਿਭਵ ਕੁਮਾਰ ਉਸ ਦੀ ਛਾਤੀ, ਪੇਟ ਅਤੇ ਉਸ ਦੇ ਸਰੀਰ ਦੇ ਹੇਠਲੇ ਹਿੱਸਿਆਂ ਵਿੱਚ ਲੱਤਾਂ ਮਾਰਦਾ ਰਿਹਾ। ਆਪਣੀ ਸ਼ਿਕਾਇਤ ਵਿਚ ਮਾਲੀਵਾਲ ਨੇ ਕਿਹਾ ਕਿ ਮੁਲਜ਼ਮ ਨੇ ਉਸ ‘ਤੇ ਪੂਰੀ ਤਾਕਤ ਨਾਲ ਵਾਰ-ਵਾਰ ਹਮਲਾ ਕੀਤਾ ਅਤੇ ਕਥਿਤ ਤੌਰ ‘ਤੇ ਉਸ ਦੇ ਸੱਤ-ਅੱਠ ਥੱਪੜ ਮਾਰੇ।

ਪਾਰਟੀ ਨੇ ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਯਾਨੀਕਿ ਅੱਜ 17 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਾਲੀਵਾਲ ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ।

ਮਾਲੀਵਾਲ ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ
ਮਾਲੀਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ‘ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਹੈ। ਇਨ੍ਹਾਂ ਇਲਜ਼ਾਮਾਂ ‘ਤੇ ਆਤਿਸ਼ੀ ਨੇ ਕਿਹਾ, ”ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ। ਉਦੋਂ ਤੋਂ ਭਾਜਪਾ ਘਬਰਾ ਗਈ ਹੈ ਅਤੇ ਇਸ ਕਾਰਨ ਭਾਜਪਾ ਨੇ ਸਾਜ਼ਿਸ਼ ਰਚੀ ਹੈ। ਸਵਾਤੀ ਮਾਲੀਵਾਲ ਨੂੰ 13 ਮਈ ਦੀ ਸਵੇਰ ਨੂੰ ਭੇਜਿਆ ਗਿਆ ਸੀ। ਸਵਾਤੀ ਮਾਲੀਵਾਲ ਬੀਜੇਪੀ ਦੀ ਸਾਜ਼ਿਸ਼ ਦਾ ਮੋਹਰਾ ਹੈ।

‘ਇਰਾਦਾ ਸੀਐਮ ‘ਤੇ ਦੋਸ਼ ਲਗਾਉਣਾ ਸੀ’- ਆਤਿਸ਼ੀ
ਆਤਿਸ਼ੀ ਨੇ ਕਿਹਾ, “ਉਨ੍ਹਾਂ ਦਾ ਇਰਾਦਾ ਮੁੱਖ ਮੰਤਰੀ ‘ਤੇ ਦੋਸ਼ ਲਗਾਉਣਾ ਸੀ।” ਮੁੱਖ ਮੰਤਰੀ ਉਸ ਸਮੇਂ ਉਪਲਬਧ ਨਹੀਂ ਸਨ। ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਫਿਰ ਉਸ ਨੇ ਵਿਭਵ ਕੁਮਾਰ ‘ਤੇ ਦੋਸ਼ ਲਾਏ ਹਨ। ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਕੁੱਟਮਾਰ ਤੋਂ ਬਾਅਦ ਸੱਟ ਲੱਗ ਗਈ। ਉਸ ਨੂੰ ਮਾਰਿਆ ਗਿਆ। ਮਾਲੀਵਾਲ ਨੇ ਲਿਖਿਆ ਹੈ ਕਿ ਉਸ ਦਾ ਸਿਰ ਫੁੱਟ ਗਿਆ, ਉਸ ਦੇ ਕੱਪੜੇ ਫਟੇ ਹੋਏ ਸਨ ਪਰ ਅੱਜ ਜੋ ਵੀਡੀਓ ਸਾਹਮਣੇ ਆਈ ਹੈ, ਉਹ ਸੱਚਾਈ ਬਿਆਨ ਕਰਦੀ ਹੈ”।

ਉਨ੍ਹਾਂ ਕਿਹਾ, “ਵੀਡੀਓ ਵਿੱਚ ਸਵਾਤੀ ਮਾਲੀਵਾਲ ਪੁਲਿਸ ਨੂੰ ਡਰਾ ਰਹੀ ਹੈ। ਉਹ ਵਿਭਵ ਨੂੰ ਧਮਕੀਆਂ ਦੇ ਰਹੀ ਹੈ ਅਤੇ ਉਸਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਉੱਚੀ ਆਵਾਜ਼ ਵਿੱਚ ਧਮਕੀ ਦਿੱਤੀ। ਉਹ ਇਹ ਨਹੀਂ ਦੱਸਦੀ ਕਿ ਕਿਸੇ ਨੇ ਉਸ ਨੂੰ ਛੂਹਿਆ ਹੈ। ਸਵਾਤੀ ਮਾਲੀਵਾਲ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।