Breaking News

Cancer: ਭਾਰਤੀ ਨੌਜਵਾਨਾਂ ‘ਚ ਤੇਜ਼ੀ ਨਾਲ ਵਧ ਰਹੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ

India’s cancer epidemic: What’s causing an alarming rise of cancer among the youth

Cancer: ਚੰਡੀਗੜ੍ਹ – ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ ਜਿਸ ਦਾ ਸਹੀ ਸਮੇਂ ‘ਤੇ ਪਤਾ ਨਾ ਲੱਗਣ ‘ਤੇ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਕੈਂਸਰ ਬਾਰੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਬਿਮਾਰੀ ਸਿਰਫ਼ ਵੱਡੀ ਉਮਰ ਦੇ ਲੋਕਾਂ ਨੂੰ ਹੀ ਲੱਗਦੀ ਹੈ ਪਰ ਹੁਣ ਨੌਜਵਾਨਾਂ ਵਿੱਚ ਵੀ ਕੈਂਸਰ ਹੌਲੀ-ਹੌਲੀ ਵੱਧ ਰਿਹਾ ਹੈ ।

ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਸਾਲ 2023 ਵਿਚ ਪ੍ਰਕਾਸ਼ਿਤ ਇੱਕ ਖੋਜ ਵਿਚ ਕਿਹਾ ਗਿਆ ਕਿ ਭਾਰਤ ਵਿਚ ਛਾਤੀ ਦੇ ਕੈਂਸਰ, ਪ੍ਰੋਸਟੇਟ ਕੈਂਸਰ ਵਰਗੇ ਕੈਂਸਰ ਦੇ ਮਾਮਲੇ ਵੱਧ ਰਹੇ ਹਨ।

ਇਹ ਵੀ ਪਤਾ ਲੱਗਾ ਕਿ ਸਿਰਫ਼ 30 ਤੋਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਕੈਂਸਰ ਦੇ ਨਵੇਂ ਮਾਮਲਿਆਂ ਵਿਚ 79 ਪ੍ਰਤੀਸ਼ਤ ਵਾਧਾ ਹੋਇਆ ਹੈ। ਨੌਜਵਾਨਾਂ ਵਿਚ ਕੈਂਸਰ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਗਏ ਹਨ ਅਤੇ ਕੈਂਸਰ ਵਧਣ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ ਜਿਵੇਂ ਕਿ –

ਜੀਵਨ ਸ਼ੈਲੀ- ਕੈਂਸਰ ਦੇ ਵਧਦੇ ਮਾਮਲਿਆਂ ਦਾ ਇੱਕ ਵੱਡਾ ਕਾਰਨ ਸਾਡੀ ਆਧੁਨਿਕ ਜੀਵਨ ਸ਼ੈਲੀ ਹੈ।

ਮੋਟਾਪਾ- ਮੋਟਾਪਾ ਭਾਰਤ ਦੇ ਨੌਜਵਾਨਾਂ ਵਿੱਚ ਇੱਕ ਵਧ ਰਹੀ ਮਹਾਂਮਾਰੀ ਹੈ ਅਤੇ ਇਹ 15 ਕਿਸਮਾਂ ਦੇ ਕੈਂਸਰ ਦਾ ਕਾਰਨ ਹੈ।

⦁ ਜੈਨੇਟਿਕਸ- ਜਦੋਂ ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਕੈਂਸਰ ਹੋਵੇ ਤਾਂ ਬੱਚੇ ਵਿਚ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। 5-10% ਬੱਚੇਆਂ ਵਿਚ ਕੈਂਸਰ ਹੋਣ ਦਾ ਕਾਰਨ ਜੈਨੇਟਿਕ ਹੁੰਦੇ ਹਨ।

⦁ ਭੋਜਨ ਵਿਚ ਪੋਸ਼ਕ ਤੱਤਾਂ ਦੀ ਘਾਟ- ਅੱਜ ਕੱਲ੍ਹ ਜ਼ਿਆਦਾਤਰ ਨੌਜਵਾਨ ਪੈਕਿੰਗ ਵਾਲਾ ਫੂਡ ਖਾਂਦੇ ਹਨ ਜਿਸ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਸਿਹਤ ‘ਤੇ ਵੀ ਬੁਰਾ ਅਸਰ ਪੈਂਦਾ ਹੈ।

India recorded an estimated rise to 14.6 lakh in 2022 from 14.2 lakh in 2021 and 13.9 lakh in 2020 incident cancer cases. 2. Out of which 50,000 youths are diagnosed every year.