Breaking News

ਕਾਮਾਗਾਟਾਮਾਰੂ ਕਿ ਗੁਰੂ ਨਾਨਕ ਜਹਾਜ਼? ਉੱਠਿਆ ਵੱਡਾ ਸਵਾਲ

ਕੌਮਾਗਾਟਾ ਮਾਰੂ ਘਟਨਾ ਕੈਨੇਡਾ ਦੇ ਇਤਿਹਾਸ ਦਾ ਕਾਲਾ ਸਫ਼ਾ: ਟਰੂਡੋ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੈਨੇਡਾ ਨੂੰ ਬਿਹਤਰ ਮੁਲਕ ਬਣਾਉਣ ਦਾ ਸੱਦਾ ਦਿੱਤਾ

ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼ :
ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ
ਡਾ. ਗੁਰਵਿੰਦਰ ਸਿੰਘ
__________
23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ ‘ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ ਆਪਣੇ ਇਤਿਹਾਸ ਬਾਰੇ ਸਮਝ ਨੂੰ ਨਕਾਰਨਾ ਅਤੇ ਮਿਟਾ ਦੇਣਾ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼, ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਅਤੇ ਚੇਤਨਾ ਦੀ ਪ੍ਰਤੀਕ ਹੈ। ਲੋਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਆਪਣੇ ਇਤਿਹਾਸ ਬਾਰੇ ਸਮਝਾਉਣ ਅਤੇ ਉਸ ਦੇ ਫ਼ਖਰ ਮਹਿਸੂਸ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਅਤੇ ਪ੍ਰਸੰਗ ਨੂੰ ਸਮਝਣਾ ਲਾਹੇਬੰਦ ਹੋਏਗਾ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਨਸਲਵਾਦੀ ਗੋਰੀ ਸਰਕਾਰ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਿੱਧੇ ਸਫਰ ਰਾਹੀਂ ਕੈਨੇਡਾ ਦਾਖਲ ਹੋਣ ਤੋਂ ਰੋਕਣ ਦਾ ਇਹ ਕਾਲਾ ਕਾਨੂੰਨ ਸੀ, ਜਿਸ ਨੂੰ ਪ੍ਰਭਾਵਹੀਣ ਕਰਨ ਲਈ ਕੈਨੇਡਾ ਦੇ ਮੋਢੀ ਸਿੱਖਾਂ ਸ਼ਹੀਦ ਭਾਈ ਭਾਗ ਸਿੰਘ ਜੀ ਭਿਖੀਪਿੰਡ, ਪ੍ਰਧਾਨ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਮੁੱਖ ਗ੍ਰੰਥੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ ‘ਤੇ ਮਾਝੇ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ।
ਕੈਨੇਡਾ ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ ਨਿਰੰਤਰ ਸਿੱਧੇ ਸਫਰ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ਕਲਕੱਤੇ (ਬ੍ਰਿਟਿਸ਼ ਭਾਰਤ) ਜਾ ਕੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਗਈ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ਤੇ ਇੱਕ ਜਹਾਜ਼ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਗਿਆ। ਉਨਾਂ ਸਮੁੰਦਰੀ ਬੇੜੇ ਦੀ ਭਾਲ ਕਰਦਿਆਂ ਸਭ ਤੋਂ ਪਹਿਲਾਂ ‘ਸਿੰਗਾਪੁਰ ਸਟੀਮਸ਼ਿਪ ਕੰਪਨੀ’ ਦੇ ਮੈਨੇਜਰ ਰਾਹੀਂ ‘ਲਿਥੋ ਐਂਡ ਕੰਪਨੀ’ ਨੂੰ ਸੰਪਰਕ ਕੀਤਾ, ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੇਫ਼ਿਕ ਸਮੁੰਦਰ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ। ਇਉਂ ਹੀ ਕਈ ਹੋਰ ਬੇੜਿਆਂ ਦੀ ਭਾਲ ਕੀਤੀ ਗਈ। ਆਖ਼ਰਕਾਰ ਜਰਮਨ ਦੇ ਏਜੰਟ ਯੂਨੇ ਰਾਹੀਂ ਜਪਾਨੀ ਕੰਪਨੀ ‘ਕਾਮਾਗਾਟਾ’ ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ। ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਜਾਪਾਨ ਤੋਂ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਛੇ ਮਹੀਨਿਆਂ ਲਈ ਭਾੜੇ ‘ਤੇ ਲੈਆ । ਇਸ ਦਾ ਆਕਾਰ 392.2 ਫੁੱਟ ਸੀ ਅਤੇ 3 ਹਜ਼ਾਰ ਟਨ ਮਾਲ ਢੋਣ ਦੀ ਸਮਰੱਥਾ ਸੀ, ਜਦ ਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਸੀ। ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ ‘ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਜਹਾਜ਼ ਮੁਸਾਫਿਰ ਲਿਜਾਣ ਦੇ ਯੋਗ ਬਣਾਇਆ ਗਿਆ।
ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਮਕਰਨ ਦਾ ਇਤਿਹਾਸ :
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਮਾਰਚ 1914 ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ ‘ਸ੍ਰੀ ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਕਾਨੂੰਨੀ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ ‘ਗੁਰੂ ਨਾਨਕ ਨੈਵੀਗੇਸ਼ਨ ਕੰਪਨੀ’ ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਂ ‘ਗੁਰੂ ਨਾਨਕ ਸਟੀਮਰ’ ਲਿਖਿਆ ਗਿਆ। ਸ੍ਰੀ ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ ਅਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ। ਸਾਂਝੇ ਪੰਜਾਬ (ਅਜੋਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਦੇ ਸਭ ਯਾਤਰੂ ਜਾਣਦੇ ਸਨ ਕਿ ‘ਗੁਰੂ ਨਾਨਕ ਜਹਾਜ਼’ ਨਾਂ ਦੇ ਅਧੀਨ ਹੀ ਸਭ ਨੂੰ ‘ਸਾਂਝੀ ਗੋਦ’ ਵਿੱਚ ਲਿਆ ਜਾ ਸਕਦਾ ਸੀ।
ਕੌਮਾਂਤਰੀ ਮੰਚ ‘ਤੇ ਪੰਜਾਬੀ ਸ਼ਬਦ ‘ਜਹਾਜ਼’ ਨੂੰ ਮਾਨਤਾ:
ਨਿਰੰਤਰ ਸਿੱਧੇ ਸਫਰ ਦੇ ਕਾਨੂੰਨੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਜਹਾਜ਼ ਨੂੰ ਹਰ ਬੰਦਰਗਾਹ ‘ਤੇ, ਭਾਰਤ ਵਿੱਚ ਰਜਿਸਟਰ ‘ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਅਧੀਨ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਹੀ ਦਾਖਲ ਕੀਤਾ ਜਾਂਦਾ ਅਤੇ ਤੋਰਿਆ ਜਾਂਦਾ ਸੀ। ਆਪਣੇ ਮੂਲ ਬਿਰਤਾਂਤ ‘ਤੇ ਪਹਿਰਾ ਦਿੰਦੇ ਹੋਏ ਜਾਪਾਨੀ ਸ਼ਬਦ ‘ਮਾਰੂ’ ਜਾਂ ਅੰਗਰੇਜ਼ੀ ਸ਼ਬਦ ‘ਸ਼ਿਪ’ ਦੀ ਥਾਂ ਤੇ ‘ਜਹਾਜ਼’ ਸ਼ਬਦ ਵਰਤਣਾ, ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਦਾ ਸਤਿਕਾਰ ਅਤੇ ਪੰਜਾਬੀ ਸੱਭਿਆਚਾਰ ਦਾ ਗਿਆਨ ਵਧਾਉਣਾ ਸੀ ਅਤੇ ਦੁਨੀਆ ਨੂੰ ਦੱਸਣਾ ਸੀ ਕਿ ‘ਪੰਜਾਬੀ ਸ਼ਬਦ ਜਹਾਜ਼’ ਦੀ ਕਿੰਨੀ ਅਹਿਮੀਅਤ ਰੱਖਦਾ ਹੈ। ਕਾਨੂੰਨੀ ਦਸਤਾਵੇਜ਼ਾਂ ਮੁਤਾਬਕ ਜਪਾਨੀ ਸਮੁੰਦਰੀ ਬੇੜੇ ਨੂੰ ਕਿਰਾਏ ‘ਤੇ ਲੈ ਕੇ, ਉਸ ਦੇ ਪੁਨਰ ਨਾਮਕਰਨ ਦੇ ਆਧਾਰ ‘ਤੇ ਉਸ ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਹੀ ਕਿਹਾ ਜਾ ਸਕਦਾ ਸੀ, ਨਾ ਕਿ ਕਿਸੇ ਵੀ ਹੋਰ ਪੁਰਾਣੇ ਨਾਂ ਨਾਲ ਸੰਬੋਧਨ ਕਰਨਾ ਠੀਕ ਸੀ। ਅਜਿਹੇ ਸੁਚੱਜੇ ਵਰਤਾਰੇ ਨੇ ਕੌਮਾਂਤਰੀ ਮੰਚ ‘ਤੇ ਪੰਜਾਬੀ ਸ਼ਬਦ ‘ਜਹਾਜ਼’ ਨੂੰ ਮਕਬੂਲ ਕੀਤਾ ਹੈ।
ਇਤਿਹਾਸ ਦੇ ਇਸ ਸ਼ਾਨਦਾਰ ਅਧਿਆਏ ਬਾਰੇ ਬਾਬਾ ਗੁਰਦਿੱਤ ਸਿੰਘ ਸਵੈ-ਜੀਵਨੀ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ’, ਸਭ ਤੋਂ ਮਹੱਤਵਪੂਰਨ ਹੈ, ਜਿਹੜੀ ਕਿ ਪੰਜਾਬੀ ਵਿੱਚ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਵਿੱਚੋਂ, ਇਸ ਲੇਖ ਵਿੱਚ ਕਈ ਸਰੋਤ ਸਾਂਝੇ ਕੀਤੇ ਗਏ ਹਨ। ਕੈਨੇਡਾ ਵਾਸੀ ਡਾ. ਪੂਰਨ ਸਿੰਘ ਦੀ ਕਿਤਾਬ ‘ਕਾਮਾਗਾਟਾਮਾਰੂ ਦਾ ਦੁਖਾਂਤ : ਕੈਨੇਡਾ ਦੇ ਸਿੱਖਾਂ ਵੱਲੋਂ ਮਨੁੱਖੀ ਹੱਕਾਂ ਲਈ ਘੋਲ’, ਗਿਆਨੀ ਕੇਸਰ ਸਿੰਘ ਨਾਵਲਿਸਟ ਦੀ ਕਿਤਾਬ ‘ਦਾ ਕਨੇਡੀਅਨ ਸਿੱਖਜ਼’ ਤੇ ਨਾਵਲ ‘ਕਾਮਾਗਾਟਾਮਾਰੂ’, ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੀਆਂ ਲਿਖਤਾਂ, ਭਾਈ ਰਾਜਵਿੰਦਰ ਸਿੰਘ ਰਾਹੀ ਦੀ ‘ਕਾਮਾਗਾਟਾਮਾਰੂ ਜਹਾਜ਼ ਦਾ ਅਸਲੀ ਸੱਚ’, ਸ. ਅਜਮੇਰ ਸਿੰਘ ਦੀ ਕਿਤਾਬ ‘ਗਦਰੀ ਬਾਬੇ ਕੌਣ ਸਨ?’ ਆਦਿ ਕਿਤਾਬਾਂ ਵੀ ਗੌਰ ਕਰਨਯੋਗ ਹਨ। ਇਹਨਾਂ ਕਿਤਾਬਾਂ ਵਿੱਚ ਵਧੇਰੇ ਕਰਕੇ ‘ਗੁਰੂ ਨਾਨਕ ਜਹਾਜ਼’ ਸ਼ਬਦ ਵਰਤਿਆ ਗਿਆ ਹੈ। ਇਤਿਹਾਸ ਦਾ ਸਹੀ ਬਿਰਤਾਂਤ ਸਮਝਣ ‘ਤੇ ਗਿਆਨ ਹੁੰਦਾ ਹੈ ਕਿ ਜਹਾਜ਼ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਣਾ, ਮਹਿਜ਼ ਖਾਨਾਪੂਰਤੀ ਨਹੀਂ ਸੀ, ਬਲਕਿ ਭਾਈਚਾਰਕ ਸਾਂਝੀਵਾਲਤਾ ਦੀ ਤਾਕਤ ਅਤੇ ਜਬਰ ਖਿਲਾਫ ਲੜਨ ਲਈ ਦੂਰਅੰਦੇਸ਼ੀ ਸੀ। ਸੱਚ ਤਾਂ ਇਹ ਹੈ ਕਿ ‘ਗੁਰੂ ਨਾਨਕ ਜਹਾਜ਼’ ਸ਼ਬਦ ਸਾਂਝੀਵਾਲਤਾ ਦਾ ਅਜਿਹਾ ਮੰਚ ਬਣਿਆ, ਗੁਰੂ ਨਾਨਕ ਵਿਚਾਰ ਤੇ ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਉਜਾਗਰ ਹੋਈ। ਸਿੱਖਾਂ ਵੱਲੋਂ ਇੱਕ ਦੋਹਾ ਜੀਵਨ-ਸਫ਼ਰ ਸਫਲਾ ਕਰਨ ਲਈ ਗਾਇਆ ਜਾਂਦਾ ਹੈ :
”ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ।”

ਓਟਵਾ, 23 ਮਈ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੌਮਾਗਾਟਾ ਮਾਰੂ ਦੀ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਸਫ਼ਾ’ ਕਰਾਰ ਦਿੱਤਾ ਅਤੇ ਕੈਨੇਡਾ ਦੇ ਲੋਕਾਂ ਨੂੰ ਮਿਲ ਕੇ ਸਾਰਿਆਂ ਲਈ ਇੱਕ ਬਿਹਤਰ, ਨਿਰਪੱਖ ਤੇ ਸ਼ਮੂਲੀਅਤਕਾਰੀ ਮੁਲਕ ਬਣਾਉਣ ਦਾ ਸੱਦਾ ਦਿੱਤਾ।

ਟਰੂਡੋ ਨੇ ਇੱਕ ਬਿਆਨ ਵਿੱਚ ਕਿਹਾ, ‘ਅੱਜ ਤੋਂ 110 ਸਾਲ ਪਹਿਲਾਂ ਕੌਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਪ੍ਰਸ਼ਾਂਤ ਮਹਾਸਾਗਰ ’ਚ ਇੱਕ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਹਾਰਬਰ ਬੰਦਰਗਾਹ ’ਤੇ ਪੁੱਜਿਆ ਸੀ।

ਇਸ ਜਹਾਜ਼ ’ਤੇ ਪੰਜਾਬੀ ਮੂਲ ਦੇ ਸਿੱਖਾਂ, ਮਸਲਮਾਨਾਂ ਤੇ ਹਿੰਦੂਆਂ ਸਮੇਤ 376 ਲੋਕ ਸਵਾਰ ਸਨ ਤੇ ਉਹ ਕੈਨੇਡਾ ’ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ। ਇਨ੍ਹਾਂ ਲੋਕਾਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਨੂੰ ਕੈਨੇਡਾ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਪਾਨੀ ਜਹਾਜ਼ ਕੌਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ 1914 ਵਿੱਚ ਬਿਨਾਂ ਖਾਣਾ-ਪਾਣੀ ਤੇ ਬਿਨਾਂ ਮੈਡੀਕਲ ਸਹਾਇਤਾ ਦੇ ਦੋ ਮਹੀਨੇ ਤੱਕ ਹਿਰਾਸਤ ਵਿਚ ਰੱਖਿਆ ਗਿਆ। ਅਖੀਰ ਕੌਮਾਗਾਟਾ ਮਾਰੂ ਜਹਾਜ਼ ਨੂੰ ਭਾਰਤ ਮੁੜਨ ਲਈ ਮਜਬੂਰ ਹੋਣ ਪਿਆ ਜਿਸ ਕਾਰਨ ਇਸ ਦੇ ਕਈ ਯਾਤਰੀ ਮਾਰੇ ਗਏ ਜਾਂ ਕੈਦ ਕਰ ਲਏ ਗਏ।

ਟਰੂਡੋ ਜਿਨ੍ਹਾਂ ਅੱਠ ਸਾਲ ਪਹਿਲਾਂ ਕੌਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਜੋ ਹੋਇਆ, ਉਸ ਲਈ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੀ ਸੀ, ਨੇ ਕਿਹਾ, ‘ਇਹ ਤ੍ਰਾਸਦਿਕ ਘਟਨਾ ਸਾਡੇ ਦੇਸ਼ ਦੇ ਇਤਿਹਾਸ ’ਚ ਇੱਕ ਕਾਲਾ ਅਧਿਆਏ ਹੈ।’

24 ਜੁਲਾਈ 1954 – ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਸਾਲਾਂ ਦੀ ਉਮਰ ਵਿੱਚ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦਾ ਜਨਮ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1861 ਈ. ‘ਚ ਹਇਆ।
ਅੰਗ੍ਰੇਜ਼ ਸਰਕਾਰ ਦੀ ਗੁਲਾਮੀ ਕਾਰਨ ਇਨ੍ਹਾਂ ਦੀ ਮਨ ਅੰਦਰ ਪੰਜਾਬੀਆਂ ਅਤੇ ਵਿਸ਼ੇਸ਼ਕਰ ਸਿੱਖਾਂ ਦੀ ਆਰਥਿਕ ਮੰਦਹਾਲੀ ਦਾ ਦੁਖ ਸੀ। ਇਨ੍ਹਾਂ ਨੇ ਹਾਂਗਕਾਂਗ ਵਿਖੇ ਕਾਮਾਗਾਟਾਮਾਰੂ ਨਾਮੀ ਇੱਕ ਸਮੁੰਦਰੀ ਜਹਾਜ਼ ਕਿਰਾਏ ਉੱਤੇ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਪੰਜਾਬੀਆਂ (340 ਸਿੱਖ, 24 ਮੁਸਲਮਾਨ, ਅਤੇ 12 ਹਿੰਦੂ) ਸਮੇਤ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾਇਆ।
ਸਮੁੰਦਰੀ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਅਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ। 4 ਅਪ੍ਰੈਲ, 1914 ਈ. ਨੂੰ ਹਾਂਗਕਾਂਗ ਤੋਂ ਰਵਾਨਾ ਹੋ ਕੇ ਸਮੁੰਦਰੀ ਸਫ਼ਰ ਤੈਅ ਕਰਕੇ 22 ਮਈ, 1914 ਨੂੰ ਵੈਨਕੁਵਰ ਕੈਨੇਡਾ ਵਿਖੇ ਪਹੁੰਚੇ। ਪਰ ਇਨ੍ਹਾਂ ਦਾ ਜਹਾਜ਼ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਪੰਜਾਬੀ ਮੁਸਾਫ਼ਰ ਦੋ ਮਹੀਨੇ 23 ਜੁਲਾਈ ਤੱਕ ਸਮੁੰਦਰ ਅੰਦਰ ਹੀ ਰਹੇ।
ਮਗਰੋਂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਮੁਸਾਫ਼ਰ 29 ਸਤੰਬਰ, 1914 ਨੂੰ ਬੰਗਾਲ, ਭਾਰਤ ਦੇ ਹੁਗਲੀ ਬੰਦਰਗਾਹ ‘ਤੇ ਬਜਬਜ ਘਾਟ ‘ਤੇ ਪਹੁੰਚੇ। ਭਾਰਤ ਵਿੱਚ ਅੰਗ੍ਰੇਜ਼ੀ ਹਕੂਮਤ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ ਅਤੇ ਪੰਜ ਮਹੀਨੇ ਬਾਅਦ ਵਤਨ ਪਰਤੇ ਮੁਸਾਫ਼ਰਾਂ ਦੇ ਜਹਾਜ਼ ਦੀ ਤਲਾਸ਼ੀ ਲਈ ਗਈ। ਲੰਬੇ ਸਮੁੰਦਰੀ ਸਫ਼ਰ ਦੌਰਾਨ ਭੁੱਖ ਅਤੇ ਬਿਮਾਰੀਆਂ ਦੇ ਸ਼ਿਕਾਰ ਹੋਣ ਕਾਰਨ ਅੰਗ੍ਰੇਜ਼ ਸਰਕਾਰ ਨੇ ਇਨ੍ਹਾਂ ਨੂੰ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਣ ਦਾ ਮਨ ਬਣਾਇਆ। ਪਰ ਬਹੁਤੇ ਮੁਸਾਫ਼ਰ ਬੰਗਾਲ ਵਿਖੇ ਰਹਿ ਕੇ ਕੰਮ ਧੰਦਾ ਕਰਨਾ ਚਾਹੁੰਦੇ ਸਨ। ਅੰਗ੍ਰੇਜ਼ ਸਰਕਾਰ ਨਾਲ ਟਕਰਾਅ ਅਤੇ ਵਿਰੋਧ ਕਾਰਨ ਇਨ੍ਹਾਂ ਮੁਸਾਫ਼ਰਾਂ ਉੱਤੇ ਸਿਧੀ ਗੋਲੀਆਂ ਚਲਾਈਆਂ ਗਈਆ।
ਸਰਕਾਰੀ ਰਿਕਾਰਡ ਮੁਤਾਬਕ ਇਸ ਗੋਲੀਕਾਂਡ ਵਿੱਚ ਕਾਮਾਗਾਟਾਮਾਰੂ 16 ਦੇ ਮੁਸਾਫ਼ਰ ਸ਼ਹਾਦਤਾਂ ਪ੍ਰਾਪਤ ਕਰ ਗਏ ਅਤੇ ਹੋਰ ਜਣੇ ਵੀ ਮਾਰੇ ਗਏ।
23 ਮਈ 2008 ਵਿੱਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਨੇ ਇੱਕ ਮਤਾ ਪਾ ਕੇ 376 ਮੁਸਾਫ਼ਰਾਂ ਨੂੰ 23 ਮਈ, 1914 ਨੂੰ ਵੈਨਕੁਵਰ ਤੋਂ ਵਾਪਸ ਭੇਜਣ ਵਾਲੀ ਘਟਨਾ ਦੀ ਮੁਆਫ਼ੀ ਮੰਗੀ। ਮਤੇ ਵਿੱਚ ਕਿਹਾ ਗਿਆ ਕਿ “ਸਦਨ ਨੂੰ ਇਸ ਗੱਲ ਦਾ ਡੂੰਘਾ ਅਫਸੋਸ ਹੈ ਕਿ ਸਾਡੇ ਦੇਸ਼ ਅਤੇ ਸਾਡੇ ਸੂਬੇ ਵਿੱਚ ਪਨਾਹ ਲੈਣ ਵਾਲੇ ਮੁਸਾਫ਼ਰਾਂ ਨੂੰ ਅਜਿਹੇ ਸਮਾਜ ਦੇ ਅਨੁਕੂਲ ਅਤੇ ਨਿਰਪੱਖ ਵਿਵਹਾਰ ਦਾ ਲਾਭ ਦਿੱਤੇ ਬਿਨਾਂ ਵਾਪਸ ਮੋੜ ਦਿੱਤਾ ਗਿਆ ਜਿੱਥੇ ਸਾਰੇ ਸੱਭਿਆਚਾਰਾਂ ਦੇ ਲੋਕਾਂ ਦਾ ਸੁਆਗਤ ਅਤੇ ਸਵੀਕਾਰ ਕੀਤਾ ਜਾਂਦਾ ਹੈ।”
#ਬਾਬਾਗੁਰਦਿੱਤਸਿੰਘ #BabaGurditSingh #KomaGataMaru #ਕਾਮਾਗਾਟਾਮਾਰੂ #SikhHistory #PunjabHistory #PanjabHistori #punjabi_suneha #ਪੰਜਾਬੀ_ਸੁਨੇਹਾ

ਇਤਿਹਾਸ ਨੂੰ ਲਿਖਣ ਵੇਲੇ ਵਿਦਵਾਨਾਂ ਵਲੋਂ ਕੀਤੀਅਾਂ ਛੋਟੀਅਾਂ ਛੋਟੀਅਾਂ ਗਲਤੀਆਂ ਪੂਰੇ ਇਤਿਹਾਸ ਨੂੰ ਬਦਲ ਕੇ ਰੱਖ ਦਿੰਦੀਆਂ ਹਨ। ਅੱਜ ਤੱਕ ਕਾਮਾਗਾਟੂਮਾਰੂ ਜਹਾਜ਼ ਦੀ ਗਾਥਾ ਨੂੰ ਯਾਦ ਕਰਦੇ ਸਮੇਂ ਅਸੀਂ ਸਿਰਫ ਕਾਮਾਗਾਟਮਾਰੂ ਨਾਮ ਦਾ ਜਹਾਜ਼ ਹੀ ਪੜ੍ਹਦੇ ਰਹੇ ਹਾਂ, ਜਦੋਂ ਕਿ ਸੱਚਾਈ ਕੁਝ ਹੋਰ ਸੀ, ਇਤਿਹਾਸ ਲਿਖਣ ਵਾਲੇ ਖੋਜੀ ਵਿਦਵਾਨਾਂ ਨੇ ਅਜਿਹਾ ਕਿਉਂ ਕੀਤਾ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਰਾਜਵਿੰਦਰ ਸਿੰਘ ਰਾਹੀ ਦੀ ਪੁਸਤਕ “ਕਾਮਾਗਾਟਾਮਾਰੂ ਦਾ ਅਸਲੀ ਸੱਚ ” ਵਿੱਚ ਰਾਹੀ ਸਾਬ੍ਹ ਨੇ ਸਬੂਤਾਂ ਦੇ ਹਵਾਲੇ ਦੇਕੇ ਦੱਸਿਆ ਹੈ ਕਿ ਇਸ ਜਹਾਜ਼ ਦਾ ਨਾਮ ” ਗੁਰੂ ਨਾਨਕ ਜਹਾਜ਼ ” ਸੀ, ੳੁਸ ਜਹਾਜ਼ ਦੀਆਂ ਟਿਕਟਾਂ ਤੇ ਹੋਰ ਤੱਥ ਸਬੂਤਾਂ ਵਜੋਂ ਪੁਸਤਕ ਵਿੱਚ ਦੱਸੇ ਗੲੇ ਹਨ। ਕੱਲ ਦੇ ਦਿਨ 23 ਜੁਲਾੲੀ 1914 ਨੂੰ ਕੲੀ ਮਹੀਨੇ ਇਹ ਜਹਾਜ਼ ਵੈਨਕੂਵਰ ਬੰਦਰਗਾਹ ‘ਤੇ ਖੜ੍ਹੇ ਰਹਿਣ ਤੋਂ ਬਾਅਦ ਧੱਕੇ ਨਾਲ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਕੁਲ 376 ਮੁਸਾਫ਼ਿਰਾਂ ਵਿੱਚੋਂ ਕੇਵਲ 24 ਮੁਸਾਫ਼ਿਰਾਂ ਨੂੰ ਹੀ ਰੁਕਣ ਦਿੱਤਾ ਗਿਆ ਸੀ । ਬਾਕੀ 352 ਮੁਸਾਫ਼ਿਰਾਂ ਨੂੰ ਧੱਕੇ ਨਾਲ ਵਾਪਸ ਭੇਜ ਦਿੱਤਾ ਗਿਆ ਸੀ। ਇਹਨਾਂ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਮੁਸਾਫ਼ਿਰ ਸਨ। ਅੱਜ ਦੇ ਦਿਨ ਇਹਨਾਂ ਮੁਸਾਫ਼ਿਰਾਂ ਨੂੰ ਧੱਕੇ ਨਾਲ ਵਾਪਸ ਕਰਨ ਦਾ ਕਲੰਕ ਕਨੇਡਾ ਨੇ ਲਗਭਗ ਸੌ ਸਾਲ ਬਾਅਦ ਮਾਫ਼ੀ ਮੰਗ ਕੇ ਧੋਣ ਦਾ ਯਤਨ ਕੀਤਾ ਸੀ, ਜੋ ਉਹਨਾਂ ਮੁਸਾਫ਼ਿਰਾਂ ਨਾਲ ਬਜਬਜ ਘਾਟ ‘ਤੇ ਭਾਰਤ ਜਾਕੇ ਬੀਤੀ ਉਹ ਕਹਾਣੀ ਵੀ ਬੜੀ ਦਰਦਨਾਕ ਹੈ। ਇਹ ਜਾਣਕਾਰੀ ਦੇਣ ਤੋਂ ਭਾਵ ਇਹ ਸੀ ਕਿ ਕਿਵੇਂ ਸਾਡੇ ਦਿਮਾਗਾਂ ਵਿੱਚ ਹੁਣ ਤੱਕ ਕਾਮਾਗਾਟਾਮਾਰੂ ਹੀ ਬਿਠਾਲਿਆ ਗਿਆ ਹੈ, ਜਦੋਂ ਕਿ ਜਹਾਜ਼ ਦਾ ਨਾਮ “ਗੁਰੂ ਨਾਨਕ ਜਹਾਜ਼ “ਸੀ। ਕੲੀ ਦੋਸਤਾਂ ਨੂੰ ਇਹ ਗਲਤੀ ਬੜੀ ਛੋਟੀ ਜਿਹੀ ਲੱਗਦੀ ਹੋਵੇਗੀ, ਪਰ ਇਸ ਗਲਤੀ ਨਾਲ ਬਾਬਾ ਗੁਰਦਿੱਤ ਸਿੰਘ ਤੇ ਮੁਸਾਫ਼ਿਰਾਂ ਨਾਲ ਇਨਸਾਫ ਨਹੀਂ ਹੋਵੇਗਾ, ਇਨਸਾਫ ਪੂਰਾ ਸੱਚ ਹੀ ਕਰ ਸਕਦਾ ਹੈ। ਇਹੋ ਜਿਹੀਆਂ ਛੋਟੀਅਾਂ ਛੋਟੀਅਾਂ ਗਲਤੀਆਂ ਨੇ ਸਾਡਾ ਇਤਿਹਾਸ ਪਹਿਲਾਂ ਵੀ ਬਹੁਤ ਬਦਲ ਦਿੱਤਾ ਹੈ, ਸੋ ਸੁਹਿਰਦ ਹੋਕੇ ਸਹੀ ਜਾਣਕਾਰੀ ਦੀ ਖੋਜ ਜਰੂਰ ਕਰੋ ਤਾਂ ਕਿ ਅਖੌਤੀ ਵਿਦਾਵਾਨਾਂ ਨੂੰ ਭਾਜ ਪਾ ਸਕੀੲੇ। ਹੋਰ ਜਾਣਕਾਰੀ ਲੲੀ ਰਾਜਵਿੰਦਰ ਸਿੰਘ ਰਾਹੀ ਜੀ ਦੀ ਪੁਸਤਕ “ਕਾਮਾਗਾਟਾਮਾਰੂ ਦਾ ਅਸਲੀ ਸੱਚ “ਜਰੂਰ ਪੜ੍ਹੋ…
ਗੁਰਮੁੱਖ ਸਿੰਘ

22 ਅਕਤੂਬਰ ਦਾ ਛਾਤੀਆਂ ਚੌੜੀਆਂ ਕਰ ਦੇਣ ਵਾਲ਼ਾ ਸਿੱਖ ਇਤਿਹਾਸ ..

ਜਾਸੂਸ ਹਾਪਕਿਨਸਨ ਕੋਰਟ ਵਿਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਅੱਗੇ #ਬਰਾਂਡੇ ਦੇ ਥਮਲੇ ਨਾਲ ਢੋਅ ਲਾਈ ਖੜ੍ਹਾ ਸੀ। ਭਾਈ ਮੇਵਾ ਸਿੰਘ ਬਿਲਕੁਲ ਹੀ ਸ਼ਾਂਤ ਚਿੱਤ ਉਸ ਕੋਲ ਪਹੁੰਚਿਆ, ਉਸ ਨੇ ਆਪਣੇ ਦੋਵੇਂ ਹੱਥ ਪਤਲੂਣ ਦੀਆਂ ਜੇਬਾਂ ਵਿਚ ਪਾਏ ਹੋਏ ਸਨ। ਹਾਪਕਿਨਸਨ ਦੇ ਕੋਲ ਪੁੱਜ ਕੇ ਭਾਈ ਮੇਵਾ ਸਿੰਘ ਨੇ ਬੜੇ ਠਰੰਮੇ ਨਾਲ ਆਪਣਾ ਪਿਸਤੌਲ ਕੱਢਿਆ ਤੇ ਹਾਪਕਿਨਸਨ ਦੇ #ਗੋਲੀਆਂ ਮਾਰ ਦਿੱਤੀਆਂ। ਹਾਪਕਿਨਸਨ ਗੋਡਿਆਂ ਭਾਰ ਡਿੱਗ ਪਿਆ। ਭਾਈ ਮੇਵਾ ਸਿੰਘ ਨੇ ਸੱਜੇ ਹੱਥ ਵਿਚ ਫੜੇ #ਪਿਸਤੌਲ ਦਾ ਮੁੱਠਾ ਕਈ ਵਾਰ ਉਸ ਦੀ ਪੁੜਪੁੜੀ ਵਿਚ ਮਾਰਿਆ ਤੇ ਫਿਰ ਸੱਜੇ ਹੱਥ ਵਾਲਾ ਪਿਸਤੌਲ ਸੁੱਟ ਕੇ, ਖੱਬੇ ਹੱਥ ਵਾਲੇ (ਦੂਸਰੇ) ਪਿਸਤੌਲ ਨੂੰ ਫੁਰਤੀ ਨਾਲ ਸੱਜੇ ਹੱਥ ’ਚ ਲੈ ਕੇ ਹਾਪਕਿਨਸਨ ਦੀ #ਛਾਤੀ ਵਿਚ ਹੋਰ ਗੋਲੀਆਂ ਲੰਘਾ ਦਿੱਤੀਆਂ।

1. ਜੁਲਾਈ 1914 ਵਿਚ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਭਾਈ ਮੇਵਾ ਸਿੰਘ, ਗੁਰੂ ਨਾਨਕ ਜਹਾਜ਼ ਕਾਮਾਗਾਟਾਮਾਰੂ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਲਾਗਿਓਂ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਪਹੁੰਚੇ ਸਨ ਪਰ ਵਾਪਸੀ ’ਤੇ ਭਾਈ ਮੇਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿਚ ਤਾਂ ਦਾਖ਼ਲ ਹੋ ਗਏ ਸਨ ਪਰ ਕੈਨੇਡੀਅਨ ਪੁਲਿਸ ਵਲੋਂ ਉਹਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਗਿ੍ਰਫ਼ਤਾਰੀ ਮੌਕੇ ਭਾਈ ਮੇਵਾ ਸਿੰਘ ਕੋਲੋਂ ਦੋ ਰਿਵਾਲਵਰ ਤੇ ਪੰਜ ਸੌ ਗੋਲੀਆਂ ਮਿਲੀਆਂ ਸਨ, ਉਸ ਵਲੋਂ ਇਨ੍ਹਾਂ ਹਥਿਆਰਾਂ ਦੀ ਕਦੋਂ, ਕਿਥੇ ਤੇ ਕਿਵੇਂ ਵਰਤੋਂ ਕੀਤੀ ਜਾਣੀ ਸੀ, ਇਹ ਸਪਸ਼ਟ ਨਹੀਂ ਹੋ ਸਕਿਆ ਪਰ ਉਹਨਾਂ ਉਪਰ ਜਾਸੂਸ ਹਾਪਕਿਨਸਨ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਹੈੱਡ ਮੈਲਕਮ ਰੀਡ ਵਲੋਂ ਦਬਾਅ ਪਾਇਆ ਗਿਆ ਸੀ ਕਿ ਉਹ ਸਿੱਖ ਆਗੂਆਂ ਵਿਰੁੱਧ #ਬਿਆਨ ਦੇਵੇ ਕਿ ਇਹ ਹਥਿਆਰ ਉਹਨਾਂ ਲਈ ਲਿਜਾਏ ਜਾ ਰਹੇ ਸਨ। ਪਰ ਭਾਈ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ #ਦਿ੍ਰੜਤਾ ਨਾਲ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਭਾਈ ਮੇਵਾ ਸਿੰਘ ਨੂੰ ਪੰਜਾਹ ਡਾਲਰ ਦਾ ਜੁਰਮਾਨਾ ਕਰਕੇ 7 ਅਗਸਤ 1914 ਨੂੰ ਰਿਹਾਅ ਕਰ ਦਿੱਤਾ ਸੀ।
2. ਅਮਰੀਕਾ ਵਿਚ ਜਦ 1913 ਵਿਚ ਗ਼ਦਰ ਪਾਰਟੀ ਲਹਿਰ ਬਣ ਗਈ ਸੀ ਤਾਂ ‘ਗ਼ਦਰ’ ਅਖ਼ਬਾਰ ਵੈਨਕੂਵਰ ਦੇ ਗੁਰਦੁਆਰੇ ਵਿਚ ਵੀ ਆਉਣ ਲੱਗ ਪਿਆ ਸੀ। ਇਸ ਲਹਿਰ ਦਾ ਲੱਕ ਤੋੜਨ ਲਈ ਬਰਤਾਨਵੀ ਜਾਸੂਸ ਹਾਪਕਿਨਸਨ ਵਲੋਂ ਆਪਣੇ #ਹੱਥ_ਠੋਕੇ ਬੇਲਾ ਸਿੰਘ ਕੋਲੋਂ 5 ਸਤੰਬਰ 1914 ਨੂੰ ਗੁਰਦੁਆਰੇ ਵਿੱਚ ਹੀ #ਭਾਈ_ਭਾਗ_ਸਿੰਘ ਅਤੇ #ਭਾਈ_ਬਤਨ_ਸਿੰਘ ਦਾ ਕਤਲ ਕਰਵਾ ਦਿਤਾ ਗਿਆ। ਇਸ ਘਟਨਾ ਨੇ ਭਾਈ ਮੇਵਾ ਸਿੰਘ ਦੇ ਮਨ ਉਪਰ ਬਹੁਤ ਹੀ ਗਹਿਰਾ ਅਸਰ ਕੀਤਾ, ਇਸ ਕਾਰੇ ਨਾਲ ਜਿਥੇ ਉਹਨਾਂ ਦੇ ਹਰਮਨ ਪਿਆਰੇ ਆਗੂਆਂ ਦੀ ਜਾਨ ਲੈ ਲਈ ਸੀ, ਉਥੇ ਨਾਲ ਹੀ ਗੁਰਦੁਆਰੇ ਦੀ ਵੀ ਘੋਰ #ਬੇਅਦਬੀ ਹੋਈ ਸੀ।
ਵੈਨਕੂਵਰ ਦੀ ਅਦਾਲਤ ਵਿਚ ਬੇਲਾ ਸਿੰਘ ਵਿਰੁੱਧ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਭਾਈ ਮੇਵਾ ਸਿੰਘ ਵੀ ਅਕਸਰ ਹੀ ਹਰ ਪੇਸ਼ੀ ’ਤੇ ਜਾਇਆ ਕਰਦੇ ਸਨ। 21 ਅਕਤੂਬਰ 1914 ਨੂੰ ਵੀ ਭਾਈ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ ’ਤੇ ਅਦਾਲਤ ਵਿਚ ਗਏ ਸਨ। ਹਰ ਪੇਸ਼ੀ ’ਤੇ ਹਾਜ਼ਰ ਹੁੰਦਾ ਕਰਕੇ ਪੁਲਿਸ ਨੇ ਉਸ ਦਿਨ ਵੀ ਉਸ ਦੀ ਸਰਸਰੀ ਤਲਾਸ਼ੀ ਹੀ ਲਈ ਸੀ, ਕਿਉਂਕਿ ਅਕਸਰ ਹੀ #ਤਲਾਸ਼ੀ ਹੁੰਦੀ ਕਰਕੇ ਉਹ ਹਮੇਸ਼ਾ ਖਾਲੀ ਹੱਥ ਹੰੁਦਾ ਸੀ, ਜਿਸ ਕਰਕੇ ਪੁਲਿਸ ਵਾਲਿਆਂ ਨੂੰ ਭਾਈ ਮੇਵਾ ਸਿੰਘ ਉਤੇ ਕਿਸੇ ਕਿਸਮ ਦਾ ਸ਼ੱਕ-ਸੁਬ੍ਹਾ ਨਹੀਂ ਸੀ। ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ਹੋਏ ਸਨ, ਜਾਸੂਸ ਹਾਪਕਿਨਸਨ ਕੋਰਟ ਵਿਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਅੱਗੇ #ਬਰਾਂਡੇ ਦੇ ਥਮਲੇ ਨਾਲ ਢੋਅ ਲਾਈ ਖੜ੍ਹਾ ਸੀ। ਭਾਈ ਮੇਵਾ ਸਿੰਘ ਬਿਲਕੁਲ ਹੀ ਸ਼ਾਂਤ ਚਿੱਤ ਉਸ ਕੋਲ ਪਹੁੰਚਿਆ, ਉਸ ਨੇ ਆਪਣੇ ਦੋਵੇਂ ਹੱਥ ਪਤਲੂਣ ਦੀਆਂ ਜੇਬਾਂ ਵਿਚ ਪਾਏ ਹੋਏ ਸਨ। ਹਾਪਕਿਨਸਨ ਦੇ ਕੋਲ ਪੁੱਜ ਕੇ ਭਾਈ ਮੇਵਾ ਸਿੰਘ ਨੇ ਬੜੇ ਠਰੰਮੇ ਨਾਲ ਆਪਣਾ ਪਿਸਤੌਲ ਕੱਢਿਆ ਤੇ ਹਾਪਕਿਨਸਨ ਦੇ #ਗੋਲੀਆਂ ਮਾਰ ਦਿੱਤੀਆਂ। ਹਾਪਕਿਨਸਨ ਗੋਡਿਆਂ ਭਾਰ ਡਿੱਗ ਪਿਆ। ਭਾਈ ਮੇਵਾ ਸਿੰਘ ਨੇ ਸੱਜੇ ਹੱਥ ਵਿਚ ਫੜੇ #ਪਿਸਤੌਲ ਦਾ ਮੁੱਠਾ ਕਈ ਵਾਰ ਉਸ ਦੀ ਪੁੜਪੁੜੀ ਵਿਚ ਮਾਰਿਆ ਤੇ ਫਿਰ ਸੱਜੇ ਹੱਥ ਵਾਲਾ ਪਿਸਤੌਲ ਸੁੱਟ ਕੇ, ਖੱਬੇ ਹੱਥ ਵਾਲੇ (ਦੂਸਰੇ) ਪਿਸਤੌਲ ਨੂੰ ਫੁਰਤੀ ਨਾਲ ਸੱਜੇ ਹੱਥ ’ਚ ਲੈ ਕੇ ਹਾਪਕਿਨਸਨ ਦੀ #ਛਾਤੀ ਵਿਚ ਹੋਰ ਗੋਲੀਆਂ ਲੰਘਾ ਦਿੱਤੀਆਂ। ਚਲਦੀਆਂ ਗੋਲੀਆਂ ਤੇ ਹਾਪਕਿਨਸਨ ਨੂੰ ਢੇਰ ਹੋਇਆ ਦੇਖ ਕੇ ਅਦਾਲਤ ਵਿਚ ਹਫੜਾ ਤਫੜੀ ਮੱਚ ਗਈ। ਪੁਲਿਸ ਵਲੋਂ ਲਲਕਾਰਨ ’ਤੇ ਭਾਈ ਮੇਵਾ ਸਿੰਘ ਨੇ ਪਿਸਤੌਲ #ਜੱਜ_ਦੀ_ਮੇਜ਼ ’ਤੇ ਰੱਖ ਕੇ ਆਖਿਆ
‘ਮੈਂ ਪਾਗਲ ਨਹੀਂ ਹਾਂ, ਜਿਸ ਨੂੰ ਮਾਰਨਾ ਸੀ ਉਹ ਮਾਰ ਦਿੱਤਾ ਹੈ’।
ਪੁਲਿਸ ਨੇ ਭਾਈ ਮੇਵਾ ਸਿੰਘ ਨੂੰ ਪੁੱਛਿਆ ਕਿ ਉਸ ਨੇ ਹਾਪਕਿਨਸਨ ਨੂੰ ਕਿਉਂ ਮਾਰ ਦਿਤਾ ਹੈ ਤਾਂ ਭਾਈ ਮੇਵਾ ਸਿੰਘ ਨੇ ਪੁੱਛਿਆ ਪੁਲਿਸ ਕੋਲ ਦਿਤੇ ਬਿਆਨ ਵਿਚ ਕਿਹਾ ਕਿ ” ਉਸ ਨੇ ਤਾਂ #ਮੈਲਕਮ ਰੀਡ ਨੂੰ ਵੀ ਮਾਰਨਾ ਸੀ ਪਰ ਅੱਜ ਨਾ ਆਉਣ ਕਰਕੇ ਉਹ ਬਚ ਗਿਆ ਹੈ ”
ਇਹ ਸੁਣਕੇ ਹਾਪਕਿਨਸਨ ਦੀ ਮੌਤ ਤੋਂ ਬਾਅਦ ਮੈਲਕਮ ਰੀਡ ਵੈਨਕੂਵਰ ਛੱਡ ਕੇ #ਦੌੜ ਗਿਆ ਸੀ।

3. ਹਾਪਕਿਨਸਨ ਦਾ ਕਤਲ ਇਕ ਵਿਅਕਤੀ ਦਾ ਕਤਲ ਨਹੀਂ ਸੀ, ਇਹ ਬਿ੍ਰਟਿਸ਼ ਸਾਮਰਾਜ ਦੀ #ਧੌਂਸ ਨੂੰ ਵੱਡੀ #ਚੁਣੌਤੀ ਸੀ। ਹਾਪਕਿਨਸਨ ਦੀ ਮੌਤ ਤੋਂ ਡਰ ਕੇ ਕੈਨੇਡਾ ਦਾ #ਇਮੀਗ੍ਰੇਸ਼ਨ ਮਹਿਕਮਾ ਪੋਲਾ ਪੈ ਗਿਆ ਸੀ। ਇਸ ਸਾਕੇ ਦੀ ਐਨੀ ਦਹਿਸ਼ਤ ਪੈ ਚੁੱਕੀ ਸੀ ਕਿ ਜਿਹੜੇ ਕੈਨੇਡੀਅਨ ਗੋਰੇ ਭਾਰਤੀ ਪਰਵਾਸੀਆਂ ਨੂੰ #ਕੁਲੀ_ਕੁਲੀ’ ਕਹਿ ਕੇ ਛੇੜਦੇ ਹੁੰਦੇ ਸਨ, ਹੁਣ ਬਜ਼ਾਰਾਂ ਵਿਚ ਆਪਣੇ ਆਪ ਹੀ #ਰਾਹ ਦੇਣ ਲੱਗ ਪਏ ਸਨ। ਭਾਈ ਮੇਵਾ ਸਿੰਘ ਦੀ ਬਹਾਦਰੀ ਦੀਆਂ ਥਾਂ ਥਾਂ ਗੱਲਾਂ ਹੋਣ ਲੱਗ ਪਈਆਂ ਸਨ। ਸਿੱਖ ਭਾਈਚਾਰੇ ਦਾ ਸਿਰ #ਮਾਣ ਨਾਲ ਉੱਚਾ ਹੋ ਗਿਆ ਸੀ। ਉਨ੍ਹਾਂ ਨੇ ਗੁਰਦੁਆਰੇ ਦੀ ਬੇਅਦਬੀ ਅਤੇ ਸਿੱਖ ਆਗੂਆਂ ਦੇ ਕਤਲਾਂ ਦਾ ਬਦਲਾ ਅਸਲ ਦੋਸ਼ੀ ਕੋਲੋਂ ਸ਼ਰੇਆਮ #ਲਲਕਾਰ ਕੇ ਲੈ ਲਿਆ ਸੀ।
ਭਾਈ ਸਾਹਿਬ ਦੀ ਸ਼ਹਾਦਤ ਨੇ ਗ਼ਦਰ ਲਹਿਰ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਬਹੁਤ ਸਾਰੇ ਗ਼ਦਰੀ ਬਿ੍ਰਟਿਸ਼ ਸਾਮਰਾਜ ਤੋਂ ਭਾਈ ਸਾਹਿਬ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਵੱਲ ਵਹੀਰਾਂ ਘੱਤ ਕੇ ਤੁਰ ਪਏ।

4. ਭਾਈ ਮੇਵਾ ਸਿੰਘ ਦਾ #ਗੂੰਜਾਂ ਪਾਉਣ ਵਾਲ਼ਾ ਬਿਆਨ

‘ਮੇਰਾ ਨਾਮ ਮੇਵਾ ਸਿੰਘ ਹੈ। ਮੈਂ ਹਾਪਕਿਨਸਨ ਨੂੰ ਮਾਰਿਆ ਹੈ। ਮੈਂ ਇਹ ਇਕ ਸ਼ੁਭ ਕਾਰਜ ਕੀਤਾ ਹੈ। ਅਸੀਂ ਸਿੱਖ ਲੋਕ ਜਦੋਂ ਗੁਰਦੁਆਰੇ ਜਾਂਦੇ ਹਾਂ ਸਾਡਾ ਮਕਸਦ ਕੇਵਲ ਭਜਨ ਬੰਦਗੀ ਕਰਨਾ ਹੁੰਦਾ ਹੈ। ਪਰ ਉਹ ਕਪਟੀ ਲੋਕ ਗੁਰਦੁਆਰੇ ਸਾਡੀਆਂ ਜੜ੍ਹਾਂ ਵੱਢਣ ਦੇ ਇਰਾਦੇ ਨਾਲ ਆਉਂਦੇ ਹਨ।
ਕੁਝ ਦਿਨ ਹੋਏ ਬੇਲਾ ਸਿੰਘ ਨੇ ਗੁਰਦੁਆਰੇ ਅੰਦਰ ਗੋਲੀ ਚਲਾਈ ਸੀ। ਪੁਲਿਸ ਨੇ ਮੈਨੂੰ ਫੜ ਲਿਆ ਤੇ ਕਿਹਾ ਕਿ ਤੂੰ ਵੀ ਗੋਲੀ ਚਲਾਈ ਹੈ। ਜਦੋਂ ਪੁਲਿਸ ਵਾਲਿਆਂ ਬੇਲਾਂ ਸਿੰਘ ਨੂੰ ਫੜਿਆ ਤਾਂ ਉਸ ਦਾ ਜਵਾਬ ਸੀ, ‘ਮੈਂ ਕਿਸ ਵਾਸਤੇ ਗੁਰਦੁਆਰੇ ਅੰਦਰ ਗੋਲੀ ਚਲਾਉਣੀ ਸੀ।’
ਮਿਸਟਰ ਰੇਅਡ ਤੇ ਹਾਪਕਿਨਸਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਗੋਲੀ ਨਹੀਂ ਚਲਾਈ।ਜਦੋਂ ਬੇਲਾ ਸਿੰਘ ਨੇ ਗੋਲੀ ਚਲਾਈ ਸੀ ਅਸੀਂ ਸ਼ਬਦ ਕੀਰਤਨ ਕਰ ਰਹੇ ਸਾਂ। ਗੋਲੀ ਦਾ ਨਿਸ਼ਾਨਾ ਬਣੇ ਭਾਈ ਭਾਗ ਸਿੰਘ ਦੀ ਪਤਨੀ ਮਰ ਚੁੱਕੀ ਹੈ। ਉਸ ਦੇ ਕੇਵਲ ਦੋ ਛੋਟੇ ਛੋਟੇ ਬੱਚੇ ਹਨ। ਉਨ੍ਹਾਂ ਮਾਸੂਮਾਂ ਨੂੰ ਦੇਖ ਕੇ ਮੇਰਾ #ਕਾਲਜਾ ਫਟ ਗਿਆ। ਜਦ ਮੈਨੂੰ ਪਿਸਤੌਲ ਰੱਖਣ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਤਾਂ ਮੈਨੂੰ ਰੇਅਡ, ਹਾਪਕਿਨਸਨ ਤੇ ਬੇਲਾ ਸਿੰਘ ਨੇ ਆਖਿਆ ਕਿ ਤੈਨੂੰ #ਬਰੀ ਕਰਵਾ ਦੇਵਾਂਗੇ, ਜੇ ਤੂੰ ਇਹ ਬਿਆਨ ਦੇਵੇਂ ਕਿ ਉਹ ਪਿਸਤੌਲ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਹਰਨਾਮ ਸਿੰਘ ਦੀ ਵਰਤੋਂ ਵਾਸਤੇ ਸਨ ਤੇ ਉਨ੍ਹਾਂ ਇਹ ਹਸਨ ਰਹੀਮ ਪਾਸ ਰੱਖਣ ਵਾਸਤੇ ਆਖਿਆ ਹੋਇਆ ਸੀ।
ਮੈਂ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ। ਬੇਲਾ ਸਿੰਘ ਨੇ ਆਖਿਆ ਕਿ ਹਾਪਕਿਨਸਨ ਨੂੰ ਕੁਝ ਡਾਲਰ ਦੇ ਦੇ ਤੇ ਉਹ ਸਭ ਕੁਝ ਠੀਕ ਕਰ ਦੇਵੇਗਾ। ਮੈਂ ਕਿਹਾ, ‘ਤੁਸੀਂ ਡਾਲਰ ਲੈਣੇ ਹਨ ਤਾਂ ਲੈ ਲਓ ਪਰ ਮੈਂ ਕਦਾਚਿਤ ਝੂਠ ਨਹੀਂ ਬੋਲਣਾ।’ ਜਦੋ ਮੈਂ ਇਹ ਉੱਤਰ ਦਿੱਤਾ ਤਾਂ ਹਾਪਕਿਨਸਨ ਵੀ ਉਥੇ ਹੀ ਸੀ।
ਮੇਰਾ ਧਰਮ ਕਿਸੇ ਨਾਲ ਵੈਰ ਕਰਨਾ ਨਹੀਂ ਸਿਖਾਉਂਦਾ, ਨਾ ਹੀ ਮੇਰੀ ਹਾਪਕਿਨਸਨ ਨਾਲ ਕੋਈ ਦੁਸ਼ਮਣੀ ਹੈ। ਉਹ ਗ਼ਰੀਬ ਲੋਕਾਂ ਨੂੰ ਬਹੁਤ ਦਬਾਉਂਦਾ ਲਤਾੜਦਾ ਹੈ। ਮੈਂ ਇਕ ਸੱਚੇ ਸਿੱਖ ਹੋਣ ਦੇ ਨਾਤੇ ਮੈਂ ਹੁਣ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਮੇਰੇ ਦੇਸ਼ ਵਾਸੀਆਂ ਅਥਵਾ ਕੈਨੇਡਾ ਦੀਆਂ ਅਰਧ ਬਸਤੀ ਨਾਲ ਇਹ ਭੈੜਾ ਵਰਤਾਰਾ ਹੋਵੇ। ਇਸ ਸੋਚ ਅਧੀਨ ਮੈਂ ਹਾਪਕਿਨਸਨ ਦੀ ਜਾਨ ਲਈ ਹੈ ਅਤੇ ਨਾਲ ਹੀ ਆਪਣੀ ਜਾਨ ਦੀ ਬਾਜ਼ੀ ਲਾਈ ਹੈ ਅਤੇ ਮੈਂ ਇਕ ਸੱਚੇ ਸਿੱਖ ਦੇ ਫਰਜ਼ ਨਿਭਾਉਂਦਿਆਂ ਹੋਇਆਂ, ਵਾਹਿਗੁਰੂ ਦਾ ਨਾਮ ਜਪਦਾ ਫਾਂਸੀ ਦੇ ਤਖ਼ਤੇ ਵੱਲ ਉਸੀ ਖਿੱਚ ਤੇ ਚਾਉ ਨਾਲ ਜਾਵਾਂਗਾ ਜਿਵੇਂ ਇਕ ਭੁੱਖਾ #ਬਾਲਕ ਆਪਣੀ ਮਾਂ ਵੱਲ ਨੂੰ ਜਾਂਦਾ ਹੈ।
ਜਦੋਂ ਪੁਲਿਸ ਤੇ ਪ੍ਰਸ਼ਾਸਨ ਸਾਡੇ ਨਾਲ ਬੇਇਨਸਾਫ਼ੀਆਂ ਤੇ ਧੱਕਾ ਕਰਨ ਲਈ ਇਕਜੁੱਟ ਹੋ ਜਾਣ ਤਾਂ ਕਿਸੇ ਨਾ ਕਿਸੇ ਨੂੰ ਇਸ ਵਿਰੁੱਧ ਹਿੱਕ ਠੋਕ ਕੇ ਖੜ੍ਹੇ ਹੋਣਾ ਚਾਹੀਦਾ ਹੈ। ਸੋ ਮੈਂ ਥਾਪੀ ਮਾਰ ਕੇ ਉੱਠ ਖੜੋਇਆ ਹਾਂ। ਇਸ ਬੇਇਨਸਾਫ਼ੀ ਦੀ ਕੰਧ ਉਤੇ ਕਰਾਰੀ ਸੱਟ ਮਾਰਨ ਲਈ ਮੈਂ ਬਲ ਧਾਰਿਆ ਹੈ। ਅਸੀਂ ਜਿਹੜੇ ਇਥੇ ਅਜਨਬੀ ਹਾਂ, ਅਸੀਂ ਜਿਹੜੇ ਆਪਣੇ ਘਰ ਦੇ ਮਾਲਕ ਨਹੀਂ ਹਾਂ, ਸਮਾ ਸਾਥੋਂ ਬਲੀਦਾਨ ਦੀ ਮੰਗ ਕਰਦਾ ਹੈ।
‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’
——————————-

30-10-1914 ਨੂੰ ਜੱਜ ਮੌਰੀਸਨ ਨੇ ਜਿਉਰੀ ਦਾ ਫੈਸਲਾ ਸੁਣਾ ਦਿੱਤਾ ਕਿ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਲਗਾਇਆ ਜਾਵੇਗਾ। 11 ਜਨਵਰੀ 1915 ਠੀਕ ਸਵੇਰ ਦੇ 7.45 ਵਜੇ ਭਾਈ ਸਾਹਿਬ ਮੇਵਾ ਸਿੰਘ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਿਰਾਜੀ।
ਭਾਈ ਸਾਹਿਬ ਮੇਵਾ ਸਿੰਘ ਦੇ ਸਸਕਾਰ ਮੌਕੇ ਜਿਨੀ ਸੰਗਤ ਜੁੜ ਚੁੱਕੀ ਸੀ ਇਹ 1908 ਵਿਚ ਵੈਨਕੂਵਰ ਦੇ ਗੁਰਦੁਆਰੇ ਦੀ ਉਦਘਾਟਨੀ ਰਸਮ ਤੋਂ ਬਾਅਦ ਐਨੀ ਵੱਡੀ ਗਿਣਤੀ ਵਿਚ ਦੂਜੀ ਵਾਰ ਜੁੜੀ ਸੀ। ਭਾਈ ਸਾਹਿਬ ਮੇਵਾ ਸਿੰਘ ਦੀ ਯਾਦ ਵਿਚ ਸੱਤ ਦਿਨ ਲਗਾਤਾਰ ਦੀਵਾਨ ਸਜਦਾ ਰਿਹਾ। ਭਾਈ ਸਾਹਿਬ ਦੀ ਸ਼ਹਾਦਤ ਨੇ ਗ਼ਦਰ ਲਹਿਰ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਬਹੁਤ ਸਾਰੇ ਗ਼ਦਰੀ ਬਿ੍ਰਟਿਸ਼ ਸਾਮਰਾਜ ਤੋਂ ਭਾਈ ਸਾਹਿਬ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਵੱਲ ਵਹੀਰਾਂ ਘੱਤ ਕੇ ਤੁਰ ਪਏ।
( ਭਾਈ ਮੇਵਾ ਸਿੰਘ ਦਾ ਜਨਮ 1880 ਈਸਵੀ ਨੂੰ ਪਿਤਾ ਨੰਦ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੋਪੋਕੇ ਜ਼ਿਲ੍ਹਾ ਸ੍ਰੀ ਅੰਮਿ੍ਰਤਸਰ ਵਿਚ ਹੋਇਆ ਸੀ। ਭਾਈ ਮੇਵਾ ਸਿੰਘ ਪਿੰਡ ਤਾਂ ਖੇਤੀਬਾੜੀ ਦਾ ਕੰਮ ਹੀ ਕਰਦੇ ਸਨ ਪਰ ਉਹ 1906 ਵਿਚ ਵੈਨਕੂਵਰ ਪਹੁੰਚ ਗਏ।
ਭਾਈ ਮੇਵਾ ਸਿੰਘ 21 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਹੋਏ ਅੰਮਿ੍ਰਤ ਸੰਚਾਰ ਦੌਰਾਨ ਖੰਡੇ-ਬਾਟੇ ਦਾ ਅੰਮਿ੍ਰਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜ ਗਏ ਸਨ )

☆ 102 ਸਾਲ ਬਾਅਦ ਕੈਨੇਡੀਅਨ ਮਾਫੀ ਬਨਾਮ ਭਾਰਤੀ ਹਾਕਮ : Dr. Amarjit Singh :
18 ਮਈ ਦਾ ਦਿਨ ਕੈਨੇਡਾ ਦੇ ਇਤਿਹਾਸ ਵਿੱਚ ਹੀ ਨਹੀਂ, ਸਿੱਖ ਇਤਿਹਾਸ ਵਿੱਚ ਵੀ ਇੱਕ ਅਹਿਮ ਥਾਂ ਬਣਾ ਗਿਆ ਹੈ। ਇਸ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ (ਹਾਊਸ ਆਫ ਕਾਮਨਜ਼) ਵਿੱਚ ਖਲੋ ਕੇ, 102 ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ਼) ਦੇ ਦੁਖਾਂਤ ਲਈ, ਕੈਨੇਡਾ ਦੀ ਸਰਕਾਰ ਵਲੋਂ ਬਿਨਾਂ ਸ਼ਰਤ, ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਬੜੀ ਨਿਮਰਤਾ ਨਾਲ ਮਾਫੀ ਮੰਗੀ। ਯਾਦ ਰਹੇ, ਮਈ 1914 ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੇ ਯਤਨਾਂ ਸਦਕਾ ਕਾਮਾਗਾਟਾਮਾਰੂ ਜਹਾਜ਼, ਜਿਸ ਵਿੱਚ 376 ਮੁਸਾਫਰ ਸਵਾਰ ਸਨ, ਵੈਨਕੂਵਰ ਸਮੁੰਦਰ ਵਿੱਚ ਆ ਉੱਤਰਿਆ। ਕੈਨੇਡਾ ਸਰਕਾਰ ਨੇ ਭਾਰਤੀਆਂ ਦੀ ਕੈਨੇਡਾ ਆਮਦ ਨੂੰ ਰੋਕਣ ਲਈ 1908 ਵਿੱਚ ਇੱਕ ਐਸਾ ਕਾਨੂੰਨ ਪਾਸ ਕੀਤਾ ਸੀ, ਜਿਸ ਦੇ ਤਹਿਤ ਸਿਰਫ ਉਨ੍ਹਾਂ ਨੂੰ ਹੀ ਕੈਨੇਡਾ ਆਉਣ ਦਿੱਤਾ ਜਾਣਾ ਸੀ, ਜਿਹੜੇ ਕਿ ਆਪਣੇ ਦੇਸ਼ ਤੋਂ ਸਿੱਧੇ ਜਹਾਜ਼ ਰਾਹੀਂ ਕੈਨੇਡਾ ਉਤਰਨਗੇ। ਕਿਉਂਕਿ ਭਾਰਤ ਤੋਂ ਇਸ ਕਿਸਮ ਦੀ ਕੋਈ ਸਿੱਧੀ ਜਹਾਜ਼ ਸੇਵਾ ਨਹੀਂ ਸੀ, ਸੋ ਜ਼ਾਹਰ ਹੈ ਕਿ ਭਾਰਤ ਤੋਂ ਕਿਸੇ ਵੀ ਵਿਅਕਤੀ ਦੇ ਕੈਨੇਡਾ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸੇ ਦੌਰ ਵਿੱਚ ਕੈਨੇਡਾ ਵਿੱਚ ਵਸੇ ਪੰਜਾਬੀਆਂ ਨੂੰ ਇਕੱਠੇ ਕਰਕੇ ‘ਹੋਂਡੂਰਸ’ ਭੇਜਣ ਦੀ ਸਕੀਮ ਵੀ ਸਿੱਖਾਂ ਦੀ ਦ੍ਰਿੜਤਾ ਨੇ ਫੇਲ੍ਹ ਕਰ ਦਿੱਤੀ ਸੀ। ਇਸ ਪਿਛੋਕੜ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਕਾਮਗਾਟਾਮਾਰੂ ਸਮੁੰਦਰੀ ਜਹਾਜ਼ ਇੱਕ ਜਪਾਨੀ ਕੰਪਨੀ ਤੋਂ ਕਿਰਾਏ ‘ਤੇ ਲਿਆ। ਇਹ ਜਹਾਜ਼ ਹਾਂਗਕਾਂਗ ਤੋਂ ਚੱਲਿਆ ਅਤੇ ਜਪਾਨ ਵਿੱਚ ਰੁਕ ਕੇ ਵੈਨਕੂਵਰ ਪਹੁੰਚਿਆ।
ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਨੇ 1908 ਦੇ ਕਾਨੂੰਨ ਦੀ ਆੜ ਵਿੱਚ ਜਹਾਜ਼ ਦੇ ਮੁਸਾਫਰਾਂ ਨੂੰ ਉਤਰਣ ਨਾ ਦਿੱਤਾ ਅਤੇ ਜਹਾਜ਼ ਨੂੰ ਚਾਰ ਚੁਫੇਰਿਓਂ ਅਗਨ-ਬੋਟਾਂ ਨਾਲ ਘੇਰ ਲਿਆ। ਲਗਭਗ ਦੋ ਮਹੀਨੇ ਚੱਲੀ ਕਸ਼ਮਕਸ਼ ਦੌਰਾਨ ਸਿਰਫ 20 ਮੁਸਾਫਰਾਂ ਨੂੰ ਉਤਰਨ ਦਿੱਤਾ ਗਿਆ, ਜਿਹੜੇ ਕਿ ਪਹਿਲਾਂ ਕੈਨੇਡਾ ਹੋ ਕੇ ਗਏ ਸਨ। ਜਹਾਜ਼ ਦੇ ਮੁਸਾਫਰਾਂ ਵਲੋਂ ਸਰਕਾਰੀ ਜ਼ੁਲਮਾਂ ਦਾ ਡੱਟ ਕੇ ਮੁਕਾਬਲਾ ਕੀਤਾ ਗਿਆ, ਜਿਸ ਵਿੱਚ ਵੈਨਕੂਵਰ ਵਸਦੇ ਪੰਜਾਬੀਆਂ ਨੇ ਵੀ ਬੜਾ ਯੋਗਦਾਨ ਪਾਇਆ। ਅਖੀਰ ਵਿੱਚ ਕਾਮਾਗਾਟਾਮਾਰੂ ਨੂੰ ਵਾਪਸ ਮੋੜਿਆ ਗਿਆ। ਕਲਕੱਤੇ ਦੇ ਬਜਬਜਘਾਟ ‘ਤੇ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਬ੍ਰਿਟਿਸ਼ ਸਾਮਰਾਜਵਾਦੀ ਪੁਲਿਸ ਨੇ ਗੋਲੀਆਂ ਦਾ ਸ਼ਿਕਾਰ ਬਣਾਇਆ। 19 ਮੁਸਾਫਰ ਮਾਰੇ ਗਏ, ਦਰਜਨਾਂ ਜ਼ਖਮੀ ਹੋਏ ਅਤੇ ਕੁਝ ਬਚ ਕੇ ਨਿੱਕਲ ਗਏ, ਜਿਨ੍ਹਾਂ ਵਿੱਚ ਬਾਬਾ ਗੁਰਦਿੱਤ ਸਿੰਘ ਵੀ ਸ਼ਾਮਲ ਸਨ। ਇਤਿਹਾਸ ਦਾ ਇਹ ਬਹੁਤ ਵੱਡਾ ਦੁਖਾਂਤ ਸੀ। ਸਿੱਖ ਕੌਮ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਵੀ ਹਮੇਸ਼ਾਂ ਕਾਮਾਗਾਟਾਮਾਰੂ ਦੀ ਕਸਕ ਮੌਜੂਦ ਰਹਿੰਦੀ ਸੀ।
ਸਮਾਂ ਪਾ ਕੇ ਕੈਨੇਡਾ ਦੇ ਇੰਮੀਗਰੇਸ਼ਨ ਕਾਨੂੰਨ ਬਦਲੇ। ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਕੈਨੇਡਾ ਨੂੰ ਆਪਣਾ ‘ਹੋਮਲੈਂਡ’ ਬਣਾਇਆ। ਅੱਜ ਕੈਨੇਡਾ ਦੀ ਪਾਰਲੀਮੈਂਟ ਵਿੱਚ 16-17 ਐਮ. ਪੀ. ਪੰਜਾਬੀ ਮੂਲ ਦੇ ਹਨ। ਕੈਨੇਡਾ ਦਾ ਰੱਖਿਆ ਮੰਤਰੀ ਵੀ ਇੱਕ ਸਿੱਖੀ ਸਰੂਪ ਵਾਲਾ ਸਿੰਘ ਹੈ ਪਰ ਸਿੱਖ ਕੌਮ ਦੀ ਇਹ ਦਿਲੀ ਤਮੰਨਾ ਤੇ ਮੰਗ ਸੀ ਕਿ ਕੈਨੇਡਾ ਸਰਕਾਰ 1914 ਵਿੱਚ ਕੀਤੀ ਗਈ ਕਾਮਾਗਾਟਾਮਾਰੂ ਦੀ ਵਧੀਕੀ ਲਈ ਮਾਫੀ ਮੰਗੇ। ਬ੍ਰਿਟਿਸ਼ ਕੋਲੰਬੀਆ ਲੈਜਿਸਲੇਚਰ ਵਲੋਂ ਮਈ 2008 ਵਿੱਚ ਇਸ ਸਬੰਧੀ ਮਾਫੀ ਦਾ ਮਤਾ ਪਸਾ ਕੀਤਾ ਗਿਆ ਸੀ। ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2008 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ‘ਲੰਗੜੀ ਜਿਹੀ’ ਮਾਫੀ ਮੰਗੀ ਸੀ, ਪਰ ਹਾਊਸ ਆਫ ਕਾਮਨਜ਼ ਵਿੱਚ ਨਹੀਂ। ਇਹ ਕਰੈਡਿਟ ਜਸਟਿਨ ਟਰੂ²ਡੋ ਨੂੰ ਜਾਂਦਾ ਹੈ ਕਿ ਨਾ ਸਿਰਫ ਉਸ ਨੇ ਆਪਣੀ ਕੈਬਨਿਟ ਵਿੱਚ ਚਾਰ ਸਿੱਖ ਮੰਤਰੀਆਂ ਨੂੰ ਥਾਂ ਦਿੱਤੀ ਬਲਕਿ ਉਸ ਨੇ ਆਪਣਾ ਚੋਣ ਵਾਅਦਾ ਨਿਭਾਉਂਦਿਆਂ ਕੈਨੇਡੀਅਨ ਪਾਰਲੀਮੈਂਟ ਵਿੱਚ ਮਾਫੀ ਮੰਗੀ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ ਹਾਊਸ ਦੇ ਸਪੀਕਰ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਮਿਸਟਰ ਸਪੀਕਰ, ਅੱਜ ਮੈਂ ਹਾਊਸ ਵਿੱਚ ਖਲੋ ਕੇ ਕੈਨੇਡਾ ਦੀ ਸਰਕਾਰ ਵਲੋਂ ਮਾਫੀ ਮੰਗ ਰਿਹਾ ਹਾਂ, ਸਾਡੇ ਵਲੋਂ ਕਾਮਾਗਾਟਾਮਾਰੂ ਵਿੱਚ ਨਿਭਾਏ ਗਏ ਰੋਲ ਲਈ। ਕਾਮਾਗਾਟਾਮਾਰੂ ਅਤੇ ਕਾਮਾਗਾਟਾਮਾਰੂ ਦੇ ਮੁਸਾਫਰਾਂ ਨਾਲ ਜੋ ਕੁਝ ਵਾਪਰਿਆ, ਇਸ ਤ੍ਰਾਸਦੀ ਭਰੀ ਗਲਤੀ ਲਈ ਕੈਨੇਡਾ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਕੈਨੇਡਾ ਦੀ ਸਰਕਾਰ ਬਿਨਾਂ ਸ਼ੱਕ ਇਸ ਲਈ ਦੋਸ਼ੀ ਹੈ ਕਿਉਂਕਿ ਇਸ ਨੇ ਇਹੋ ਜਿਹੇ ਕਾਨੂੰਨ ਬਣਾਏ, ਜਿਨ੍ਹਾਂ ਕਰਕੇ ਮੁਸਾਫਰ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਕੈਨੇਡਾ ਪ੍ਰਵਾਸ ਨਹੀਂ ਸਨ ਕਰ ਸਕਦੇ। ਇਸ ਗਲਤੀ ਲਈ ਅਤੇ ਇਸ ਦੀ ਵਜ੍ਹਾ ਕਰਕੇ ਹੋਰ ਜੋ ਕੁਝ ਵੀ ਵਾਪਰਿਆ, ਅਸੀਂ ਮਾਫੀ ਮੰਗਦੇ ਹਾਂ।”
ਕੈਨੇਡੀਅਨ ਪ੍ਰਧਾਨ ਮੰਤਰੀ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਵਲੋਂ ਵੀ ਇਸੇ ਭਾਵਨਾ ਦਾ ਇਜ਼ਹਾਰ ਕੀਤਾ ਗਿਆ। ਇਸ ਸਾਰੀ ਕਾਰਵਾਈ ਨੂੰ ਕੈਨੇਡਾ ਦੇ ਪ੍ਰਮੁੱਖ ਚੈਨਲਾਂ ਵਲੋਂ ਲਾਈਵ ਦਿਖਾਇਆ ਗਿਆ। ਕੈਨੇਡੀਅਨ ਸਰਕਾਰ ਦੇ ਇਸ ਸਦਭਾਵਨਾ ਭਰੇ ਕਦਮ ਨੇ, ਅੱਖਾਂ ਸੇਜਲ ਕਰ ਦਿੱਤੀਆਂ।
30 ਮਿਲੀਅਨ ਸਿੱਖ ਕੌਮ, ਜਸਟਿਨ ਟਰੂਡੋ ਦੇ ਇਸ ਕਦਮ ਦੀ ਹਮੇਸ਼ਾਂ ਕਦਰਦਾਨ ਰਹੇਗੀ। ਪਰ ਜਿਹੜਾ ਸਵਾਲ ਬਹੁਤ ਸਾਰੇ ਸਿੱਖਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ, ਉਹ ਇਹ ਹੈ ਕਿ ਕੈਨੇਡਾ ਤਾਂ 102 ਸਾਲ ਪਹਿਲਾਂ ਦੀ ਗਲਤੀ ਨੂੰ ਸੁਧਾਰ ਰਿਹਾ ਹੈ ਪਰ ਭਾਰਤੀ ਸਟੇਟ, ਜਿਹੜੀ ਕਿ ਪਿਛਲੇ 68-69 ਸਾਲ ਤੋਂ ਸਿੱਖਾਂ ਨੂੰ ਆਪਣੇ ਜ਼ੁਲਮਾਂ ਦਾ ਸ਼ਿਕਾਰ ਬਣਾ ਰਹੀ ਹੈ, ਉਹ ਕਦੋਂ ਸੁਧਰੇਗੀ? ਕੈਨੇਡਾ ਤਾਂ ਇੱਕ ‘ਬਿਗਾਨਾ ਮੁਲਕ’ ਸੀ, ਜਿਸ ਨੇ ਕਾਮਾਗਾਟਾਮਾਰੂ ਜ਼ਿਆਦਤੀ ਕੀਤੀ ਪਰ ਭਾਰਤ ਸਰਕਾਰ ਨੇ 32 ਸਾਲ ਪਹਿਲਾਂ ਆਪਣੇ ਹੀ ਲੋਕਾਂ (ਸਿੱਖਾਂ) ਦੇ ਮੁਕੱਦਸ ਮੁਕਾਮ ਨੂੰ ਟੈਂਕਾਂ-ਤੋਪਾਂ ਨਾਲ ਤਬਾਹ ਕੀਤਾ ਅਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਨਵੰਬਰ-84 ਦੀ ਸਿੱਖ ਨਸਲਕੁਸ਼ੀ ਨੂੰ ਬਾਹਰਲੇ ਮੁਲਕਾਂ ਦੀਆਂ ਅਸੰਬਲੀਆਂ (ਕੈਲੇਫੋਰਨੀਆ) ਅਤੇ ਸਿਟੀ ਕੌਂਸਲਾਂ ਮਾਨਤਾ ਦੇ ਰਹੀਆਂ ਹਨ ਪਰ ਭਾਰਤੀ ਹਾਕਮਾਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਰੇਂਗਦੀ। ਅੱਜ ਵੀ ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਕੌਮ ਇੱਕ ਤੋਂ ਬਾਅਦ ਇੱਕ ਸਰਕਾਰੀ ਜਬਰ ਦਾ ਸ਼ਿਕਾਰ ਹੋ ਰਹੀ ਹੈ – ਇਨ੍ਹਾਂ ਦਾ ਮਾਫੀਨਾਮਾ ਕਿੱਥੇ ਹੈ?
ਦਿੱਲੀ ਦੇ ਕੁਝ ਟੌਂਟ-ਬਟੌਂਟ ਸਿੱਖਾਂ ਵਲੋਂ ਇਸ ਸਬੰਧੀ ਅੱਧ-ਪਚੱਧ ਬਿਆਨਬਾਜ਼ੀ ਕੀਤੀ ਗਈ ਹੈ। ਅਸੀਂ ਸਮਝਦੇ ਹਾਂ ਕਿ ਭਾਰਤੀ ਸਟੇਟ ਦੀ ਮੂੰਹ-ਜ਼ੁਬਾਨੀ ਮਾਫੀ ਦਾ ਹੁਣ ਕੋਈ ਮਤਲਬ ਵੀ ਨਹੀਂ ਹੈ। ਜੇ ਭਾਰਤੀ ਸਟੇਟ ਸਿੱਖ ਕੌਮ ਨਾਲ ਸਬੰਧ ਸੁਧਾਰਨਾ ਚਾਹੁੰਦੀ ਹੈ ਤਾਂ ਉਸ ਦਾ ਮਾਫੀਨਾਮਾ ਇਹ ਹੈ ਕਿ ਉਹ ਸਿੱਖਾਂ ਨਾਲ ਗੱਲਬਾਤ ਦੀ ਮੇਜ਼ ‘ਤੇ ਬੈਠ ਕੇ ਖਾਲਿਸਤਾਨ ਦੀਆਂ ਸੀਮਾਵਾਂ ਨਿਰਧਾਰਤ ਕਰੇ। ਇਸ ‘ਪੈਕੇਜ ਸੰਧੀ’ ਵਿੱਚ ਸਿੱਖ ਕੌਮ ਨਾਲ ਭਾਰਤੀ ਸਟੇਟ ਵਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਮਾਫੀ, ਸਿੱਖਾਂ ‘ਤੇ ਜ਼ੁਲਮ ਕਰਨ ਵਾਲਿਆਂ (ਜੰਗੀ ਅਪਰਾਧੀਆਂ) ਨੂੰ ਖਾਲਿਸਤਾਨ ਸਰਕਾਰ ਦੇ ਹਵਾਲੇ ਕਰਨਾ (ਇਜ਼ਰਾਈਲ ਦੀ ਤਰਜ਼ ‘ਤੇ), ਸਿੱਖਾਂ ਦੀ ਤਬਾਹ ਕੀਤੀ ਅਰਬਾਂ-ਖਰਬਾਂ ਰੁਪਈਏ ਦੀ ਜਾਇਦਾਦ ਦਾ ਮੁਆਵਜ਼ਾ ਅਤੇ ਜੂਨ-84 ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ‘ਚੋਂ ਚੁੱਕੇ ਗਏ ਇਤਿਹਾਸਕ ਖਜ਼ਾਨੇ ਦੀ ਵਾਪਸੀ ਆਦਿ ਸ਼ਰਤਾਂ ਸ਼ਾਮਲ ਹੋਣਗੀਆਂ। ਜੇ ਭਾਰਤੀ ਸਟੇਟ ਦਾ ਇਹ ‘ਇਮਾਨਦਾਰਾਨਾ ਅਮਲ’ ਹੋਵੇਗਾ ਤਾਂ ਖਾਲਿਸਤਾਨੀ ਸਟੇਟ ਅਤੇ ਜਮਨਾ ਪਾਰ ਦੀ ਭਾਰਤੀ ਸਟੇਟ ਵਿੱਚ ਇੱਕ ਸ਼ਾਂਤਮਈ ਸਥਿਰ ਸਬੰਧ ਸਥਾਪਤ ਹੋ ਸਕਣਗੇ, ਨਹੀਂ ਤਾਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਖੰਡਾ ਖੜਕਦਾ ਰਹੇਗਾ।